ਪੰਜਾਬ ਦੇ ਲੋਕ ਬਦਲਾ ਚਾਹੁੰਦੇ ਹਨ- ਯਾਦਵ

By January 21, 2016 0 Comments


yadavਅੰਮ੍ਰਿਤਸਰ 21 ਜਨਵਰੀ (ਜਸਬੀਰ ਸਿੰਘ) ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਸਵਰਾਜ ਅਭਿਆਨ ਦੇ ਮੁਖੀ ਯੋਗੇਂਦਰ ਯਾਦਵ ਨੇ ਕਿਹਾ ਹੈ ਕਿ ਉਹ ਪੰਜਾਬ ਲਈ ਕਿਸੇ ਨਵੀਂ ਪਾਰਟੀ ਦਾ ਗਠਨ ਨਹੀਂ ਕਰਨਗੇ ਪਰ ਲੋਕਾਂ ਦੀ ਸਮੱਸਿਆਵਾਂ ਲੈ ਕੇ ਸੰਘਰਸ਼ ਜਾਰੀ ਰੱਖਣਗੇ।ਉਨ•ਾਂ ਨੇ ਪਿਛਲੇ ਸਮੇਂ ਮੀਡੀਆ ਵਿੱਚ ਨਵੀਂ ਪਾਰਟੀ ਬਣਾਉਣ ਬਾਰੇ ਆਈਆਂ ਰਿਪੋਰਟਾਂ ਨੂੰ ਰੱਦ ਕੀਤਾ ਕਰਦਿਆ ਕਿਹਾ ਕਿ ਹਾਲ ਦੀ ਘੜੀ ਅਜਿਹੀ ਕੋਈ ਨੀਤੀ ਨਹੀ ਹੈ।ਉਹਨਾਂ 2017 ਦੀਆਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਕਿਹਾ ਕਿ ਇਸ ਬਾਰੇ ਉਹ ਹਾਲੇ ਕੁਝ ਵੀ ਕਹਿਣਾ ਠੀਕ ਨਹੀਂ ਸਮਝਦੇ ਕਿਉਂਕਿ ਇਸ ਵੇਲੇ ਸਭ ਤੋਂ ਅਹਿਮ ਇਹ ਹੈ ਕਿ ਉਹ ਖਡੂਰ ਸਾਹਿਬ ਦੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਨੂੰ ਜਿਤਾ ਕੇ ਲੋਕਾਂ ਦਾ ਵਿਸ਼ਵਾਸ ਜਿੱਤ ਸਕਣ। ਉਨ•ਾਂ ਕਿਹਾ ਕਿ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਪੰਜਾਬ ਵਿੱਚ ਆਉਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੀ ਨੀਂਹ ਹੋਵੇਗੀ ਤੇ ਭ੍ਰਿਸ਼ਟ ਤੇ ਧੱਕੇਸ਼ਾਹੀ ਕਰਨ ਵਾਲੀਆ ਪਾਰਟੀਆ ਅਕਾਲੀ ਭਾਜਪਾ ਗਠਜੋੜ ਕੇ ਕਾਂਗਰਸ ਨੂੰ ਹਰਾਉਣਾ ਬਹੁਤ ਜਰੂਰੀ ਹੈ।ਉਨ•ਾਂ ਕਿਹਾ ਕਿ ਇਹ ਚੋਣ ਪੰਜਾਬ ਨੂੰ ਇੱਕ ਨਵਾਂ ਰਾਹ ਵਿਖਾਏਗੀ। ਯਾਦਵ ਅੱਜ ਖਡੂਰ ਸਾਹਿਬ ਵਿਧਾਨ ਸਭਾ ਤੋਂ ਚੋਣ ਲੜਨ ਵਾਲੇ ਭਾਈ ਬਲਦੀਪ ਸਿੰਘ ਨਾਲ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ।

ਯਾਦਵ ਨੇ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਮੀਡੀਆ ਨਾਲ ਪੰਜਾਬੀ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਖਡੂਰ ਸਾਹਿਬ ਦੀ ਚੋਣ ਹੀ ਤੈਅ ਕਰੇਗੀ ਕੇ ਪੰਜਾਬ ਦੇ ਲੋਕ ਕੀ ਚਾਹੁੰਦੇ ਹਨ ਤੇ ਉਹ 2017 ਵਿੱਚ ਕਿਸ ਪਾਰਟੀ ਨੂੰ ਪੰਜਾਬ ਦੀ ਕਮਾਨ ਦੇਣਗੇ। ਯਾਦਵ ਨੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ‘ਤੇ ਹਮਲਾ ਬੋਲਦਿਆਂ ਕਿਹਾ ਕਿ ਜਿਸ ਤਰ•ਾਂ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਨਫਰਤ ਕਰ ਰਹੇ ਹਨ, ਇਸ ਤੋਂ ਸਾਫ਼ ਹੈ ਕੇ ਲੋਕ ਨਵੇਂ ਬਦਲ ਲਈ ਬਹੁਤ ਕਾਹਲੇ ਹਨ।ਉਨ•ਾਂ ਕਿਹਾ ਕਿ ਅੱਜ ਵੀ ਲੋਕ ਧਰਮਵੀਰ ਗਾਂਧੀ ਵਰਗੇ ਲੀਡਰਾਂ ਨੂੰ ਆਪਣਾ ਸਾਫ਼ ਸੁਥਰਾ ਤੇ ਇਮਾਨਦਾਰ ਨੇਤਾ ਮੰਨਦੇ ਹਨ ਜੋ ਬੜੀ ਹੀ ਖੁਸ਼ੀ ਵਾਲੀ ਗੱਲ ਹੈ।ਉਹਨਾਂ ਕਿਹਾ ਕਿ ਸਾਰੇ ਦੇਸ਼ ਨੂੰ ਅਨਾਜ ਸਪਲਾਈ ਕਰਨ ਵਾਲਾ ਕਿਸਾਨ ਅੱਜ ਸਰਕਾਰ ਦੀਆ ਗਲਤ ਨੀਤੀਆ ਕਾਰਨ ਭੁੱਖਾ ਮਰ ਰਿਹਾ ਹੈ ਤੇ ਖੁਕਸ਼ੀਆ ਦੇ ਰਾਹ ਪਿਆ ਹੋਇਆ ਹੈ। ਜਦੋ ਉਹਨਾਂ ਨੂੰ ਪੁੱਛਿਆ ਗਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਵਾਅਦੇ ਲੋਕਾਂ ਨਾਲ ਕੀਤੇ ਸਨ ਕੀ ਉਹਨਾਂ ਨੂੰ ਪੂਰਾ ਕਰ ਲਿਆ ਗਿਆ ਹੈ? ਉਹਨਾਂ ਕੋਈ ਵੀ ਟਿੱਪਣੀ ਕਰਨ ਤੋ ਇਨਕਾਰ ਕਰਦਿਆ ਕਿਹਾ ਕਿ ਇਸ ਬਾਰੇ ਅਰਵਿੰਦ ਕੇਜਰੀਵਾਲ ਹੀ ਬੇਹਤਰ ਦੱਸ ਸਕਦੇ ਹਨ।

ਖਡੂਰ ਸਾਹਿਬ ਵਿਧਾਨ ਸਭਾ ਚੋਣ ਲਈ ਮੈਦਾਨ ਵਿੱਚ ਉੱਤਰੇ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਭਾਈ ਬਲਦੀਪ ਸਿੰਘ ਨੇ ਕਿਹਾ ਕਿ ਅਕਾਲੀ ਦਲ ਇਹ ਚੋਣ ਉਦੋਂ ਹੀ ਹਾਰ ਚੁੱਕਾ ਸੀ ਜਦੋਂ ਉਨ•ਾਂ ਨੇ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਨਾਮ ਦਾ ਐਲਾਨ ਕੀਤਾ ਸੀ। ਉਨ•ਾਂ ਕਿਹਾ ਕਿ ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਅਕਾਲੀ ਦਲ ਕੋਲ ਲੀਡਰਾਂ ਦੀ ਘਾਟ ਹੈ ਤੇ ਇਸੇ ਲਈ ਉਨ•ਾਂ ਨੇ ਉੱਥੋਂ ਦੇ ਮੌਜੂਦਾ ਸਾਂਸਦ ਦੇ ਬੇਟੇ ਨੂੰ ਮੈਦਾਨ ਵਿੱਚ ਉਤਾਰਿਆ ਹੈ।

ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਬਾਰੇ ਬੋਲਦਿਆਂ ਉਨ•ਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਸਿੱਕੀ ਵੱਲੋਂ ਅਸਤੀਫਾ ਦੇਣਾ ਸ਼ਲਾਘਾਯੋਗ ਕਦਮ ਸੀ ਪਰ ਕਾਂਗਰਸ ਨੂੰ ਚਾਹੀਦਾ ਹੈ ਉਹ 2017 ਦੀਆਂ ਚੋਣਾਂ ਤੱਕ ਵਿਧਾਨ ਸਭਾ ਵਿੱਚੋਂ ਬਾਹਰ ਹੋ ਕੇ ਅਕਾਲੀ ਦਲ ਖਿਲਾਫ਼ ਲੜਾਈ ਲੜੇ।