ਕੌਮ ਦੇ ਜਥੇਦਾਰਾਂ ਨੂੰ ਝੂਠ ਦਾ ਸਹਾਰਾ ਲੈਣਾ ਸ਼ੋਭਾ ਨਹੀ ਦਿੰਦਾ:ਜਥੇਦਾਰ ਭੌਰ

By February 6, 2016 0 Comments


ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਸੁਣਾਈਆਂ ਖਰੀਆਂ ਖਰੀਆਂ

ਜਥੇਦਾਰ ਗੁਰਮੁਖ ਸਿੰਘ ਦੇ ਬਿਆਨ ਤੇ ਕੀਤਾ ਤਿੱਖਾ ਪ੍ਰਤੀਕਰਮ ਜਾਹਰ
ਨਾ ਜਥੇਦਾਰ ਅਜਾਦ ਹਨ ਤੇ ਨਾ ਹੀ ਸ਼੍ਰੋਮਣੀ ਕਮੇਟੀ
bhaur
ਸ਼੍ਰੀ ਅਨੰਦਪੁਰ ਸਾਹਿਬ(ਸੁਰਿੰਦਰ ਸਿੰਘ ਸੋਨੀ): ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋ ਮਾਫ ਕਰਨ ਤੋ ਸ਼ੁਰੂ ਹੋਇਆ ਵਾਦ ਵਿਵਾਦ ਸੁਲਝਣ ਦੀ ਜਗਾ• ਦਿਨੋ ਦਿਨ ਉਲਝਦਾ ਹੀ ਜਾ ਰਿਹਾ ਹੈ। ਪਹਿਲਾਂ ਜਿੱਥੇ ਕੁਝ ਕੁ ਵਿਦਵਾਨ ਅਤੇ ਜਥੇਬੰਦੀਆਂ ਵਲੋਂ ਇਸ ਦੀ ਵਿਰੋਧਤਾ ਸ਼ੁਰੂ ਹੋਈ ਸੀ ਉਥੇ ਹੁਣ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਅੰਦਰਲੇ ਅਹੁਦੇਦਾਰਾਂ ਵਲੋਂ ਵੀ ਜਥੇਦਾਰਾਂ ਦੇ ਕੰਮ ਕਰਨ ਦੇ ਤੋਰ ਤਰੀਕੇ ਅਤੇ ਉਨਾਂ• ਦੀ ਕਾਰਜਸ਼ੈਲੀ ਦੀ ਖੁੱਲ ਕੇ ਵਿਰੋਧਤਾ ਹੋਣੀ ਸ਼ੁਰੂ ਹੋ ਗਈ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਅੱਜ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਬਹੁਤ ਮਹਾਨ ਸੰਸਥਾਵਾਂ ਹਨ ਅਤੇ ਇਨਾਂ ਸੰਸਥਾਵਾਂ ਨੇ ਬਹੁਤ ਵਾਰ ਬਿਖੜੇ ਸਮਿਆਂ ਤੇ ਪੰਥ ਦੀ ਅਗਵਾਈ ਕਰਕੇ ਸਰਬਉਚ ਰੁਤਬਾ ਹਾਸਲ ਕੀਤਾ। ਪਰ ਪਿਛਲੇ ਸਮੇ ਦੋਰਾਨ ਇਨਾਂ• ਸੰਸਥਾਵਾਂ ਦੇ ਮੁਖੀਆਂ ਵਲੋਂ ਮਰਯਾਦਾ ਹੀਨ, ਪੱਖਪਾਤੀ, ਸਿਆਸਤ ਤੋ ਪ੍ਰੇਰਿਤ, ਪੰਥਕ ਵਿਕਾਰ ਨੂੰ ਢਾਹ ਲਾਉਣ ਵਾਲੇ ਫੈਸਲਿਆਂ ਕਾਰਨ ਤਖਤਾਂ ਦੇ ਮਹਾਨ ਰੁਤਬੇ ਨੂੰ ਤਾਂ ਨੁਕਸਾਨ ਪਹੁੰਚਾਇਆ ਹੀ ਹੈ ਤੇ ਜਥੇਦਾਰ ਵੀ ਸਿੱਖ ਸੰਗਤਾਂ ਨੂੰ ਮੂੰਹ ਦਿਖਾਉਣ ਜੋਗੇ ਨਹੀ ਰਹੇ।
ਉਨਾ• ਕਿਹਾ ਕਿ ਏਨਾ ਕੁੱਝ ਵਾਪਰਨ ਤੋ ਬਾਅਦ ਵੀ ਜਥੇਦਾਰ ਝੂਠ ਦਾ ਸਹਾਰਾ ਲੈ ਰਹੇ ਹਨ ਜੋ ਜਥੇਦਾਰਾਂ ਨੂੰ ਬਿਲਕੁਲ ਸ਼ੋਭਾ ਨਹੀ ਦਿੰਦਾ। ਉਨਾਂ• ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਹੋਈਆਂ ਭੁੱਲਾਂ ਨੂੰ ਬਿਨਾਂ ਹੀਲ ਹੁੱਜਤ ਪ੍ਰਵਾਨ ਕਰਕੇ ਕੌਮ ਤੋ ਜਨਤਕ ਤੋਰ ਤੇ ਮਾਫੀ ਮੰਗੀ ਜਾਂਦੀ ਤੇ ਸੋਦਾ ਸਾਧ ਮੁਆਫੀ ਕਾਂਡ ਤੇ ਹੋਰ ਵਾਪਰੀਆਂ ਘਟਨਾਵਾਂ ਸੰਗਤਾਂ ਦੇ ਸਾਹਮਣੇ ਰਖੀਆਂ ਜਾਂਦੀਆਂ ਪਰ ਇਹ ਅਫਸੋਸ ਦੀ ਗੱਲ ਹੈ ਕਿ ਜਥੇਦਾਰਾਂ ਵਲੋਂ ਝੂਠੀ ਬਿਆਨਬਾਜੀ ਕਰਕੇ ਸੰਗਤਾਂ ਦੀ ਨਫਰਤ ਤੇ ਪਾਤਰ ਬਣਿਆ ਜਾ ਰਿਹਾ ਹੈ। ਉਨਾਂ• ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗੁਰਮੁਖ ਸਿੰਘ ਵਲੋਂ ‘ਸੋਦਾ ਸਾਧ ਨੂੰ ਮਾਫ ਨਹੀ ਕੀਤਾ ਕੇਵਲ ਉਸ ਦੀ ਚਿੱਠੀ ਹੀ ਪ੍ਰਵਾਨ ਕੀਤੀ ਗਈ’ ਬਾਰੇ ਤਿਖਾ ਪ੍ਰਤੀਕਰਮ ਪ੍ਰਗਟਾਉਂਦਿਆਂ ਕਿਹਾ ਕਿ ਜੇਕਰ ਕੇਵਲ ਚਿੱਠੀ ਹੀ ਪ੍ਰਵਾਨ ਕੀਤੀ ਗਈ ਸੀ ਤਾਂ ਗੁਰੂ ਕੀ ਗੋਲਕ ਵਿਚੋ ਇਸ ਨੂੰ ਮਹਾਨ ਫੈਸਲਾ ਕਹਿ ਕੇ ਮੰਨਣ ਲਈ 91 ਲੱਖ ਰੁਪਏ ਦੇ ਇਸ਼ਤਿਹਾਰ ਦੇਣ ਦੀ ਲੋੜ ਕਿਉਂ ਪਈ? ਉਪ ਮੁੱਖ ਮੰਤਰੀ ਨੂੰ ਆਪਣੀ ਕੋਠੀ ਮੇੈਂਬਰਾਂ ਮੀਟਿੰਗ ਕਰਕੇ, ਸੋਦਾ ਸਾਧ ਵਾਲੀਆਂ ਦੋੇ ਚਿੱਠੀਆਂ ਕਿਉਂ ਦਿਤੀਆਂ ਗਈਆਂ? ਜਨਰਲ ਸਕੱਤਰ ਭੌਰ ਨੇ ਜਥੇਦਾਰਾਂ ਤੋ ਪੁਛਿਆ ਕਿ ਵਡਭਾਗ ਸਿੰਘ ਨੇ ਤੁਹਾਨੂੰ ਕਿਹੜੀ ਚਿੱਠੀ ਭੇਜੀ ਸੀ?
ਉਨਾਂ• ਕਿਹਾ ਇਹ ਉਹ ਮਹਾਨ ਤਖਤ ਹੈ ਜਿੱਥੇ ਦੇਸ਼ ਦੇ ਰਾਸ਼ਟਰਪਤੀ, ਗ੍ਰਹਿ ਮੰਤਰੀ, ਮੁੱਖ ਮੰਤਰੀ, ਅਕਾਲੀ ਦੱਲ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਕੌਮ ਦੇ ਰਹਿ ਚੁੱਕੇ ਜਥੇਦਾਰ ਤਾਂ ਖੁੱਦ ਪੇਸ਼ ਹੋ ਕੇ ਆਪਣਾ ਪੱਖ ਰਖਦੇ ਰਹੇ ਹਨ, ਜਥੇਦਾਰ ਪੇਸ਼ ਹੋਣ ਵਾਲਿਆਂ ਨੂੰ ਗਲਾਂ ਵਿਚ ਤਖਤੀਆਂ ਪਾ ਕੇ ਥਮਲਿਆਂ ਨਾਲ ਬੰਨ• ਕੇ ਸਜਾਵਾਂ ਵੀ ਸੁਣਾਉਂਦੇ ਰਹੇ ਹਨ ਪਰ ਸੋਦਾ ਸਾਧ ਲਈ ਬਿਨਾਂ ਪੇਸ਼ ਹੋਇਆਂ ਭੇਜੇ ਪਰਵਾਨੇ ਨੂੰ ਜਥੇਦਾਰਾਂ ਨੇ ਪ੍ਰਵਾਨ ਕਰਨ ਦੀ ਵਿਸ਼ੇਸ਼ ਰਿਆਇਤ ਕਿਉਂ ਕੀਤੀ। ਭੌਰ ਨੇ ਕਿਹਾ ਕਿ ਜਥੇਦਾਰ ਲਾਹੇ ਜਾਣੇ ਹਨ ਜਾਂ ਨਵੇਂ ਲਾਉਣੇ ਹਨ ਇਹ ਵਖਰੀ ਗੱਲ ਹੈ ਪਰ ਇਹ ਗੱਲ ਜੱਗ ਜਾਹਿਰ ਹੋ ਚੁੱਕੀ ਹੈ ਕਿ ਫੈਸਲੇ ਲੈਣ ਲਈ ਨਾ ਤਾਂ ਜਥੇਦਾਰ ਅਜਾਦ ਹਨ ਤੇ ਨਾ ਹੀ ਸ਼੍ਰੋਮਣੀ ਕਮੇਟੀ।
ਉਨਾਂ• ਕਿਹਾ ਕਿ ਜੇਕਰ ਇਨਾਂ• ਮਹਾਨ ਸੰਸਥਾਵਾਂ ਦੀ ਮਹਾਨਤਾ ਕਾਇਮ ਰੱਖਣੀ ਹੈ ਤਾਂ ਫੈਸਲੇ ਪੰਥਕ ਪ੍ਰੰਪਰਾਵਾਂ ਦੇ ਅਨੁਸਾਰ ਹੀ ਹੋਣੇ ਚਾਹੀਦੇ ਹਨ। ਬਾਹਰੀ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ। ਉਨਾ• ਕਿਹਾ ਪੰਥ ਕਿਸੇ ਵੀ ਸਿਆਸੀ ਪਾਰਟੀ ਦਾ ਮੁਥਾਜ ਨਾ ਤਾਂ ਕਦੇ ਹੋਇਆ ਹੇੈ ਤੇ ਨਾ ਹੀ ਇਸਨੂੰ ਕੋਈ ਮੁਥਾਜ ਕਰ ਸਕੇਗਾ।