ਮੱਕੜ ਜੁੰਡਲੀ ਵਲੋਂ ਸਿੱਖੀ ਪ੍ਰਚਾਰ ਜੋਰਾ ਤੇ

By January 31, 2016 0 Comments


ਸ੍ਰੋਮਣੀ ਕਮੇਟੀ ਦੇ ਬੱਸ ਅੱਡੇ ਵਿਚ ਚੱਲ ਰਹੇ ਹਨ ਤਿੰਨ ਬਿਊਟੀ ਪਾਰਲਰ ਅਤੇ ਸੌਦਾ ਸਾਧ ਦੇ ਚੇਲਿਆ ਵਲੋ ਚਲਾਇਆ ਜਾ ਰਿਹਾ ਹੈ ਆਪਣਾ ਬਿਜਨਸ

ਭਗਤਾ ਭਾਈ ਕਾ ਦੇ ਸ੍ਰੋਮਣੀ ਕਮੇਟੀ ਮੈਂਬਰ ਫੰਮਣ ਸਿੰਘ ਦੇ ਘਰ ਵੀ ਚੱਲ ਰਿਹਾ ਹੈ ਬਿਊਟੀ ਪਾਰਲਰ
beauty parlour
ਭਾਈ ਰੂਪਾ 31 ਜਨਵਰੀ ( ਅਮਨਦੀਪ ਸਿੰਘ ) : ਸ੍ਰੋਮਣੀ ਕਮੇਟੀ ਆਗੂਆ ਵਿਚ ਆਏ ਨਿਘਾਰ ਕਾਰਣ ਸਿੱਖੀ ਸਿਧਾਂਤਾ ਤੇ ਹਮਲੇ ਲਗਾਤਾਰ ਜਾਰੀ ਹਨ ਜਿਸ ਤੇ ਸਿੱਟੇ ਵਜੋ ਰੋਜ਼ਾਨਾ ਹੀ ਕਮੇਟੀ ਦੀਆ ਵੱਡੀਆ ਵੱਡੀਆ ਘਾਟਾ ਸਿੱਖ ਸੰਗਤਾ ਦੇ ਸਾਹਮਣੇ ਆ ਰਹੀਆ ਹਨ ਪਰ ਸ੍ਰੋਮਣੀ ਕਮੇਟੀ ਆਗੂਆ ਤੇ ਕੋਈ ਅਸਰ ਦਿਖਾਈ ਨਹੀ ਦੇ ਰਿਹਾ, ਸ੍ਰੋਮਣੀ ਕਮੇਟੀ ਦੇ ਮੌਜੂਦਾ ਆਗੂਆ ਦੀ ਹਾਲਤ ਦੇਖ ਕੇ ਲਗਦਾ ਹੈ ਕਿ ਜੇਕਰ ਇਹਨਾ ਨੂੰ ਕੋਈ ਜਿਆਦਾ ਪੈਸਾ ਦੇ ਦੇਵੇ ਤਾ ਇਹ ਆਗੂ ਸ੍ਰੋਮਣੀ ਕਮੇਟੀ ਦੀਆ ਦੁਕਾਨਾ ਵਿਚ ਸਰਾਬ ਦੇ ਠੇਕੇ ਤੱਕ ਖੋਲਣ ਤੋ ਵੀ ਗੁਰੇਜ ਨਹੀ ਕਰਨਗੇ ਇਸੇ ਤਰਾ ਦਾ ਮਸਲਾ ਬਠਿੰਡਾ ਜਿਲੇ ਦੇ ਸ਼ਹਿਰ ਭਗਤਾ ਭਾਈ ਕਾ ਵਿਖੇ ਜਾਗਰੂਕ ਸੰਗਤਾ ਨੇ ਰੋਸ ਜਾਹਰ ਕਰਦਿਆ ਮੀਡੀਆ ਦੇ ਧਿਆਨ ਵਿਚ ਲਿਆਂਦਾ ਜਿਥੇ ਸ਼ਹਿਰ ਦਾ ਬੱਸ ਅੱਡਾ ਸ੍ਰੋਮਣੀ ਕਮੇਟੀ ਦੀ ਜਗਾ ਵਿਚ ਬਣਿਆ ਹੋਇਆ ਹੈ ਅਤੇ ਅੱਡੇ ਦੀਆ ਦੁਕਾਨਾ ਦਾ ਕਿਰਾਇਆ ਵੀ ਸ੍ਰੋਮਣੀ ਕਮੇਟੀ ਵਲੋਂ ਆਪ ਵਸੂਲਿਆ ਜਾਂਦਾ ਹੈ ਜਿੱਥੇ ਉਕਤ ਬੱਸ ਅੱਡੇ ਵਿਚ ਸਿੱਖੀ ਸਿਧਾਂਤਾ ਦਾ ਘਾਣ ਕਰਨ ਵਾਲੇ ਤਿੰਨ ਬਿਊਟੀ ਪਾਰਲਰ ਸਰੇਆਮ ਚੱਲ ਰਹੇ ਹਨ ਜਿੰਨਾ ਤੋ ਨੌਜਵਾਨ ਲੜਕੀਆ ਅਤੇ ਬੀਬੀਆ ਆਪਣਾ ਮੇਕਪ ਕਰਵਾਉਂਦੀਆ ਆਮ ਦੇਖੀਆ ਜਾ ਸਕਦੀਆ ਹਨ | ਦੱਸਣਯੋਗ ਹੈ ਕਿ ਪਹਿਲਾ ਵੀ ਇਹਨਾ ਪਾਰਲਰਾ ਦਾ ਸੰਗਤਾ ਵੱਲੋਂ ਵਿਰੋਧ ਕੀਤਾ ਗਿਆ ਸੀ ਜਿਸ ਕਾਰਣ ਦੋ ਪਾਰਲਰਾ ਤੋ ਦੁਕਾਨਦਾਰਾ ਨੇ ਆਪਣੇ ਬੋਰਡ ਹਟਾ ਦਿੱਤੇ ਸਨ ਪਰ ਕੰਮ ਉਸੇ ਤਰਾ ਪਰਦੇ ਅੰਦਰ ਜਾਰੀ ਰਖਿਆ ਪਰ ਤੀਸਰਾ ਬਿਉਟੀ ਪਾਰਲਰ ਬੋਰਡ ਦੇ ਸਮੇਤ ਸਰੇਆਮ ਚੱਲ ਰਿਹਾ ਹੈ ਇਥੇ ਹੀ ਬੱਸ ਨਹੀ ਤਖਤਾ ਦੇ ਫੈਂਸਲੇ ਨੂੰ ਸਰਭਉੱਚ ਮੰਨਣ ਦਾ ਦਾਅਵਾ ਕਰਨ ਵਾਲੀ ਸ੍ਰੋਮਣੀ ਕਮੇਟੀ ਵਲੋਂ ਜੱਥੇਦਾਰਾ ਦੇ ਹੁਕਮਨਾਮੇ ਦੀ ਸਰੇਆਮ ਉਲੰਘਣਾ ਕਰ ਕੇ ਸੌਦਾ ਸਾਧ ਦੇ ਚੇਲਿਆ ਨੂੰ ਵੀ ਦੁਕਾਨਾ ਕਿਰਾਏ ਤੇ ਦਿੱਤੀਆ ਹੋਈਆ ਹਨ ਜਿਕਰਯੋਗ ਹੈ ਕਿ ਸੰਨ 2007 ਵਿਚ ਸੌਦਾ ਸਾਧ ਵਲੋਂ ਦਸਮੇਸ ਪਿਤਾ ਦੀ ਨਕਲ ਕਰ ਕੇ ਸਿੱਖ ਕੌਮ ਵਿਚ ਪੈਦਾ ਹੋਏ ਵਿਵਾਦ ਕਾਰਣ ਤਖਤਾ ਦੇ ਜੱਥੇਦਾਰਾ ਵਲੋਂ ਸੌਦਾ ਸਾਧ ਦੇ ਚੇਲਿਆ ਨਾਲ ਸਮਾਜਕ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ ਜਿਸ ਨੂੰ ਸ੍ਰੋਮਣੀ ਕਮੇਟੀ ਖੁਦ ਚਨੌਤੀ ਦੇ ਰਹੀ ਹੈ ਕਿਉਕਿ ਹਰ ਮਹੀਨੇ ਕਿਰਾਇਆ ਵਸੂਲਣ ਵਾਲੇ ਸ੍ਰੋਮਣੀ ਕਮੇਟੀ ਮੁਲਾਜਮਾ ਨੂੰ ਡੇਰਾ ਪ੍ਰੇਮੀਆ ਵਲੋਂ ਦੁਕਾਨਾ ਵਿਚ ਲਗਾਈਆ ਸੌਦਾ ਸਾਧ ਦੀਆ ਫੋਟੋਆ ਵੀ ਨਹੀ ਦਿਸ ਰਹੀਆ, ਇਥੇ ਹੀ ਬੱਸ ਨਹੀ ਹਲਕੇ ਵਿਚ ਸਿੱਖੀ ਦਾ ਪ੍ਰਚਾਰ ਕਰਵਾਉਣ ਲਈ ਚੁਣੇ ਹੋਏ ਨੁਮਾਇੰਦੇ ਵੀ ਬਿਲਕੁਲ ਆਪਣੀ ਜੁੰਮੇਵਾਰੀ ਤੋ ਭੱਜ ਕੇ ਪੰਥ ਵਿਰੋਧੀ ਬਿਜਨਸ ਚਲਵਾ ਰਹੇ ਹਨ ਜਿਸ ਤਹਿਤ ਭਗਤਾ ਭਾਈ ਕਾ ਤੋ ਮੌਜੂਦਾ ਸ੍ਰੋਮਣੀ ਕਮੇਟੀ ਮੈਂਬਰ ਅਤੇ ਸਾਬਕਾ ਸਰਪੰਚ ਫੰਮਣ ਸਿੰਘ ਦੇ ਘਰ ਵੀ ਇੱਕ ਕਮਪਲੀਟ ਬਿਊਟੀ ਸਲੂਨ ਨਿਉ ਇਮੇਜ ਬਿਊਟੀ ਪਾਰਲਰ ਦੇ ਨਾਮ ਤੇ ਇੱਕ ਬਿਊਟੀ ਪਾਰਲਰ ਚੱਲ ਰਿਹਾ ਹੈ | ਇਸ ਸਬੰਧੀ ਜਦੋ ਕਮੇਟੀ ਮੈਂਬਰ ਫੰਮਣ ਸਿੰਘ ਨਾਲ ਗੱਲ ਕਰਨੀ ਚਾਹੀ ਤਾ ਉਹ ਕੈਨੇਡਾ ਗਏ ਹੋਣ ਕਾਰਣ ਉਹਨਾ ਨਾਲ ਸੰਪਰਕ ਨਹੀ ਹੋ ਸਕਿਆ ਉਹਨਾ ਦੇ ਲੜਕੇ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਸਾਡੇ ਵਲੋਂ ਹੁਣੇ ਬੋਰਡ ਉਤਾਰ ਕੇ ਕੰਮ ਬੰਦ ਕਰ ਦਿੱਤਾ ਜਾਵੇਗਾ ਜਦੋ ਉਹਨਾ ਨੂੰ ਬਿਊਟੀ ਪਾਰਲਰ ਚਲਾਉਣ ਵਾਲੇ ਬਾਰੇ ਪੁਛਿਆ ਗਿਆ ਤਾ ਉਹ ਕੋਈ ਤਸੱਲੀ ਬਖਸ ਜਵਾਬ ਨਾ ਦੇ ਸਕੇ, ਰੋਸ ਕਰਨ ਵਾਲੀਆ ਸੰਗਤਾ ਦਾ ਕਹਿਣਾ ਹੈ ਕਿ ਇਸ ਬਿਊਟੀ ਪਾਰਲਰ ਨੂੰ ਸ੍ਰੋਮਣੀ ਕਮੇਟੀ ਮੈਂਬਰ ਦੇ ਪਰਿਵਾਰ ਵਲੋਂ ਹੀ ਕੋਈ ਇਸਤਰੀ ਚਲਾ ਰਹੀ ਹੈ | ਬੱਸ ਅੱਡੇ ਵਿਚ ਜਤਿੰਦਰਾ ਵੇਸਟਰਨ ਮਨੀ ਚੇਂਜਰ ਨਾਮ ਦੀ ਦੁਕਾਨ ਚਲਾਉਣ ਵਾਲੇ ਡੇਰਾ ਪ੍ਰੇਮੀ ਅਤੇ ਬੱਸ ਅੱਡੇ ਵਿਚ ਫੌਜੀ ਜਿਊਲਰਜ ਤੇ ਪ੍ਰੀਤ ਬਿਊਟੀ ਪਾਰਲਰ ਚਲਾਉਣ ਵਾਲੇ ਸੁਲੱਖਣ ਸਿੰਘ ਨਾਲ ਜਦੋ ਫੋਨ ਤੇ ਗੱਲ ਕੀਤੀ ਤਾ ਉਹਨਾ ਕਿਹਾ ਕਿ ਸ੍ਰੋਮਣੀ ਕਮੇਟੀ ਮੁਲਾਜਮ ਸਾਡੇ ਤੋ ਹਰ ਮਹੀਨੇ ਕਿਰਾਇਆ ਵਸੂਲਣ ਆਉਂਦੇ ਹਨ ਤੇ ਉਹਨਾ ਨੂੰ ਸਾਰੇ ਮਸਲੇ ਦਾ ਪਤਾ ਹੈ ਪਰ ਸ੍ਰੋਮਣੀ ਕਮੇਟੀ ਨੇ ਇਸਤੇ ਕਦੇ ਵੀ ਕੋਈ ਇਤਰਾਜ ਨਹੀ ਕੀਤਾ, ਇਸ ਸਬੰਧੀ ਜਦੋ ਸ੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨਾਲ ਗੱਲ ਕਰਨੀ ਚਾਹੀ ਤਾ ਉਹਨਾ ਨੇ ਆਪਣਾ ਫੋਨ ਰਸੀਵ ਨਾ ਕੀਤਾ, ਇਸ ਸਬੰਧੀ ਜਦੋ ਉਕਤ ਦੁਕਾਨਾ ਦਾ ਪ੍ਰਬੰਧ ਦੇਖਣ ਵਾਲੇ ਸਹਾਇਕ ਮੈਨੇਜਰ ਜਸਵਿੰਦਰ ਸਿੰਘ ਸਰਾਵਾ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਇਹ ਮਸਲਾ ਸਾਡੇ ਧਿਆਨ ਵਿਚ ਨਹੀ ਸੀ ਪਰ ਸਾਡੇ ਵਲੋਂ ਹੁਣੇ ਹੀ ਕਾਰਵਾਈ ਕਰ ਕੇ ਬੋਰਡ ਅਤੇ ਸੌਦਾ ਸਾਧ ਦੀਆ ਫੋਟੋਆ ਲੁਹਾ ਦਿੱਤੀਆ ਜਾਣਗੀਆ, ਹੁਣ ਦੇਖਣਾ ਹੋਵੇਗਾ ਕਿ ਸਿੱਖੀ ਸਿਧਾਂਤਾ ਦੇ ਸਰੇਆਮ ਹੋ ਰਹੇ ਘਾਣ ਤੇ ਸ੍ਰੋਮਣੀ ਕਮੇਟੀ ਕੀ ਕਾਰਵਾਈ ਕਰਦੀ ਹੈ |