ਅਦਾਲਤ ਨੇ ਭਾਈ ਮੋਹਕਮ ਸਿੰਘ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜਿਆ

By February 3, 2016 0 Comments


ਅੰਮ੍ਰਿਤਸਰ 3 ਫਰਵਰੀ (ਜਸਬੀਰ ਸਿੰਘ ਪੱਟੀ) ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਤੇ ਸਰਬੱਤ ਖਾਲਸਾ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੂੰ ਬੀਤੇ ਕਲ• ਹਰੀਕੇ ਪੁਲੀਸ ਵੱਲੋ ਅੰਮ੍ਰਿਤਸਰ ਦੀ ਅਦਾਲਤ ਵਿੱਚੋ ਤਰੀਕ ਭੁਗਤ ਕੇ ਬਾਹਰ ਆਉਣ ਸਮੇਂ ਗ੍ਰਿਫਤਾਰ ਕੀਤਾ ਸੀ ਅਤੇ ਅੱਜ ਪੱਟੀ ਦੀ ਅਦਾਲਤ ਜੱਜ ਅਮਨਦੀਪ ਸਿੰਘ ਘੁੰਮਣ ਦੀ ਅਦਾਲਤ ਵਿੱਚ ਮੁਕੱਦਮਾ ਨੰਬਰ 155 ਮਿਤੀ 29 ਨਵੰਬਰ 2015 ਨੂੰ ਭਾਰਤੀ ਦੰਡਾਵਲੀ ਦੀ ਧਾਰਾ 283, 341, 431, 427, 379, 188, 148, 149 ਨੈਸ਼ਨਲ ਹਾਈਵੇ ਐਕਟ 1956 ਦੀ ਧਾਰਾ 8 ਤਹਿਤ ਪੇਸ਼ ਕੀਤਾ ਪਰ ਅਦਾਲਤ ਨੇ ਪੁਲੀਸ ਰਿਮਾਂਡ ਦੇਣ ਦੀ ਬਜਾਏ ਉਹਨਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਪੱਟੀ ਜੇਲ ਵਿੱਚ ਭੇਜ ਦਿੱਤਾ।
ਉਹਨਾਂ ਦੇ ਬੇਟੇ ਭਾਈ ਸੁਖਦੀਪ ਸਿੰਘ ਨੇ ਦੱਸਿਆ ਕਿ ਭਾਈ ਸਾਹਿਬ ਨੂੰ ਬੀਤੇ ਕਲ• ਤਰਨ ਤਾਰਨ ਦੀ ਪੁਲੀਸ ਗ੍ਰਿਫਤਾਰ ਕਰਕੇ ਹਰੀਕੇ ਲੈ ਗਈ ਸੀ ਜਿਥੇ ਉਹਨਾਂ ਨੂੰ ਰਾਤ ਰੱਖਿਆ ਗਿਆ ਤੇ ਅੱਜ ਪਹਿਲੇ ਸਮੇਂ ਹੀ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਮਾਨਯੋਗ ਜੱਜ ਸ੍ਰ ਅਮਨਦੀਪ ਸਿੰਘ ਘੁੰਮਣ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਉਹਨਾਂ ਦੱਸਿਆ ਕਿ ਭਾਈ ਸਾਹਿਬ ਪੂਰੀ ਤਰ•ਾ ਚੜ•ਦੀ ਕਲਾ ਵਿੱਚ ਹਨ ਅਤੇ ਉਹਨਾਂ ਦੇ ਹੌਸਲੇ ਬੁਲੰਦ ਹਨ। ਉਹਨਾਂ ਕਿਹਾ ਕਿ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਵੀ ਦਾਇਰ ਕੀਤੀ ਗਈ ਹੈ ਤੇ ਅਦਾਲਤ ਨੇ ਇਸ ਤੇ ਅਗਲੀ ਸੁਣਵਾਈ ਦੀ ਤਰੀਕ ਪੰਜ ਫਰਵਰੀ ਪਾ ਦਿੱਤੀ ਹੈ। ਉਹਨਾਂ ਕਿਹਾ ਕਿ ਇਸ ਝੂਠੇ ਕੇਸ ਵਿੱਚ ਪਹਿਲਾ ਹੀ ਭਾਈ ਸਤਨਾਮ ਸਿੰਘ ਮਨਾਵਾਂ ਦੀ ਜ਼ਮਾਨਤ ਹੋ ਚੁੱਕੀ ਹੈ।