ਸ੍ਰੀ ਦਰਬਾਰ ਸਾਹਿਬ ਦੀਆ ਪਰਕਰਮਾ ਵਿੱਚ ਕੀਤੀ ਸੇਵਾਦਾਰ ਨੇ ਇੱਕ ਬੱਚੀ ਦੀ ਖਿੱਚ ਧੂਹ, ਪਰਿਵਾਰ ਵਾਲਿਆ ਕੀਤੀ ਪ੍ਰਧਾਨ ਨੂੰ ਸ਼ਕਾਇਤ

By February 4, 2016 0 Comments


COMPLAINT  SEWADAR SGPCਅੰਮ੍ਰਿਤਸਰ 4 ਫਰਵਰੀ (ਜਸਬੀਰ ਸਿੰਘ) ਐਨ.ਆਰ.ਆਈ ਬੀਬੀ ਪ੍ਰਕਾਸ਼ ਕੌਰ ਨੇ ਸ਼ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੂੰ ਇੱਕ ਪੱਤਰ ਲਿਖ ਕੇ ਉਸ ਤੇ ਉਸ ਦੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਦੀਆ ਪਰਕਰਮਾ ਵਿੱਚ ਇੱਕ ਸੇਵਾਦਾਰ ਵੱਲੋ ਕੀਤੀ ਗਏ ਦੁਰਵਿਹਾਰ ਬਾਰੇ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਦੋਸ਼ੀ ਉਜੱਡ ਸੇਵਾਦਾਰ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ।

ਸ਼੍ਰੋਮਣੀ ਕਮੇਟੀ ਦੀ ਈਮੇਲ ਰਾਹੀ ਭੇਜੀ ਗਈ ਆਪਣੀ ਸ਼ਕਾਇਤ ਵਿੱਚ ਪ੍ਰਕਾਸ਼ ਨੇ ਦੱਸਿਆ ਕਿ ਬੀਤੀ 28 ਜਨਵਰੀ ਨੂੰ ਉਹ ਆਪਣੀ ਲੜਕੀ ,ਦਾਮਾਦ ਤੇ ਦੋਹਤਰੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ ਕਿ ਅਚਾਨਕ ਉਸ ਦੀ ਦੋਹਤਰੀ ਜੋ ਹਾਲੇ ਬੱਚੀ ਹੀ ਹੈ ਨੇ ਸਰੋਵਰ ਦੇ ਕੰਢੇ ਜਾ ਕੇ ਸਰੋਵਰ ਵਿੱਚ ਪਾ ਦਿੱਤਾ ਤਾਂ ਉਸ ਦੇ ਦਾਮਾਦ ਨੇ ਉਸ ਨੂੰ ਉਸ ਵੇਲੇ ਫੜ ਕੇ ਬਾਹਰ ਲੈ ਆਦਾ ਪਰ ਮੌਕੇ ਤੇ ਇਕ ਬਰਛਾਧਾਰੀ ਸੇਵਾਦਾਰ ਨੇ ਗੁੱਸੇ ਵਿੱਚ ਆ ਕੇ ਜਿਥੇ ਬਦਤਮੀਜੀ ਕੀਤੀ ਉਥੇ ਉਸ ਦੇ ਦਾਮਾਦ ਦੇ ਗੋਡੇ ਦੇ ਡਾਂਗ ਵਾਲੇ ਪਾਸਿਉ ਬਰਛਾ ਵੀ ਜੜ ਦਿੱਤਾ ਅਤੇ ਬੱਚੀ ਦੀ ਵੀ ਖਿੱਚ ਧੂਹ ਕੀਤੀ। ਜਦੋ ਉਸ ਨੂੰ ਦੱਸਿਆ ਕਿ ਜੇਕਰ ਬੱਚੀ ਨੇ ਸਰੋਵਰ ਵਿੱਚ ਪੈਰ ਪਾ ਕੇ ਗਲਤੀ ਕੀਤੀ ਹੈ ਤਾਂ ਉਸ ਨੂੰ ਫੜ ਕੇ ਬਾਹਰ ਵੀ ਲਿਆਦਾ ਗਿਆ ਹੈ ਤਾਂ ਫਿਰ ਬਦਤਮੀਜੀ ਕਰਨ ਦਾ ਕਿਉ ਕੀਤੀ ਕੀਤੀ ਗਈ ਹੈ। ਉਸ ਨੇ ਦੱਸਿਆ ਕਿ ਸੇਵਾਦਾਰ ਜਿਹੜਾ ਮਾਹ ਦੇ ਆਟੇ ਵਾਂਗ ਆਕੜਿਆ ਸੀ ਆਪਣੀ ਗਲਤੀ ਦਾ ਅਹਿਸਾਸ ਕਰਨ ਦੀ ਬਜਾਏ ਉ¤ਚੀ ਉ¤ਚੀ ਉੂਲ ਜਲੂਲ ਬੋਲਣ ਲੱਗ ਪਿਆ ਕਿ ਬੇਵਕੂਫਾਂ ਵਾਲੇ ਕੰਮ ਪਹਿਲਾ ਤੁਸੀ ਆਪ ਕਰਦੇ ਹੋ ਤੇ ਫਿਰ ਕਸੂਰ ਪੁੱਛਦੇ ਹੋ। ਉਹਨਾਂ ਦੱਸਿਆ ਕਿ ਬੱਚੀ ਪੂਰੀ ਤਰ•ਾ ਸਹਿਮ ਗਈ ਤੇ ਉਹ ਵਾਪਸ ਪਰਤਣ ਦੀ ਜਿੱਦ ਕਰਨ ਲਈ ਪਈ। ਉਹਨਾਂ ਦੱਸਿਆ ਕਿ ਉਹ ਵੀ ਪੂਰੀ ਤਰ•ਾ ਡਰ ਗਏ ਤੇ ਉਹ ਬਿਨਾਂ ਮੱਥਾ ਟੇਕਿਆ ਹੀ ਵਾਪਸ ਪਰਤ ਆਏ। ਉਹਨਾਂ ਦੱਸਿਆ ਕਿ ਘਟਨਾ 28 ਜਨਵਰੀ ਨੂੰ ਕਰੀਬ ਦੁਪਿਹਰ ਦੋ ਵਜੇ ਦੀ ਕਰੀਬ ਵਾਪਰੀ।

ਉਹਨਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਤੋ ਮੰਗ ਕੀਤੀ ਕਿ ਅਜਿਹੇ ਉਜੱਡ ਸੇਵਾਦਾਰਾਂ ਦੀ ਬਿਨਾਂ ਕਿਸੇ ਦੇਰੀ ਤੋ ਛੁੱਟੀ ਕਰਕੇ ਅਜਿਹੇ ਵਿਅਕਤੀ ਭਰਤੀ ਕੀਤੇ ਜਾਣ ਜਿਹਨਾਂ ਨੂੰ ਬੋਲਣ ਚਾਲਣ ਦਾ ਸਲੀਕਾ ਆਉਦਾ ਹੋਵੇ ਤੇ ਮਰਿਆਦਾ ਦੀ ਕੋਈ ਸਹੀ ਜਾਣਕਾਰੀ ਹੋਵੇ। ਉਹਨਾਂ ਕਿਹਾ ਕਿ ਜਿਹੜੇ ਲੋਕ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ ਕੀ ਉਹ ਪੈਰਾਂ ਤੋ ਬਗੈਰ ਹੀ ਕਰਦੇ ਹਨ? ਉਹਨਾਂ ਕਿਹਾ ਕਿ ਫਿਰ ਜੇਕਰ ਬੱਚੇ ਨੇ ਗਲਤੀ ਕੀਤੀ ਸੀ ਤਾਂ ਉਸ ਨੂੰ ਸਮਝਾਇਆ ਜਾ ਸਕਦਾ ਹੈ ਇਸ ਤਰ•ਾ ਬਦਤਮੀਜੀ ਕਰਕੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਵਿੱਚੋ ਜਾਣ ਲਈ ਮਜਬੂਰ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਦੋਸ਼ੀ ਸੇਵਾਦਾਰ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਕਿਸੇ ਹੋਰ ਸ਼ਰਧਾਲੂ ਨੂੰ ਉਸ ਦੀ ਕਰੋਪੀ ਦਾ ਸ਼ਿਕਾਰ ਹੋਣਾ ਪਵੇ।