ਧਾਰਾ 25 (ਬੀ) ਨੂੰ ਲੈ ਕੇ ਸੰਸਦ ਮੈਂਬਰ ਧਰਮਵੀਰ ਗਾਂਧੀ ਨੇ ਕੀਤੀ ਸਰਬੱਤ ਖਾਲਸਾ ਵਲੋਂ ਲਾਹੇ ਜਥੇਦਾਰ ਗੁਰਬਚਨ ਸਿੰਘ ਨਾਲ ਮੁਲਾਕਾਤ

By January 27, 2016 0 Comments


gurbachanਅੰਮ੍ਰਿਤਸਰ 27 ਫਰਵਰੀ (ਜਸਬੀਰ ਸਿੰਘ ਪੱਟੀ) ਲੋਕ ਸਭਾ ਹਲਕਾ ਪਟਿਆਲਾ ਤੋ ਆਮ ਆਦਮੀ ਪਾਰਟੀ ਦੇ ਸੰਸਦ ਮੈਬਰ ਡਾਂ ਧਰਮਵੀਰ ਗਾਂਧੀ ਨੇ ਗਿਆਨੀ ਗੁਰਬਚਨ ਸਿੰਘ ਨਾਲ ਮਿਲ ਕੇ ਸੰਵਿਧਾਨ ਵਿੱਚ ਧਾਰਾ 25 (ਬੀ) ਵਿੱਚ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨਣ ਦਾ ਮੁੱਦਾ ਸੰਸਦ ਵਿੱਚ ਉਠਾਉਣ ਬਾਰੇ ਜਾਣਕਾਰੀ ਦਿੰਦਿਆ ਸ੍ਰੀ ਅਕਾਲ ਤਖਤ ਸਾਹਿਬ ਤੋ ਸਹਿਯੋਗ ਮੰਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਡਾਂ ਧਰਮਵੀਰ ਗਾਂਧੀ ਨੇ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਸਿੱਖ ਧਰਮ ਇੱਕ ਵੱਖਰਾ ਧਰਮ ਹੈ ਤੇ ਇਸ ਨੂੰ ਜਾਣ ਬੁੱਝ ਤੇ ਹਿੰਦੂ ਧਰਮ ਨਾਲ ਜੋੜਿਆ ਜਾ ਰਿਹਾ ਜੋ ਪੂਰੀ ਤਰ•ਾ ਗਲਤ ਤੇ ਸਿੱਖਾਂ ਦੀਆ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਇਸ ਬਾਰੇ ਕਈ ਵਾਰੀ ਸੰਸਦ ਵਿੱਚ ਅਵਾਜ਼ ਬੁਲੰਦ ਕੀਤੀ ਹੈ ਪਰ ਅਕਾਲੀ ਦਲ ਦੇ ਸੰਸਦ ਮੈਂਬਰ ਉਹਨਾਂ ਨੂੰ ਸਹਿਯੋਗ ਨਹੀ ਦੇ ਰਹੇ ਸਗੋ ਮੂਕ ਦਰਸ਼ਕ ਬਣੇ ਰਹਿੰਦੇ ਹਨ। ਉਹਨਾਂ ਕਿਹਾ ਕਿ ਸਿੱਖ ਧਰਮ ਇੱਕ ਵਿਗਿਆਨਕ, ਨਿਵੇਕਲਾ ਤੇ ਵੱਖਰਾ ਧਰਮ ਹੈ ਤੇ ਇਸ ਨੂੰ ਹਿੰਦੂ ਧਰਮ ਨਾਲ ਜੋੜਿਆ ਨਹੀ ਜਾ ਸਕਦਾ। ਉਹਨਾਂ ਕਿਹਾ ਕਿ ਉਹਨਾਂ ਦੀ ਅਵਾਜ਼ ਤਾਂ ਹੀ ਬੁਲੰਦ ਹੋ ਸਕੇਗੀ ਜੇਕਰ ਬਾਕੀ ਅਕਾਲੀ , ਕਾਂਗਰਸੀ ਤੇ ਹੋਰ ਸਿੱਖ ਸੰਸਦ ਮੈਂਬਰ ਉਹਨਾਂ ਦਾ ਸਾਥ ਦੇਣਗੇ। ਉਹਨਾਂ ਕਿਹਾ ਕਿ ਉਹ ਹਰ ਇਜਲਾਸ ਵਿੱਚ ਇਹ ਮੰਗ ਉਸ ਵੇਲੇ ਤੱਕ ਉਠਾਉਦੇ ਰਹਿਣਗੇ ਜਦੋ ਤੱਕ ਸਿੱਖਾਂ ਨੂੰ ਵੱਖਰੀ ਕੌਮ ਮੰਨ ਨਹੀ ਲਿਆ ਜਾਂਦਾ ਅਤੇ ਧਾਰਾ 25 (ਬੀ) ਨੂੰ ਸੰਵਿਧਾਨ ਵਿੱਚੋ ਕੱਢ ਨਹੀ ਦਿੱਤਾ ਜਾਂਦਾ। ਉਹਨਾਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਮਿਲ ਕੇ ਮੰਗ ਕੀਤੀ ਕਿ ਉਹ ਅਕਾਲੀ ਦਲ ਦੇ ਸੰਸਦਾਂ ਨੂੰ ਆਦੇਸ਼ ਜਾਰੀ ਕਰਨ ਕਿ ਇਸ ਮੁੱਦੇ ਤੇ ਉਹਨਾਂ ਦਾ ਸਹਿਯੋਗ ਕੀਤਾ ਜਾਵੇ।

ਵਰਨਣਯੋਗ ਹੈ ਕਿ ਧਾਰਾ 25 (ਬੀ) ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵਿਧਾਨ ਸਭਾ ਦੇ ਬਾਹਰ ਇਹ ਧਾਰਾ ਸਾੜ ਵੀ ਚੁੱਕੇ ਹਨ ਤੇ ਕੇਂਦਰ ਸਰਕਾਰ ਤੋ ਮੰਗ ਵੀ ਕਰ ਚੁੱਕੇ ਹਨ ਕਿ ਸਿੱਖ ਕੌਮ ਨੂੰ ਵੱਖਰੀ ਕੌਮ ਹੋਣ ਦਾ ਮਤਾ ਪਾਸ ਕਰਕੇ ਸੰਵਿਧਾਨ ਵਿੱਚੋ ਧਾਰਾ 25 (ਬੀ) ਖਤਮ ਕੀਤੀ ਜਾਵੇ। ਸੱਤਾ ਤੋ ਬਾਹਰ ਹੋਣ ਸਮੇਂ ਭਾਂਵੇ ਸ੍ਰ ਬਾਦਲ ਇਸ ਬਾਰੇ ਕਈ ਵਾਰੀ ਮੰਗ ਕਰ ਚੁੱਕੇ ਹਨ ਪਰ ਪਿਛਲੇ ਨੌ ਸਾਲਾ ਵਿੱਚ ਉਹਨਾਂ ਨੇ ਇਹ ਮੰਗ ਇੱਕ ਵਾਰੀ ਵੀ ਨਹੀ ਉਠਾਈ ਜਿਸ ਕਾਰਨ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਕੇਂਦਰ ਵਿੱਚ ਮੁੱਖ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਨੂੰਹ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਵਿੱਚ ਮੰਤਰੀ ਹਨ ਜਿਹਨਾਂ ਨੇ ਸਿੱਖਾਂ ਤੇ ਪੰਜਾਬ ਦੀਆ ਮੰਗਾਂ ਨੂੰ ਲੈ ਕੇ ਚੁੱਪ ਸਾਧੀ ਹੋਈ ਹੈ।

ਗਿਆਨੀ ਗੁਰਬਚਨ ਸਿੰਘ ਬਾਰੇ ਜਾਣਕਾਰੀ ਮਿਲੀ ਹੈ ਕਿ ਉਹਨਾਂ ਨੇ ਸ੍ਰੀ ਗਾਂਧੀ ਨੂੰ ਹਰ ਪ੍ਰਕਾਰ ਦਾ ਭਰੋਸਾ ਦਿੱਤਾ ਹੈ ਕਿ ਉਹ ਇਸ ਮੰਗ ਨੂੰ ਲੈ ਕੇ ਜਲਦੀ ਹੀ ਵਿਚਾਰ ਚਰਚਾ ਕਰਨਗੇ ਕਿਉਕਿ ਸਿੱਖਾਂ ਦੀ ਇਹ ਮੰਗ ਪੂਰੀ ਤਰ੍ਵਾ ਹੱਕੀ ਤੇ ਜਾਇਜ਼ ਹੈ ਤੇ ਕਾਂਗਰਸ ਸਰਕਾਰ ਨੇ ਕਦੇ ਵੀ ਸਿੱਖਾਂ ਦੀ ਇਸ ਮੰਗ ਵੱਲ ਕੋਈ ਧਿਆਨ ਨਹੀ ਦਿੱਤਾ। ਉਹਨਾਂ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਤੇ ਇਸ ਨੂੰ ਕਿਸੇ ਵੀ ਹੋਰ ਧਰਮ ਵਿੱਚ ਵਿਲੀਨ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਿੱਖ ਤਾਂ ਉਸੇ ਦਿਨ ਹੀ ਵੱਖਰੀ ਕੌਮ ਬਣ ਗਏ ਸਨ ਜਦੋ ਬਾਬੇ ਨਾਨਕ ਨੇ ਸਿੱਖ ਧਰਮ ਦੀ ਵੱਖਰੀ ਬੁਨਿਆਦ ਰੱਖ ਦਿੱਤੀ ਸੀ ਅਤੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵੱਖਰਾ ਸਰੂਪ ਖਾਲਸਾ ਦਾ ਕੇ ਸਿੱਖ ਦੀ ਵੱਖਰੀ ਤੇ ਕੁਦਰਤੀ ਪਹਿਚਾਣ ਬਣਾਈ ਸੀ?