ਸ਼ੁਤਰਾਣਾ ਵਿਖੇ ਏ.ਟੀ.ਐਮ. ਦੇ ਜਿੰਦਰੇ ਟੁੱਟੇ, ਮਸ਼ੀਨ ਤੇ ਨਕਦੀ ਸੁਰੱਖਿਅਤ

By January 21, 2016 0 Comments


bankਸ਼ੁਤਰਾਣਾ, 21 ਜਨਵਰੀ – ਸਥਾਨਕ ਕਸਬੇ ਵਿਖੇ ਸਟੇਟ ਬੈਂਕ ਆਫ ਪਟਿਆਲਾ ਦੀ ਬਰਾਂਚ ਦੇ ਨਾਲ ਲੱਗੇ ਬੈਂਕ ਏ. ਟੀ. ਐਮ. ਦੇ ਬੀਤੀ ਰਾਤ ਚੋਰਾਂ ਨੇ ਜਿੰਦਰੇ ਤੋੜ ਕੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਨੇੜੇ ਦੇ ਘਰਾਂ ਵਾਲਿਆਂ ਵੱਲੋਂ ਜਾਗ ਕੇ ਰੌਲ਼ਾ ਪਾਉਣ ‘ਤੇ ਚੋਰ ਮੌਕੇ ਤੋਂ ਫ਼ਰਾਰ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦੇ ਬੈਂਕ ਮੈਨੇਜਰ ਕਰਮਜੀਤ ਸਿੰਘ ਦੱਸਿਆ ਕਿ ਉਹ ਰੋਜ਼ਾਨਾ ਦੀ ਤਰਾਂ ਸਵੇਰੇ ਜਦੋਂ ਬੈਂਕ ਪਹੁੰਚੇ ਤਾਂ ਏ. ਟੀ. ਐਮ. ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਬੈਂਕ ਦੇ ਨਾਲ ਲੱਗਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਚੋਰਾਂ ਵੱਲੋਂ ਜਿੰਦਰੇ ਤੋੜਨ ਸਬੰਧੀ ਉਕਤ ਜਾਣਕਾਰੀ ਦਿੱਤੀ। ਬੈਂਕ ਅਧਿਕਾਰੀਆਂ ਨੇ ਤੁਰੰਤ ਏ. ਟੀ. ਐਮ. ਦੇ ਜਿੰਦਰੇ ਟੁੱਟਣ ਦੀ ਜਾਣਕਾਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ।

ਬੈਂਕ ਮੈਨੇਜਰ ਨੇ ਕਿਹਾ ਕਿ ਏ. ਟੀ. ਐਮ. ਮਸ਼ੀਨ ਸਮੇਤ ਉਸ ਵਿਚ ਪਈ ਸਾਰੀ ਰਕਮ ਸੁਰੱਖਿਅਤ ਹੈ ਪਰ ਦਰਵਾਜੇ ਅਤੇ ਜਿੰਦਰਿਆਂ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਅਤੇ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Posted in: ਪੰਜਾਬ