ਨਗਰ ਕੀਤਰਨ ਦੌਰਾਨ ਚੱਲੀ ਗੋਲੀ ਦੌਰਾਨ ਸੇਵਾਦਾਰ ਮਾਮੂਲੀ ਫੱਟੜ

By February 7, 2016 0 Comments


ਸ਼੍ਰੋਮਣੀ ਕਮੇਟੀ ਤੇ ਪੁਲੀਸ ਨੇ ਗੋਲੀ ਚੱਲਣ ਤੋ ਕੀਤਾ ਇਨਕਾਰ
ਸਿਆਸੀ ਦਖਲ ਅੰਦਾਜੀ ਕਾਰਨ ਨਹੀ ਹੋ ਸਕੀ ਪੁਲੀਸ ਕਾਰਵਾਈ
ਅੰਮ੍ਰਿਤਸਰ 7 ਫਰਵਰੀ (ਜਸਬੀਰ ਸਿੰਘ) ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ 25 ਜਨਵਰੀ ਨੂੰ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕੱਢੇ ਗਏ ਨਗਰ ਕੀਰਤਨ ਵਿੱਚ ਉਸ ਵੇਲੇ ਹਫੜਾ ਦਫੜੀ ਮੱਚ ਗਈ ਜਦੋ ਸ਼ਹੀਦ ਊਧਮ ਸਿੰਘ ਨਗਰ ਦੇ ਤਿੰਨ ਨੰਬਰ ਚੌਕ ਵਿੱਚ ਪਾਲਕੀ ਸਾਹਿਬ ਦੇ ਸਲਾਮੀ ਦੇਣ ਲਈ ਚਲਾਈ ਗੋਲੀ ਇੱਕ ਸੇਵਾਦਾਰ ਨੂੰ ਲੱਗੀ ਜਿਹੜਾ ਵਾਲ ਵਾਲ ਬੱਚਿਆ।
ਪ੍ਰਾਪਤ ਜਾਣਕਾਰੀ ਅਨੁਸਾਰ 25 ਜਨਵਰੀ ਨੂੰ ਬਾਬਾ ਦੀਪ ਸਿੰਘ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮੱਰਪਿੱਤ ਗੁਰੂਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਤੋ ਇੱਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਕਈ ਥਾਵਾਂ ਤੇ ਲੋਕਾਂ ਨੇ ਅਗਨੀਦੋਜਕ ਹਥਿਆਰਾਂ ਨਾਲ ਸੁਆਗਤ ਕਰਦਿਆ ਪੁਲੀਸ ਦੀ ਹਾਜ਼ਰੀ ਵਿੱਚ ਹਵਾਈ ਫਾਇਰ ਕੀਤੇ। ਇਸ ਸਮੇਂ ਕਈ ਪ੍ਰਕਾਰ ਦੇ ਹਥਿਆਰਾਂ ਦੀ ਦੁਰਵਰਤੋ ਕੀਤੀ ਗਈ ਤੇ ਕਈ ਲੋਕ ਦੌੜਦੇ ਵੀ ਵੇਖੇ ਗਏ। ਨਗਰ ਕੀਰਤਨ ਜਦੋਂ ਸ਼ਹੀਦ ਬਾਬਾ ਦੀਪ ਸਿੰਘ ਦੀ ਗਲੀ ਨੰਬਰ ਤਿੰਨ ਵਿੱਚ ਪੁੱਜਾ ਤਾਂ ਸ਼ੱਕ ਕੀਤਾ ਜਾਂਦਾ ਹੈ ਕਿ ਸੇਵਕ ਜੱਥਾ ਇਸ਼ਨਾਨ ਗੁਰੂਦੁਆਰਾ ਸ਼ਹੀਦਾਂ ਦੇ ਜਥੇਦਾਰ ਨੇ ਆਪਣੇ ਪਿਸਤੌਲ ਤੋ ਗੋਲੀ ਚਲਾਈ ਜਿਹੜੀ ਸ਼੍ਰੋਮਣੀ ਕਮੇਟੀ ਦੇ ਇੱਕ ਸੇਵਾਦਾਰ ਦੀ ਅੱਖ ਦੇ ਕੋਲ ਖਹਿ ਕੇ ਲੰਘੀ ਤੇ ਅੱਖ ਨੂੰ ਕੁਝ ਨੁਕਸਾਨ ਵੀ ਪੁੱਜਾ। ਸ਼੍ਰੋਮਣੀ ਕਮੇਟੀ ਵਾਲਿਆ ਨੇ ਸੇਵਾਦਾਰ ਨੂੰ ਤੁਰੰਤ ਡਾਂ ਦਲਜੀਤ ਸਿੰਘ ਅੱਖਾਂ ਦੇ ਹਸਪਤਾਲ ਵਿਖੇ ਪਹੁੰਚਾਇਆ ਜਿਥੇ ਡਾਕਟਰ ਨੇ ਅੱਖ ਦਾ ਪੂਰਾ ਮਆਇਨਾ ਕੀਤਾ ਤਾਂ ਖੁਸ਼ਕਿਸਮਤੀ ਨਾਲ ਅੱਖ ਦਰੁਸਤ ਪਾਈ ਗਈ ਤਾਂ ਸ਼੍ਰੋਮਣੀ ਕਮੇਟੀ ਦੇ ਸਾਹ ਵਿੱਚ ਸਾਹ ਆਇਆ। ਪੁਲੀਸ ਨੇ ਜਦੋ ਕਾਰਵਾਈ ਕਰਨੀ ਚਾਹੀ ਤਾਂ ਹਾਕਮ ਧਿਰ ਨਾਲ ਸਬੰਧਿਤ ਆਗੂਆਂ ਨੇ ਪੁਲੀਸ ਤੇ ਦਬਾ ਪਾਉਣਾ ਸ਼ੁਰੂ ਕਰ ਦਿੱਤਾ ਤਾਂ ਮਾਮਲਾ ਦਬਾ ਦਿੱਤਾ ਗਿਆ।
ਪੁਲੀਸ ਵੀ ਗੋਲੀ ਚੱਲਣ ਦੀ ਘਟਨਾ ਨੂੰ ਮੰਨਣ ਲਈ ਤਿਆਰ ਨਹੀ ਹੈ ਅਤੇ ਥਾਣਾ ਮੁੱਖੀ ਦਾ ਕਹਿਣਾ ਹੈ ਕਿ ਇਹ ਦੋਸ਼ ਪੂਰੀ ਤਰ੍ਵਾ ਨਿਰਮੂਲ ਹਨ। ਇੱਕ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਨਗਰ ਵਿੱਚ ਵਧੇਰੇ ਕਰਕੇ ਸੁਨਿਆਰਾ ਬਰਾਦਰੀ ਦੇ ਲੋਕ ਰਹਿੰਦੇ ਹਨ ਜਿਹੜੇ ਹਰ ਪਾਸਿਉ ਰੱਜੇ ਪੁੱਜੇ ਹਨ ਤੇ ਉਹਨਾਂ ਕੋਲ ਹਰ ਘਰ ਵਿੱਚ ਇੱਕ ਜਾਂ ਦੋ ਹਥਿਆਰ ਹਨ। ਉਹਨਾਂ ਦੱਸਿਆ ਕਿ ਇਹਨਾਂ ਲੋਕਾਂ ਦੀ ਬਾਬਾ ਦੀਪ ਸਿੰਘ ਦੀ ਅਧਿਆਤਮਕ ਸ਼ਕਤੀ ਵਿੱਚ ਅਥਾਹ ਵਿਸ਼ਵਾਸ਼ ਹੈ ਤੇ ਹਰ ਰੋਜ਼ ਗੁਰੂਦੁਆਰਾ ਬਾਬਾ ਸ਼ਹੀਦ ਵਿਖੇ ਨਤਮਸਤਕ ਹੋਣਾ ਨਹੀ ਭੁੱਲਦੇ। ਹਰ ਸਾਲ ਜਦੋ ਵੀ ਬਾਬਾ ਜੀ ਦਾ ਨਗਰ ਕੀਤਰਨ ਨਿਕਲਦਾ ਹੈ ਤਾਂ ਇਹ ਲੋਕ ਸ਼ਰਧਾ ਵੱਸ ਪਾਲਕੀ ਸਾਹਿਬ ਨੂੰ ਸਲਾਮੀ ਦੇਣ ਲਈ ਗੋਲੀ ਸਿੱਕਾ ਚਲਾ ਕੇ ਹਵਾਈ ਫਾਇਰ ਕਰਦੇ ਹਨ। ਉਹਨਾਂ ਕਿਹਾ ਕਿ ਇਸ ਸਮੇਂ ਪੁਲੀਸ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ ਮੌਜੂਦ ਹੁੰਦੇ ਹਨ ਪਰ ਸ਼ਰਧਾ ਅੱਗੇ ਉਹ ਪੂਰੀ ਤਰ•ਾ ਬੇਬਸ ਹਨ। ਉਹਨਾਂ ਕਿਹਾ ਕਿ ਕਿਸੇ ਸੇਵਾਦਾਰ ਨੂੰ ਗੋਲੀ ਲੱਗਣੀ ਉਹਨਾਂ ਦੇ ਧਿਆਨ ਵਿੱਚ ਨਹੀ ਹੈ ਪਰ ਇਸ ਤੋ ਇਨਕਾਰ ਵੀ ਨਹੀ ਕੀਤਾ ਜਾ ਸਕਦਾ ਕਿਉਕਿ ਗੋਲੀ ਅੰਧਾਧੁੰਦ ਚਲਾਈ ਗਈ ਸੀ। ਉਹਨਾਂ ਦੱਸਿਆ ਕਿ ਇਸ ਮੌਕੇ ਪ੍ਰਬੰਧਕ ਜਥੇਬੰਦੀਆ ਦੇ ਆਗੂਆ ਨੂੰ ਸਨਮਾਨਿਤ ਵੀ ਕਰਦੇ ਹਨ। ਉਹਨਾਂ ਕਿਹਾ ਕਿ ਨਗਰ ਕੀਤਰਨ ਸਮੇਂ ਗੁਰੂਦੁਆਰਾ ਸ਼ਹੀਦਾਂ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਵੀ ਉਹਨਾਂ ਦੇ ਨਾਲ ਸਨ।
ਇਸੇ ਤਰਾ ਜਦੋ ਗੁਰੂਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਨਗਰ ਕੀਰਤਨ ਦੇ ਨਾਲ ਨਹੀ ਗਏ ਸਨ ਤੇ ਉਹਨਾਂ ਨੂੰ ਗੋਲੀ ਚੱਲਣ ਦੀ ਕੋਈ ਜਾਣਕਾਰੀ ਨਹੀ ਹੈ। ਉਹਨਾਂ ਕਿਹਾ ਕਿ ਜਿਹੜੇ ਸੇਵਾਦਾਰ ਦੇ ਫੱਟੜ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਉਹ ਡਿਊਟੀ ਉਪਰ ਹਾਜਰ ਹੈ। ਉਹਨਾਂ ਕਿਹਾ ਕਿ ਪੰਥ ਵਿਰੋਧੀ ਸ਼ਕਤੀਆ ਜਾਣ ਬੁੱਝ ਕੇ ਬਾਤ ਦਾ ਬਤੰਗੜ ਬਣਾ ਲੈਦੀਆ ਹਨ।
ਵਰਨਣਯੋਗ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ .315 ਬੋਰ ਦੀ ਰਾਈਫਲ ਦੀ ਦੂਰ ਤੋ ਆਈ ਗੋਲੀ ਨਾਲ ਕੁਝ ਦਿਨ ਪਹਿਲਾਂ ਦੁੱਖ ਭੰਜਨੀ ਬੇਰ ਕੋਲ ਡਿਊਟੀ ਕਰਦੇ ਇੱਕ ਸੇਵਾਦਾਰ ਨੂੰ ਲੱਗੀ ਸੀ ਜਿਹੜੀ ਮਾਮੂਲੀ ਜਖਮ ਕਰਕੇ ਠੰਡੀ ਹੋ ਗਈ ਅਤੇ ਉਹ ਵਾਲ ਵਾਲ ਬੱਚ ਗਿਆ। ਪੁਲੀਸ ਨੇ ਵੀ ਇਸ ਗੋਲੀ ਨੂੰ ਤਸਲੀਮ ਕਰਦਿਆ ਕਿਹਾ ਸੀ ਕਿ ਮੁਕੱਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਉਸ ਘਟਨਾ ਦਾ ਵੀ ਕੋਈ ਸੁਰਾਗ ਨਹੀ ਮਿਲਿਆ। ਕੁਲ ਮਿਲਾ ਕੇ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਇਸ ਕਦਰ ਚਰਮਰਾ ਗਿਆ ਹੈ ਕਿ ਅਜਿਹੀਆ ਘਟਨਾਵਾਂ ਵਾਪਰਨੀਆ ਆਮ ਗੱਲ ਹੋ ਗਈ ਹੈ। ਸਰਕਾਰ ਨੇ ਜੇਕਰ ਕੰਟਰੋਲ ਨਾ ਕੀਤਾ ਤਾਂ ਭਵਿੱਖ ਵਿੱਚ ਇਹ ਘਟਨਾਵਾਂ ਗੰਭੀਰ ਰੂਪ ਧਾਰਨ ਕਰ ਸਕਦੀਆ ਹਨ ਕਿਉਕਿ 1984 ਤੋ ਪਹਿਲਾਂ ਵੀ ਇਸੇ ਤਰਾ ਹੀ ਇੱਕਾ ਦੁੱਕਾ ਘਟਨਾਵਾਂ ਉਪਰ ਉਪਰੰਤ ਸ਼੍ਰੋਮਣੀ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਦਾ ਕੰਪਲੈਕਸ ਜੰਗ ਦਾ ਅਖਾੜਾ ਬਣ ਗਿਆ ਸੀ। ਇਹ ਜਾਣਕਾਰੀ ਕਿਸੇ ਹਰਪਾਲ ਸਿੰਘ ਨਾਮੀ ਵਿਅਕਤੀ ਨੇ ਮੇਲ ਭੇਜ ਕੇ ਦਿੱਤੀ ਹੈ ਤੇ ਇਲਾਕੇ ਦੇ ਲੋਕਾਂ ਦਾ ਵੀ ਮੰਨਣਾ ਹੈ ਕਿ ਗੋਲੀ ਚੱਲੀ ਹੈ ਤੇ ਹਰ ਸਾਲ ਸੰਗਤਾਂ ਇਸੇ ਤਰ•ਾ ਹੀ ਨਗਰ ਕੀਰਤਨ ਨੂੰ ਸਲਾਮੀ ਦਿੰਦੀਆ ਹਨ। ਜਦੋਂ ਗੋਲੀ ਵੱਜਣ ਵਾਲੇ ਸੇਵਾਦਾਰ ਸਵਰਨ ਸਿੰਘ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹਨਾਂ ਨੂੰ ਸਵੀਟੀ ਦੀ ਗੋਲੀ ਲੱਗੀ ਹੈ ਤੇ ਉਸ ਅੱਖ ਬੜੀ ਮੁਸ਼ਕਲ ਨਾ ਬਚੀ ਹੈ ਪਰ ਅੱਜ ਵੀ ਚਸਕਾ ਪੈ ਰਹੀਆ ਹਨ ਤੇ ਉਹ ਗਰੀਬੀ ਦੀ ਹਾਲਤ ਵਿੱਚ ਇਲਾਜ ਨਹੀ ਕਰਵਾ ਸਕਦਾ। ਉਸ ਨੇ ਕਿਹਾ ਕਿ ਉਹ ਹਾਲ ਦੀ ਘੜੀ ਛੁੱਟੀ ‘ਤੇ ਹੈ ਪਰ ਉਸ ਦਾ ਤਾਂ ਕੋਈ ਹਾਲਚਾਲ ਵੀ ਪੁੱਛਣ ਲਈ ਨਹੀ ਆਇਆ।