ਹਾਕਮ ਧਿਰ ਨਾਲ ਸਬੰਧਿਤ ਵਿਅਕਤੀਆ ਨੇ ਚਿੱਟੇ ਦਿਨ ਨਰਿੰਦਰ ਸਿੰਘ ਨਾਮੀ ਵਿਅਕਤੀ ਤੇ ਗੋਲੀਆ ਚਲਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ

By February 4, 2016 0 Comments


ਅੰਮ੍ਰਿਤਸਰ 4 ਫਰਵਰੀ (ਜਸਬੀਰ ਸਿੰਘ) ਪੰਜਾਬ ਦੇ ਪੁਲੀਸ ਵਿਭਾਗ ਵਿੱਚ ਸਿਆਸੀ ਦਖਲਅੰਦਾਜੀ ਇਸ ਕਦਰ ਵੱਧ ਗਈ ਹੈ ਕਿ ਪੁਲੀਸ ਦੇ ਡਾਇਰੈਕਟਰ ਜਨਰਲ ਦੇ ਆਦੇਸ਼ਾਂ ਨੂੰ ਇੱਕ ਥਾਣਾ ਮੁੱਖੀ ਵੀ ਦਰਕਿਨਾਰ ਕਰਕੇ ਹਲਕੇ ਵਿੱਚ ਹਾਕਮ ਧਿਰ ਦੇ ਜਥੇਦਾਰ, ਵਿਧਾਇਕ ਜਾਂ ਮੰਤਰੀ ਦੀ ਇਜ਼ਾਜਤ ਬਗੈਰ ਕੋਈ ਮੁਕੱਦਮਾ ਦਰਜ ਨਹੀ ਕਰ ਸਕਦਾ ਅਜਿਹਾ ਹੀ ਕੁਝ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਘੇਰੇ ਅੰਦਰ ਆਉਦੇ ਥਾਣਾ ਲੋਪੋਕੇ ਵਿਖੇ ਵਾਪਰਿਆ ਜਿਥੇ ਹਾਕਮ ਧਿਰ ਨਾਲ ਸਬੰਧਿਤ ਵਿਅਕਤੀਆ ਨੇ ਚਿੱਟੇ ਦਿਨ ਨਰਿੰਦਰ ਸਿੰਘ ਨਾਮੀ ਵਿਅਕਤੀ ਤੇ ਗੋਲੀਆ ਚਲਾ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਕਰੀਬ ਤਿੰਨ ਮਹੀਨੇ ਤੇ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆ ਦੇ ਖਿਲਾਫ ਇਰਾਦਾ ਕਤਲ ਦਾ ਮੁਕੱਦਮਾ ਦਰਜ ਨਹੀ ਕੀਤਾ ਗਿਆ ਸਗੋ ਇਨਸਾਫ ਮੰਗ ਕਰਨ ਵਾਲੇ ਨੂੰ ਪੁਲੀਸ ਵੱਲੋ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਉਸ ਨੇ ਹਲਕੇ ਦੇ ਜਥੇਦਾਰ ਦੀ ਈਨ ਨਾ ਕਬੂਲੀ ਤਾਂ ਉਸ ਵਿਰੁੱਧ ਹੀ ਨਸ਼ੀਲੇ ਪਦਾਰਥਾਂ ਦੀ ਝੂਠਾ ਪਰਚਾ ਦਰਜ ਕਰਕੇ ਜੇਲ ਵਿੱਚ ਸੁੱਟ ਦਿੱਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਖਾਲਸਾ ਮਿਸ਼ਨ ਕਮੇਟੀ ਦੇ ਪ੍ਰਧਾਨ ਐਡਵੋਕੇਟ ਸੁਰਿੰਦਰਪਾਲ ਸਿੰਘ ਘਰਿਆਲਾ ਤੇ ਰਾਜੀਵ ਸਿੰਘ ਰੰਧਾਵਾ ਨੇ ਦੱਸਿਆ ਕਿ ਨਰਿੰਦਰ ਸਿੰਘ ਨਾਮੀ ਵਿਅਕਤੀ ਨੂੰ ਉਸ ਦੀ ਭੈਣ ਜੋ ਕਿ ਲੋਪੋਕੇ ਵਿਆਹੀ ਦਾ ਫੋਨ ਆਇਆ ਕਿ ਉਸ ਦੇ ਭਣੇਵੇ ਦਾ ਐਕਸੀਡੈਂਟ ਹੋ ਗਿਆ ਹੈ ਤੇ ਜਦੋ ਉਹ ਆਪਣੀ ਭੈਣ ਦੇ ਘਰ ਪੁੱਜਾ ਤੇ ਹਾਲੇ ਕਾਰ ਵਿੱਚ ਹੀ ਸੀ ਕਿ ਕੁਝ ਵਿਅਕਤੀਆ ਨੇ ਗੋਲੀ ਚਲਾ ਦਿੱਤੀ। ਉਹ ਕਾਹਲੀ ਨਾਲ ਕਾਰ ਵਿੱਚੋ ਨਿਕਲ ਕੇ ਆਪਣੇ ਬਚਾ ਲਈ ਕਿਸੇ ਇਮਾਰਤ ਦੀ ਆੜ ਲੈਣ ਲੱਗਾ ਤਾਂ ਹਾਲੇ ਉਹ ਕਾਰ ਵਿੱਚੋ ਨਿਕਲਿਆ ਹੀ ਸੀ ਕਿ ਇੱਕ .315 ਬੋਰ ਦੀ ਗੋਲੀ ਕਾਰ ਦੀ ਤੇਲ ਵਾਲੀ ਟੈਕੀ ਦੇ ਲਾਗਿਉ ਚੀਰਦੀ ਹੋਈ ਡਰਾਈਵਰ ਸੀਟ ਨੂੰ ਪਾੜ ਕੇ ਡਰਾਈਵਰ ਵਾਲੇ ਦਰਵਾਜੇ ਰਾਹੀ ਬਾਹਰ ਨਿਕਲ ਗਈ ਜਿਸ ਦੀ ਸੂਚਨਾ ਤੁਰੰਤ ਪੁਲੀਸ ਨੂੰ ਦੇ ਦਿੱਤੀ ਗਈ। ਪੁਲੀਸ ਨੇ ਮੌਕਾ ਵੀ ਵੇਖਿਆ ਤੇ ਕਾਰ ਵਿੱਚ ਲੱਗੀ ਗੋਲੀ ਵੀ ਵੇਖੀ ਪਰ ਪੁਲੀਸ ਨੇ ਕੋਈ ਵੀ ਕਾਰਵਾਈ ਕਰਨ ਤੋ ਇਨਕਾਰ ਕਰ ਦਿੱਤਾ ਕਿ ਪਹਿਲਾਂ ਉਹ ਹਲਕੇ ਦੇ ਸਾਬਕਾ ਅਕਾਲੀ ਵਿਧਾਇਕ ਤੇ ਇਲਾਕੇ ਦੇ ਜਥੇਦਾਰ ਕੋਲੋ ਫੋਨ ਕਰਵਾਏ। ਉਹਨਾਂ ਕਿਹਾ ਕਿ ਨਰਿੰਦਰ ਸਿੰਘ ਨ ਨੇ ਜਦੋ ਥਾਣਾ ਮੁੱਖੀ ਨੂੰ ਕਨੂੰਨ ਦਾ ਪਾਠ ਪੜਾਇਆ ਤਾਂ ਉਸ ਨੇ ਬੇਬਸੀ ਜਾਹਿਰ ਕਰਦਿਆ ਕਿ ਕਿਹਾ ਪੁਲੀਸ ਦੇ ਹੱਥ ਸਿਆਸੀ ਆਗੂਆ ਨੇ ਬੱਧੇ ਹੋਏ ਹਨ ਫਿਰ ਵੀ ਪੁਲੀਸ ਨੇ ਮੁਕੱਦਮਾ ਨੰਬਰ 177 ਮਿਤੀ 17 ਅਕਤੂਬਰ 2015 ਨੂੰ ਭਾਰਤੀ ਦੰਡਾਵਲੀ ਦੀ ਧਾਰਾ 427,336. 148 ਤੇ 149 ਅਤੇ 25,54 ਤੇ 59 ਅਸਲਾ ਐਕਟ ਤਹਿਤ ਦਰਜ ਕਰ ਦਿੱਤਾ ਕਿ ਪਰ ਇਰਾਦਾ ਕਤਲ ਦੀ ਧਾਰਾ 307 ਨਹੀ ਲਗਾਈ। ਵਿਡੰਬਨਾ ਇਹ ਹੈ ਕਿ ਤਿੰਨ ਮਹੀਨੇ ਤੋ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਗ੍ਰਿਫਤਾਰੀ ਨਹੀ ਹੋਈ ਜਦ ਕਿ ਨਰਿੰਦਰ ਸਿੰਘ ਨੇ ਦੋਸ਼ੀਆ ਦੀ ਪਛਾਣ ਵੀ ਪੁਲੀਸ ਨੂੰ ਦੱਸ ਦਿੱਤੀ ਹੈ।

ਉਹਨਾਂ ਦੱਸਿਆ ਕਿ ਨਰਿੰਦਰ ਸਿੰਘ ਨੇ ਹੌਸਲਾ ਨਹੀ ਛੱਡਿਆ ਅਤੇ ਉਸ ਨੇ ਜਿਲ•ਾ ਪੁਲੀਸ ਮੁੱਖੀ ਦਿਹਾਤੀ, ਡੀ.ਆਈ.ਜੀ ਬਾਰਡਰ ਰੇਂਜ ਤੇ ਆਈ.ਜੀ. ਬਾਰਡਰ ਨੂੰ ਜਾਤੀ ਤੌਰ ਤੇ ਮੁਲਾਕਾਤ ਕਰਕੇ ਦਰਖਾਸਤਾਂ ਦਿੱਤੀਆ ਪਰ ਫਿਰ ਵੀ ਕੋਈ ਕਾਰਵਾਈ ਨਹੀ ਹੋਈ। ਇਸ ਤੋ ਬਾਅਦ ਉਸ ਨੇ ਚੰਡੀਗੜ• ਵਿਸ਼ੇਸ਼ ਤੌਰ ਤੇ ਜਾ ਕੇ ਵੀ 30 ਨਵੰਬਰ 2015 ਨੂੰ ਡੀ.ਜੀ.ਪੀ ਨੂੰ ਮਿਲ ਕੇ ਦਰਖਾਸਤ ਦਿੱਤੀ। ਉਹਨਾਂ ਨੇ ਡੀ.ਐਸ.ਪੀ (ਡੀ) ਨੂੰ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਲਈ ਕਿਹਾ ਪਰ ਉਹ ਵੀ ਘੱਟੇ ਕੌਡੀਆ ਵਿੱਚ ਰਲਾ ਦਿੱਤੀ ਗਈ। ਉਹਨਾਂ ਕਿਹਾ ਕਿ ਡੀ.ਜੀ.ਪੀ ਕੋਲ ਵੀ ਤਿੰਨ ਵਾਰੀ ਚੱਕਰ ਕੱਟਣ ਉਪਰੰਤ ਕੋਈ ਕਾਰਵਾਈ ਨਹੀ ਕੀਤੀ ਗਈ।
ਐਡਵੋਕੇਟ ਘਰਿਆਲਾ ਤੇ ਰੰਧਾਵਾ ਨੇ ਕਿਹਾ ਕਿ ਮਾਮਲਾ ਹੁਣ ਖਾਲੜਾ ਮਿਸ਼ਨ ਕਮੇਟੀ ਦੇ ਕੋਲ ਆ ਗਿਆ ਹੈ ਅਤੇ ਉਹ ਵੀ ਆਪਣੇ ਪੱਧਰ ਤੇ ਕੇਸ ਦੀ ਛਾਣਬੀਣ ਕਰ ਰਹੇ ਹਨ ਤੇ ਨਰਿੰਦਰ ਸਿੰਘ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਨੂੰ ਦੇਸ਼ ਦੇ ਕਿਸੇ ਵੀ ਪਿੱਲਰ ਤੱਕ ਜਾਣ ਦੀ ਲੋੜ ਪਈ ਤਾਂ ਉਹ ਜਰੂਰ ਜਾਣਗੇ । ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵੇਲੇ ਕਾਫੀ ਸਕਤੇ ਵਿੱਚ ਹਨ ਤੇ ਲੋਕਾਂ ਨੂੰ ਇਨਸਾਫ ਨਹੀ ਮਿਲ ਰਿਹਾ। ਉਹਨਾਂ ਕਿਹਾ ਕਿ ਥਾਣਿਆ ਵਿੱਚੋ ਜਥੇਦਾਰਾਂ ਦਾ ਰਾਜ ਖਤਮ ਕਰਨ ਲਈ ਲੋੜ ਪਈ ਤਾਂ ਉ¤ਚ ਤੇ ਸਰਵ ਉ¤ਚ ਅਦਾਲਤ ਦਾ ਸਹਾਰਾ ਵੀ ਲਿਆ ਜਾਵੇਗਾ।
ਕੈਪਸ਼ਨ ਫੋਟੋ– ਕਾਰ ਦੇ ਵੱਖ ਵੱਖ ਭਾਗਾ ਵਿੱਚ ਲੱਗੀ ਗੋਲੀ ਦਿਖਾਈ ਦੇ ਰਹੀ ਹੈ।