ਢਾਡੀ ਨਾਲ ਪੰਗਾ ਲੈਣ ਵਾਲੇ ਸੁੱਚਾ ਸਿੰਘ ਲੰਗਾਹ ਨੂੰ ਹੋਣਾ ਪਿਆ ਸੰਗਤਾਂ ਦੇ ਗੁੱਸੇ ਦਾ ਸ਼ਿਕਾਰ

By February 8, 2016 0 Comments


Sucha-Singh-Langaਅੰਮ੍ਰਿਤਸਰ 8 ਫਰਵਰੀ (ਜਸਬੀਰ ਸਿੰਘ ਪੱਟੀ) ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਗੁਰ ਇਤਿਹਾਸ ਤੇ ਸਿੱਖ ਇਤਿਹਾਸ ਤੇ ਸਿੱਖ ਸੂਰਬੀਰਾਂ ਦੀਆ ਵਾਰਾ ਗਾ ਕੇ ਸੰਗਤਾਂ ਨੂੰ ਇਤਿਹਾਸ ਤੋ ਜਾਣੂ ਕਰਵਾਉਣ ਵਾਲੇ ਇੱਕ ਢਾਡੀ ਨਾਲ ਪੰਗਾ ਲੈਣਾ ਉਸ ਵੇਲੇ ਸਾਬਕਾ ਮੰਤਰੀ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਅਕਾਲੀ ਦਲ ਦੇ ਧੱਕੜ ਆਗੂ ਸ੍ਰ ਸੁੱਚਾ ਸਿੰਘ ਲੰਗਾਹ ਮਹਿੰਗਾ ਪਿਆ ਜਦੋਂ ਅਕਾਲੀ ਫੂਲਾ ਸਿੰਘ ਦਾ ਪ੍ਰਸੰਗ ਪੇਸ਼ ਕਰਦਿਆ ਪੁਰਾਣੇ ਤੇ ਅੱਜ ਦੇ ਅਕਾਲੀ ਲੀਡਰਾਂ ਦੀ ਤੁਲਨਾ ਕਰਦਿਆ ਅੱਜ ਦੇ ਲੀਡਰਾਂ ਨੂੰ ਸੁਆਰਥੀ ਤੇ ਨਿੱਜ ਪ੍ਰਸਤ ਬਣ ਗਏ ਦੱਸਿਆ ਤਾਂ ਲਾਗੋ ਦੀ ਲੰਘ ਰਹੇ ਲੰਗਾਹ ਨੇ ਪਹਿਲਾਂ ਤਾਂ ਢਾਡੀ ਦੀ ਲਾਹ ਪਾ ਕੀਤੀ ਤੇ ਫਿਰ ਮਾਈਕ ਫੜ ਕੇ ਆਪ ਬੋਲਣ ਦੀ ਕੋਸ਼ਿਸ਼ ਕੀਤੀ ਤੇ ਸੰਗਤਾਂ ਨੇ ਜੈਕਾਰੇ ਬੁਲਾਉਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਜਥੇਦਾਰ ਲੰਗਾਹ ਨੂੰ ਮੂੰਹ ਦੀ ਖਾਣੀ ਪਈ।
ਹਰ ਰੋਜ਼ ਦੀ ਤਰ•ਾ ਢਾਡੀ ਸਤਨਾਮ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਲੱਗੀ ਸਟੇਜ ਤੋ ਬੋਲ ਰਿਹਾ ਸੀ ਤਾਂ ਉਸ ਵੇਲੇ ਸ੍ਰ ਸੁੱਚਾ ਸਿੰਘ ਲੰਗਾਹ ਆਪਣੇ ਸਾਥੀਆ ਨਾਲ ਮੱਥਾ ਟੇਕਣ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਹੋਏ ਸਨ। ਸ੍ਰ ਲੰਗਾਹ ਨੂੰ ਸਤਨਾਮ ਸਿੰਘ ਢਾਡੀ ਲਾਲੂ ਘੁੰਮਣ ਵੱਲੋ ਪੁਰਾਣੇ ਤੇ ਅੱਜ ਦੇ ਲੀਡਰਾਂ ਦੀ ਕੀਤੀ ਤੁਲਨਾ ਚੰਗੀ ਨਾ ਲੱਗੀ ਤਾਂ ਲੰਗਾਹ ਨੇ ਸ਼ਾਹੀ ਫੁਰਮਾਨ ਜਾਰੀ ਕਰਕੇ ਆਪਣੇ ਨਾਲ ਆਏ ਲੱਠਮਾਰਾਂ ਰਾਹੀ ਢਾਡੀ ਨੂੰ ਬੋਲਣ ਤੋ ਰੋਕ ਦਿੱਤਾ। ਗੁੱਸੇ ਨਾਲ ਲਾਲ ਪੀਲੇ ਹੋਏ ਲੰਗਾਹ ਨੇ ਖੁਦ ਮਾਈਕ ਫੜ ਕੇ ਬੋਲਣ ਦੀ ਕੋਸ਼ਿਸ਼ ਕੀਤੀ ਤਾਂ ਸੰਗਤਾਂ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ ਤੇ ਬੜੀ ਜ਼ੋਰ ਜ਼ੋਰ ਦੀ ਜੈਕਾਰੇ ਬੁਲਾਉਣੇ ਸ਼ੁਰੂ ਕਰ ਦਿੱਤੇ। ਮੱਸਿਆ ਦਾ ਦਿਹਾੜਾ ਹੋਣ ਕਰਕੇ ਸੰਗਤਾਂ ਦੀ ਭਾਰੀ ਗਿਣਤੀ ਸੀ ਤੇ ਹੌਲੀ ਹੌਲੀ ਵਿਰੋਧ ਕਰਨ ਵਾਲੀਆ ਸੰਗਤਾਂ ਦੀ ਗਿਣਤੀ ਵੱਧਦੀ ਗਈ ਤੇ ਲੰਗਾਹ ਸਾਬ ਦਾ ਸੱਤ ਅਸਮਾਨੇ ਚੜਿਆ ਪਾਰਾ ਪਾਣੀ ਦੇ ਬੁੱਲਬਲੇ ਵਾਂਗ ਥੱਲੇ ਆ ਗਿਆ। ਸੰਗਤਾਂ ਨੇ ਢਾਡੀ ਨੂੰ ਕਿਹਾ ਕਿ ਉਹ ਆਪਣਾ ਪ੍ਰਸੰਗ ਪੂਰਾ ਕਰੇ ਪਰ ਢਾਡੀ ਨੇ ਕਿਸੇ ਝੰਜਟ ਵਿੱਚ ਪੈਣ ਤੋ ਡਰਦਿਆ ਇਨਕਾਰ ਕਰ ਦਿੱਤਾ ਪਰ ਸੰਗਤਾਂ ਨੇ ਦਬਾ ਪਾ ਕੇ ਪ੍ਰਸੰਗ ਉਸ ਕੋਲੋ ਪੂਰਾ ਕਰਵਾਇਆ ਤੇ ਸਾਰਾ ਪ੍ਰਸੰਗ ਲੰਗਾਹ ਨੇ ਸੰਗਤਾਂ ਵਿੱਚ ਬੈਠ ਕੇ ਸੁਣਿਆ। ਢਾਡੀ ਨੇ ਦਲੇਰੀ ਕਰਦਿਆ ਇੱਕ ਵਾਰੀ ਫਿਰ ਪੁਰਾਣੇ ਤੇ ਅੱਜ ਦੇ ਲੀਡਰਾਂ ਦੀ ਪਹਿਲਾਂ ਦੀ ਤਰ•ਾ ਹੀ ਤੁਲਨਾ ਕੀਤੀ ਪਰ ਲੰਗਾਹ ਸੰਗਤਾਂ ਦੇ ਡਰ ਕਾਰਨ ਮੂਕ ਦਰਸ਼ਕ ਬਣ ਕੇ ਸਭ ਕੁਝ ਸੁਣਦੇ ਰਹੇ।
ਇਸ ਤੋ ਬਾਅਦ ਲੰਗਾਹ ਸ਼ੁਚਨਾ ਕੇਂਦਰ ਵਿਖੇ ਚੱਲੇ ਗਏ ਜਿਥੇ ਉਹਨਾਂ ਦਾ ਗੁੱਸਾ ਠੰਡਾ ਕਰਨ ਲਈ ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਮੈਨੇਜਰ ਸ੍ਰ ਬਘੇਲ ਸਿੰਘ ਤੇ ਮੀਤ ਮੈਨੇਜਰ ਲਖਬੀਰ ਸਿੰਘ ਡੋਗਰ ਪਹੁੰਚੇ ਹੋਏ ਸਨ ਪਰ ਲੰਗਾਹ ਉ¤ਚੀ ਉ¤ਚੀ ਬੋਲ ਰਹੇ ਸਨ ਕਿ ਅਜਿਹੇ ਢਾਡੀਆ ਨੂੰ ਬੋਲਣ ਦਾ ਮੌਕਾ ਨਹੀ ਦਿੱਤਾ ਜਾਣਾ ਚਾਹੀਦਾ ਜਿਹੜੇ ਗੁਰੂ ਇਤਿਹਾਸ ਤੇ ਸਿੱਖ ਇਤਿਹਾਸ ਸੁਣਾਉਣ ਦੀ ਬਜਾਏ ਸੰਗਤਾਂ ਨੂੰ ਅਕਾਲੀ ਸਰਕਾਰ ਤੇ ਅਕਾਲੀ ਦਲ ਦੇ ਆਗੂਆ ਖਿਲਾਫ ਭੜਕਾ ਰਹੇ ਹਨ ਜਦ ਕਿ ਢਾਡੀ ਸਤਨਾਮ ਸਿੰਘ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਪੁਰਾਣੇ ਪੰਥਕ ਲੀਡਰ ਕੌਮ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੰਦੇ ਸਨ ਪਰ ਅੱਜ ਦੇ ਲੀਡਰ ਆਪਣੇ ਸਵਾਰਥ ਲਈ ਕੌਮ ਨੂੰ ਨਿਛਾਵਰ ਕਰ ਰਹੇ ਹਨ ਜੋ ਕਿ ਸਮੇਂ ਦੀ ਹਕੂਮਤ ਤੇ ਪੂਰੀ ਤਰ•ਾ ਸਹੀ ਢੁੱਕਦਾ ਹੈ। ਢਾਡੀ ਨੇ ਕਿਸੇ ਵੀ ਲੀਡਰ ਦਾ ਨਾਮ ਭਾਂਵੇ ਨਹੀ ਲਿਆ ਪਰ ਸੁੱਚਾ ਸਿੰਘ ਲੰਗਾਹ ਆਪੇ ਤੋ ਬਾਹਰ ਹੋ ਗਏ।ਸ੍ਰ ਬਘੇਲ ਸਿੰਘ ਤੇ ਲਖਬੀਰ ਸਿੰਘ ਡੋਗਰ ਨੇ ਉਹਨਾਂ ਦਾ ਗੁੱਸਾ ਇਹ ਕਹਿ ਕੇ ਸ਼ਾਤ ਕੀਤਾ ਕਿ ਅੱਗੇ ਤੋ ਢਾਡੀਆ ਨੂੰ ਵਿਸ਼ੇਸ਼ ਹਦਾਇਤ ਕਰ ਦਿੱਤੀ ਜਾਵੇਗੀ ਕਿ ਅਜਿਹੀਆ ਗੱਲਾਂ ਨਾ ਕੀਤੀਆ ਜਾਣ।
ਮਾਨਯੋਗ ਲੰਗਾਹ ਨੇ ਪੰਜਾਬ ਦੀ ਬਾਦਲ ਸਰਕਾਰ ਦੀ ਉਸਤਿਤ ਕਰਦਿਆ ਕਿਹਾ ਕਿ ਬਾਦਲ ਸਰਕਾਰ ਵਰਗਾ ਰਾਜ ਕੋਈ ਵੀ ਸਰਕਾਰ ਨਹੀ ਦੇ ਸਕਦੀ। ਢਾਡੀ ਸਤਨਾਮ ਸਿੰਘ ਲਾਲੂ ਘੁਮਣ ਨਾਲ ਭਵਿੱਖ ਵਿੱਚ ਸਰਕਾਰੀ ਜਾਂ ਫਿਰ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਕਿਹੜਾ ਸਲੂਕ ਕਰੇਗੀ ਇਹ ਤਾਂ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ ਪਰ ਜੋ ਦੁਰਦਸ਼ਾ ਸੰਗਤਾਂ ਨੇ ਅੱਜ ਲੰਗਾਹ ਸਾਬ ਦੀ ਕਰ ਵਿਖਾਈ ਉਸ ਤੋ ਸਪੱਸ਼ਟ ਹੁੰਦਾ ਹੈ ਕਿ ਅਕਾਲੀਆ ਦੇ ਖਿਲਾਫ ਲੋਕ ਕਿੰਨੇ ਭਰੇ ਪੀਤੇ ਹਨ ਅਤੇ ਬੇਸਬਰੀ ਨਾਲ ਸਮੇਂ ਦੀ ਉਡੀਕ ਕਰ ਰਹੇ ਹਨ। ਲੰਗਾਹ ਸਾਹਿਬ ਨੂੰ ਸ਼ਾਇਦ ਇਹ ਘਟਨਾ ਸਾਰੀ ਉਮਰ ਯਾਦ ਜਰੂਰ ਰਹੇਗੀ। ਅਕਾਲੀਆ ਦੀ ਵਿਦੇਸ਼ਾ ਵਿੱਚ ਲਾਹ ਪਾਹ ਹੋਣ ਉਪਰੰਤ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਕਿਸੇ ਅਕਾਲੀ ਆਗੂ ਨਾਲ ਅਜਿਹੀ ਘਟਨਾ ਵਾਪਰਨੀ ਭਵਿੱਖੀ ਸੰਕੇਤ ਹਨ ਕਿ ਅਕਾਲੀ ਦਲ ਬਾਦਲ ਦੇ ਸਿਤਾਰੇ ਗਰਦਿਸ਼ ਹਨ।