ਅਕਾਲੀ ਖਡੂਰ ਸਾਹਿਬ ਦੇ ਲੋਕਾਂ ਦੀਆ ਵੋਟਾਂ ਲੈਣ ਦੇ ਹੱਕਦਾਰ ਨਹੀ- ਕਿਸਾਨ ਆਗੂ

By February 6, 2016 0 Comments


farmers ਅੰਮ੍ਰਿਤਸਰ 6 ਫਰਵਰੀ (ਜਸਬੀਰ ਸਿੰਘ ਪੱਟੀ) ਖਡੂਰ ਸਾਹਿਬ ਦੀ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਕਿਸਾਨ ਸੰਘਰਸ਼ ਕਮੇਟੀ ਨੇ ਪਹਿਲਾਂ ਹੀ ਐਲਾਨੇ ਪ੍ਰੋਗਰਮ ਅਨੁਸਾਰ ਸਰਕਾਰ ਦੀ ਨੀਤੀਆ ਦੇ ਖਿਲਾਫ ਖਡੂਰ ਸਾਹਿਬ ਦੇ ਐਸ.ਡੀ.ਐਮ ਦਫਤਰ ਦੇ ਬਾਹਰ ਹਜ਼ਾਰ੍ਯਾਂ ਦੀ ਗਿਣਤੀ ਵਿੱਚ ਕਿਸਾਨਾਂ ਤੇ ਮਜਦੂਰਾਂ ਨੇ ਚਾਰ ਰੋਜ਼ਾ ਮੋਰਚਾ ਸ਼ੁਰੂ ਕਰਦਿਆ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਦਾ ਬਾਈਕਾਟ ਕਰਕੇ ਹਰ ਹਾਲਤ ਵਿੱਚ ਸਰਕਾਰ ਦੇ ਉਮੀਦਵਾਰ ਨੂੰ ਮੈਦਾਨ ਵਿੱਚ ਖਦੇੜਨ ਤਾਂ ਕਿ ਸਰਕਾਰ ਨੂੰ ਕਿਸਾਨਾਂ ਦੀ ਸ਼ਕਤੀ ਦਾ ਪਤਾ ਲੱਗ ਸਕੇ।
ਜਾਰੀ ਇੱਕ ਬਿਆਨ ਰਾਹੀ ਕਮੇਟੀ ਦੇ ਪ੍ਰੈਸ ਸਕੱਤਰ ਸ੍ਰ ਹਰਪ੍ਰੀਤ ਸਿੰਘ ਸਿਧਵਾਂ ਨੇ ਦੱਸਿਆ ਕਿ ਪੰਜਾਬ ਭਰ ਵਿੱਚੋ ਕਿਸਾਨ ਮਰਦ ਤੇ ਔਰਤਾਂ ਨੇ ਇਸ ਧਰਨੇ ਵਿੱਚ ਭਾਗ ਲਿਆ ਅਤੇ ਸਰਕਾਰ ਨੂੰ ਕਿਸਾਨ, ਮਜਦੂਰ ਤੇ ਮੁਲਾਜਮ ਵਿਰੋਧੀ ਗਰਦਾਨਦਿਆ ਕਿਹਾ ਕਿ ਕਿ ਬਾਦਲ ਸਰਕਾਰ ਦੇ ਪਿਛਲੇ ਨੌ ਸਾਲਾ ਦੇ ਰਾਜ ਵਿੱਚ ਹਰ ਵਰਗ ਨਾਲ ਜਿਆਦਤੀਆ ਹੋਈਆ ਹਨ ਤੇ ਪੰਜਾਬ ਨੂੰ ਨਸ਼ਿਆ ਦੀ ਮੰਡੀ ਬਣਾਉਣ ਵਿੱਚ ਮੰਤਰੀ ਤੰਤਰ ਨੇ ਕੋਈ ਕਸਰ ਬਾਕੀ ਨਹੀ ਛੱਡੀ ਹੈ। ਉਹਨਾਂ ਕਿਹਾ ਕਿ ਨਸ਼ਿਆ ਦੀ ਦਲਦਲ ਵਿੱਚ ਫਸੇ ਬਾਦਲ ਸਰਕਾਰ ਦੇ ਮੰਤਰੀ ਅੱਜ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਕੋਲੋ ਵੋਟਾਂ ਮੰਗ ਰਹੇ ਹਨ ਤਾਂ ਕਿ ਉਹ ਆਪਣਾ ਗੋਰਖ ਧੰਦਾ ਹੋਰ ਚਮਕਾ ਸਕਣ ਉਹਨਾਂ ਕਿਹਾ ਕਿ ਫੈਸਲਾ ਹਲਕੇ ਦੇ ਵੋਟਰਾਂ ਨੇ ਕਰਨਾ ਹੈ ਕਿ ਅਕਾਲੀ ਦਲ ਬਾਦਲ ਦੇ ਉਮੀਦਵਾਰ ਰਾਵਿੰਦਰ ਸਿੰਘ ਬ੍ਰਹਮਪੁਰਾ ਨੂੰ ਜਿੱਤਾ ਕੇ ਨਸ਼ਿਆ ਦੇ ਕਾਰੋਬਾਰ ਨੂੰ ਪ੍ਰਫੁਲਤ ਕਰਨਾ ਹੈ ਜਾਂ ਫਿਰ ਉਸ ਦਾ ਬਾਈਕਾਟ ਕਰਕੇ ਸਰਕਾਰ ਦੀਆ ਲੋਕ ਵਿਰੋਧੀ ਨੀਤੀਆ ਦਾ ਵਿਰੋਧ ਕਰਕੇ ਸਰਕਾਰ ਨੂੰ ਦੁੱਖੀ ਲੋਕਾਂ ਦੀ ਪੀੜਾ ਤੋ ਜਾਣੂ ਕਰਵਾਉਣਾ ਹੈ।
ਉਹਨਾਂ ਦੱਸਿਆ ਕਿ ਹਜ਼ਾਰਾ ਦੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ ਵੱਲੋ ਵਿਸ਼ਾਲ ਜੱਥੇ ਅੱਜ ਸਵੇਰੇ ਤੋ ਹੀ ਲੋੜੀਦਾ ਸਾਜੋ ਸਮਾਨ ਦੁੱਧ ਅਤੇ ਪ੍ਰਸਾਦੇ ਲੈ ਕੇ ਮੋਰਚੇ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਮੋਰਚੇ ਦੀ ਅਗਵਾਈ ਕਸ਼ਮੀਰ ਸਿੰਘ ਬਾਣੀਆ, ਲਖਵਿੰਦਰ ਸਿੰਘ ਪਲਾਸੌਰ, ਕੁਲਵੰਤ ਸਿੰਘ ਭੈਲ, ਜਸਵੰਤ ਸਿੰਘ ਪੱਖੋਪੁਰ, ਮਿਹਰ ਸਿੰਘ ਤਲਵੰਡੀ ‘ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ। ਸਟੇਜ ਦੀ ਕਾਰਵਾਈ ਸੂਬਾ ਆਗੂ ਸੁਖਜਿੰਦਰ ਸਿੰਘ ਸਭਰਾ ਨੇ ਨਿਭਾਈ।
ਮੋਰਚੇ ਨੂੰ ਸੰਬੋਧਨ ਕਰਦਿਆ ਜਨਰਲ ਸਕੱਤਰ ਸ੍ਰ ਸਵਿੰਦਰ ਸਿੰਘ ਚੁਤਾਲਾ , ਸਰਵਣ ਸਿੰਘ ਪੰਧੇਰ, ਗਰੁਲਾਲ ਸਿੰਘ ਪੰਡੋਰੀ ਨੇ ਕਿਹਾ ਕਿ ਪੰਜਾਬ ਵਿਰੋਧੀ ਅਕਾਲੀ -ਭਾਜਪਾ ਸਰਕਾਰ ਕਿਸਾਨਾਂ ਮਜਦੂਰਾਂ ਦੀਆ ਹੱਕੀ ਮੰਗਾਂ ਮੰਨ ਕੇ ਟਾਲਮਟੋਲ ਕਰਦਿਆ ਮੰਨੀਆ ਹੋਈਆ ਮੰਗਾਂ ਵੀ ਲਾਗੂ ਕਰਨ ਤੋ ਆਨਾਕਾਨੀ ਕਰ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਬਾਸਮਤੀ ਨੂੰ ਵੱਡੀ ਪੱਧਰ ਤੇ ਸਰਕਾਰ ਦੀ ਮਿਲੀ ਭੁਗਤ ਨਾਲ ਮੀਡੀਆ ਵਿੱਚ ਰੋਲਿਆ ਗਿਆ ਹੈ ਅਤੇ ਕਿਸਾਨਾਂ ਦੀ ਲੁੱਟ ਵਪਾਰੀਆ ਨੇ ਸਰਕਾਰ ਨਾਲ ਮਿਲੀ ਭੁਗਤ ਕਰਕੇ ਕੀਤੀ ਹੈ। ਉਹਨਾਂ ਕਿਹਾ ਕਿ ਮਾਲਵਾ ਖੇਤਰ ਵਿੱਚ ਤੋਤਾ ਜਿਥੇ ਨਕਲੀ ਕੀਟਨਾਸ਼ਕ ਦਵਾਈਆ ਨਾਲ ਕਿਸਾਨਾਂ ਦੀ ਨਰਮੇ ਦੀ ਫਸਲ ਵੱਡੀ ਪੱਧਰ ਤੇ ਬਰਬਾਦ ਕਰ ਗਿਆ ਉਥੇ ਕਿਸਾਨ ਇਹ ਤਰਾਸਦੀ ਨਾ ਸਹਾਰਦੇ ਹੋਏ ਖੁਦਕਸ਼ੀਆ ਵੱਲ ਵੱਧ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ। ਉਹਨਾਂ ਕਿਹਾ ਕਿ ਸੂਬੇ ਵਿੱਚ ਰੇਤ, ਬੱਜਰੀ, ਕੇਬਲ, ਟਰਾਂਸਪੋਰਟ, ੍ਵਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਫੀਆ ਆਦਿ ਦਾ ਪੂਰੀ ਤਰ੍ਵਾ ਕਬਜ਼ਾ ਹੈ ਅਤੇ ਨੌਜਵਾਨ ਨਸ਼ਿਆ ਕਾਰਨ ਬਰਬਾਦ ਹੋ ਰਹੇ ਹਨ। ਉਹਨਾਂ ਕਿਹਾ ਕਿ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਦੇਸ਼ ਭਰ ਵਿੱਚ ਪੰਜਾਬ ਸਰਕਾਰ ਨੂੰ ‘‘ਸੂਬਾ ਮਾਫੀਆ’’ ਰਾਜ ਨਾਲ ਜਾਣਿਆ ਜਾਣ ਲੱਗਾ ਹੈ। ਉਹਨਾਂ ਕਿਹਾ ਕਿ ਅੱਜ ਖਡੂਰ ਸਾਹਿਬ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ, ਮਜਦੂਰਾਂ ਦਾ ਭਾਰੀ ਇਕੱਠ ਸਪੱਸ਼ਟ ਕਰਦਾ ਹੈ ਲੋਕ ਬਾਦਲ ਬਨਾਮ ਬਾਬਰ ਦੇ ਰਾਜ ਤੋ ਸਿਰ ਤੋ ਲੈ ਕੇ ਪੈਰਾਂ ਤੱਕ ਦੁੱਖੀ ਹਨ। ਇਸ ਤੋ ਪਹਿਲਾਂ ਕਿਸਾਨਾਂ ਤੇ ਮਜਦੂਰਾਂ ਦੇ ਲੰਮੇ ਕਾਫਲੇ ਨੇ ਖਡੂਰ ਸਾਹਿਬ ਦੇ ਬਜਾਰਾਂ ਵਿੱਚ ਜੱਥਾ ਮਾਰਚ ਕਰਕੇ ਲੋਕਾਂ ਵਿੱਚ ਜਾਗਕਰਤਾ ਪੈਦਾ ਕਰਦਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਲਈ ਬਾਦਲ ਸਰਕਾਰ ਨੂੰ ਦੋਸ਼ੀ ਠਹਿਰਾਉਦਿਆ ਕਿਹਾ ਕਿ ਗੁਰੂ ਸਾਹਿਬ ਦੀ ਪਵਿੱਤਰ ਇਸ ਧਰਤੀ ਦੀਆ ਸੰਗਤਾਂ ਦੇ ਭ੍ਰਿਸ਼ਟ ਅਕਾਲੀਆ ਨੂੰ ਵੋਟਾਂ ਲੈਣ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਸਿੱਖ ਧਰਮ ਦੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਅਕਬਰ ਬਾਦਸ਼ਾਹ ਨੂੰ ਵੀ ਨਿਰਦੇਸ਼ ਦਿੱਤੇ ਸਨ ਕਿ ਉਸ ਨੂੰ ਮੁਲਾਕਾਤ ਕਰਨ ਤੋ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛੱਕ ਕੇ ਬਰਾਬਰਤਾ ਦਾ ਸਬੂਤ ਦੇਵੇ ਅਤੇ ਇਹਨਾਂ ਹੁਕਮਾਂ ਨੂੰ ਅਕਬਰ ਨੇ ਸਿਰ ਮੱਥੇ ਕੁਰਬਾਨ ਕੀਤੀ ਸੀ। ਉਹਨਾਂ ਕਿਹਾ ਕਿ ਅੱਜ ਦਾ ਮੌਜੂਦਾ ਬਾਬਰ ਸੰਗੀਨਾਂ ਦੀ ਛਾਂ ਹੇਠ ਇਸ ਧਰਤੀ ਤੇ ਆ ਕੇ ਲੋਕਾਂ ਨੂੰ ਡਰਾ ਧਮਕਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਇਸ ਧਰਤੀ ਦੇ ਲੋਕ ਅਕਾਲੀਆ ਨੂੰ ਅਜਿਹਾ ਨਹੀ ਕਰਨ ਦੇਣਗੇ ਤੇ ਭਾਰੀ ਗਿਣਤੀ ਨਾਲ ਹਰਾ ਕੇ ਸਾਬਤ ਕਰ ਦੇਣਗੇ ਕਿ ਖਡੂਰ ਸਾਹਿਬ ਦੇ ਲੋਕ ਪੂਰੀ ਤਰ•ਾ ਗੁਰੂ ਸਾਹਿਬ ਦੀਆ ਸਿੱਖਿਆਵਾਂ ਨੂੰ ਸਮੱਰਪਿਤ ਹਨ ਜਿਹਨਾਂ ਨੇ ਬਾਬਰ ਨੂੰ ਜਾਬਰ ਕਹਿ ਕੇ ਉਸ ਦੀ ਔਕਾਤ ਤੋ ਜਾਣੂ ਕਰਵਾਇਆ ਸੀ। ਕਿਸਾਨਾਂ ਨੇ ਅੱਜ ਦੇ ਧਰਨੇ ਦੌਰਾਨ ਮੰਗ ਕੀਤੀ ਕਿ 21 ਫਰਵਰੀ 2014 ਨੂੰ ਕਿਸਾਨਾਂ ‘ਤੇ ਅੰਮ੍ਰਿਤਸਰ ਪੁਲੀਸ ਵੱਲੋ ਕੀਤੇ ਅੱਤਿਆਚਾਰ ਦੇ ਸਰਕਾਰ ਵੱਲੋ ਕੀਤੇ ਲਿਖਤੀ ਸਮਝੌਤੇ ਲਾਗੂ ਕੀਤਾ ਜਾਵੇ, ਵੱਖ ਵੱਖ ਮੋਰਚਿਆ ਦੌਰਾਨ ਸ਼ਹੀਦ ਹੋਏ ਕਿਸਾਨਾਂ ਤੇ ਮਜਦੂਰਾਂ ਦੇ ਪਰਿਵਾਰਾਂ ਮੰਨਿਆ ਹੋਇਆ ਮੁਆਵਜਾ ਦਿੱਤਾ ਜਾਵੇ, ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਕਰਜ਼ਾ ਖਤਮ ਕੀਤਾ ਜਾਵੇ, ਪੰਜ ਏਕੜ ਤੱਕ ਵਾਲੇ ਕਿਸਾਨਾਂ ਨੂੰ ਪਹਿਲ ਦੇ ਆਧਾਰ ਤੇ ਟਿਊਬਵੈਂਲ ਕੁਨੈਕਸ਼ਨ ਦਿੱਤੇ ਜਾਣ, ਕਿਸਾਨਾਂ ਤੇ ਦਰਜ ਕੀਤੇ ਝੂਠੇ ਕੇਸ ਖਾਰਜ ਕੀਤੇ ਜਾਣ, ਮਜਦੂਰਾਂ ਦੇ ਬਕਾਏ ਬਿੱਲ ਖਤਮ ਕੀਤੇ ਜਾਣ, ਡਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋ ਇਲਾਵਾ ਸੁੱਖਾ ਸਿੰਘ ਠੱਠਾ, ਹਰਜਿੰਦਰ ਸਿੰਘ ਕੰਗ, ਲਖਬੀਰ ਸਿੰਘ ਵੈਰੋਵਾਲ, ਜਵਾਹਰ ਸਿੰਘ ਟਾਂਡਾ, ਅਮਰੀਕ ਸਿੰਘ ਜੰਡੋਕੇ, ਸੁਖਵਿੰਦਰ ਸਿੰਘ ਦੁਗਲਵਾਲਾ, ਰੇਸ਼ਮ ਸਿੰਘ ਘੁਰਕਵਿੰਡ, ਅਜੀਤ ਸਿੰਘ ਚੰਬਾ, ਭਗਵਾਨ ਸਿੰਘ ਸੰਘਰ, ਨਿਰਮਲ ਸਿੰਘ , ਇਕਬਾਲ ਸਿੰਘ ਵੜਿੰਗ ਆਦਿ ਨੇ ਵੀ ਸੰਬੋਧਨ ਕੀਤਾ।

Posted in: ਪੰਜਾਬ