ਰਾਜਪੁਰਾ ਨੇੜੇ ਆਵਾਰਾ ਸਾਨ੍ਹ ਦੇ ਅੱਗੇ ਆਉਣ ‘ਤੇ ਮੁੱਖ ਮੰਤਰੀ ਤੀਰਥ ਯਾਤਰਾ ਰੇਲ ਗੱਡੀ ਲੀਹੋਂ ਲੱਥੀ

By February 5, 2016 0 Comments


trainਰਾਜਪੁਰਾ, 5 ਫਰਵਰੀ : ਦਿੱਲੀ-ਅੰਮ੍ਰਿਤਸਰ ਮੁੱਖ ਰੇਲ ਮਾਰਗ ‘ਤੇ ਰਾਜਪੁਰਾ ਨੇੜੇ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਰੇਲ ਗੱਡੀ ਦੇ ਖ਼ਾਲੀ ਰੈਕ ਮੂਹਰੇ ਇੱਕ ਆਵਾਰਾ ਸਾਨ੍ਹ ਦੇ ਆ ਜਾਣ ਕਾਰਨ ਇੱਕ ਡੱਬਾ ਰੇਲਵੇ ਲਾਈਨ ਤੋਂ ਹੇਠਾਂ ਉੱਤਰਨ ਕਾਰਨ ਇਸ ਮਾਰਗ ‘ਤੇ ਰੇਲ ਆਵਾਜਾਈ ਠੱਪ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਪੰਜਾਬ ਦੇ ਤਹਿਤ ਚੱਲ ਰਹੀ ਰੇਲ ਗੱਡੀ, ਜਿਸ ਦਾ ਹਜ਼ੂਰ ਸਾਹਿਬ ਨੰਦੇੜ ਤੋਂ ਸ਼ਰਧਾਲੂਆਂ ਨੂੰ ਛੱਡ ਕੇ ਖ਼ਾਲੀ ਰੈਕ ਲੁਧਿਆਣਾ ਵਿਖੇ ਹੋਰ ਸ਼ਰਧਾਲੂਆਂ ਨੂੰ ਲੈਣ ਜਾ ਰਿਹਾ ਸੀ। ਜਦੋਂ ਦੇਰ ਸ਼ਾਮ ਸਾਢੇ 6 ਵਜੇ ਦੇ ਕਰੀਬ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੋਂ ਸਰਹਿੰਦ ਵਾਲੇ ਪਾਸੇ ਪੁੱਜਾ ਤਾਂ ਇੱਕ ਆਵਾਰਾ ਸਾਨ੍ਹ ਦੇ ਰੇਲਵੇ ਲਾਈਨ ‘ਤੇ ਉਕਤ ਰੇਲ ਗੱਡੀ ਦੇ ਖ਼ਾਲੀ ਰੈਕ ਮੂਹਰੇ ਆ ਜਾਣ ਕਾਰਨ ਇਸ ਰੇਲ ਗੱਡੀ ਦੇ ਇੰਜਨ ਤੋਂ ਦੂਜਾ ਨੰਬਰ ਵਾਲਾ ਡੱਬਾ ਨੰ: 09273 ਰੇਲਵੇ ਲਾਈਨ ਤੋਂ ਹੇਠਾਂ ਉਤਰ ਗਿਆ। ਜਿਸ ‘ਤੇ ਇਹ ਸਾਰਾ ਰੈਕ ਰੁਕ ਗਿਆ। ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਉਕਤ ਰੇਲ ਮਾਰਗ ‘ਤੇ ਰੇਲ ਆਵਾਜਾਈ ਦੀ ਬਹੁਤਾਤ ਕਾਰਨ ਇਸ ਮਾਰਗ ਤੋਂ ਲੰਘਣ ਵਾਲੀਆਂ ਰੇਲ ਗੱਡੀਆਂ ਦੇ ਰੂਟ ਬਦਲਣੇ ਪਏ ।