ਚਾਪਲੂਸਾਂ ਨੂੰ ਜੱਥੇਦਾਰ ਲਗਾਉਣ ਦੀ ਜਗਾਂ ਦੋਵੇਂ ਬਾਦਲਾਂ ਅਤੇ ਮਜੀਠੀਆ ਨੂੰ ਹੀ ਤਖਤਾਂ ਦੇ ਜੱਥੇਦਾਰ ਲੱਗ ਜਾਣਾ ਚਾਹੀਦਾ ਹੈ – ਗੁਰਿੰਦਰ ਸਿੰਘ ਗੋਗੀ

By February 6, 2016 0 Comments


gogiਸ੍ਰੀ ਅਨੰਦਪੁਰ ਸਾਹਿਬ (ਸੁਰਿੰਦਰ ਸਿੰਘ ਸੋਨੀ ): ਆਪਣੇ ਚਾਪਲੂਸਾਂ ਨੂੰ ਤਖਤਾਂ ਦੇ ਜੱਥੇਦਾਰ ਲਗਾਉਣ ਦੀ ਜਗਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖੁਦ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਲੱਗ ਜਾਣਾ ਚਾਹੀਦਾ ਹੈ ਅਤੇ ਸੁਖਬੀਰ ਬਾਦਲ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦਾ ਅਤੇ ਵਿਕਰਮ ਸਿੰਘ ਮਜੀਠੀਆ ਨੂੰ ਸ੍ਰੀ ਦਮਦਮਾ ਸਾਹਿਬ ਦਾ ਜੱਥੇਦਾਰ ਨਿਯੁਕਤ ਕਰ ਦੇਣਾ ਚਾਹੀਦਾ ਹੈ । ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ ਨੇ ਕੀਤਾ । ਗੋਗੀ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਆਪਣੇ ਮੁਫਾਦਾਂ ਲਈ ਵਰਤਕੇ ਇਨਾਂ ਦੋਨੋਂ ਮਹਾਨ ਜੱਥੇਬੰਦੀਆਂ ਦਾ ਬੇੜਾ ਗਰਕ ਕੀਤਾ ਉ¤ਥੇ ਹੀ ਸਿੱਖ ਕੋਮ ਦੇ ਮੁਕੱਦਸ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਆਪਣੇ ਅਤੇ ਆਪਣੇ ਪਰਿਵਾਰ ਦੇ ਫਾਇਦਿਆਂ ਲਈ ਵਰਤਕੇ ਇਨਾਂ ਮਹਾਨ ਸਥਾਨਾਂ ਦੀ ਸ਼ਾਨ ਨੂੰ ਖੋਰਾ ਲਗਾਉਣ ਚ’ ਕੋਈ ਕਸਰ ਬਾਕੀ ਨਹੀਂ ਛੱਡੀ । ਉਨਾਂ ਅੱਗੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਿੰਨੀ ਵਾਰ ਵੀ ਬਾਦਲਾਂ ਦੀਆਂ ਆਪਣੀ ਗਲਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋਣ ਲੱਗਦਾ ਹੈ ਤਾਂ ਇਹ ਪੰਥ ਦੀ ਦੁਹਾਈ ਦੇ ਕੇ ਆਪਣੀਆਂ ਗਲਤੀਆਂ ਛੁਪਾਉਣ ਦੀ ਚਾਲ ਚੱਲਣ ਲੱਗ ਪੈਂਦੇ ਹਨ ਅਤੇ ਜੇਕਰ ਫਿਰ ਵੀ ਅਗਰ ਇਨਾਂ ਨੂੰ ਇਹ ਲੱਗੇ ਕਿ ਇਨਾਂ ਦੀ ਇਹ ਚਾਲ ਕਾਮਯਾਬ ਨਹੀਂ ਹੋ ਰਹੀ ਤਾਂ ਇਹ ਆਪਣੇ ਲਗਾਏ ਜੱਥੇਦਾਰਾਂ ਨੂੰ ਵਰਤਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ ਨੂੰ ਠੇਸ ਪਹੁੰਚਾਉਣ ਨੂੰ ਵੀ ਇੱਕ ਮਿੰਟ ਨਹੀਂ ਲਗਾਉਂਦੇ । ਗੋਗੀ ਨੇ ਅੱਗੇ ਕਿਹਾ ਕਿ ਹੁਣ ਸੂਬੇ ਦੇ ਲੋਕਾਂ ਨੂੰ ਬਾਦਲਾਂ ਦੇ ਅਸਲੀ ਚਿਹਰੇ ਅਤੇ ਮੰਤਵਾਂ ਦਾ ਪਤਾ ਲੱਗ ਚੁੱਕਾ ਹੈ , ਸੋ ਹੁਣ ਲੋਕ ਇਨਾਂ ਦੀਆਂ ਚਾਲਾਂ ਚ’ ਆਉਣ ਦੀ ਬਜਾਏ ਇਨਾਂ ਨੂੰ ਸੱਤਾ ਤੋਂ ਬਾਹਰ ਦਾ ਹੀ ਰਸਤਾ ਦਿਖਾਉਣਗੇ ।