ਅਕਾਲੀ ਸਰਪੰਚ ਖਿਲਾਫ ਗੈਂਗ ਰੇਪ ਦਾ ਮਾਮਲਾ ਦਰਜ

By January 27, 2016 0 Comments


ਸਰਪੰਚ ਬਲਜਿੰਦਰ ਸਿੰਘ ਦੀ ਪੁਰਾਣੀ ਫਾਈਲ ਫੋਟੋ

ਸਰਪੰਚ ਬਲਜਿੰਦਰ ਸਿੰਘ ਦੀ ਪੁਰਾਣੀ ਫਾਈਲ ਫੋਟੋ

ਫ਼ਤਹਿਗੜ੍ਹ ਸਾਹਿਬ, 27 ਜਨਵਰੀ (ਰੰਜਨਾਂ ਸ਼ਾਹੀ)-ਇਸ ਜ਼ਿਲ੍ਹੇ ਦੇ ਪਿੰਡ ਭੁਚੀ ਦੇ ਸਰਪੰਚ ਬਲਜਿੰਦਰ ਸਿੰਘ ਅਤੇ ਉਸ ਦੇ ਇੱਕ ਸਾਥੀ ਨਿਰਭੈ ਸਿੰਘ ਖਿਲਾਫ ਖੰਨਾਂ ਪੁਲਿਸ ਨੇ ਇੱਕ ਵਿਆਹੁਤਾ ਮਹਿਲਾ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ‘ਤੇ ਕਥਿਤ ਗੈਂਗ ਰੇਪ ਦਾ ਮਾਮਲਾ ਦਰਜ਼ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਪੀੜਤ ਮਹਿਲਾ ਸੰਦੀਪ ਕੌਰ(ਕਾਲਪਨਿਕ ਨਾਮ) ਨੇ ਦੱਸਿਆ ਕਿ ਉਹ ਜਦੋਂ ਖੰਨਾਂ ਦੇ ਬੱਸ ਅੱਡੇ ‘ਤੇ ਖੜੀ ਸੀ ਤਾਂ ਉਸਦਾ ਜੇਠ ਨਿਰਭੈ ਸਿੰਘ ਅਤੇ ਸਰਪੰਚ ਬਲਜਿੰਦਰ ਸਿੰਘ ਉਸ ਕੋਲ ਆਪਣੀ ਕਾਰ ਵਿਚ ਆਏ ਅਤੇ ਉਸ ਨੂੰ ਗੱਲਾਂ ਵਿਚ ਬਹਿਲਾ-ਫੁਸਲਾ ਕੇ ਉਸ ਨੂੰ ਘਰ ਲਿਜਾਣ ਦੇ ਬਹਾਨੇ ਕਿਸੇ ਮੋਟਰ ‘ਤੇ ਲੈ ਗਏ। ਪੀੜਤਾਂ ਨੇ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਦੋਨਾਂ ਨੇ ਉਸ ਨਾਲ ਕਥਿਤ ਤੌਰ ‘ਤੇ ਵਾਰੀ-ਵਾਰੀ ਜਬਰ ਜਨਾਹ ਕੀਤਾ।

ਉਸ ਨੇ ਕਿਹਾ ਕਿ ਉਸ ਨੇ ਰੌਲਾ ਪਾਉਣ ਦੀ ਕੋਸ਼ਿਸ਼ ਵੀ ਕੀਤੀ ਪਰੰਤੂ ਕਥਿਤ ਤੌਰ ‘ਤੇ ਉਸ ਦਾ ਮੁੰਹ ਚੁੰਨੀ ਨਾਲ ਬੰਨਿਆ ਹੋਇਆ ਸੀ। ਪੀੜਤਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਨੋਂ ਕਥਿਤ ਦੋਸ਼ੀ ਉਸ ਨੂੰ ਕਥਿਤ ਤੌਰ ‘ਤੇ ਮੌਕੇਂ ‘ਤੇ ਹੀ ਛੱਡ ਕੇ ਫਰਾਰ ਹੋ ਗਏ ਅਤੇ ਕਿਸੇ ਮੋਟਰਸਾਈਕਲ ਸਵਾਰ ਰਾਹਗੀਰ ਤੋਂ ਲਿਫਟ ਲੈ ਕੇ ਉਹ ਆਪਣੇ ਘਰ ਆਈ ਅਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ, ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਇਸ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਖੰਨਾਂ ਪੁਲਿਸ ਨੇ ਪੀੜਤ ਲੜਕੀ ਦੀ ਸ਼ਿਕਾਈਤ ‘ਤੇ ਦੋਵੇਂ ਕਥਿਤ ਦੋਸ਼ੀਆਂ ਖਿਲਾਫ ਮੁਕੱਦਮਾਂ ਨੰ. 24 ਮਿਤੀ 21-01-2016 ਵਿਚ ਆਈ.ਪੀ.ਸੀ ਦੀ ਧਾਰਾ 376ਡੀ ਅਤੇ 366 ਅਧੀਨ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।