ਸੁਖਬੀਰ ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਭਾਈ ਬਲਬੀਰ ਸਿੰਘ ‘ਤੇ ਚੱਲਿਆ ਆਰ. ਐਸ.ਐਸ ਦੇ ਦਸਤੇ ਵਾਲਾ ਮੱਕੜ ਮਾਰਕਾ ਕੁਹਾੜਾ, ਲਾਈਵ ਡਿਊਟੀ ਤੋ ਕੀਤਾ ਫਾਰਗ

By January 24, 2016 0 Comments


bhai balbir singhਅੰਮ੍ਰਿਤਸਰ 24 ਜਨਵਰੀ (ਜਸਬੀਰ ਸਿੰਘ ਪੱਟੀ) ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੱਖ ਵੱਖ ਥਾਵਾਂ ‘ਤੇ ਹੋਈ ਬੇਅਦਬੀ ਨੂੰ ਲੈ ਕੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ(ਬਾਦਲ) ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾ ਨਾ ਦੇਣ ਵਾਲੇ ਅਰਦਾਸੀਏ ਭਾਈ ਬਲਬੀਰ ਸਿੰਘ ‘ਤੇ ਆਰ.ਐਸ.ਐਸ ਦੇ ਦਸਤੇ ਵਾਲਾ ਮੱਕੜ ਮਾਰਕਾ ਕੁਹਾੜਾ ਉਸ ਵੇਲੇ ਚੱਲਿਆ ਜਦੋ ਭਾਈ ਬਲਬੀਰ ਸਿੰਘ ਦੀ ਡਿਊਟੀ ਸ੍ਰੀ ਦਰਬਾਰ ਸਾਹਿਬ ਵਿੱਚੋ ਲਾਈਵ ਪ੍ਰੋਗਰਾਮ ਸਮੇਂ ਕੱਟ ਦਿੱਤੀ ਗਈ ਹੈ।
ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਅਰਦਾਸੀਏ ਭਾਈ ਬਲਬੀਰ ਸਿੰਘ ਨੇ 20 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਮ¤ਥਾ ਟੇਕਣ ਪੁੱਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਡਿਪਟੀ ਮੁ¤ਖ ਮੰਤਰੀ ਸੁਖਬੀਰ ਬਾਦਲ ਨੂੰ ਸਿਰੋਪਾ ਦੇਣ ਤੋਂ ਇਸ ਕਰਕੇ ਇਨਕਾਰ ਕਰ ਦਿੱਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਨੂੰ ਲੈ ਕੇ ਬਾਦਲ ਸਰਕਾਰ ਨੇ ਦੋਸ਼ੀਆ ਨੂੰ ਗ੍ਰਿਫਤਾਰ ਕਰਨ ਵਿੱਚ ਲੋੜੀਦੀ ਭੂਮਿਕਾ ਨਹੀ ਨਿਭਾਈ ਹੈ ਤੇ ਗੁਰੂ ਘਰ ਦੇ ਦੋਖੀ ਨੂੰ ਗੁਰੂ ਘਰ ਤੋ ਸਿਰੋਪਾ ਨਹੀ ਦਿੱਤਾ ਜਾ ਸਕਦਾ। ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਕੋਲੋ ਗੁਰੂ ਸਾਹਿਬ ਨੇ ਆਪ ਇਹ ਸੇਵਾ ਲਈ ਹੈ ਜਿਸ ਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀ ਕਰ ਸਕਦੇ।
ਭਾਈ ਬਲਬੀਰ ਸਿੰਘ ਫਰਾਸ਼ ਦੀ ਡਿਊਟੀ ਤੋ ਇਲਾਵਾ ਲੰਮੇ ਸਮੇਂ ਤੋ ਸ੍ਰੀ ਦਰਬਾਰ ਸਾਹਿਬ ਵਿਖੇ ਅਰਦਾਸੀਏ ਦੀ ਡਿਊਟੀ ਵੀ ਨਿਭਾ ਰਹੇ ਹਨ ਅਤੇ ਉਹ ਹਮੇਸ਼ਾਂ ਹੀ ਕਿਸੇ ਨਾ ਕਿਸੇ ਮਾਮਲੇ ਨੂੰ ਲੈ ਕੇ ਚਰਚਾ ਵਿੱਚ ਰਹੇ ਹਨ। ਕਰੀਬ 18 ਸਾਲ ਪਹਿਲਾਂ ਵੀ ਭਾਈ ਬਲਬੀਰ ਸਿੰਘ ਉਸ ਵੇਲੇ ਮਰਿਆਦਾ ਦਾ ਖੰਡਾ ਖੜਕਾਉਦਿਆ ਪਰੰਪਰਾਵਾਂ ਦੇ ਘਾਣ ਦੀ ਅਵਾਜ਼ ਬੁਲੰਦ ਕੀਤੀ ਜਦੋ ਇੱਕ ਸ਼ਰਧਾਲੂ ਨੇ ਲੱਖਾਂ ਰੁਪਏ ਖਰਚ ਕਰਕੇ ਸੋਨੇ ਦੀ ਪਾਲਕੀ ਭੇਂਟ ਕਰਨ ਦੀ ਸੇਵਾ ਨਿਭਾਈ ਸੀ ਤਾਂ ਉਸ ਸਮੇਂ 250 ਗਰਾਮ ਸੋਨਾ ਕੁਝ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਨੇ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਭਾਈ ਬਲਬੀਰ ਸਿੰਘ ਨੇ ਆਪਣੀ ਜ਼ਮੀਰ ਦੀ ਅਵਾਜ਼ ਬੁਲੰਦ ਕਰਦਿਆ ਇਸ ਨੂੰ ਅਖਬਾਰਾਂ ਵਿੱਚ ਨਸ਼ਰ ਕਰ ਦਿੱਤਾ ਸੀ ਅਤੇ ਨਵਾਂ ਜ਼ਮਾਨਾਂ ਅਖਬਾਰ ਨੇ ਪਹਿਲੇ ਪੰਨੇ ‘ਤੇ ਖਬਰ ਛਾਪ ਕੇ ਚਰਚਾ ਛੇੜ ਦਿੱਤੀ ਸੀ। ਜਦੋਂ ਜਾਂਚ ਪੜਤਾਲ ਆਰੰਭ ਹੋਈ ਤਾਂ ਦੋਸ਼ੀ ਅਧਿਕਾਰੀਆ ਨੇ ਪਾਲਕੀ ਸਾਹਿਬ ਭੇਂਟਾ ਕਰਨ ਵਾਲੇ ਸ਼ਰਧਾਲੂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਮੰਨ ਲਵੇ ਕਿ 250 ਗਰਾਮ ਬਚਿਆ ਸੋਨਾ ਉਹ ਆਪਣੇ ਘਰ ਲੈ ਕੇ ਗਿਆ ਸੀ। ਉਸ ਨੂੰ ਧਮਕੀਆ ਵੀ ਦਿੱਤੀਆ ਗਈਆ ਸਨ ਕਿ ਅਕਾਲੀ ਸਰਕਾਰ ਹੈ ਤੇ ਉਸ ਨੂੰ ਗੰਭੀਰ ਸਿੱਟੋ ਭੁਗਤਣੇ ਪੈ ਸਕਦੇ ਹਨ ਕਿਉਕਿ ਉਸ ਸਮੇਂ ਮੈਨੇਜਰ ਨੂੰ ਤੱਤਕਾਲੀ ਪੰਜਾਬ ਸਰਕਾਰ ਵਿੱਚ ਗੁਰਦਾਸਪੁਰ ਜਿਲ•ੇ ਨਾਲ ਸਬੰਧਿਤ ਇੱਕ ਮੰਤਰੀ ਦਾ ਥਾਪੜਾ ਹਾਸਲ ਸੀ ਜਿਸ ਕਰਕੇ ਅਖੀਰ ਪਾਲਕੀ ਭੇਂਟ ਕਰਨ ਵਾਲੇ ਪ੍ਰੇਮੀ ਨੂੰ ਝੂਠ ਬੋਲਣਾ ਪਿਆ ਸੀ। ਪੜਤਾਲੀਆ ਕਮੇਟੀ ਦੀ ਸਿਫਾਰਸ਼ ‘ਤੇ ਭਾਈ ਬਲਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਪਰ ਡੇਢ ਸਾਲ ਬਾਅਦ ਜਦੋ ਸੱਚਾਈ ਸਾਹਮਣੇ ਆਈ ਤਾਂ ਭਾਈ ਬਲਬੀਰ ਸਿੰਘ ਨੂੰ ਬਹਾਲ ਕਰਕੇ ਮੁੜ ਫਰਾਸ਼ ਲਗਾ ਦਿੱਤਾ ਗਿਆ। ਭਾਈ ਬਲਬੀਰ ਸਿੰਘ ਨੇ ਹੀ ਚੰਦੋਆ ਸਕੈਂਡਲ ਨੂੰ ਮੁੱਖ ਰੱਖ ਕੇ ਚੰਦੋਇਆ ਦਾ ਰਜਿਸਟਰ ਲਗਾਇਆ ਸੀ ਜਦ ਕਿ ਪਹਿਲਾਂ ਇਹ ਰਜਿਸਟਰ ਇੱਕ ਦੁਕਾਨਦਾਰ ਕੋਲ ਪਿਆ ਹੁੰਦਾ ਸੀ ਜਿਹੜਾ ਆਪਣੀ ਮਰਜ਼ੀ ਨਾਲ ਹੀ ਕਿਸੇ ਹੋਰ ਦੁਕਾਨਦਾਰ ਨੂੰ ਚੰਦੋਅ ਚੜਾਉਣ ਦੀ ਤਰੀਕ ਦਿੰਦਾ ਸੀ ਤੇ ਇਹ ਦੁਕਾਨਦਾਰ ਅੱਜ ਅਰਬਾਪਤੀ ਸਿਰਫ ਗੁਰੂ ਘਰ ਦੇ ਮਾਲ ਵਿੱਚ ਹੀ ਘਾਟਾ ਵਾਧਾ ਕਰਕੇ ਬਣਿਆ ਹੈ । ਚਰਚਾ ਹੈ ਕਿ ਇਸ ਦੁਕਾਨਦਾਰ ਦੀਆ ਤਾਰਾਂ ਸਿੱਧੇ ਰੂਪ ਵਿੱਚ ਆਰ.ਐਸ.ਐਸ ਨਾਲ ਜੁੜੀਆ ਹੋਈਆ ਹਨ ਤੇ ਉਸ ਨੇ ਸ਼੍ਰੋਮਣੀ ਕਮੇਟੀ ਵਿੱਚ ਆਪਣੀ ਧਾਕ ਆਰ.ਐਸ.ਐਸ ਦੇ ਪ੍ਰਭਾਵ ਕਰਕੇ ਹੀ ਜਮਾਈ ਹੋਈ ਹੈ।
ਭਾਈ ਬਲਬੀਰ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਵਿੱਚੋ ਕੱਢਣ ਲਈ ਜਿਥੇ ਲੁਟੇਰੇ ਤੇ ਭ੍ਰਿਸ਼ਟ ਕਿਸਮ ਦੇ ਅਧਿਕਾਰੀ ਕੋਸ਼ਿਸ਼ਾਂ ਵਿੱਚ ਲੱਗੇ ਰਹਿੰਦੇ ਹਨ ਉਥੇ ਇਮਾਨਦਾਰ ਅਧਿਕਾਰੀ ਲੋੜ ਪੈਣ ਤੇ ਉਸ ਦੀ ਪਿੱਠ ਵੀ ਥਾਪੜਦੇ ਰਹਿੰਦੇ ਹਨ। ਭਾਈ ਬਲਬੀਰ ਸਿੰਘ ਦੇ ਖਿਲਾਫ ਭਵਿੱਖ ਵਿੱਚ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਨਹੀ ਇਹ ਹਾਲੇ ਭਵਿੱਖ ਦੀ ਬੁੱਕਲ ਵਿੱਚ ਛੁੱਪਿਆ ਹੈ ਪਰ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾ ਨਾ ਦੇ ਕੇ ਬਲਬੀਰ ਸਿੰਘ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਮੈਨੇਜਰ ਸ੍ਰੀ ਦਰਬਾਰ ਸਾਹਿਬ ਨੇ ਉਸ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਜਦੋ ਪੁੱਛਿਆ ਤਾਂ ਉਸ ਨੇ ਚਿੱਟੇ ਲਫਜਾਂ ਵਿੱਚ ਜਵਾਬ ਦਿੰਦਿਆ ਕਿਹਾ ਕਿ ਉਹਨਾਂ ਨਾਲ ਜੋ ਹੋਵੇਗੀ ਉਹ ਵੇਖੀ ਜਾਵੇਗੀ ਪਰ ਗੁਰੂ ਘਰ ਦੋ ਦੋਖੀਆ ਨੂੰ ਸਿਰੋਪਾ ਨਹੀ ਦਿੱਤਾ ਜਾ ਸਕਦਾ ਕਿਉਕਿ ਸਰਕਾਰ ਨੇ ਬਹਿਬਲ ਕਲਾਂ ਵਿਖੇ ਵਾਪਰੇ ਕਾਂਡ ਦੇ ਕਿਸੇ ਵੀ ਦੋਸ਼ੀ ਨੂੰ ਅੱਜ ਤੱਕ ਨਹੀ ਗ੍ਰਿਫਤਾਰ ਕੀਤਾ ਅਤੇ ਗੁਰੂ ਸਾਹਿਬ ਦੀ ਹੋਈ ਬੇਅਦਬੀ ਦੀ ਘਟਨਾ ਲਈ ਸਰਕਾਰ ਦੋਸ਼ੀ ਹੈ।
ਇਸੇ ਤਰ•ਾ ਕੁਝ ਸਾਲ ਪਹਿਲਾਂ ਜਦੋਂ ਉਹ ਕਾਂਗਰਸ ਸਰਕਾਰ ਵਿੱਚ ਸ੍ਰ ਬਲਵੰਤ ਸਿੰਘ ਰਾਮੂਵਾਲੀਆ ਮੰਤਰੀ ਸੀ ਤਾਂ ਉਸ ਨੂੰ ਇਸ ਕਰਕੇ ਸਿਰੋਪਾ ਦੇਣ ਤੋ ਇਨਕਾਰ ਕਰ ਦਿੱਤਾ ਸੀ ਕਿ ਉਸ ਨੇ ਦਾਹੜ•ੀ ਰੰਗੀ ਹੈ ਪਰ ਕੁਝ ਦਿਨ ਬਾਅਦ ਹੀ ਪ੍ਰਧਾਨ ਮੰਤਰੀ ਸ੍ਰੀ ਅਟੱਲ ਬਿਹਾਰੀ ਵਾਜਪਾਈ ਜਦੋਂ ਮੱਥਾ ਟੇਕਣ ਆਏ ਤਾਂ ਘੋਨੇ ਮੋਨੇ ਹੋਣ ਦੇ ਬਾਵਜੂਦ ਵੀ ਸ੍ਰੀ ਦਰਬਾਰ ਸਾਹਿਬ ਵਿੱਚੋ ਸਿਰੋਪਾ ਦਿੱਤਾ ਗਿਆ ਸੀ। ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਦੇਸ਼ ਦੇ ਗ੍ਰਹਿ ਮੰਤਰੀ ਹੁੰਦਿਆ ਮੱਥਾ ਟੇਕਣ ਸਮੇਂ ਸਿਰੋਪਾ ਦਿੱਤਾ ਗਿਆ ਪਰ ਜਦੋਂ ਉਹ ਸੰਨ 2013 ਵਿੱਚ ਮੱਥਾ ਟੇਕਣ ਆਏ ਤਾਂ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਨੇ ਉਸ ਨੂੰ ਇਹ ਕਹਿ ਕੇ ਸਿਰੋਪਾ ਦੇਣ ਤੋ ਇਨਕਾਰ ਕਰ ਦਿੱਤਾ ਸੀ ਕਿ ਉਹ ਸਾਕਾ ਨੀਲਾ ਤਾਰਾ ਕਰਨ ਵਾਲੀ ਕਾਂਗਰਸ ਜਮਾਤ ਦੇ ਨਾਲ ਖੜਾ ਹੈ ਜਿਸ ਨੇ ਆਪਣੀ ਕਿਤਾਬ ‘ਮਾਈ ਕੰਟਰੀ ਮਾਈ ਲਾਈਫ’ ਵਿੱਚ ਸਪੱਸ਼ਟ ਲਿਖਿਆ ਹੈ ਕਿ ਇੰਦਰਾ ਗਾਂਧੀ ਤਾਂ ਸਾਕਾ ਨੀਲਾ ਤਾਰਾ ਨੂੰ ਅੰਜ਼ਾਮ ਦੇਣ ਲਈ ਦੁਚਿੱਤੀ ਵਿੱਚ ਸੀ ਉਹਨਾਂ ਨੇ ਦਬਾ ਪਾ ਕੇ ਕਰਵਾਇਆ ਸੀ। ਭਾਈ ਕੁਲਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਪੰਥ ਦੋਖੀ ਨੂੰ ਗੁਰੂ ਘਰ ਤੋ ਸਿਰੋਪਾ ਨਹੀ ਦਿੱਤਾ ਜਾ ਸਕਦਾ। ਭਾਈ ਕਲਵਿੰਦਰ ਸਿੰਘ ਦੇ ਖਿਲਾਫ ਇਸ ਕਰਕੇ ਕੋਈ ਕਾਰਵਾਈ ਨਹੀ ਕੀਤੀ ਗਈ ਸੀ ਕਿਉਕਿ ਉਸ ਸਮੇਂ ਬਾਦਲ ਲਾਬੀ ਵੀ ਅਡਵਾਨੀ ਦੀ ਬਜਾਏ ਮੋਦੀ ਮਾਰਕਾ ਲਾਬੀ ਦੀ ਗੁਲਾਮ ਬਣ ਚੁੱਕੀ ਸੀ ਜਿਹੜੀ ਅਡਵਾਨੀ ਦੀ ਕੱਟੜ ਵਿਰੋਧੀ ਹੈ।
ਇਸ ਤੋ ਪਹਿਲਾਂ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਦੀ ਵੀ ਲਾਈਵ ਪ੍ਰੋਗਰਾਮ ਸਮੇਂ ਦੀ ਡਿਊਟੀ ਇਸ ਕਰਕੇ ਕੱਟ ਦਿੱਤੀ ਗਈ ਕਿਉਕਿ ਉਹਨਾਂ ਨੇ ਵੀ ਬਹਿਬਲ ਕਲਾਂ ਕਾਂਡ ਨੂੰ ਲੈ ਕੇ ਅਤੇ ਤਖਤਾਂ ਦੇ ਜਥੇਦਾਰਾਂ ਵੱਲੋ ਸੌਦਾ ਸਾਧ ਨੂੰ ਦਿੱਤੀ ਗਈ ਮੁਆਫੀ ਦੀ ਨਿਖੇਧੀ ਕੀਤੀ ਸੀ। ਇਸੇ ਤਰ•ਾ ਉਹਨਾਂ ਨੇ ਪੰਜ ਪਿਆਰਿਆ ਵੱਲੋ ਤਖਤਾਂ ਦੇ ਜਥੇਦਾਰਾਂ ਦੇ ਬਾਈਕਾਟ ਦੇ ਦਿੱਤੇ ਗਏ ਸੱਦੇ ਦਾ ਵੀ ਸੁਆਗਤ ਕੀਤਾ ਸੀ। ਅੱਜ ਕਲ• ਭਾਈ ਵਡਾਲਾ ਦੀ ਬਦਲੀ ਹਰਿਆਣਾ ਦੇ ਗੁਰੂਦੁਆਰਾ ਜੀਂਦ ਵਿਖੇ ਕਰ ਦਿੱਤੀ ਹੈ।
ਇਸੇ ਤਰ•ਾ ਬਹਿਬਲ ਕਲਾਂ ਵਿਖੇ ਸ਼ਹੀਦ ਹੋਏ ਦੇ ਸਿੰਘਾਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਭਾਗ ਲੈਣ ਪੁੱਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਵਿਰੋਧ ਕਰਨ ਵਾਲੇ ਭਾਈ ਸੁਰਜੀਤ ਸਿੰਘ ਸਮੇਤ ਕਰੀਬ ਇੱਕ ਦਰਜਨ ਅਧਿਕਾਰੀਆ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ ਜਿਹਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਦੋ ਸਕੱਤਰ ਸ੍ਰ ਮਨਜੀਤ ਸਿੰਘ ਤੇ ਸ੍ਰ ਰੂਪ ਸਿੰਘ ਵੀ ਸ਼ਾਮਲ ਸਨ। ਸ਼੍ਰੋਮਣੀ ਕਮੇਟੀ ਵਿੱਚ ਅਨੁਸ਼ਾਸ਼ਨ ਦੀ ਘਾਟ ਕਾਰਨ ਵਾਪਰ ਰਹੀਆ ਮੰਦਭਾਗੀਆ ਘਟਨਾਵਾਂ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਸਿੱਧੇ ਰੂਪ ਵਿੱਚ ਜਿੰਮੇਵਾਰ ਹੈ।