ਭਾਈ ਧਿਆਨ ਸਿੰਘ ਮੰਡ ਅਤੇ ਭਾਈ ਪਪਲਪ੍ਰੀਤ ਸਿੰਘ ਦੀ ਜ਼ਮਾਨਤ ਅਰਜੀ ਰੱਦ

By January 30, 2016 0 Comments


(L) ਭਾਈ ਧਿਆਨ ਸਿੰਘ ਮੰਡ (R) ਭਾਈ ਪਪਲਪ੍ਰੀਤ ਸਿੰਘ

(L) ਭਾਈ ਧਿਆਨ ਸਿੰਘ ਮੰਡ (R) ਭਾਈ ਪਪਲਪ੍ਰੀਤ ਸਿੰਘ

ਬੀਤੀ 10 ਨਵੰਬਰ ਨੂੰ ਅੰਮ੍ਰਿਤਸਰ ਦੇ ਪਿੰਡ ਚੱਬਾ ‘ਚ ਸਰਬੱਤ ਖ਼ਾਲਸਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਥਾਪੇ ਗਏ ਭਾਈ ਧਿਆਨ ਸਿੰਘ ਮੰਡ ਦੀ ਜ਼ਮਾਨਤ ਅਰਜੀ ਅੱਜ ਅੰਮਿ੍ਤਸਰ ਅਦਾਤਲ ਨੇ ਰੱਦ ਕਰ ਦਿੱਤੀ | ਨਾਭਾ ਜ਼ੇਲ੍ਹ ‘ਚ ਬੰਦ ਭਾਈ ਧਿਆਨ ਸਿੰਘ ਮੰਡ ਦੀ ਜਮਾਨ ਅਰਜੀ ਅੰਮਿ੍ਤਸਰ ਦੀ ਵਧੀਕ ਸੈਸ਼ਨ ਜੱਜ ਸ੍ਰੀਮਤੀ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ | ਇਸੇ ਅਦਾਲਤ ਨੇ ਸਰਬੱਤ ਖ਼ਾਲਸਾ ਪੰਥਕ ਇਕੱਠ ‘ਚ ਸ਼ਾਮਲ ਸਿੱਖ ਯੂਥ ਫ਼ਰੰਟ ਦੇ ਜਨ. ਸਕੱਤਰ ਭਾਈ ਪਪਲਪ੍ਰੀਤ ਦੀ ਵੀ ਪੇਸ਼ਗੀ ਜਮਾਨਤ ਰੱਦ ਕਰ ਦਿੱਤੀ | ਜ਼ਿਕਰਯੋਗ ਹੈ ਕਿ ਸਰਬੱਤ ਖਾਲਸਾ ਦੌਰਾਨ ਭਾਈ ਪਪਲਪ੍ਰੀਤ ਸਿੰਘ ਨੇ ਖਾੜਕੂ ਭਾਈ ਨਰਾੲਿਣ ਸਿੰਘ ਚੌੜਾ ਦਾ ਸੰਦੇਸ਼ ਪੜ ਕੇ ਸੁਣਾੲਿਆ ਸੀ।