ਗਣਤੰਤਰ ਪਰੇਡ ਵਿੱਚ ਪੰਜਾਬ ਦੀ ਝਾਕੀ ਨਾ ਪੇਸ਼ ਕਰਨ ਦੀ ਗੁਰਬਚਨ ਸਿੰਘ ਨੇ ਕੀਤੀ ਨਿਖੇਧੀ

By January 29, 2016 0 Comments


Giani-Gurbachan-Singhਅੰਮ੍ਰਿਤਸਰ 29 ਜਨਵਰੀ (ਜਸਬੀਰ ਸਿੰਘ) ਗਿਆਨੀ ਗੁਰਬਚਨ ਸਿੰਘ ਨੇ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਦੀ ਪਰੇਡ ਸਮੇ ਪੰਜਾਬ ਦੀ ਝਾਕੀ ਨੂੰ ਸਮਾਗਮ ਵਿੱਚ ਸ਼ਾਮਲ ਨਾ ਕੀਤੇ ਜਾਣ ਦੀ ਕੇਂਦਰ ਸਰਕਾਰ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਦੇਸ਼ ਦੀ ਅਜ਼ਾਦੀ ਲਈ 87 ਫੀਸਦੀ ਤੇ ਵਧੇਰੇ ਤੇ ਕੁਰਬਾਨੀਆ ਦੇ ਕੇ ਫਾਂਸੀ ਦੇ ਰੱਸੇ ਚੁੰਮਣ ਵਾਲਿਆ ਤੇ 98 ਫੀਸਦੀ ਕਾਲੇ ਪਾਣੀ ਦੀਆ ਜੇਲਾਂ ਕੱਟਣ ਵਾਲੇ ਪੰਜਾਬੀਆ ਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਸ਼ਾਮਲ ਨਾ ਕਰਕੇ ਮੋਦੀ ਸਰਕਾਰ ਨੇ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਹੈ ਅਤੇ ਸਮੁੱਚੇ ਪੰਜਾਬੀਆ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜਾਰੀ ਇੱਕ ਬਿਆਨ ਰਾਹੀ ਗਿਆਨੀ ਗੁਰਬਚਨ ਸਿੰਘ ਜੀ ਨੇ ਕਿਹਾ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋ ਫਰਾਂਸ ਦੇ ਰਾਸ਼ਟਰਪਤੀ ਸ਼ਾਮਲ ਹੋਏ ਜਿਥੇ ਸਿੱਖਾਂ ਦੇ ਦਸਤਾਰ ਸਜਾਉਣ ਤੇ ਪਾਬੰਦੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਅਜਿਹੇ ਸਮੇਂ ਸਿੱਖ ਟੁਕੜੀ ਦੀ ਗਣਤੰਤਰ ਸਮਾਗਮ ਦੀ ਪਰੇਡ ਵਿੱਚ ਸਿੱਖ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਣਾ ਹੋਰ ਵੀ ਜਰੂਰੀ ਸੀ ਤਾਂ ਕਿ ਫਰਾਂਸ ਦੇ ਰਾਸ਼ਟਰਪਤੀ ਨੂੰ ਸਿੱਖਾਂ ਦੀ ਦਸਤਾਰ ਬਾਰੇ ਜਾਣਕਾਰੀ ਮਿਲ ਸਕੇ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਮੋਦੀ ਸਿੱਖ ਆਗੂਆਂ ਨੂੰ ਕੋਲ ਬਿਠਾ ਕੇ ਉਹਨਾਂ ਨਾਲ ਦਸਤਾਰ ਦੇ ਮਸਲੇ ਬਾਰੇ ਗੱਲਬਾਤ ਕਰਕੇ ਸਿੱਖਾਂ ਦਾ ਇਹ ਮਸਲਾ ਸੁਲਝਾਉਦੇ ਪਰ ਉਹਨਾਂ ਨੇ ਅਜਿਹਾ ਨਹੀ ਕੀਤਾ। ਉਹਨਾਂ ਕਿਹਾ ਕਿ ਸਿੱਖਾਂ ਵਿੱਚ ਕੇਂਦਰ ਸਰਕਾਰ ਵੱਲੋ ਸਿੱਖ ਟੁਕੜੀ ਗਣਤੰਤਰ ਪਰੇਡ ਵਿੱਚ ਸ਼ਾਮਲ ਨਾ ਕੀਤੇ ਕਾਰਨ ਭਾਰੀ ਰੋਸ ਪਾਇਆ ਜਾ ਰਿਹਾ ਹੈ ਤੇ ਭਾਰਤ ਸਰਕਾਰ ਭਵਿੱਖ ਵਿੱਚ ਅਜਿਹੀ ਗਲਤੀ ਨੂੰ ਦੁਬਾਰਾ ਨਾ ਦੁਹਰਾਏ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਭਾਜਪਾ ਵਾਲੇ ਅਕਾਲੀ ਦਲ ਨਾਲ ਗਠਜੋੜ ਕਰ ਰਹੇ ਹਨ ਤੇ ਦੂਜੇ ਪਾਸੇ ਸਿੱਖਾਂ ਨਾਲ ਵਿਤਕਰਾ ਕਰ ਰਹੇ ਹਨ ਜੋ ਤਰਕਸੰਗਤ ਨਹੀ ਹੈ।