ਸਿੱਖੀ ਦੇ ਪ੍ਰਚਾਰ ਲਈ ਜੱਥੇਦਾਰ ਨੰਦਗੜ ਵਲੋਂ ਸੁਰੂ ਕੀਤੇ ਜਾ ਰਹੇ ਗੁਰਮਤਿ ਵਿਦਿਆਲੇ ਦਾ ਪੰਜ ਪਿਆਰਿਆ ਨੇ ਰਖਿਆ ਨੀਹ ਪੱਥਰ

By January 31, 2016 0 Comments


ਦੁਨਿਆਵੀ ਵਿਦਿਆ ਦੇ ਨਾਲ ਨਾਲ ਬੱਚਿਆ ਨੂੰ ਧਰਮ ਦੀ ਸਹੀ ਸਿਖਿਆ ਦੇਣਾ ਹੀ ਸਾਡਾ ਮੁੱਖ ਨਿਸਾਨਾ : ਜੱਥੇਦਾਰ ਨੰਦਗੜ
nandgarh
ਭਾਈ ਰੂਪਾ 31 ਜਨਵਰੀ ( ਅਮਨਦੀਪ ਸਿੰਘ ) : ਧਾਰਮਿਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਬਲਵੰਤ ਸਿੰਘ ਜੀ ਨੰਦਗੜ ਵਲੋ ਨੌਜਵਾਨ ਪੀੜੀ ਨੂੰ ਸਿੱਖ ਵਿਰਸੇ ਨਾਲ ਜੋੜਨ ਇੱਕ ਹੋਰ ਮਹਾਨ ਕਾਰਜ ਸੁਰੂ ਕੀਤਾ ਗਿਆ ਹੈ ਜਿਸ ਤਹਿਤ ਬੱਚਿਆ ਨੂੰ ਆਪਣੇ ਮੂਲ ਵਿਰਸੇ ਨਾਲ ਜੋੜਨ ਲਈ ਇੱਕ ਵਿਸਾਲ ਗੁਰਮਤਿ ਵਿਦਿਆਲੇ ਦੀ ਸੁਰੂਆਤ ਕੀਤੀ ਜਾ ਰਹੀ ਹੈ ਗੁਰਮਤਿ ਵਿਦਿਆਲੇ ਦਾ ਮੁੱਖ ਉਦੇਸ ਨਵੀ ਪੀੜੀ ਨੂੰ ਦੁਨਿਆਵੀ ਵਿਦਿਆ ਦੇ ਨਾਲ ਨਾਲ ਗੁਰਬਾਣੀ ਸੰਥਿਆ, ਕੀਰਤਨ, ਗੁਰਇਤਿਹਾਸ, ਸ਼ਸਤਰ ਵਿਦਿਆ, ਗੱਤਕਾ, ਦਸਤਾਰ ਸਿਖਲਾਈ ਆਦਿ ਸਾਰੀਆ ਧਾਰਮਿਕ ਸਿਖਿਆਵਾ ਦੇਣਾ ਹੈ ਅਤੇ ਗੁਰਮਤਿ ਵਿਦਿਆਲੇ ਦੇ ਮੁੱਖ ਸਰਪ੍ਰਸਤ ਜੱਥੇਦਾਰ ਨੰਦਗੜ ਖੁਦ ਆਪ ਹੋਣਗੇ ਅਤੇ ਵਿਦਿਆਲੇ ਦੀ ਮਨੇਜਮੈਂਟ ਦੀ ਅਗਵਾਈ ਕੌਮੀ ਦਸਤਾਰ ਫੈਡਰੇਸਨ ਦੇ ਪ੍ਰਧਾਨ ਭਾਈ ਪ੍ਰਗਟ ਸਿੰਘ ਭੋਡੀਪੁਰਾ ਕੋਲ ਹੋਵੇਗੀ | ਵਿਦਿਆਲੇ ਦਾ ਨੀਹ ਪੱਥਰ ਰੱਖਣ ਤੋ ਪਹਿਲਾ ਧਾਰਮਿਕ ਦੀਵਾਨ ਸਜਾਏ ਗਏ ਅਤੇ ਬੁਲਾਰਿਆ ਵਲੋਂ ਸੰਗਤਾ ਨਾਲ ਵਿਚਾਰਾ ਸਾਂਝੀਆ ਕੀਤੀਆ ਗਈਆ, ਇਸ ਸਮੇ ਗਿਆਨੀ ਬਲਵੰਤ ਸਿੰਘ ਜੀ ਨੰਦਗੜ ਨੇ ਸੰਗਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਥ ਵਿਰੋਧੀ ਤਾਕਤਾ ਵਲੋਂ ਸਿੱਖੀ ਸਿਧਾਂਤਾ ਤੇ ਲਗਾਤਾਰ ਹੋ ਰਹੇ ਦਿਨੋ ਦਿਨ ਹਮਲਿਆ ਨੂੰ ਦੇਖਦੇ ਹੋਏ ਸਾਡੇ ਵਲੋਂ ਗੁਰਮਤਿ ਵਿਦਿਆਲੇ ਨੂੰ ਸੁਰੂ ਕਰਨ ਦਾ ਪ੍ਰੋਗ੍ਰਾਮ ਬਣਾਇਆ ਗਿਆ ਹੈ ਉਹਨਾ ਕਿਹਾ ਕਿ ਸਾਡਾ ਮਨੋਰਥ ਯਹੂਦੀ ਕੌਮ ਵਾਂਗ ਆਪਣੇ ਬੱਚਿਆ ਨੂੰ ਉੱਚੀ ਦੁਨਿਆਵੀ ਵਿਦਿਆ ਦੇ ਨਾਲ ਆਪਣੇ ਧਰਮ ਦੀ ਵਿਦਿਆ ਦੇਣਾ ਹੈ ਤਾ ਜੋ ਸਿੱਖ ਪਰਿਵਾਰਾ ਵਿਚੋ ਵਧ ਤੋ ਵਧ ਸਿੱਖ ਇੰਜੀਨੀਅਰ, ਸਿੱਖ ਜੱਜ, ਸਿੱਖ ਵਕੀਲ, ਸਿੱਖ ਵਿਗਿਆਨੀ, ਸਿੱਖ ਡਾਕਟਰ, ਸਿੱਖ ਮਾਸਟਰ ਆਦਿ ਪੈਦਾ ਕਰ ਕੇ ਪੂਰੀ ਦੁਨੀਆ ਨੂੰ ਇਨਸਾਫ਼ ਦਿਵਾਇਆ ਜਾ ਸਕੇ ਉਹਨਾ ਕਿਹਾ ਕਿ ਪੜਾਈ ਵਿਚ ਹੁਸਿਆਰ ਬੱਚਿਆ ਲਈ ਵਿਦਿਆਲੇ ਤੋ ਬਾਅਦ ਦੀ ਉੱਚ ਕੋਰਸਾ ਦੀ ਪੜਾਈ ਲਈ ਵੀ ਸਾਡੇ ਵਲੋਂ ਵਿਦਿਆਰਥੀਆ ਲਈ ਫਰੀ ਪੜਾਈ ਦਾ ਪ੍ਰਬੰਧ ਕੀਤਾ ਜਾਵੇਗਾ | ਉਹਨਾ ਕਿਹਾ ਕਿ ਮੂਲ ਨਾਨਕਸਾਹੀ ਕਲੰਡਰ ਅਨੁਸਾਰ ਸਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਮਤਿ ਵਿਦਿਆਲੇ ਦੀ ਸੁਰੂਆਤ ਕੀਤੀ ਹੈ, ਇਸ ਸਮੇ ਐੱਸ ਜੀ ਪੀ ਸੀ ਦੇ ਜਰਨਲ ਸਕੱਤਰ ਭਾਈ ਸੁਖਦੇਵ ਸਿੰਘ ਭੌਰ ਨੇ ਸੰਗਤਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਸ੍ਰੋਮਣੀ ਕਮੇਟੀ ਹੁਣ ਬਿਲਕੁਲ ਆਪਣੀ ਜੁੰਮੇਵਾਰੀ ਤੋ ਭੱਜ ਗਈ ਹੈ ਉਹਨਾ ਕਿਹਾ ਕਿ ਹੁਣ ਤਖਤਾ ਦੇ ਮੌਜੂਦਾ ਜੱਥੇਦਾਰ ਵੀ ਵੋਟਾ ਖਾਤਰ ਪੰਥ ਵਿਰੋਧੀ ਫੈਂਸਲੇ ਕਰਨ ਲੱਗ ਗਏ ਹਨ ਜਿਸਦੀ ਮਿਸਾਲ ਸੌਦਾ ਸਾਧ ਨੂੰ ਦਿੱਤੀ ਬਿਨ ਮੰਗੀ ਮੁਆਫੀ ਤੋ ਮਿਲਦੀ ਹੈ ਉਹਨਾ ਕਿਹਾ ਕਿ ਸਿੱਖ ਕੌਮ ਨੂੰ ਹੁਣ ਇੱਕ ਹੋ ਕੇ ਚੱਲਣ ਦੀ ਸਖਤ ਜਰੂਰਤ ਹੈ ਫੇਰ ਹੀ ਅਸੀਂ ਇਹਨਾ ਪੰਥ ਵਿਰੋਧੀਆ ਦਾ ਸਖਤ ਮੁਕਾਬਲਾ ਕਰ ਸਕਦੇ ਹਾ, ਇਸ ਸਮੇ ਸਟੇਜ ਸੈਕਟਰੀ ਦੀ ਸੇਵਾ ਭਾਈ ਰਜਿੰਦਰਪਾਲ ਸਿੰਘ ਥਰਾਜ ਵਲੋਂ ਨਿਭਾਈ ਗਈ, ਸਮਾਗਮ ਦੌਰਾਨ ਵੱਖ ਵੱਖ ਧਾਰਮਿਕ ਸਖਸੀਅਤਾ ਦੀ ਹਾਜਰੀ ਵਿਚ ਗੁਰਮਤਿ ਵਿਦਿਆਲੇ ਦਾ ਨੀਹ ਪੱਥਰ ਸ੍ਰੋਮਣੀ ਕਮੇਟੀ ਵਲੋਂ ਬਰਖਾਸਤ ਕੀਤੇ ਅਤੇ ਸਿੱਖ ਕੌਮ ਦੇ ਚਹੇਤੇ ਬਣ ਚੁੱਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆ ਭਾਈ ਸਤਨਾਮ ਸਿੰਘ ਜੀ ਖੰਡੇਵਾਲਾ, ਭਾਈ ਮੇਜਰ ਸਿੰਘ ਜੀ, ਭਾਈ ਮੰਗਲ ਸਿੰਘ ਜੀ, ਭਾਈ ਸਤਨਾਮ ਸਿੰਘ ਜੀ ਅਤੇ ਭਾਈ ਤ੍ਰਿਲੋਕ ਸਿੰਘ ਜੀ ਵਲੋਂ ਸਾਂਝੇ ਰੂਪ ਵਿਚ ਪਿੰਡ ਕੇਸਰ ਸਿੰਘ ਵਾਲਾ, ਭਗਤਾ ਤੋ ਵਾਘਾਪੁਰਾਣਾ ਰੋਡ ਜਿਲਾ ਬਠਿੰਡਾ ਵਿਖੇ ਰੱਖਿਆ ਗਿਆ | ਇਸ ਸਮੇ ਸਮਾਰੋਹ ਦੌਰਾਨ ਪਿਛਲੇ ਲੰਮੇ ਸਮੇ ਤੋ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਬਾਪੂ ਸੂਰਤ ਸਿੰਘ ਜੀ ਖਾਲਸਾ ਦੇ ਸਪੁੱਤਰ ਭਾਈ ਰਵਿੰਦਰ ਸਿੰਘ ਗੋਗੀ ਅਤੇ ਸੈਂਕੜੇ ਕੇਸਾਧਾਰੀ ਬੱਚਿਆ ਨੂੰ ਸਨਮਾਨਿਤ ਕੀਤਾ ਗਿਆ ਇਸ ਸਮੇ ਅਦਾਰਾ ਪਹਿਰੇਦਾਰ ਅਖਵਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾ ਵੀ ਵਿਸੇਸ ਤੌਰ ਤੇ ਪਹੁੰਚੇ ਅਤੇ ਉਹਨਾ ਨੇ ਆਪਣੇ ਅਨਮੋਲ ਵਿਚਾਰ ਸੰਗਤਾ ਸਾਹਮਣੇ ਰੱਖੇ, ਜੱਥੇਦਾਰ ਨੰਦਗੜ ਵਲੋਂ ਪੰਥਿਕ ਮਸਲੇ ਪੂਰੀ ਨਿਡਰਤਾ ਨਾਲ ਸਿੱਖ ਕੌਮ ਦੇ ਸਾਹਮਣੇ ਲਿਆਉਣ ਕਾਰਣ ਪਹਿਰੇਦਾਰ ਅਖਵਾਰ ਅਤੇ ਸਰਦਾਰ ਹੇਰਾ ਦਾ ਵਿਸੇਸ ਸਨਮਾਨ ਕੀਤਾ ਗਿਆ, ਇਸ ਸਮੇ ਵੱਖ ਵੱਖ ਬੁਲਾਰਿਆ ਵਲੋਂ ਜੱਥੇਦਾਰ ਨੰਦਗੜ ਅਤੇ ਭਾਈ ਪ੍ਰਗਟ ਸਿੰਘ ਭੋਡੀਪੁਰਾ ਨੂੰ ਵਿਦਿਆਲੇ ਦੀ ਸੁਰੂਆਤ ਸਬੰਧੀ ਵਧਾਈਆ ਦਿੱਤੀਆ ਗਈਆ ਅਤੇ ਨਾਲ ਹੀ ਬੁਲਾਰਿਆ ਵਲੋਂ ਸਿੱਖ ਕੌਮ ਉਪਰ ਚੱਲ ਰਹੇ ਮੌਜੂਦਾ ਹਲਾਤਾ ਦੇ ਸਬੰਧ ਵਿਚ ਸੰਗਤਾ ਨਾਲ ਵਿਚਾਰਾ ਸਾਂਝੀਆ ਕੀਤੀਆ ਇਸ ਸਮੇ ਜੱਥੇਦਾਰ ਨੰਦਗੜ ਜੀ ਵਲੋਂ ਪਹੁੰਚਣ ਵਾਲੇ ਸਾਰੇ ਆਗੂਆ ਦਾ ਸਟੇਜ ਉਪਰ ਵਿਸੇਸ ਸਨਮਾਨ ਕੀਤਾ ਗਿਆ ਅਤੇ ਸਾਮਲ ਹੋਈਆ ਸੰਗਤਾ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ ਇਸ ਸਮੇ ਕਥਾਵਾਚਕ ਭਾਈ ਸਤਨਾਮ ਸਿੰਘ ਚੰਦੜ, ਭਾਈ ਗੁਰਨੇਕ ਸਿੰਘ ਸੰਗਰਾਹੂਰ, ਭਾਈ ਕੁਲਵਿੰਦਰ ਸਿੰਘ ਬਠਿੰਡਾ, ਗਿਆਨੀ ਕੇਵਲ ਸਿੰਘ ਸਾਬਕਾ ਜੱਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਗੁਰਿੰਦਰਪਾਲ ਸਿੰਘ ਧਨੌਲਾ, ਬਾਬਾ ਸਰਬਜੋਤ ਸਿੰਘ ਬੇਦੀ, ਭਰਪੂਰ ਸਿੰਘ ਧਾਂਦਰਾ ਮੈਂਬਰ ਧਰਮ ਪ੍ਰਚਾਰ ਕਮੇਟੀ, ਸੁਰਜੀਤ ਸਿੰਘ ਕਾਲਾਬੂਲਾ ਮੈਂਬਰ ਐੱਸ ਜੀ ਪੀ ਸੀ, ਭਾਈ ਸੁਖਜੀਤ ਸਿੰਘ ਖੋਸਾ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਲੋਹੀਆ, ਭਾਈ ਹਿੰਮਤ ਸਿੰਘ ਪ੍ਰਧਾਨ ਏਕ ਨੂਰ ਖਾਲਸਾ ਫੌਜ ਫ਼ਿਰੋਜਪੁਰ, ਭਾਈ ਸੁਖਵਿੰਦਰ ਸਿੰਘ ਪ੍ਰਧਾਨ ਸਤਿਕਾਰ ਸਭਾ ਹਰਿਆਣਾ, ਭਾਈ ਅਜੀਤ ਸਿੰਘ ਲਖੀਆ ਪ੍ਰਧਾਨ ਏਕ ਨੂਰ ਖਾਲਸਾ ਫੌਜ ਰਾਜਸਥਾਨ, ਭਾਈ ਬਲਜੀਤ ਸਿੰਘ ਖਾਲਸਾ ਪਿੰਡ ਗਿੱਦੜ, ਬਾਬਾ ਹਰਦੀਪ ਸਿੰਘ ਮਹਿਰਾਜ, ਕਰਨਲ ਦਰਸਨ ਸਿੰਘ ਸਮਾਧ ਭਾਈ, ਗੁਰਮੀਤ ਸਿੰਘ ਆਕਲੀਆ, ਸਤਨਾਮ ਸਿੰਘ ਦਬੜੀਖਾਨਾ, ਪ੍ਰੋ. ਬਲਜਿੰਦਰ ਕੌਰ ਸੀਨੀਅਰ ਆਗੂ ਆਮ ਆਦਮੀ ਪਾਰਟੀ, ਬਾਬਾ ਗੁਰਮੀਤ ਸਿੰਘ ਤਿਰਲੋਕੇਵਾਲਾ, ਪ੍ਰਿ. ਅਵਤਾਰ ਸਿੰਘ ਖੋਸਾ, ਬਾਬਾ ਛੋਟਾ ਸਿੰਘ ਮੁਖੀ ਬੁੰਗਾ ਮਸਤੂਆਣਾ ਸਾਹਿਬ, ਬਾਬਾ ਤਰਸੇਮ ਸਿੰਘ ਜੰਡਸਰ, ਨਛੱਤਰ ਸਿੰਘ ਸਿਧੂ ਭਗਤਾ, ਗਿਆਨੀ ਦਰਸਨ ਸਿੰਘ ਖਾਲਸਾ ਟਕਸਾਲ ਸੰਗਰਾਵਾ, ਤੇਜਾ ਸਿੰਘ ਨੰਦਗੜ, ਗੁਰਪ੍ਰੀਤ ਸਿੰਘ ਮਹਿਰਾਜ ਸੀਨੀਅਰ ਆਗੂ ਆਮ ਆਦਮੀ ਪਾਰਟੀ,ਨਰਿੰਦਰਪਾਲ ਸਿੰਘ ਜੋਨ ਬਠਿੰਡਾ ਆਮ ਆਦਮੀ ਪਾਰਟੀ, ਬਾਬੂ ਸਿੰਘ ਬਰਾੜ ਫਰੀਦਕੋਟ, ਹਰਜਿੰਦਰ ਸਿੰਘ ਬਾਜੇ ਕੇ, ਪਿਪਲ ਸਿੰਘ ਉਮਰੇਆਣਾ, ਬਾਬਾ ਬਲਦੇਵ ਸਿੰਘ ਜਲਾਲ, ਜਗਰਾਜ ਸਿੰਘ ਸਲਵਾਰਾ ਮੋਰਜੰਡ, ਭਾਈ ਸੁਖਪਾਲ ਸਿੰਘ ਭਾਈ ਬਹਿਲੋ, ਬਾਬਾ ਬਲਦੇਵ ਸਿੰਘ ਆਰਾਮਸਰ ਜਲਾਲ, ਬਲਵਿੰਦਰ ਸਿੰਘ ਢਾਡੀ ਭਗਤਾ, ਮੇਜਰ ਸਿੰਘ ਰਾਈਆ, ਦਰਸਨ ਸਿੰਘ ਖਾਲਸਾ ਬੁਰਜ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਡਾ ਸੁਖਦੇਵ ਸਿੰਘ, ਸਰਪੰਚ ਰਣਧੀਰ ਸਿੰਘ ਥਰਾਜ, ਬਾਬਾ ਬਲਦੇਵ ਸਿੰਘ ਜੋਗੇਵਾਲਾ, ਧਰਮ ਸਿੰਘ ਜੰਡਾਵਾਲਾ, ਬਾਬਾ ਨਿਰਮਲ ਸਿੰਘ ਰਾੜੇ ਵਾਲੇ, ਭਾਈ ਅਮਰਜੀਤ ਸਿੰਘ ਕਣਕਵਾਲ, ਹਰਪਾਲ ਸਿੰਘ ਕੁੱਸਾ, ਬਾਬਾ ਗੁਰਸੇਵਕ ਸਿੰਘ ਛੀਨੀ ਸਾਹਿਬ, ਢਾਡੀ ਪਾਲ ਸਿੰਘ ਪਰਵਾਸੀ, ਬਲਜੀਤ ਸਿੰਘ ਗੰਗਾ, ਬਾਬਾ ਕੁਲਦੀਪ ਸਿੰਘ ਨਾਨਕਸਰ, ਜੰਗ ਸਿੰਘ ਪ੍ਰਧਾਨ ਬੰਦੀ ਸਿੰਘ ਸੰਘਰਸ ਕਮੇਟੀ, ਸਵਰਨ ਸਿੰਘ ਬਧਨੀ ਕਲਾਂ, ਬਾਬਾ ਹਰਭਜਨ ਸਿੰਘ ਭਲਵਾਨ ਕਿਲਾ ਨੰਦਗੜ, ਬਾਬਾ ਸਤਨਾਮ ਸਿੰਘ, ਬਾਬਾ ਅੰਗਰੇਜ ਸਿੰਘ ਤਿਤਰਸਰ ਸਾਹਿਬ, ਵੀਰਪਾਲ ਕੌਰ ਸੁਖਣਾ, ਪ੍ਰੋ ਨਿਰਮਲ ਕੌਰ ਭੋਡੀਪੁਰਾ, ਪਰਮਜੀਤ ਸਿੰਘ ਢਿੱਲੋਂ, ਵੀਰਪਾਲ ਸਿੰਘ ਭਗਤਾ ਆਦਿ ਤੋ ਇਲਾਵਾ ਹੋਰ ਸੰਗਤਾ ਹਾਜਰ ਸਨ |

Posted in: ਪੰਜਾਬ