ਸ੍ਰੀ ਮੁਕਤਸਰ ਸਾਹਿਬ ਦਰਬਾਰ ਸਾਹਿਬ ਪ੍ਰਕਰਮਾ ‘ਚ ਬੈਠੀ ਔਰਤ ਦੀ ਲੱਤ ‘ਚ ਅਚਾਨਕ ਲੱਗੀ ਗੋਲੀ

By January 20, 2016 0 Comments


muktsarਸ੍ਰੀ ਮੁਕਤਸਰ ਸਾਹਿਬ, 20 ਜਨਵਰੀ (ਕੁਲਦੀਪ ਸਿੰਘ ਰਿਣੀ)- ਸਥਾਨਕ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਅੱਜ ਅਚਾਨਕ ਚੱਲੀ ਗੋਲੀ ਨਾਲ ਇੱਕ ਔਰਤ ਮਾਮੂਲੀ ਜ਼ਖ਼ਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਬੂੜਾਗੁੱਜਰ ਰੋਡ ਵਾਸੀ ਪਰਮਜੀਤ ਕੌਰ ਪਤਨੀ ਹਰਬੰਸ ਸਿੰਘ ਹੋਰ ਜਾਣ ਪਛਾਣ ਦੀਆਂ ਔਰਤਾਂ ਨਾਲ ਬਾਅਦ ਦੁਪਹਿਰ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਚ ਬੈਠੀ ਸੀ ਕਿ ਅਚਾਨਕ ਤੇਜ਼ ਆ ਕੇ ਗੋਲੀ ਦਾ ਛੱਰ੍ਹਾ ਉਸ ਦੀ ਲੱਤ ‘ਤੇ ਵਜਾ, ਜਿਸ ਨਾਲ ਉਸ ਦੀ ਲੱਤ ‘ਤੇ ਜ਼ਖ਼ਮ ਹੋ ਗਿਆ।

ਮਾਮਲੇ ਦੀ ਸੂਚਨਾ ਮਿਲਣ ਉਪਰੰਤ ਉਪ ਕਪਤਾਨ ਪੁਲਿਸ ਕੰਵਲਪ੍ਰੀਤ ਸਿੰਘ ਚਹਿਲ ਅਤੇ ਥਾਣਾ ਸਿਟੀ ਇੰਚਾਰਜ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ। ਥਾਣਾ ਸਿਟੀ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ 32 ਬੋਰ ਦਾ ਚੱਲਿਆ ਖ਼ੋਲ ਮਿਲਿਆ ਹੈ। ਮੁੱਢਲੀ ਜਾਂਚ ਵਿਚ ਮਾਮਲਾ ਹਵਾਈ ਫਾਇਰ ਦਾ ਲੱਗ ਰਿਹਾ ਹੈ ਅਤੇ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜ਼ਖ਼ਮੀ ਔਰਤ ਨੂੰ ਮੁੱਢਲੀ ਡਾਕਟਰੀ ਸਹਾਇਤਾ ਉਪਰੰਤ ਘਰ ਭੇਜ ਦਿੱਤਾ।