ਯੂਨੀਵਰਸਿਟੀ ਦੇ ਬਹਾਨੇ ਖਾਲਸਾ ਕਾਲਜ ਨੂੰ ਬਿਕਰਮ ਮਜੀਠੀਆ ਪਰਿਵਾਰ ਦੀ ਜਗੀਰ ਨਹੀ ਬਣਨ ਦਿੱਤਾ ਜਾਵੇਗਾ- ਲਾਲੀ ਮਜੀਠੀਆ

By January 30, 2016 0 Comments


lali majithia ਅੰਮ੍ਰਿਤਸਰ 30 ਜਨਵਰੀ (ਜਸਬੀਰ ਸਿੰਘ) ਸਿੱਖਾਂ ਦੀ ਖਾਲਸਾ ਯੂਨੀਵਰਸਿਟੀ ਵਜੋ ਜਾਂਦੇ ਜਗਤ ਪ੍ਰਸਿੱਧ ਅੰਮ੍ਰਿਤਸਰ ਦੇ ਖਾਲਸਾ ਕਾਲਜ ਨੂੰ ਇੱਕ ਪ੍ਰਾਈਵੇਟ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਨੂੰ ਲੈ ਕੇ ਖਾਲਸਾ ਕਾਲਜ ਮੈੇਨੇਜਮੈਂਟ ਵੱਲੋ ਸ਼ੁਰੂ ਕੀਤੀ ਜਾ ਰਹੀ ਕਵਾਇਤ ਨੂੰ ਲੈ ਕੇ ਵਿਧਾਨ ਸਭਾ ਹਲਕਾ ਮਜੀਠਾ ਤੋ ਕਾਂਗਰਸੀ ਉਮੀਦਵਾਰ ਤੇ ਸੀਨੀਅਰ ਕਾਂਗਰਸੀ ਆਗੂ ਸ੍ਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆ ਕਿਹਾ ਹੈ ਕਿ ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਖਾਲਸਾ ਕਾਲਜ ਵਿ¤ਚੋਂ ਹੀ ਇ¤ਕ ਨਿ¤ਜੀ ਖਾਲਸਾ ਯੂਨੀਵਰਸਿਟੀ ਬਣਾਏ ਜਾਣ ਪਿ¤ਛੇ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਪ੍ਰੀਵਾਰ ਦੀ ਇੱਕ ਹੀ ਮਨਸ਼ਾ ਹੈ ਤੇ ਉਹ ਹੈ ਕਿਸੇ ਤਰ•ਾਂ ਇਸ ਮਹਾਨ ਸੰਸਥਾ ਨੁੰ ਦਾਨ ਦਿ¤ਤੀਆਂ ਮੋਟੀਆਂ ਰਕਮਾਂ ਅਤੇ ਜ਼ਮੀਨ ਨੁੰ ਹੜ¤ਪਿਆ ਜਾਵੇ ਪਰ ਉਹਨਾਂ ਦੀ ਇਸ ਨੀਤੀ ਨੂੰ ਕਿਸੇ ਵੀ ਸੂਰਤ ਵਿੱਚ ਬੂਰ ਨਹੀ ਪੈਣ ਦਿੱਤਾ ਜਾਵੇਗਾ ਤੇ ਲੋੜ ਪੈਣ ਤੇ ਅਦਾਲਤ ਦਾ ਦਰਵਾਜਾ ਖੜਕਾ ਕੇ ਸਿੱਖਾਂ ਦੀ ਇੱਸ ਪ੍ਰੁਮੱਖ ਸੰਸਥਾ ਨੂੰ ਬਚਾਇਆ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਲਾਲੀ ਮਜੀਠੀਆ ਨੇ ਦ¤ਸਿਆ ਕਿ ਖਾਲਸਾ ਕਾਲਜ ਗਵਰਨਿੰਗ ਕੌਂਸਲ ਤੇ ਇਸ ਵੇਲੇ ਪ੍ਰਮੁਖ ਤੌਰ ਤੇ ਬਿਕਰਮ ਸਿੰਘ ਮਜੀਠੀਆ ਪ੍ਰੀਵਾਰ ਦਾ ਕਬਜਾ ਹੈ ,ਬਿਕਰਮ ਦੇ ਪਿਤਾ ਸ੍ਰ. ਸਤਿਆਜੀਤ ਸਿੰਘ ਮਜੀਠੀਆ ਇਸ ਕੌਂਸਲ ਦੇ ਪ੍ਰਧਾਨ ਹਨ ।ਉਹਨਾਂ ਦ¤ਸਿਆ ਕਿ ਕੁਝ ਸਾਲ ਪਹਿਲਾਂ ਵੀ ਕਾਲਜ ਦੀ ਇੱਕ ਪ੍ਰਬੰਧਕ ਕਮੇਟੀ ਨੇ ਕਾਲਜ ਦੀ ਜਮੀਨ ਤੇ ਯੂਨੀਵਰਸਿਟੀ ਬਣਾਏ ਜਾਣ ਦੀ ਕਵਾਇਦ ਸ਼ੁਰੂ ਕੀਤੀ ਸੀ ਲੇਕਿਨ ਉਸ ਵੇਲੇ ਖਾਲਸਾ ਕਾਲਜ ਨੂੰ ਜਮੀਨ ਦਾਨ ਕਰਨ ਵਾਲੇ ਦਾਨੀਆਂ ਵਲੋਂ ਰੋਸ ਪ੍ਰਗਟਾਏ ਜਾਣ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ 1970 ਤੋਂ ਚਲੇ ਆ ਰਹੇ ਸੀਨੀਅਰ ਮੈਂਬਰ ਸ੍ਰ ਭਾਗ ਸਿੰਘ ਅਣਖੀ ਵਲੋਂ ਰੋਸ ਵਜੋਂ ਮੈਂਬਰੀ ਤੋਂ ਅਸਤੀਫਾ ਦੇਣ ਕਾਰਣ ਇਹ ਯੂਨੀਵਰਸਿਟੀ ਠੰਡੇ ਬਸਤੇ ਪੈ ਗਈ ਸੀ ।ਸ੍ਰ: ਲਾਲੀ ਮਜੀਠੀਆ ਨੇ ਕਿਹਾ ਕਿ ਖਾਲਸਾ ਕਾਲਜ ਕੋਲ ਅ¤ਜ ਵੀ ਖੇਤੀ ਬਾੜੀ ਲਈ ਮੌਜੂਦ ਜਮੀਨ ਤੇ ਖੇਤੀ ਬਾੜੀ ਨਾਲ ਸਬੰਧਤ ਖੋਜ ਕਾਰਜ ਹੀ ਹੋਣੇ ਚਾਹੀਦੇ ਹਨ ।ਉਨ•ਾਂ ਕਿਹਾ ਕਿ ਜੇਕਰ ਫਿਰ ਵੀ ਕੌਂਸਲ ਨੇ ਮੁ¤ਖ ਮੰਤਰੀ ਪਰਕਾਸ਼ ਸਿੰਘ ਦੀ ਮਾੜੀ ਸਿਹਤ ਦਾ ਫਾਇਦਾ ਲੈਂਦਿਆਂ ਯੂਨੀਵਰਸਿਟੀ ਦੀ ਮਨਜੂਰੀ ਲੈ ਲਈ ਹੈ ਤਾਂ ਇਹ ਇਮਾਰਤ ਖਾਲਸਾ ਕਾਲਜ ਦੀ ਗੌਂਸਾਬਾਦ ਤੇ ਗੁਜਪੁਰ ਵਾਲੀ ਮਲਕੀਅਤੀ ਜਮੀਨ ਤੇ ਯੂਨੀਵਰਸਿਟੀ ਉਸਾਰੀ ਜਾਵੇ। ਸ੍ਰ ਲਾਲੀ ਨੇ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਪ੍ਰਬੰਧਨ ਲਈ ਇ¤ਕ ਵ¤ਖਰਾ ਟਰ¤ਸਟ ਬਣਾਇਆ ਜਾਵੇ ਜਿਸ ਵਿ¤ਚ ਬਾਦਲ –ਬਿਕਰਮ ਪ੍ਰੀਵਾਰ ਦੇ ਜੀਆਂ ਦੀ ਬਜਾਏ ਰਾਸ਼ਟਰੀ/ਅੰਤਰਰਾਸ਼ਟਰੀ ਵਿਦਿਅਕ ਅਦਾਰਿਆਂ ,ਸਿ¤ਖ ਬੁਧੀਜੀਵੀਆਂ ,ਸਿ¤ਖ ਚਿੰਤਕਾਂ ,ਸਮਾਜ ਸੇਵੀ ਸੰਸਥਾਵਾਂ ,ਸਾਬਕਾ ਰਾਜਦੂਤਾਂ,ਸਾਬਕਾ ਅਧਿਕਾਰੀਆਂ,ਲੇਖਕਾਂ ਨੂੰ ਸ਼ਾਮਿਲ ਕੀਤਾ ਜਾਏ ਤਾਂ ਜੋ ਇ¤ਕ ਸਿ¤ਖ ਸੰਸਥਾ ਵਲੋਂ ਬਣਾਈ ਜਾ ਰਹੀ ਯੂਨੀਵਰਸਿਟੀ ਦੇ ਗਠਨ ਲਈ ਵਿਸ਼ਵ ਭਰ ਦੇ ਸੁਝਵਾਨ ਵਿਅਕਤੀਆਂ ਦੀ ਟੀਮ ਹੋਵੇ ।ਇ¤ਕ ਸਵਾਲ ਦੇ ਜਵਾਬ ਵਿ¤ਚ ਲਾਲੀ ਮਜੀਠੀਆ ਨੇ ਕਿਹਾ ਕਿ ਖਾਲਸਾ ਕਾਲਜ ਵਿ¤ਚੋਂ ਹੀ ਯੂਨੀਵਰਸਿਟੀ ਪੈਦਾ ਕਰਕੇ ਬਿਕਰਮ-ਬਾਦਲ ਪ੍ਰੀਵਾਰ ਸਿਰਫ ਆਰ.ਐਸ.ਐਸ.ਦੇ ਉਸ ਗੁਪਤ ਏਜੰਡੇ ਨੂੰ ਲਾਗੂ ਕਰ ਰਹੇ ਹਨ ਜਿਸ ਤਹਿਤ ਆਰ.ਐਸ.ਐਸ.ਹਰ ਸਿ¤ਖ ਸੰਸਥਾ ਵਿ¤ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ।ਸ੍ਰ ਲਾਲੀ ਮਜੀਠੀਆ ਨੇ ਸਮੁਚੀਆਂ ਰਾਜਨੀਤਕ ਪਾਰਟੀਆਂ,ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਾਦਲ-ਬਿਕਰਮ ਦੇ ਇਸ ਗੁਪਤ ਏਜੰਡੇ ਨੂੰ ਫੇਲ ਕਰਨ ਲਈ ਇ¤ਕ ਮੰਚ ਤੇ ਇ¤ਕਠੇ ਹੋਣ ।ਉਨ•ਾਂ ਕਿਹਾ ਕਿ ਘ¤ਟੋ ਘ¤ਟ ਪਰਕਾਸ਼ ਸਿੰਘ ਬਾਦਲ ਨੂੰ ਤੇ ਉਹ ਵੀ ਉਮਰ ਦੇ ਇਸ ਪੜਾਅ ਤੇ ਇ¤ਕ ਕੌਮੀ ਸਿ¤ਖ ਸੰਸਥਾ ਨੂੰ ਨਿ¤ਜੀ ਹ¤ਥਾਂ ਵਿ¤ਚ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਮਜੀਠੀਆ ਤੇ ਬਾਦਲ ਪਰਿਵਾਰ ਫਿਰ ਵੀ ਬ¤ਜ਼ਿਦ ਹਨ ਤਾਂ ਯੂਨੀਵਰਸਿਟੀ ਦੀ ਉਸਾਰੀ ¤ਿਪਛੇ ਕੰਮ ਕਰ ਰਹੀ ਸੋਚ ਦਾ ਪਰਦਾਫਾਸ਼ ਕਰਨ ਲਈ ਅਦਾਲਤ ਦਾ ਸਹਾਰਾ ਵੀ ਲਿਆ ਜਾਵੇਗਾ ।
ਵਰਨਣਯੋਗ ਹੈ ਕਿ ਕੁਝ ਸਾਲ ਪਹਿਲਾਂ ਵੀ ਖਾਲਸਾ ਕਾਲਜ ਨੂੰ ਯੂਨੀਵਰਸਿਟੀ ਬਣਾ ਕੇ ਨਿੱਜੀ ਜਾਇਦਾਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਸਮੇਂ ਸਮੂਹ ਸਟਾਫ ਤੇ ਆਮ ਲੋਕਾਂ ਨੇ ਮਨਸੂਬਾ ਫੇਲ ਕਰ ਦਿੱਤਾ ਸੀ ਤੇ ਜਨਤਕ ਦਬਾ ਹੇਠ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਯੂਨੀਵਰਸਿਟੀ ਬਣਾਉਣ ਦੀ ਮਨਜੂਰੀ ਨਹੀ ਦਿੱਤੀ ਸੀ।