ਅਮ੍ਰਿਤ ਛਕਾਉਣ ਸਮੇ ਪੰਜ ਬਾਣੀਆ ਵਿਚ ਬਦਲਾਅ ਕਰਨ ਦਾ ਕਿਸੇ ਇੱਕ ਵਿਅਕਤੀ ਜਾ ਸੰਸਥਾ ਨੂੰ ਕੋਈ ਅਧਿਕਾਰ ਨਹੀ : ਪੰਜ ਪਿਆਰੇ

By January 31, 2016 0 Comments


ਸ੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਨਕਲੀ ਨਾਨਕਸਾਹੀ ਕਲੰਡਰ ਨਾਲ ਸਾਡਾ ਕੋਈ ਸਬੰਧ ਨਹੀ, ਸੰਗਤਾ ਸੁਚੇਤ ਹੋਣ
5 pyare
ਭਾਈ ਰੂਪਾ 31 ਜਨਵਰੀ ( ਅਮਨਦੀਪ ਸਿੰਘ ) : ਬੀਤੇ ਦਿਨੀ ਦੁਬਈ ਦੇ ਇੱਕ ਗੁਰੁਦੁਵਾਰਾ ਸਾਹਿਬ ਵਿਖੇ ਸਿੱਖ ਰਹਿਤ ਮਰਿਯਾਦਾ ਦੇ ਉਲਟ ਅਤੇ ਸਿੱਖ ਕੌਮ ਵਲੋਂ ਪ੍ਰਮਾਣਿਤ ਪੰਜ ਬਾਣੀਆ ਵਿਚੋ ਤਿਨ ਬਾਣੀਆ ਦੀ ਕਟੌਤੀ ਕਰ ਕੇ ਪ੍ਰਬੰਧਕਾ ਵੱਲੋਂ ਆਪਣੇ ਤੌਰ ਤੇ ਤਿਆਰ ਕੀਤੇ ਅਮ੍ਰਿਤ ਸਬੰਧੀ ਨਿਖੇਧੀ ਕਰਦਿਆ ਸ੍ਰੋਮਣੀ ਕਮੇਟੀ ਵਲੋਂ ਬਰਖਾਸਤ ਕੀਤੇ ਅਤੇ ਸਿੱਖ ਕੌਮ ਦੇ ਚਹੇਤੇ ਬਣ ਚੁੱਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆ ਭਾਈ ਸਤਨਾਮ ਸਿੰਘ ਖੰਡੇ ਵਾਲਾ, ਭਾਈ ਮੰਗਲ ਸਿੰਘ, ਭਾਈ ਮੇਜਰ ਸਿੰਘ, ਭਾਈ ਸਤਨਾਮ ਸਿੰਘ ਅਤੇ ਭਾਈ ਤਿਰਲੋਕ ਸਿੰਘ ਨੇ ਵਿਸੇਸ ਗੱਲਬਾਤ ਕਰਦਿਆ ਕਿਹਾ ਕਿ ਕਿਸੇ ਵੀ ਇੱਕ ਵਿਅਕਤੀ ਜਾ ਸੰਸਥਾ ਨੂੰ ਸਿੱਖ ਰਹਿਤ ਨਾਲ ਛੇੜਛਾੜ ਕਰਨ ਦਾ ਕੋਈ ਹੱਕ ਨਹੀ ਹੈ ਉਹਨਾ ਕਿਹਾ ਕਿ 14 ਸਾਲ ਦੀ ਸਖਤ ਮਿਹਨਤ ਨਾਲ ਤਿਆਰ ਕੀਤੀ 28 ਪੇਜਾ ਦੇ ਕਿਤਾਬਚੇ ਦੀ ਸਿੱਖ ਰਹਿਤ ਮਰਿਯਾਦਾ ਜੋ ਸਮੁੱਚੇ ਸਿੱਖ ਪੰਥ ਅਤੇ ਸਾਰੀਆ ਸਿੱਖ ਜੱਥੇਬੰਦੀਆ ਅਤੇ ਸੰਪਰਦਾਵਾ ਆਦਿ ਨੇ ਆਪਸੀ ਸਹਿਮਤੀ ਨਾਲ ਮਿਲਕੇ ਤਿਆਰ ਕੀਤੀ ਹੈ ਉਸ ਨਾਲ ਛੇੜਛਾੜ ਕਰਨ ਦਾ ਕਿਸੇ ਇੱਕ ਵਿਅਕਤੀ ਜਾ ਸੰਸਥਾ ਕੋਲ ਕੋਈ ਅਧਿਕਾਰ ਨਹੀ ਹੈ ਉਹਨਾ ਕਿਹਾ ਕਿ ਸਾਰੀ ਸਿੱਖ ਕੌਮ, ਜੱਥੇਬੰਦੀਆ ਅਤੇ ਸੰਪਰਦਾਵਾ ਆਦਿ ਪੰਜ ਬਾਣੀਆ ਨੂੰ ਮਾਨਤਾ ਦੇ ਕੇ ਅਮ੍ਰਿਤ ਤਿਆਰ ਕਰ ਰਹੀਆ ਹਨ | ਉਹਨਾ ਕਿਹਾ ਕਿ ਪੰਜ ਬਾਣੀਆ ਸਬੰਧੀ ਬਦਲਾਅ ਕਰਕੇ ਇਸ ਤਰਾ ਸਿੱਖ ਕੌਮ ਵਿਚ ਦੋਫਾੜ ਪਾਉਣ ਦੀ ਕੋਸਿਸ ਕਰਨ ਵਾਲਿਆ ਨੂੰ ਆਪਣੀਆ ਕੋਝੀਆ ਹਰਕਤਾ ਤੋ ਬਾਜ ਆਉਣਾ ਚਾਹੀਦਾ ਹੈ | ਮੂਲ ਨਾਨਕਸਾਹੀ ਕਲੰਡਰ ਅਤੇ ਸ੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਕਲੰਡਰ ਸਬੰਧੀ ਉਹਨਾ ਕਿਹਾ ਕਿ ਅਸੀਂ ਸਿੱਖ ਵਿਦਵਾਨ ਪਾਲ ਸਿੰਘ ਪੁਰੇਵਾਲ ਵੱਲੋਂ ਤਿਆਰ ਕੀਤੇ ਮੂਲ ਨਾਨਕਸਾਹੀ ਕਲੰਡਰ ਨੂੰ ਸਹੀ ਮੰਨਦੇ ਹਾ ਕਿਉਕਿ ਇਸ ਕਲੰਡਰ ਵਿਚ ਸਿੱਖ ਕੌਮ ਦੇ ਸਲਾਨਾ ਮਨਾਏ ਜਾਂਦੇ ਦਿਹਾੜਿਆ ਪ੍ਰਤੀ ਕੋਈ ਦੁਵਿਧਾ ਨਹੀ ਹੈ ਅਤੇ ਇਹ ਕਲੰਡਰ ਸਿੱਖ ਕੌਮ ਦੀ ਵੱਖਰੀ ਹਸਤੀ ਦਾ ਪ੍ਰਤੀਕ ਹੈ | ਉਹਨਾ ਕਿਹਾ ਕਿ ਜੇਕਰ ਕਿਸੇ ਨੂੰ ਪਾਲ ਸਿੰਘ ਪੁਰੇਵਾਲ ਵਾਲੇ ਮੂਲ ਨਾਨਕਸਾਹੀ ਕਲੰਡਰ ਤੇ ਕੋਈ ਇਤਰਾਜ ਹੈ ਤਾ ਸਾਰੀ ਕੌਮ ਨੂੰ ਇਕੱਠੇ ਹੋ ਕੇ ਇਸਤੇ ਵਿਚਾਰ ਕਰਨੀ ਚਾਹੀਦੀ ਹੈ | ਸ੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਕਲੰਡਰ ਸਬੰਧੀ ਉਹਨਾ ਕਿਹਾ ਕਿ ਇਸ ਨਕਲੀ ਨਾਨਕਸਾਹੀ ਬਾਹਮਣਵਾਦੀ ਕਲੰਡਰ ਨਾਲ ਸਾਡਾ ਕੋਈ ਸਬੰਧ ਨਹੀ ਹੈ ਅਤੇ ਸੰਗਤਾ ਨੂੰ ਸ੍ਰੋਮਣੀ ਕਮੇਟੀ ਦੇ ਨਕਲੀ ਕਲੰਡਰ ਤੋ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਆਪਣੇ ਸਾਰੇ ਸਿੱਖ ਦਿਹਾੜੇ ਮੂਲ ਨਾਨਕਸਾਹੀ ਕਲੰਡਰ ਅਨੁਸਾਰ ਮਨਾਉਣੇ ਚਾਹੀਦੇ ਹਨ ! ਮਾਝੀ ਪਿੰਡ ਵਿਖੇ ਭਾਈ ਪੰਥਪ੍ਰੀਤ ਸਿੰਘ ਖਾਲਸਾ ਦੇ ਹੋਣ ਵਾਲੇ ਧਾਰਮਿਕ ਦੀਵਾਨਾ ਸਬੰਧੀ ਪੋਸਟਰ ਰਲੀਜ ਕਰਨ ਸਮੇ ਪ੍ਰਸਾਸਨ ਦੀ ਸਹਿ ਤੇ ਅਕਾਲੀ ਸਮਰਥਕਾ ਵਲੋਂ ਗੁਰੁਦੁਵਾਰਾ ਸਾਹਿਬ ਵਿਚ ਵੜ ਕੇ ਸੰਗਤਾ ਤੇ ਕੀਤੇ ਹਮਲੇ ਅਤੇ ਉਲਟਾ ਪ੍ਰਸਾਸਨ ਵਲੋਂ ਸੰਗਤਾ ਤੇ ਪਾਏ ਝੂਠੇ ਕੇਸਾ ਦੀ ਵੀ ਉਹਨਾ ਨੇ ਜੋਰਦਾਰ ਨਿਖੇਧੀ ਕੀਤੀ ਉਹਨਾ ਕਿਹਾ ਕਿ ਗੁਰੁਦੁਵਾਰਾ ਸਾਹਿਬ ਵਿਚ ਅਕਾਲੀ ਸਮਰਥਕਾ ਵਲੋਂ ਇਸ ਤਰਾ ਕਰਨਾ ਅਤਿ ਘਿਨਾਉਣੀ ਹਰਕਤ ਹੈ ਉਹਨਾ ਕਿਹਾ ਕਿ ਜੇਕਰ ਉਹਨਾ ਨੂੰ ਕੋਈ ਇਤਰਾਜ ਸੀ ਤਾ ਪ੍ਰਬੰਧਕਾ ਨਾਲ ਬੈਠ ਕੇ ਗੱਲਬਾਤ ਵੀ ਕੀਤੀ ਜਾ ਸਕਦੀ ਸੀ | ਉਹਨਾ ਕਿਹਾ ਕਿ ਸਰਕਾਰ ਨੂੰ ਸੰਗਤਾ ਤੇ ਪਾਏ ਝੂਠੇ ਕੇਸ ਤੁਰੰਤ ਖਾਰਜ ਕਰਨੇ ਚਾਹੀਦੇ ਹਨ ਅਤੇ ਗੁਰੁਦੁਵਾਰਾ ਸਾਹਿਬ ਵਿਚ ਬੇਅਬਦੀ ਕਰਨ ਵਾਲਿਆ ਨੂੰ ਗੁਰੂ ਸਾਹਿਬ ਅਤੇ ਸਿੱਖ ਕੌਮ ਤੋ ਮੁਆਫੀ ਮੰਗਣੀ ਚਾਹੀਦੀ ਹੈ