ਕੈਨੇਡਾ ਦੇ ਓਂਟਾਰੀਓ ਸੂਬੇ ਦੀ ਪ੍ਰੀਮੀਅਰ ਕੈਥਲੀਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

By January 31, 2016 0 Comments


kathleenਅੰਮ੍ਰਿਤਸਰ 31 ਜਨਵਰੀ (ਜਸਬੀਰ ਸਿੰਘ ਪੱਟੀ) ਕਨੇਡਾ ਦੇ ਸੂਬਾ ਓਨਟਾਰੀਓ ਦੀ ਸਮਲਿੰਗੀ ਪ੍ਰੀਮੀਅਰ (ਮੁੱਖ ਮੰਤਰੀ) ਪੰਜਾਬੀ ਪਹਿਰਾਵੇ ਵਿੱਚ ਕੈਥਲੀਨ ਵਿਨੈ ਨੇ ਅੱਜ ਆਪਣੀ 40 ਮੈਂਬਰਾਂ ਦੀ ਟੀਮ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਲੰਗਰ ਘਰ ਵਿੱਚ ਕੁਝ ਸਮਾਂ ਲੰਗਰ ਪਕਾਉਣ ਦੀ ਸੇਵਾ ਵੀ ਕੀਤੀ ਜਦ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਸ੍ਰੀ ਹਰਚਰਨ ਸਿੰਘ ਤੇ ਮੈਨੇਜਰ ਸ੍ਰ ਸੁਲੱਖਣ ਸਿੰਘ ਨੇ ਉਹਨਾਂ ਨੂੰ ਸਿਰੋਪਾ ਦੀ ਬਜਾਏ ਫੁਲਕਾਰੀ ਭੇਂਟ ਕਰਕੇ ਇਸਤਇਕਬਾਲ ਕੀਤਾ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ ਤੋ ਸਥਾਨਕ ਹੋਟਲ ਈਸਟਾ ਵਿਖੇ ਠਹਿਰੇ ਪ੍ਰੀਮੀਅਰ ਕੈਥਲੀਨ ਆਪਣੀਆ ਵਿਦੇਸ਼ੀ ਗੱਡੀਆ ਰਾਹੀ ਸ੍ਰੀ ਦਰਬਾਰ ਸਾਹਿਬ ਵਿਖੇ ਸਵੇਰੇ ਅੱਠ ਅੱਜ ਪੁੱਜੇ ਤਾਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਦਾ ਸੁਆਗਤ ਰੈਡ ਕਾਰਪਿਟ ਨਾਲ ਕੀਤਾ। ਸੱਚਖੰਡ ਵਿੱਚ ਉਹਨਾਂ ਨੂੰ ਅਰਦਾਸੀਏ ਗੁਰਚਰਨ ਸਿੰਘ ਪਤਾਸਿਆ ਦਾ ਪ੍ਰਸ਼ਾਦ ਦਿੱਤਾ। ਸ੍ਰੀ ਦਰਬਾਰ ਦੀ ਟਾਸਕ ਫੋਰਸ ਦੇ ਕਰੜੇ ਸੁਰੱਖਿਆ ਪ੍ਰਬੰਧਾਂ ਹੇਠ ਉਹਨਾਂ ਨੇ ਪ੍ਰਕਰਮਾ ਵੀ ਕੀਤੀ ਤੇ ਉਪਰੰਤ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿਖੇ ਗਏ ਜਿਥੇ ਉਹਨਾਂ ਨੇ ਲੰਗਰ ਪ੍ਰਥਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਕਿਸੇ ਵੀ ਹੋਰ ਧਰਮ ਵਿੱਚ ਇਹ ਵਿਵਸਥਾ ਨਹੀ ਹੈ। ਲੰਗਰ ਦੇ ਉਸ ਸਥਾਨ ਤੇ ਉਹ ਵੀ ਗਏ ਜਿਥੇ ਸੰਗਤਾਂ ਲੰਗਰ ਤਿਆਰ ਕਰਦੀਆ ਹਨ। ਜਦੋਂ ਉਹਨਾਂ ਨੂੰ ਦੱਸਿਆ ਕਿ ਇਹ ਲੋਕ ਨਿਸ਼ਕਾਮ ਸੇਵਾ ਕਰਦੇ ਹਨ ਤਾਂ ਉਹਨਾਂ ਨੇ ਵੀ ਕਰੀਬ 20 ਮਿੰਟ ਲੰਗਰ ਪਕਾਉਣ ਦੀ ਸੇਵਾ ਕਰਕੇ ਜੀਵਨ ਸਫਲਾ ਕੀਤਾ।
ਲੰਗਰ ਹਾਲ ਵਿਖੇ ਸੇਵਾ ਕਰਨ ਉਪਰੰਤ ਉਹ ਸੂਚਨਾ ਕੇਂਦਰ ਵਿਖੇ ਪੁੱਜੇ ਜਿਥੇ ਉਹਨਾਂ ਦਾ ਸ਼ਾਹੀ ਸੁਆਗਤ ਕੀਤਾ ਗਿਆ ਤੇ ਉਹਨਾਂ ਨੂੰ ਧਾਰਮਿਕ ਕਿਤਾਬਾ ਦਾ ਸੈਂਟ ਤੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਸ੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ ਤੇ ਮੈਨੇਜਰ ਸੁਲੱਖਣ ਸਿੰਘ ਨੇ ਭੇਂਟ ਕੀਤਾ । ਉਹਨਾਂ ਦੀ ਕਈ ਪ੍ਰਕਾਰ ਦੀ ਪਦਾਰਥਾਂ ਨਾਲ ਟਹਿਲ ਸੇਵਾ ਵੀ ਕੀਤੀ ਗਈ ਪਰ ਉਹਨਾਂ ਦੇ ਸਮਲਿੰਗੀ ਹੋਣ ਕਾਰਨ ਉਹਨਾਂ ਨੂੰ ਰਵਾਇਤੀ ਸਤਿਕਾਰਤ ਸਿਰੋਪਾ ਨਹੀ ਦਿੱਤਾ ਗਿਆ ਸਗੋ ਸਿਰੋਪੇ ਦੀ ਜਗ•ਾ ਸਿੱਖਾਂ ਦੀ ਰਵਾਇਤੀ ਪ੍ਰੁਸ਼ਾਕ ਫੁੱਲਕਾਰੀ ਦਿੱਤੀ ਗਈ। ਸ਼ਾਇਦ ਸ਼੍ਰੋਮਣੀ ਕਮੇਟੀ ਨੇ ਕਿਸੇ ਵਿਦੇਸ਼ੀ ਨੂੰ ਸੂਚਨਾ ਕੇਂਦਰ ਵਿਖੇ ਇਹ ਪਹਿਲੀ ਵਾਰੀ ਦਿੱਤੀ ਹੈ।
ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਉਹਨਾਂ ਨੂੰ ਸੂਚਨਾ ਅਧਿਕਾਰੀ ਸ੍ਰ ਗੁਰਬਚਨ ਸਿੰਘ ਨੇ ਵਿਸਥਾਰ ਨਾਲ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਤੋ ਇਲਾਵਾ 1984 ਦੇ ਸਾਕਾ ਨੀਲਾ ਤਾਰਾ ਬਾਰੇ ਵੀ ਜਾਣਕਾਰੀ ਦਿੱਤੀ ਕਿ ਕਿਸ ਤਰ•ਾ ਭਾਰੀ ਫੌਜ ਆਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਹਮਲਾਵਰ ਹੋ ਕੇ ਆਈ ਤੇ ਇਸ ਪਵਿੱਤਰ ਅਸਥਾਨ ਵਿਖੇ ਤੋਪਾਂ ਤੇ ਟੈਂਕ ਲਿਆ ਕੇ ਇਥੋ ਦੀ ਪਵਿੱਤਰਤਾ ਨੂੰ ਭੰਗ ਕੀਤਾ ਸੀ। ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਹ ਇਮਾਰਤ ਵੀ ਉਹਨਾਂ ਨੂੰ ਵਿਖਾਈ ਜਿਹੜੀ ਤੋਪਾਂ ਦੇ ਗੋਲਿਆ ਨਾਲ ਢਾਹ ਦਿੱਤੀ ਗਈ ਸੀ। ਪ੍ਰੀਮੀਅਰ ਕੈਥਲੀਨ ਜਿਥੇ ਸਾਕਾ ਨੀਲਾ ਤਾਰਾ ਦੀ ਘਟਨਾ ਦੀ ਜਾਣਕਾਰੀ ਬੜੀ ਗੰਭੀਰਤਾ ਨਾਲ ਲੈ ਰਹੀ ਸੀ ਉਥੇ ਉਹਨਾਂ ਨੇ ਸੰਗਤਾਂ ਦੀ ਵੱਡੀ ਗਿਣਤੀ ਵਿੱਚ ਭੀੜ ਵੇਖ ਕੇ ਹੈਰਾਰਨਗੀ ਵੀ ਪ੍ਰਗਟ ਕੀਤੀ ਕਿ ਸਿੱਖ ਆਪਣੇ ਪਵਿੱਤਰ ਅਸਥਾਨ ਨੂੰ ਕਿੰਨੇ ਨਤਮਸਤਕ ਹਨ।
ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੀ ਵਿਜਟਰ ਬੁੱਕ ਵਿੱਚ ਉਹਨਾਂ ਨੇ ਲਿਖਿਆ ਕਿ, ‘‘ ਉਹਨਾਂ ਖੁਦਾ ਦੇ ਧੰਨਵਾਦੀ ਹਨ ਕਿ ਉਹਨਾਂ ਨੂੰ ਬੜੇ ਹੀ ਸ਼ਾਤੀ ਨਾਲ ਵਿਸ਼ੇਸ਼ ਭਾਰਤ ਯਾਤਰਾ ਦੌਰਾਨ ਇਸ ਸੁੰਦਰ ਤੇ ਵਿਸ਼ੇਸ਼ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।’’
ਕੈਥਲੀਨ ਨੇ ਭਾਂਵੇ ਪਹਿਲਾਂ ਸ਼ਾਦੀ ਕਰਵਾ ਕੇ ਬੱਚੇ ਵੀ ਪੈਦਾ ਕੀਤੇ ਪਰ ਕੁਝ ਸਾਲ ਪਹਿਲਾਂ ਉਹਨਾਂ ਨੇ ਆਪਣੇ ਪਤੀ ਪ੍ਰਮੇਸ਼ਰ ਤੋ ਤਲਾਕ ਲੈ ਲਿਆ ਤੇ ਅੱਜਕਲ• ਉਹ ਇੱਕ ਔਰਤ ਨਾਲ ਸ਼ਾਦੀ ਕਰਕੇ ਸਮਲਿੰਗੀ ਜੀਵਨ ਬਤੀਤ ਕਰ ਰਹੀ ਹੈ। ਸਿੱਖ ਧਰਮ ਵਿੱਚ ਸਮਲਿੰਗੀ ਪਰੰਪਰਾ ਦਾ ਕੋਈ ਸਥਾਨ ਨਹੀ ਹੈ ਅਤੇ ਸ੍ਰੀ ਅਕਾਲ ਤਖਤ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਸਮਲਿੰਗੀਆ ਦੇ ਖਿਲਾਫ ਇੱਕ ਹੁਕਮਨਾਮਾ ਵੀ ਜਾਰੀ ਕੀਤਾ ਸੀ। ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆ ਹੀ ਸ਼੍ਰੋਮਣੀ ਕਮੇਟੀ ਨੇ ਬੀਬੀ ਕੈਥਲੀਨ ਨੂੰ ਸਿਰੋਪਾ ਨਹੀ ਦਿੱਤਾ ਜਦ ਕਿ ਕਨੇਡਾ ਤੇ ਉਸ ਦੇ ਹਮਾਇਤੀ ਸਿੱਖ ਉਸ ਨੂੰ ਸਿਰੋਪਾ ਦਿਵਾਉਣਾ ਚਾਹੁੰਦੇ ਸਨ।
ਕੈਥਲੀਨ ਨੇ 2013 ਵਿੱਚ ਓਨਟਾਰੀਓ ਦੀ ਪ੍ਰੀਮੀਅਰ ਬਣੀ ਸੀ ਤੇ ਉਸ ਦੇ ਘੱਟ ਗਿਣਤੀ ਕਨੇਡਾ ਦੀ ਵਸੋ ਸਿੱਖਾਂ ਤੇ ਮੁਸਲਮਾਨਾਂ ਨਾਲ ਬਹੁਤ ਹੀ ਸੁਖਾਵੇ ਸਬੰਧ ਹਨ। ਸਿੱਖਾਂ ਤੇ ਮੁਸਲਮਾਨਾਂ ਨੇ ਵੱਧ ਤੋ ਵੱਧ ਵੋਟਾਂ ਪਾ ਕੇ ਉਹਨਾਂ ਨੂੰ ਪ੍ਰੀਮੀਅਰ ਬਣਾਇਆ ਸੀ।
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸ਼ਰੋਮਣੀ ਕਮੇਟੀ ਵੱਲੋ ਸਮਲਿੰਗੀ ਨੂੰ ਸਿਰੋਪਾ ਨਾ ਦੇਣ ਦੇ ਫੈਸਲੇ ਦਾ ਸੁਆਗਤ ਕਰਦਿਆ ਕਿਹਾ ਕਿ ਸ਼ਰੋਮਣੀ ਕਮੇਟੀ ਦਾ ਇਹ ਦਰੁਸਤ ਫੈਸਲਾ ਹੈ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਹਰ ਕੋਈ ਮੱਥਾ ਟੇਕ ਸਕਦਾ ਹੈ ਪਰ ਸਿਰੋਪਾ ਪੰਥਕ ਪਰੰਪਰਾਵਾਂ ਨੂੰ ਮੁੱਖ ਰੱਖ ਕੇ ਹੀ ਦਿੱਤਾ ਜਾ ਸਕਦਾ ਹੈ।
ਸਾਲ 2005 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਤੱਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਨੇ ਕਨੇਡਾ ਸਰਕਾਰ ਵੱਲੋ ਸਮਲਿੰਗੀ ਵਿਆਹਾਂ ਨੂੰ ਦਿੱਤੀ ਗਈ ਪ੍ਰਵਾਨਗੀ ਦੀ ਨਿਖੇਧੀ ਕਰਦਿਆ ਕਿ ਸਿੱਖਾਂ ਲਈ ਇੱਕ ਆਦੇਸ਼ ਜਾਰੀ ਕਰਦਿਆ ਕਿਹਾ ਸੀ ਕਿ ਸਿੱਖ ਧਰਮ ਵਿੱਚ ਇਹ ਵਿਆਹ ਪ੍ਰਵਾਨ ਨਹੀ ਹੋ ਸਕਦੇ।
ਬੀਬੀ ਕੈਥਲੀਨ ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਓਨਟਾਰੀਓ ਸੂਬੇ ਵਿੱਚ ਪ੍ਰਾਇਮਰੀ ਕਲਾਸਾ ਵਿੱਚ ਵੀ ਸੈਕਸ ਵਿਦਿਆ ਸ਼ੁਰੂ ਕਰਕੇ ਇੱਕ ਨਵੀ ਚਰਚਾ ਛੇੜ ਦਿੱਤੀ ਹੈ ਤੇ ਓਨਟਾਰੀਓ ਦੇ ਵਸਨੀਕ ਕੈਥਲੀਨ ਦੇ ਇਸ ਫੈਸਲੇ ਨੂੰ ਲੈ ਕੇ ਵੀ ਦੋ ਧੜਿਆ ਵਿੱਚ ਵੰਡੇ ਗਏ ਹਨ। ਕੈਥਲੀਨ ਦਾ 30 ਜਨਵਰੀ ਤੋ 6 ਫਰਵਰੀ ਤੱਕ ਹਿੰਦੋਸਤਾਨ ਦੇ ਵੱਖ ਵੱਖ ਸ਼ਹਿਰਾਂ ਵਿੱਚ ਜਾਣ ਦਾ ਪ੍ਰੋਗਰਾਮ ਹੈ। ਉਹਨਾਂ ਦੀ ਟੀਮ ਵਿੱਚ ਕਨੇਡਾ ਨਿਵਾਸੀ ਭਾਰਤੀ ਮੂਲ ਦੇ ਦਲਬੀਰ ਸਿੰਘ ਨਾਮੀ ਵਿਅਕਤੀ ਵੀ ਸ਼ਾਮਲ ਹਨ।