ਬੀ.ਐਸ.ਐਫ ਨੇ ਦੋਂ ਪਾਕਿਸਤਾਨੀ ਤੇ ਦੋਂ ਭਾਰਤੀ ਸਮੱਗਲਰ ਕੀਤੇ ਢੇਰ

By February 7, 2016 0 Comments


45 ਕਰੋੜ ਦੀ ਹੈਰੋਇਨ, 54 ਜਿੰਦਾ ਰਾਂਊਡ, ਪਾਕਿਸਤਾਨੀ ਸਿਮ, ਤਿੰਨ ਪਿਸਟਲ ਵੀ ਬਰਾਮਦ
7 BSF kk 2
ਭਿੱਖੀਵਿੰਡ/ਖੇਮਕਰਨ 7 ਫਰਵਰੀ (ਹਰਜਿੰਦਰ ਸਿੰਘ ਗੋਲ੍ਹਣ)-ਹਿੰਦ-ਪਾਕਿ ਦੇ ਬਾਰਡਰ ਖੇਮਕਰਨ ਅਧੀਨ ਆਉਦੀ ਸਰੱਹਦੀ ਚੌਂਕੀ ਮੈਹਦੀਪੁਰ ਨੇੜੇ ਬੀਤੀ ਰਾਤ ਨਸ਼ਾ ਤਸਕਰਾਂ ਦੇ ਮਨਸੂਬਿਆਂ ਤੇ ਪਾਣੀ ਫੇਰਦਿਆਂ ਹੋਇਆ ਬੀ.ਐਸ.ਐਫ ਦੀ 191 ਬਟਾਲੀਅਨ ਖੇਮਕਰਨ ਦੇ ਜਵਾਨਾਂ ਵੱਲੋਂ ਤਸਕਰਾਂ ਨਾਲ ਹੋਈ ਜਬਰਦਸ਼ਤ ਮੁਠਭੇੜ ਦੌਰਾਨ 4 ਨਸ਼ਾ ਤਸਕਰਾਂ ਨੂੰ ਮੌਕੇ ਤੇ ਹੀ ਢੇਰ ਕਰ ਦਿੱਤਾ ਗਿਆ। ਬੀ.ਐਸ.ਐਫ ਵੱਲੋਂ ਮਾਰੇ ਗਏ ਨਸ਼ਾ ਤਸਕਰਾਂ ਵਿੱਚ 2 ਪਾਕਿਸਤਾਨੀ ਤੇ 2 ਭਾਰਤੀ ਨਾਗਰਿਕ ਹਨ। ਇਸ ਅਪਰੇਸ਼ਨ ਦੌਰਾਨ ਬੀ.ਐਸ.ਐਫ ਦੇ ਜੁਵਾਨਾਂ ਨੂੰ 9 ਪੈਕਟ ਹੈਰੋਇਨ ਦੇ ਨਾਲ ਹਥਿਆਰਾਂ ਦੀ ਖੇਪ ਵੀ ਬਰਾਮਦ ਹੋਈ ਅਤੇ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 45 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਸੰਬੰਧੀ ਬੀ.ਐਸ.ਐਫ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬੀ.ਐਸ.ਐਫ ਦੇ ਆਈ.ਜੀ ਪੰਜਾਬ ਅਨਿਲ ਪਾਲੀਵਾਲ ਨੇ ਦੱਸਿਆ ਕਿ ਬੀਤੀ ਰਾਤ ਤੜਕਸਾਰ 4.30 ਵਜੇ ਦੀ ਕਰੀਬ ਸਾਡੇ ਜਵਾਨਾ ਨੂੰ ਕੁਝ ਸਰੱਹਦ ਤੇ ਲੱਗੀ ਕੰਡਿਆਲੀ ਤਾਰ ਨੇੜੇ ਕੁਝ ਹਰਕਤ ਮਹਿਸੂਸ ਹੋਈ ਤਾਂ ਜਵਾਨਾਂ ਨੇ ਵੇਖਿਆ ਕਿ ਕੁਝ ਤਸਕਰ ਪਾਕਿਸਤਾਨ ਵੱਲੋਂ ਭਾਰਤ ਵੱਲ ਵਧ ਰਹੇ ਸਨ ਤੇ ਦੋਂ ਹੀ ਸਮੱਗਲਰ ਭਾਰਤ ਵਾਲੇ ਪਾਸਿਓ ਕੰਡਿਆਲੀ ਤਾਰ ਵੱਲ ਵੱਧ ਰਹੇ ਹਨ, ਜਿਸ ਤੇ ਬੀ.ਐਸ.ਐਫ ਦੇ ਜਵਾਨਾਂ ਨੇ ਲਲਕਾਰਿਆ ਤਾਂ ਸਮੱਗਲਰਾਂ ਨੇ ਅੱਗੋਂ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੇ ਜਵਾਨਾਂ ਨੇ ਜੁਵਾਬੀ ਕਾਰਵਾਈ ਕੀਤੀ ਤਾਂ ਚਾਰੋਂ ਸਮੱਗਲਰ ਮੌਕੇ ਤੇ ਢੇਰ ਹੋ ਗਏ। ਅਪ੍ਰੇਸ਼ਨ ਤੋਂ ਬਾਅਦ ਜਵਾਨਾਂ ਨੇ ਜਦੋਂ ਇਲਾਕੇ ਦੀ ਬਾਰੀਕੀ ਨਾਲ ਛਾਣਬੀਣ ਕੀਤੀ ਤਾਂ 9 ਪੈਕਟ ਹੈਰੋਇਨ ਅਤੇ ਇੱਕ ਪੈਕੇਟ ਵਿੱਚ ਜਿੰਦਾ ਰਾਂਊਡ, ਇੱਕ ਪਾਕਿਸਤਾਨੀ ਸਿਮ, ਤਿੰਨ ਪਿਸਟਲ ਅਤੇ ਮੌਕੇ ਵਾਲੀ ਜਗ੍ਹਾ ਤੋਂ ਕੁੱਲ 54 ਰਾਂਉਂਡ ਜਿੰਦਾ ਮਿਲੇ ਹਨ। ਉਹਨਾਂ ਕਿਹਾ ਕਿ ਇਹਨਾਂ ਤਸਕਰਾਂ ਵਿੱਚ ਦੋਂ ਭਾਰਤੀ ਅਤੇ ਦੋਂ ਤਸਕਰ ਪਾਕਿਸਤਾਨੀ ਹਨ ਅਤੇ ਇਹਨਾਂ ਦੀ ਪਹਿਚਾਣ ਸੰਬੰਧੀ ਪੁਲਿਸ ਅਗਲੀ ਕਾਰਵਾਈ ਰਾਂਹੀ ਸ਼ਨਮਾਖਤ ਕਰ ਰਹੀ ਹੈ। ਇਸ ਮੌਕੇ ਡੀ.ਆਈ.ਜੀ ਆਰ.ਐਸ ਕਟਾਰੀਆ, ਡੀ.ਆਈ.ਜੀ ਆਰ.ਕੇ ਥਾਪਾ, ਕਮਾਡੈਂਟ ਵਾਈ.ਪੀ ਸਿੰਘ, ਸੈਕਿੰਡ ਕਮਾਂਡੈਂਟ ਸੀ.ਐਸ ਤੋਮਰ, ਵੀ.ਕੇ ਸਿੰਘ, ਅਰਜੂਡੈਂਟ ਕੁਲਦੀਪ ਸਿੰਘ, ਅਰੁਣ ਸਿੰਘ, ਸੰਜੀਵ ਕੁਮਾਰ, ਡੀ.ਐਸ.ਪੀ ਭਿੱਖੀਵਿੰਡ ਗੁਰਚਰਨ ਸਿੰਘ ਗੋਰਾਇਆ ਆਦਿ ਅਧਿਕਾਰੀ ਤੇ ਜਵਾਨ ਹਾਜਰ ਸਨ।