ਐਨ.ਆਈ. ਏ.ਟੀਮ ਨੇ ਕੀਤੀ ਸਲਵਿੰਦਰ ਦੇ ਘਰ ਛਾਪਾਮਾਰੀ

By January 21, 2016 0 Comments


salwinder singhਅੰਮ੍ਰਿਤਸਰ 21 ਜਨਵਰੀ (ਜਸਬੀਰ ਸਿੰਘ) ਪਠਾਨਕੋਟ ਅੱਤਵਾਦੀ ਹਮਲੇ ਨੂੰ ਲੈ ਕੇ ਸ਼ੱਕ ਦੇ ਘੇਰੇ ਵਿੱਚ ਆਏ ਪੰਜਾਬ ਪੁਲੀਸ ਦੇ ਐਸ.ਪੀ. ਸਲਵਿੰਦਰ ਸਿੰਘ ਦੇ ਘਰ ਚੌਕ ਜੈ ਸਿੰਘ ਅਤੇ ਉਸ ਦੀ ਪੁਲੀਸ ਵਿੱਚ ਮਹਿਲਾ ਹਵਾਲਦਾਰ ਦੋਸਤ ਦੇ ਘਰ ਵੀ ਐਨ. ਆਈ. ਏ ਦੀ ਟੀਮ ਨੇ ਛਾਪੇਮਾਰੀ ਕਰਨ ਦੀ ਚਰਚਾ ਹੈ ਪਰ ਸਥਾਨਕ ਪੁਲੀਸ ਦੇ ਅਧਿਕਾਰੀ ਮਹਿਲਾ ਦੋਸਤ ਦੇ ਘਰ ਛਾਪੇਮਾਰੀ ਤੋ ਇਨਕਾਰ ਕਰ ਰਹੇ ਹਨ।
ਪਠਾਨਕੋਟ ਅੱਤਵਾਦੀ ਹਮਲੇ ਨੂੰ ਲੈ ਕੇ ਸ਼ੱਕ ਦੇ ਘੇਰੇ ਵਿੱਚ ਆਏ ਪੰਜਾਬ ਪੁਲੀਸ ਦੇ ਐਸ.ਪੀ ਸਲਵਿੰਦਰ ਸਿੰਘ ਦੇ ਲਾਈਵ ਡੀਟੈਕਟਿਵ ਟੈਸਟ ਤੋ ਬਾਅਦ ਅੱਜ ਉਸ ਦੇ ਘਰ ਸਵੇਰੇ ਐਨ.ਆਈ.ਏ ਦੀ ਟੀਮ ਨੇ ਛਾਪਾਮਾਰੀ ਕੀਤੀ ਤੇ ਪਹਿਲਾਂ ਤਾਂ ਉਹਨਾਂ ਨੇ ਖੁਦ ਤਲਾਸ਼ੀ ਲਈ ਤੇ ਫਿਰ ਖੋਜੀ ਕੁੱਤਿਆ ਦੀ ਮਦਦ ਨਾਲ ਵੀ ਸਾਰੇ ਘਰ ਦੀ ਛਾਣਬੀਣ ਕੀਤੀ ਗਈ। ਟੀਮ ਦੇ ਅਧਿਕਾਰੀਆ ਨੇ ਆਪਣੇ ਹੱਥ ਵਿੱਚ ਕੁਝ ਫੜਿਆ ਜਰੂਰ ਸੀ ਪਰ ਉਸ ਬਾਰੇ ਜਾਣਕਾਰੀ ਨਹੀ ਮਿਲੀ ਕਿ ਉਹ ਕਿਹੜੀ ਵਸਤੂ ਸੀ। ਇਸ ਤੋ ਬਾਅਦ ਪੁਲੀਸ ਨੇ ਸਲਵਿੰਦਰ ਦੀ ਇੱਕ ਪੁਲੀਸ ਵਿੱਚ ਹਵਾਲਦਾਰ ਦੇ ਆਹੁਦੇ ਤੇ ਤਾਇਨਾਤ ਦੋਸਤ ਦੇ ਘਰ ਦੀ ਵੀ ਤਲਾਸ਼ੀ ਲਈ ਤੇ ਉਸ ਨੂੰ ਸਲਵਿੰਦਰ ਨਾਲ ਸਬੰਧਾਂ ਬਾਰੇ ਪੁੱਛ ਪੜਤਾਲ ਕੀਤੀ। ਸਲਵਿੰਦਰ ਸਿੰਘ ਦੇ ਘਰ ਪੁਲੀਸ ਕਰੀਬ ਸੱਤ ਘੰਟੇ ਜਾਂਚ ਕਰਦੀ ਰਹੀ। ਇਸ ਸਮੇਂ ਘਰ ਵਿੱਚ ਸਲਵਿੰਦਰ ਦੀ ਬਜ਼ੁਰਗ ਮਾਤਾ ਹਰਬੰਸ ਕੌਰ, ਪਤਨੀ ਹਰਮਨਬੀਰ ਕੌਰ , ਬੇਟਾ ਕਰਨਬੀਰ ਸਿੰਘ ਤੇ ਬੇਟੀ ਰਵਨੀਤ ਕੌਰ ਤੇ ਲਵਲੀਨ ਕੌਰ ਵੀ ਘਰ ਵਿੱਚ ਸਨ। ਟੀਮ ਵੱਲੋ ਕੀਤੀ ਗਈ ਪੁੱਛ ਪੜਤਾਲ ਬਾਰੇ ਘਰ ਵਾਲੇ ਕੁਝ ਵੀ ਦੱਸਣ ਲਈ ਤਿਆਰ ਨਹੀ ਹਨ ਪਰ ਉਹ ਘਬਰਾਏ ਜਰੂਰ ਹੋਏ ਹਨ। ਸਲਵਿੰਦਰ ਦੀ ਬੇਟੀ ਲਵਲੀਨ ਨੇ ਦਾਅਵਾ ਕੀਤਾ ਸੀ ਕਿ ਉਸ ਬਾਪ ਨਿਰਦੋਸ਼ ਹੈ ਪਰ ਉਸ ਵੱਲੋ ਆਪਣਾ ਜੁਰਮ ਸਮੱਗਲਿੰਗ ਦਾ ਕਬੂਲ ਕਰ ਲੈ ਜਾਣ ਤੋ ਬਾਅਦ ਕੋਈ ਵੀ ਪਰਿਵਾਰਕ ਮੈਂਬਰ ਕੁਝ ਵੀ ਕਹਿਣ ਲਈ ਤਿਆਰ ਨਹੀ ਹੈ।

ਐਨ.ਆਈ.ਏ ਦੀ ਟੀਮ ਨੇ ਪੰਜਾਬ ਵਿੱਚ ਛੇ ਥਾਵਾਂ ਤੇ ਛਾਪੇਮਾਰੀ ਕੀਤੀ ਜਿਹਨਾਂ ਵਿੱਚੋ ਦੋ ਅੰਮ੍ਰਿਤਸਰ ਤੇ ਚਾਰ ਗੁਰਦਾਸਪੁਰ ਦੀਆ ਥਾਂ ਸ਼ਾਮਲ ਹਨ। ਸਲਵਿੰਦਰ ਦੇ ਗੁਰਦਾਸਪੁਰ ਵਾਲੇ ਘਰ ਵਿਖੇ ਛਾਪਾਮਾਰੀ ਕੀਤੀ ਤੇ ਉਥੇ ਵੀ। ਇਸ ਤੋ ਇਲਾਵਾ ਉਸ ਰਸੋਈਏ ਤੇ ਸਾਥੀ ਰਾਕੇਸ਼ ਵਰਮਾ ਦੇ ਘਰ ਛਾਪਾਮਾਰੀ ਕੀਤੀ । ਵਰਮਾ ਨੂੰ ਅੱਤਵਾਦੀ ਮਾਰ ਤੇ ਸੁੱਟ ਗਏ ਸਨ ਤੇ ਉਸ ਦੀ ਗਲੇ ਦੀ ਸਾਹ ਰਗ ਕੱਟੀ ਗਈ ਸੀ ਪਰ ਉਹ ਖੁਸ਼ਕਿਮਸਤੀ ਨਾਲ ਪੂਰੀ ਨਾ ਕੱਟੀ ਗਈ ਹੋਣ ਕਰਕੇ ਬੱਚ ਗਿਆ ਜੋ ਹਸਪਤਾਲ ਵਿੱਚ ਜੇਰੇ ਇਲਾਜ ਹੈ।
ਸਲਵਿੰਦਰ ਦੇ ਲਾਈਟ ਡੀਟੇਕਟਿਵ ਟੈਸਟ ਤੋ ਬਾਅਦ ਦਿਮਾਗ ਤੇ ਮਨੋਵਿਗਿਆਨੀ ਟੈਸਟ ਵੀ ਕੀਤੇ ਜਾਣੇ ਹਨ ਜਿਹੜੇ ਉਸ ਦੀਆ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਸਕਦੇ ਹਨ। ਸਲਵਿੰਦਰ ਨੇ ਮੰਨਿਆ ਹੈ ਕਿ ਉਹ ਅੱਤਵਾਦੀਆ ਨਹੀ ਸਗੋ ਨਸ਼ੇ ਦੇ ਸਮੱਗਲਰਾਂ ਦਾ ਸਾਥੀ ਹੈ ਤੇ ਉਹਨਾਂ ਦੇ ਪਾਕਿਸਤਾਨ ਤ ੋਅਉਣ ਵਾਲੀ ਖੇਪ ਹੀ ਅੱਗੇ ਮੰਜ਼ਿਲ ‘ਤੇ ਪਹੁੰਚਾਉਣ ਵਿੱਚ ਮਦਦ ਕਰਦਾ ਸੀ। ਅੱਤਵਾਦੀਆ ਨੂੰ ਵੀ ਉਸ ਨੇ ਸਮੱਗਲਰ ਸਮਝ ਕੇ ਹੀ ਲਿਫਟ ਦਿੱਤੀ ਸੀ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਲਵਿੰਦਰ ਦੀ ਮਹਿਲਾ ਹਵਾਲਦਾਰ ਦੋਸਤ ਪਹਿਲਾਂ ਥਾਣਾ ਕੰਨਟੋਮੈਂਟ ਦੇ ਅਹਾਤੇ ਵਿੱਚ ਬਣੇ ਪੁਲੀਸ ਦੇ ਕਵਾਰਟਰਾਂ ਵਿੱਚ ਰਹਿੰਦੀ ਸੀ ਤੇ ਅੱਜਕਲ ਉਸ ਨੂੰ ਸਲਵਿੰਦਰ ਨੇ ਕਰੋੜਾਂ ਰੁਪਏ ਦੇ ਇੱਕ ਕੋਠੀ ਗੁਰੂ ਅਮਰਦਾਸ ਐਵੇਨਿਉ ਵਿਖੇ ਲੈ ਕੇ ਦਿੱਤੀ ਹੈ। ਇਸ ਤੋ ਪਹਿਲਾਂ ਉਹ ਕੋਈ ਡਿਊਟੀ ਨਹੀ ਕਰਦੀ ਸੀ ਪਰ ਸਲਵਿੰਦਰ ਦੇ ਫੜੇ ਜਾਣ ਤੋ ਬਾਅਦ ਉਸ ਦੀ ਤਾਇਨਾਤੀ ਰਾਜਾਸਾਂਸੀ ਹਵਾਈ ਅੱਡੇ ਤੇ ਕੀਤੀ ਗਈ ਹੈ। ਉਸ ਦਾ ਇੱਕ ਬੇਟਾ ਤੇ ਬੇਟੀ ਵਿਦੇਸ਼ ਵਿੱਚ ਰਹਿੰਦੇ ਹਨ ਤੇ ਇੱਕ ਬੇਟਾ ਉਸ ਦੇ ਕੋਲ ਰਹਿੰਦਾ ਹੈ।