ਪਟਨਾ ਸਾਹਿਬ ਕਮੇਟੀ ਦੀ ਮੀਟਿੰਗ ਮੱਕੜ ਨੇ ਐਨ ਮੌਕੇ ਕੀਤੀ ਮੁਲਤਵੀ

By February 8, 2016 0 Comments


ਮੱਕੜ ਦੀ ਪ੍ਰਧਾਨਗੀ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ
makkar
ਅੰਮ੍ਰਿਤਸਰ 8 ਫਰਵਰੀ (ਜਸਬੀਰ ਸਿੰਘ ਪੱਟੀ) ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਦੀ ਅੱਜ ਹੋਣ ਵਾਲੀ ਮੀਟਿੰਗ ਐਨ ਮੌਕੇ ਤੇ ਉਸ ਵੇਲੇ ਮੁਲਤਵੀ ਕਰ ਦਿੱਤੀ ਜਦੋ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨਾਲੋ ਸਾਰੇ ਮੈਂਬਰ ਟੁੱਟ ਕੇ ਵਿਰੋਧੀ ਧੜੇ ਨਾਲ ਜਾ ਰਲੇ ਅਤੇ ਨਵੇ ਸੰਕਟ ਤੋ ਬੱਚਣ ਲਈ ਮੱਕੜ ਨੇ ਮੀਟਿੰਗ ਮੁਲਤਵੀ ਕਰਕੇ ਹਾਲ ਦੀ ਘੜੀ ਸੰਕਟ ਨੂੰ ਭਾਂਵੇ ਟਾਲ ਦਿੱਤਾ ਹੈ ਪਰ ਅਗਲੇ ਦਿਨਾਂ ਵਿੱਚ ਮੱਕੜ ਦੀ ਪ੍ਰਧਾਨਗੀ ਤੇ ਸੰਕਟ ਦੇ ਬੱਦਲ ਮੰਡਰਾਉਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋ ਮੀਟਿੰਗ ਰੱਖੀ ਗਈ ਸੀ ਜਿਸ ਨੂੰ ਐਨ ਮੌਕੇ ‘ਤੇ ਉਸ ਵੇਲੇ ਮੁਲਤਵੀ ਕਰ ਦਿੱਤਾ ਜਦੋ ਪ੍ਰਧਾਨ ਨਾਲ ਮੈਬਰਾਂ ਦੀ ਗਿਣਤੀ ਸਿਰਫ 15 ਵਿੱਚੋ ਤਿੰਨ ਰਹਿ ਗਈ। ਮੀਟਿੰਗ ਵਿੱਚ 14 ਮੈਬਰ ਸ਼ਾਮਲ ਹੋਏ ਤੇ ਸ੍ਰ ਹਰਵਿੰਦਰ ਸਿੰਘ ਸਰਨਾ ਮੀਟਿੰਗ ਵਿੱਚ ਸ਼ਾਮਲ ਨਹੀ ਹੋ ਸਕੇ। ਮੱਕੜ ਨੂੰ ਇਹ ਜਾਣਕਾਰੀ ਸੀ ਕਿ ਮੀਟਿੰਗ ਵਿੱਚ ਉਸ ਦੀ ਇੱਛਾ ਅਨੁਸਾਰ ਮਤੇ ਪਾਸ ਨਹੀ ਹੋ ਸਕਣਗੇ ਇਸ ਲਈ ਮੀਟਿੰਗ ਮੁਲਤਵੀ ਕਰਨਾ ਹੀ ਉਸ ਨੇ ਬੇਹਤਰ ਸਮਝਿਆ। ਮੀਟਿੰਗ ਸ਼ੁਰੂ ਹੋਣ ਤੋ ਪਹਿਲਾਂ ਜਿਉ ਹੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਰਦਾਸ ਕਰਨ ਲੱਗੇ ਤਾਂ 11 ਮੈਂਬਰ ਮੀਟਿੰਗ ਵਿੱਚੋ ਬਾਹਰਆ ਗਏ ਜਦ ਕਿ ਮੱਕੜ ਸਮੇਤ ਤਿੰਨ ਮੈਬਰਾਂ ਨੇ ਹੀ ਅਰਦਾਸ ਵਿੱਚ ਭਾਗ ਲਿਆ। ਅਰਦਾਸ ਦਾ ਬਾਈਕਾਟ ਇਸ ਕਰਕੇ ਕੀਤਾ ਗਿਆ ਕਿਉਕਿ ਵਿਰੋਧੀ ਧਿਰ ਗਿਆਨੀ ਇਕਬਾਲ ਸਿੰਘ ਨੂੰ ਪੰਥ ਵਿਰੋਧੀ ਗਤੀਵਿਧੀਆ ਕਰਨ ਦੇ ਦੋਸ਼ ਵਿੱਚ ਪਹਿਲੀ ਕਮੇਟੀ ਨੇ ਉਸ ਨੂੰ ਜਥੇਦਾਰੀ ਤੋ ਬਰਖਾਸਤ ਕਰ ਦਿੱਤਾ ਸੀ ਜਿਸ ਕਰਕੇ ਪੁਰਾਣੀ ਕਮੇਟੀ ਉਸ ਨੂੰ ਜਥੇਦਾਰ ਮੰਨਣ ਲਈ ਤਿਆਰ ਨਹੀ ਹੈ।
ਦਿੱਲੀ ਤੋ ਪਟਨਾ ਸਾਹਿਬ ਕਮੇਟੀ ਦੇ ਮੈਂਬਰ ਸ੍ਰ ਭਜਨ ਸਿੰਘ ਵਾਲੀਆ ਨੇ ਦੱਸਿਆ ਕਿ ਮੱਕੜ ਦੀ ਪ੍ਰਧਨਾਗੀ ‘ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ ਤੇ ਦੋ ਨੂੰ ਛੱਡ ਕੇ ਬਾਕੀ ਸਾਰੇ ਮੈਂਬਰ ਇੱਕ ਪਾਸੇ ਹੋ ਗਏ ਹਨ ਕਿਉਕਿ ਦਸਮ ਪਿਤਾ ਸੀ੍ਰ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਗੁਰਪੁਰਬ ਅਗਲੇ ਸਾਲ ਮਨਾਇਆ ਜਾਣਾ ਹੈ ਤੇ ਮੱਕੜ ਇਹ ਚਾਹੁੰਦਾ ਹੈ ਕਿ ਇਹ ਸਮਾਗਮ ਪੰਜਾਬ ਸਰਕਾਰ ਮਨਾਏ ਜਿਸ ਨੂੰ ਲੈ ਕੇ ਮੈਬਰ ਵਿਰੋਧ ਕਰ ਰਹੇ ਹਨ। ਉਹਨਾਂ ਕਿਹਾ ਕਿ ਮੱਕੜ ਨੇ ਜਦੋ ਅੱਜ ਮੀਟਿੰਗ ਮੁਲਤਵੀ ਕਰਨ ਦਾ ਆਦੇਸ਼ ਜਾਰੀ ਕੀਤਾ ਤਾਂ ਸਾਰੇ ਮੈਂਬਰਾਂ ਵਿੱਚ ਰੋਸ ਪਾਇਆ ਜਾ ਰਿਹਾ ਸੀ ਕਿ ਜਦੋ ਮੈਂਬਰ ਹਾਜ਼ਰ ਹਨ ਤਾਂ ਮੀਟਿੰਗ ਨੂੰ ਮੁਲਤਵੀ ਕਿਉ ਕੀਤਾ ਗਿਆ ਜਿਸ ਦਾ ਮੱਕੜ ਕੋਲ ਕੋਈ ਜਵਾਬ ਨਹੀ ਸੀ। ਮੈਂਬਰਾਂ ਨੇ ਜਦੋ ਵੇਖਿਆ ਕਿ ਮੱਕੜ ਉਹਨਾਂ ਦੇ ਜਾਣ ਤੋ ਬਾਅਦ ਸ਼ਰੋਮਣੀ ਕਮੇਟੀ ਵਾਂਗ ਕੋਈ ਕਾਰਜ ਸ਼ੈਤਾਨੀ ਕਰ ਸਕਦਾ ਹੈ ਤਾਂ ਉਹਨਾਂ ਨੇ ਤੁਰੰਤ ਰਜਿਸਟਰ ਵਿੱਚ ਮਤਾ ਪਾਉਣ ਤੇ ਜੋਰ ਦਿੱਤਾ ਪਰ ਮੱਕੜ ਅਜਿਹਾ ਕਰਨ ਲਈ ਤਿਆਰ ਨਹੀ ਸੀ ਜਿਹੜਾ ਦਬਾ ਪਾ ਕੇ ਕਰਵਾਇਆ ਗਿਆ।
ਉਹਨਾਂ ਕਿਹਾ ਕਿ ਮੈਂਬਰਾਂ ਨੇ ਮੱਕੜ ਨੂੰ ਦੁਬਾਰਾ ਤੁਰੰਤ ਮੀਟਿੰਗ ਬੁਲਾਉਣ ਲਈ ਵੀ ਕਹਿ ਦਿੱਤਾ ਹੈ, ਜੇਕਰ ਫਿਰ ਵੀ ਮੱਕੜ ਨੇ ਮੀਟਿੰਗ ਨਾ ਬੁਲਾਈ ਤਾਂ ਉਹ ਬੇਭਰੋਸਗੀ ਦਾ ਮੱਤਾ ਪੇਸ਼ ਕਰਕੇ ਮੱਕੜ ਨੂੰ ਚੱਲਦਾ ਕਰਨ ਦੀ ਪ੍ਰਕਿਰਿਆ ਅਪਨਾਉਣਗੇ। ਉਹਨਾਂ ਕਿਹਾ ਕਿ ਪਟਨਾ ਸਾਹਿਬ ਕਮੇਟੀ ਦੇ ਐਕਟ ਵਿੱਚ ਇਹ ਮਦ ਦਰਜ ਹੈ ਕਿ ਜੇਕਰ ਪ੍ਰਧਾਨ ਆਪਣਾ ਵਿਸ਼ਵਾਸ ਮੈਂਬਰਾਂ ਵਿੱਚੋ ਗੁਆ ਲੈਦਾ ਹੈ ਤਾਂ ਦੋ ਤਿਹਾਈ ਬਹੁਮਤ ਨਾਲ ਉਸ ਨੂੰ ਲਾਹਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੱਕੜ ਤਾਂ ਪਟਨਾ ਸਾਹਿਬ ਬਹੁਤ ਘੱਟ ਜਾਂਦਾ ਹੈ। ਉਹਨਾਂ ਦੱਸਿਆ ਕਿ ਮੈਬਰਾਂ ਨੇ ਮੱਕੜ ਨੂੰ ਇਹ ਵੀ ਕਿਹਾ ਹੈ ਕਿ ਉਹ ਮਤਾ ਪਾ ਕੇ ਪ੍ਰਧਾਨਗੀ ਦੇ ਸਾਰੇ ਅਧਿਕਾਰ ਸੀਨੀਅਰ ਮੀਤ ਪ੍ਰਧਾਨ ਸੋਂਪੇ ਤਾਂ ਕਿ ਪ੍ਰਧਾਨ ਦੀ ਗੈਰ ਹਾਜਰੀ ਵਿੱਚ ਵੀ ਕਮੇਟੀ ਦਾ ਕੰਮ ਜਾਰੀ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਮੱਕੜ ਆਪਣੇ ਆਪ ਨੂੰ ਫਸਿਆ ਫਸ਼ਿਆ ਮਹਿਸੂਸ ਕਰਦਾ ਹੈ ਜਿਵੇਂ ਉਹ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਬਨਣ ਦਾ ਇਛੁੱਕ ਨਾ ਹੋਵੇ ਤੇ ਉਸ ਨੂੰ ਸਿਰਫ ਦਬਾ ਪਾ ਕੇ ਫਸਾਇਆ ਹੀ ਗਿਆ ਹੋਵੇ। ਉਹਨਾਂ ਕਿਹਾ ਕਿ ਤਖਤ ਸ੍ਰੀ ਪਟਨਾ ਸਾਹਿਬ ਦੀ ਕਮੇਟੀ ਗੁਰੂ ਸਾਹਿਬ ਦਾ 350ਵਾ ਸਾਲਾ ਮਨਾਉਣ ਦੇ ਸਮੱਰਥ ਹੈ ਅਤੇ ਕਿਸੇ ਨੂੰ ਵੀ ਕਮੇਟੀ ਦੇ ਕੰਮ ਕਾਰ ਵਿੱਚ ਦਖਲਅੰਦਾਜੀ ਕਰਨ ਦੀ ਆਗਿਆ ਨਹੀ ਦਿੱਤੀ ਜਾ ਸਕਦੀ। ਉਹਨਾਂ ਕਿਹਾ ਕਿ ਸ੍ਰੋਮਣੀ ਕਮੇਟੀ ਨੇ ਵੀ 100 ਕਰੋੜ ਰੁਪਏ ਪਟਨਾ ਸਾਹਿਬ ਕਮੇਟੀ ਨੂੰ ਦੇਣ ਦਾ ਐਲਾਨ ਕੀਤਾ ਸੀ ਪਰ ਅੱਜ ਤੱਕ ਇੱਕ ਪੈਨੀ ਵੀ ਨਹੀ ਮਿਲੀ। ਉਹਨਾਂ ਕਿਹਾ ਕਿ ਨੌ ਮਹੀਨਿਆ ਵਿੱਚ ਮੱਕੜ ਦੀ ਕਮੇਟੀ ਵਿਰੋਧੀ ਬਿੱਲੀ ਪੂਰੀ ਤਰ•ਾ ਥੈਲਿਉ ਬਾਹਰ ਆ ਗਈ ਹੈ ਅਤੇ ਮੱਕੜ ਤੇ ਬਾਦਲਾਂ ਦੀ ਜੁੰਡਲੀ ਨੂੰ ਪਟਨਾ ਸਾਹਿਬ ਦੀ ਗੁਰੂ ਕੀ ਗੋਲਕ ਲੁੱਟਣ ਦੀ ਇਜ਼ਾਜਤ ਨਹੀ ਦਿੱਤੀ ਜਾਵੇਗੀ।