2017 ਵਿੱਚ ਕੇਸਰੀ ਝੰਡੇ ਥੱਲੇ ਪੰਜਾਬ ਵਿੱਚ ਪੰਥਕ ਸਰਕਾਰ ਬਣਾਈ ਜਾਵੇਗੀ- ਭਾਈ ਮੋਹਕਮ ਸਿੰਘ

By January 30, 2016 0 Comments


mohkam ਅੰਮ੍ਰਿਤਸਰ 30 ਜਨਵਰੀ (ਜਸਬੀਰ ਸਿੰਘ) ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਤੇ ਸਰਬੱਤ ਖਾਲਸਾ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਕਿਹਾ ਕਿ 2017 ਦੀਆ ਵਿਧਾਨ ਸਭਾ ਚੋਣਾਂ ਵਿੱਚ ਸਰਬੱਤ ਖਾਲਸਾ ਵਿੱਚ ਸ਼ਾਮਲ ਧਿਰਾਂ ਤੋ ਇਲਾਵਾ ਹਿੰਦੂ ਤੇ ਦਲਿੱਤ ਜਥੇਬੰਦੀਆ ਨਾਲ ਮਿਲ ਕੇ ਲੜੀਆ ਜਾਣਗੀਆ ਅਤੇ ਪੰਜਾਬ ਵਿੱਚੋਂ ਅਕਾਲੀ -ਭਾਜਪਾ ਤੇ ਕਾਂਗਰਸ ਦੀ ਭ੍ਰਿਸ਼ਟ ਤ ਕੁਨਬਾਪਰਵਾਰੀ ਦਾ ਸਰਾਪਿਆ ਸਿਆਸੀ ਬੂਟਾ ਪੁੱਟ ਕੇ ਪੰਜਾਬ ਵਿੱਚ ਟੈਕਸ ਮੁਕਤ ਸਰਕਾਰ ਦਾ ਗਠਨ ਕਰਕੇ ਹਲੀਮੀ ਰਾਜ ਦੀ ਸਥਾਪਨਾ ਕੀਤੀ ਜਾਵੇਗੀ।
10 ਨਵੰਬਰ 2016 ਨੂੰ ਕਰਵਾਏ ਗਏ ਸਰਬੱਤ ਖਾਲਸਾ ਦੀ ਰਾਤ ਨੂੰ ਘਰੋਂ ਚੁੱਕ ਕੇ ਵੱਖ ਵੱਖ ਕੇਸਾ ਵਿੱਚ ਜੇਲ ਯਾਤਰਾ ਤੇ ਭੇਜੇ ਗਏ ਭਾਈ ਮੋਹਕਮ ਸਿੰਘ ਨੇ ਬੀਤੇ ਕਲ• ਲੁਧਿਆਣਾ ਜੇਲ• ਤੋ ਰਿਹਾਅ ਹੋਣ ਉਪਰੰਤ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਜੰਗਲ ਰਾਜ ਹੋਣ ਕਾਰਨ ਆਰਥਿਕ ਤੌਰ ਤੇ ਕਾਫੀ ਕਮਜ਼ੋਰ ਹੋ ਚੁੱਕਾ ਹੈ, ਦੇਸ਼ ਦਾ ਅੰਨਦਾਤਾ ਅਖਵਾਉਦਾ ਕਿਸਾਨ ਕਰਜ਼ੇ ਦੇ ਬੋਝ ਦਾ ਝੰਬਿਆ ਖੁਦਕਸ਼ੀਆ ਕਰ ਰਿਹਾ ਹੈ, ਨੌਜਵਾਨ ਪੀੜੀ ਨਸ਼ਿਆ ਦੀ ਦਲਦਲ ਵਿੱਚ ਧੱਸ ਚੁੱਕੀ ਹੈ, ਸਮਾਜਿਕ ਤੌਰ ‘ਤੇ ਸੂਬਾ ਕਈ ਪ੍ਰਕਾਰ ਦੀਆ ਬੁਰਾਈਆ ਦਾ ਸ਼ਿਕਾਰ ਹੋ ਚੁੱਕਾ ਹੈ ਤੇ ਗੰਦੀ ਰਾਜਨੀਤੀ ਕਾਰਨ ਚਾਰ ਚੁਫੇਰੇ ਭ੍ਰਿਸ਼ਟਾਚਾਰ ਤੇ ਕੁਨਬਾਪਰਵਾਰੀ ਦਾ ਬੋਲਬਾਲਾ ਹੈ ਜਿਸ ਨੂੰ ਖਤਮ ਕਰਨ ਲਈ ਇੱਕ ਲੋਕਪ੍ਰਿਆ ਸਰਕਾਰ ਦਾ ਹੋਣਾ ਬਹੁਤ ਜਰੂਰੀ ਹੈ ਤੇ ਅਜਿਹਾ ਸਿਰਫ ਤੇ ਸਿਰਫ ਕੇਸਰੀ ਝੰਡੇ ਥੱਲੇ ਪੰਥਕ ਧਿਰਾਂ ਹੀ ਹਲੀਮੀ ਸਰਕਾਰ ਦਾ ਗਠਨ ਕਰ ਸਕਦੀਆ ਹਨ। ਉਹਨਾਂ ਕਿਹਾ ਕਿ ਪੰਥਕ ਸਰਕਾਰ ਵਿੱਚ ਸਾਰੇ ਭਾਈਚਾਰਿਆ ਤੇ ਫਿਰਕਿਆ ਨੂੰ ਬਰਾਬਰ ਦੀ ਸ਼ਮੂਲੀਅਤ ਕਰਵਾਈ ਜਾਵੇਗੀ।
ਸਰਬੱਤ ਖਾਲਸਾ ਨੂੰ ਪੂਰੀ ਤਰ•ਾ ਕਾਮਯਾਬ ਦੱਸਦਿਆ ਉਹਨਾਂ ਕਿਹਾ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਗਿਆ ਅਤੇ ਲੋਕ ਲੱਖਾਂ ਦੀ ਗਿਣਤੀ ਵਿੱਚ ਲੋਕ ਆਪ ਮੁਹਾਰੇ ਹੀ ਵਹੀਰਾਂ ਘੱਤ ਕੇ ਸਰਬੱਤ ਖਾਲਸਾ ਵਿੱਚ ਪੁੱਜ ਗਏ ਜਿਸ ਸਦਮੇ ਨੂੰ ਨਾ ਸਹਾਰਦਿਆ ਸਰਕਾਰ ਨੇ ਉਹਨਾਂ ਸਮੇਤ ਸਰਬੱਤ ਖਾਲਸਾ ਵਿੱਚ ਸ਼ਾਮਲ ਕਈ ਆਗੂਆਂ ਨੂੰ ਗ੍ਰਿਫਤਾਰ ਕਰਕੇ ਜੇਲਾਂ ਵਿੱਚ ਡੱਕ ਦਿੱਤਾ ਗਿਆ ਜਿਹਨਾਂ ਵਿੱਚ ਸਰਬੱਤ ਖਾਲਸਾ ਦੌਰਾਨ ਚੁਣੇ ਗਏ ਵੱਖ ਵੱਖ ਤਖਤਾਂ ਦੇ ਜਥੇਦਾਰ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਕਦੇ ਸਰਕਾਰ ਸਰਬੱਤ ਖਾਲਸਾ ਨੂੰ ਕਾਂਗਰਸ ਦਾ ਸ਼ੋਅ ਦੱਸ ਰਹੀ ਹੈ ਤੇ ਕਦੇ ਵਿਦੇਸ਼ੀਆ ਨਾਲ ਜੋੜ ਕੇ ਆਈ.ਐਸ.ਆਈ ਵੱਲੋ ਕਰਵਾਇਆ ਗਿਆ ਸਮਗਾਮ ਕਿਹਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਸਪੱਸ਼ਟ ਕਰੇ ਕਿ ਜੇਕਰ ਇਹ ਕਾਂਗਰਸ ਦਾ ਸ਼ੋਅ ਹੈ ਤਾਂ ਫਿਰ ਕਾਂਗਰਸ ਦੇ ਆਗੂਆਂ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਤਾਪ ਸਿੰਘ ਬਾਜਵਾ ਵਰਗਿਆ ਨੂੰ ਕਿਉ ਨਹੀ ਗ੍ਰਿਫਤਾਰ ਕੀਤਾ ਗਿਆ? ਉਹਨਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੰਥਕ ਜੈਕਾਰਿਆ ਦੀ ਗੂੰਜ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਰਬਸੰਮਤੀ ਨਾਲ ਚੁਣਿਆ ਗਿਆ ਹੈ ਅਤੇ ਸਾਬਕਾ ਜਥੇਦਾਰਾਂ ਗਿਆਨੀ ਗੁਰਬਚਨ ਸਿੰਘ ਨੂੰ ਚਾਹੀਦਾ ਹੈ ਕਿ ਬਾਕੀ ਸਾਥੀਆ ਨੂੰ ਨਾਲ ਲੈ ਕੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਿਰੋਪਾ ਦੇ ਕੇ ਮਾਨਤਾ ਦੇ ਕੇ ਸੁਰਖਰੂ ਹੋ ਜਾਣ। ਉਹਨਾਂ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਸਾਰਿਆ ਭਾਈਚਾਰਿਆ ਨੇ ਸਿੱਖਾਂ ਦਾ ਸਾਥ ਦਿੱਤਾ ਤੇ ਵਿਸ਼ੇਸ਼ ਕਰਕੇ ਹਿੰਦੂ ਭਾਈਚਾਰੇ ਨੇ ਵੀ ਸਿੱਖਾਂ ਦੇ ਸੋਗ ਵਿੱਚ ਸ਼ਾਮਲ ਹੁੰਦੀਆ ਕਾਲੀ ਦੀਵਾਲੀ ਮਨਾਈ ਜਿਸ ਲਈ ਉਹ ਹਿੰਦੂ ਵੀਰਾਂ ਵੱਲੋ ਵਿਖਾਈ ਗਈ ਸਦਭਾਵਨਾ ਦਾ ਸੁਆਗਤ ਕਰਦੇ ਹਨ।
ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਇਹਨਾਂ ਚੋਣਾਂ ਵਿੱਚ ਵੀ ਸਰੱਬਤ ਖਾਲਸਾ ਵਾਲਾ ਗਠਜੋੜ ਭਾਗ ਲਵੇਗਾ ਤੇ ਚੋਣਾਂ ਨੂੰ ਪਾਰਦਰਸ਼ੀ ਬਣਾਉਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਜਾਵੇਗੀ ਕਿ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਕੇਂਦਰੀ ਚੋਣ ਕਮਿਸ਼ਨ ਦੀ ਅਗਵਾਈ ਹੇਠ ਤਿੰਨ ਮੈਂਬਰੀ ਬੋਰਡ ਬਣਾ ਕੇ ਕਰਵਾਈਆ ਜਾਣ ਅਤੇ ਸੂਬਾ ਸਰਕਾਰ ਦੀ ਇਸ ਵਿੱਚ ਕੋਈ ਦਖਲਅੰਦਾਜੀ ਨਹੀ ਹੋਣੀ ਚਾਹੀਦੀ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਵਾਂਗ ਪਟਵਾਰੀਆ ਜਾਂ ਅਧਿਆਪਕਾ ਦੀਆ ਟੀਮਾਂ ਬਣਾ ਕੇ ਸਿਰਫ ਯੋਗ ਵਿਅਕਤੀਆ ਦੀਆ ਵੋਟਾਂ ਹੀ ਬਣਾਈਆ ਜਾਣ ਅਤੇ ਟੀਮਾਂ ਕਮਿਸ਼ਨ ਨੂੰ ਜਵਾਬਦੇਹ ਹੋਣ। ਉਹਨਾਂ ਚਿਤਾਵਨੀ ਦਿੰਦਿਆ ਕਿਹਾ ਕਿ ਜੇਕਰ ਪਹਿਲਾਂ ਵਾਂਗ ਚੋਣਾਂ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅਦਾਲਤ ਦਰਵਾਜਾ ਖੜਕਾਇਆ ਜਾਵੇਗਾ ਤੇ ਕਿਸੇ ਨੂੰ ਵੀ ਸ਼੍ਰੋਮਣੀ ਕਮੇਟੀ ਤੇ ਕਬਜਾ ਕਰਨ ਦੀ ਨੀਤੀ ਨਹੀ ਵਰਤਣ ਦਿੱਤੀ ਜਾਵੇਗੀ।
ਖਡੂਰ ਸਾਹਿਬ ਦੀ ਚੋਣ ਬਾਰੇ ਉਹਨਾਂ ਕਿਹਾ ਕਿ ਸਰਬੱਤ ਖਾਲਸਾ ਵਿੱਚ ਸ਼ਾਮਲ ਧਿਰਾਂ ਨੇ ਇਸ ਚੋਣ ਦਾ ਜੋ ਫੈਸਲਾ ਲਿਆ ਹੈ ਉਹ ਸੁਆਗਤ ਯੋਗ ਹੈ ਤੇ ਇਹ ਚੋਣ ਕੋਈ ਮਹੱਤਵ ਨਹੀ ਰੱਖਦੀ। ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋ ਕੀਤੇ ਗਏ ਬਾਈਕਾਟ ਬਾਰੇ ਉਹਨਾਂ ਕੋਈ ਵੀ ਟਿੱਪਣੀ ਕਰਨ ਤੋ ਇਨਕਾਰ ਕਰਦਿਆ ਕਿਹਾ ਕਿ ਉਹ ਰਮਨਦੀਪ ਸਿੰਘ ਸਿੱਕੀ ਵੱਲੋ ਲਏ ਗਏ ਫੈਸਲੇ ਦਾ ਸੁਆਗਤ ਕਰਦੇ ਹਨ।
ਗਣਤੰਤਰ ਦਿਵਸ ਤੇ ਸਿੱਖਾਂ ਦੀ ਝਾਕੀ ਨਾ ਪੇਸ਼ ਕੀਤੇ ਜਾਣ ਦੀ ਮੋਦੀ ਸਰਕਾਰ ਦੀ ਨਿਖੇਧੀ ਕਰਦਿਆ ਉਹਨ੍ਯਾਂ ਕਿਹਾ ਕਿ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਆਪਣੀ ਸਥਿਤੀ ਸਪੱਸ਼ਟ ਕਰੇ ਜਾਂ ਫਿਰ ਕੇਂਦਰੀ ਮੰਤਰੀ ਮੰਡਲ ਵਿੱਚੋ ਰੋਸ ਦਾ ਪ੍ਰਗਟਾਵਾ ਕਰਕੇ ਬਾਹਰ ਆਵੇ। ਇਸ ਸਮੇਂ ਉਹਨਾਂ ਦੇ ਨਾਲ ਸ੍ਰ ਹਰਬੀਰ ਸਿੰਘ ਸੰਧੂ, ਬਲਵੰਤ ਸਿੰਘ ਗੋਪਾਲਾ ਤੇ ਜਰਨੈਲ ਸਿੰਘ ਸਖੀਰਾ ਵੀ ਹਾਜ਼ਰ ਸਨ।
Tags: