ਖਡੂਰ ਸਾਹਿਬ ਦੀ ਜ਼ਿਮਨੀ ਚੋਣ ਕੈਪਟਨ ਲਈ ਵਕਾਰੀ ਸਾਬਤ ਹੋਵੇਗੀ

By January 20, 2016 0 Comments


amarinderਅੰਮ੍ਰਿਤਸਰ 20 ਜਨਵਰੀ (ਜਸਬੀਰ ਸਿੰਘ ਪੱਟੀ) ਪ੍ਰਸਿੱਧ ਸਨੱਅਤਕਾਰ ਤੇ ਇੱਕ ਅੰਗਰੇਜ਼ੀ ਅਖਬਾਰ ਦੇ ਟਰੱਸਟੀ ਸ੍ਰੀ ਗੋਇਨਕਾ ਦਾ ਕਹਿਣਾ ਹੈ ਕਿ ਲੜਾਈ ਬੜੀ ਮਾੜੀ ਹੁੰਦੀ ਹੈ ਅਤੇ ਲੜਾਈ ਕਰਨੀ ਨਹੀ ਚਾਹੀਦੀ ਪਰ ਜੇਕਰ ਲੜਾਈ ਦੀ ਹੱਤਿਆ ਗਲ ਪੈ ਜਾਵੇ ਤਾਂ ਫਿਰ ਪਿੱਛੇ ਹੱਟਣਾ ਵੀ ਕਾਇਰਤਾ ਹੁੰਦੀ ਹੈ, ਇਸੇ ਤਰ•ਾ ਦੀ ਘਟਨਾ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਨਾਲ ਵਾਪਰੀ ਹੈ ਜਿਥੋਂ ਕਾਂਗਰਸ ਦੇ ਵਿਧਾਇਕ ਰਮਨਦੀਪ ਸਿੰਘ ਸਿੱਕੀ ਨੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਵਿਧਾਇਕ ਦੇ ਆਹੁਦੇ ਤੋ ਅਸਤੀਫਾ ਪਾਰਟੀ ਪ੍ਰਧਾਨ ਨੂੰ ਦੇਣ ਦੀ ਬਜਾਏ ਸਿੱਧਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਕੇ ਕਾਂਗਰਸ ਦੇ ਗਲ ਅਣਕਿਆਸੀ ਲੜਾਈ ਪਾ ਦਿੱਤੀ ਹੈ ਜਿਸ ਨੂੰ ਲੈ ਕੇ ਕਾਂਗਰਸ ਪਰਧਾਨ ਕੈਪਟਨ ਅਮਰਿੰਦਰ ਸਿੰਘ ਬੁਰੀ ਤਰ੍ਵ•ਾ ਫਸ ਗਏ ਹਨ ਤੇ ਉਹਨਾਂ ਲਈ ਇਹ ਚੋਣ ਵਕਾਰ ਦਾ ਸਵਾਲ ਬਣ ਗਈ ਹੈ।

ਕਾਂਗਰਸ ਪਾਰਟੀ ਦੇ ਨਿਯਮਾਂ ਅਨੁਸਾਰ ਜਦੋ ਵੀ ਕੋਈ ਵਿਧਾਇਕ ਆਪਣੇ ਵਿਧਾਨਕ ਆਹੁਦੇ ਤੋ ਅਸਤੀਫਾ ਦਿੰਦਾ ਹੈ ਤਾਂ ਉਸ ਨੂੰ ਜਿਲ•ਾ ਪ੍ਰਧਾਨ, ਸੂਬਾ ਪ੍ਰਧਾਨ ਤੇ ਕਾਂਗਰਸ ਵਿਧਾਨਕਾਰ ਆਗੂ ਦੀ ਸਲਾਹ ਨਾਲ ਹੀ ਵਜਾ ਦੱਸ ਕੇ ਅਸਤੀਫਾ ਦੇਣਾ ਪੈਦਾ ਹੈ ਤੇ ਅਸਤੀਫਾ ਸਪੀਕਰ ਨੂੰ ਭੇਜਣ ਦੀ ਬਜਾਏ ਪਾਰਟੀ ਪ੍ਰਧਾਨ ਨੂੰ ਭੇਜਿਆ ਜਾਂਦਾ ਹੈ। ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ ਤੇ ਜਦੋਂ ਵਿਧਾਨ ਸਭਾ ਚੋਣ ਲੜਨ ਲਈ ਕੋਈ ਉਮੀਦਵਾਰ ਟਿਕਟ ਦੀ ਮੰਗ ਕਰਦਾ ਹੈ ਤਾਂ ਪਾਰਟੀ ਦੇ ਨਿਯਮਾਂ ਅਨੁਸਾਰ ਉਸ ਨੂੰ ਜਿਲ•ਾ ਪਰਧਾਨ ਨੂੰ ਆਪਣੀ ਦਰਖਾਸਤ ਦੇਣੀ ਪੈਦੀ ਹੈ ਤੇ ਉਹ ਫਿਰ ਸੂਬਾ ਪ੍ਰਧਾਨ ਨੂੰ ਭੇਜਦਾ ਹੈ ਜਿਥੋ ਅੱਗੇ ਇਹ ਦਰਖਾਸਤ ਕੇਂਦਰੀ ਹਾਈ ਕਮਾਂਡ ਕੋਲ ਪਹੁੰਚਦੀ ਹੈ। ਕੇਂਦਰੀ ਹਾਈ ਕਮਾਂਡ ਨੇ ਇੱਕ ਬੋਰਡ ਬਣਾਇਆ ਹੁੰਦਾ ਹੈ ਜਿਹੜਾ ਜਿੱਤਣ ਵਾਲੇ ਉਮੀਦਵਾਰਾਂ ਦੀ ਘੋਖ ਪੜਤਾਲ ਕਰਕੇ ਪਾਰਟੀ ਪ੍ਰਧਾਨ ਨੂੰ ਸਿਫਾਰਸ਼ ਕਰਦਾ ਹੈ ਤੇ ਪਾਰਟੀ ਪ੍ਰਧਾਨ ਦੇ ਆਖਰੀ ਦਸਤਖਤਾਂ ਹੇਠ ਹੀ ਟਿਕਟਾਂ ਦੀ ਵੰਡ ਹੁੰਦੀ ਹੈ। ਅਸਤੀਫਾ ਦੇਣ ਦੀ ਪ੍ਰੀਕਿਰਿਆ ਵੀ ਇਹੀ ਹੁੰਦੀ ਹੈ। ਸਿੱਕੀ ਨੂੰ ਚਾਹੀਦਾ ਸੀ ਕਿ ਉਹ ਆਪਣਾ ਅਸਤੀਫਾ ਸੂਬਾ ਪ੍ਰਧਾਨ ਜਾਂ ਵਿਧਾਨ ਸਭਾ ਵਿੱਚ ਪਾਰਟੀ ਦੇ ਵਿਧਾਨਕਾਰ ਲੀਡਰ ਨੂੰ ਸੋਪਦਾ। ਉਹ ਆਪਣਾ ਅਸਤੀਫਾ ਸਿੱਧਾ ਪਾਰਟੀ ਪ੍ਰਧਾਨ ਨੂੰ ਵੀ ਭੇਜ ਸਕਦਾ ਸੀ ਕਿਉਕਿ ਉਸ ਨੂੰ ਲੋਕਾਂ ਦਾ ਨੁੰਮਾਇਦਾ ਕਿਸੇ ਹੋਰ ਨੇ ਨਹੀ ਸਗੋ ਪਾਰਟੀ ਦੇ ਬਣਾਇਆ ਸੀ ਪਰ ਉਸ ਨੇ ਸਪੀਕਰ ਨੂੰ ਸਿੱਧਾ ਅਸਤੀਫਾ ਭੇਜ ਕੇ ਜਿਥੇ ਤੌਰ ‘ਤੇ ਸਿੱਧੇ ਪਾਰਟੀ ਨਿਯਮਾਂ ਦੀ ਉਲੰਘਣਾ ਕੀਤੀ ਹੈ ਉਥੇ ਹਲਕੇ ਦੇ ਲੋਕਾਂ ਨਾਲ ਵੀ ਖਿਲਵਾੜ ਕੀਤਾ ਹੈ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਅੱਜ ਨਾਮਜ਼ਦਗੀਆ ਦੇ ਪਹਿਲੇ ਦਿਨ ਆਪਣਾ ਉਮੀਦਵਾਰ ਰਾਵਿੰਦਰ ਸਿੰਘ ਬ੍ਰਹਮਪੁਰਾ ਪੁੱਤਰ ਸ੍ਰ ਰਣਜੀਤ ਸਿੰਘ ਬ੍ਰਹਮਪੁਰਾ ਦਾ ਐਲਾਨ ਕਰ ਦਿੱਤਾ ਤੇ ਨਾਮਜਦਗੀਆ ਦਾ ਵੀ ਅੱਜ ਪਹਿਲਾ ਦਿਨ ਹੈ। ਇਹ ਪ੍ਰੀਕਿਰਿਆ 30 ਜਨਵਰੀ ਤੱਕ ਜਾਰੀ ਰਹੇਗੀ। ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਖੜਾ ਕਰਨ ਤੋ ਇਨਕਾਰ ਕਰ ਦਿੱਤਾ ਹੈ ਪਰ ਆਮ ਆਦਮੀ ਪਾਰਟੀ ਦੇ ਬਾਗੀ ਬਲਦੀਪ ਸਿੰਘ ਤੇ ਸੁਮੇਲ ਸਿੰਘ ਨੇ ਚੋਣ ਮੈਦਾਨ ਵਿੱਚ ਕੁੱਦਣ ਦਾ ਐਲਾਨ ਕੀਤਾ ਹੋਇਆ ਹੈ। ਆਮ ਲੋਕਾਂ ਵਿੱਚ ਧਾਰਨਾ ਪਾਈ ਜਾਂਦੀ ਹੈ ਕਿ ਜ਼ਿਮਨੀ ਚੋਣਾਂ ਹਮੇਸ਼ਾਂ ਹੀ ਹਾਕਮ ਧਿਰ ਜਿੱਤਦੀ ਹੈ ਪਰ ਜਦੋਂ ਪਟਿਆਲਾ ਤੇ ਧੂਰੀ ਦੀਆ ਜ਼ਿਮਨੀ ਚੋਣਾਂ ਲੜੀਆ ਗਈਆ ਸਨ ਤਾਂ ਪਟਿਆਲਾ ਤੋ ਕਾਂਗਰਸ ਦੀ ਉਮੀਦਵਾਰ ਸ੍ਰੀਮਤੀ ਪਰਨੀਤ ਕੌਰ ਤੇ ਧੂਰੀ ਤੋ ਅਕਾਲੀ ਦਲ ਦਾ ਉਮੀਦਵਾਰ ਜਿੱਤ ਗਿਆ ਸੀ। ਚਰਚਾ ਇਹ ਪਾਈ ਜਾਂਦੀ ਹੈ ਕਿ ਕੈਪਟਨ ਤੇ ਬਾਦਲਾਂ ਦੇ ਵਿਚਕਾਰ ਗੁਪਤ ਸਮਝੌਤਾ ਹੋਇਆ ਸੀ ਇੱਕ ਇੱਕ ਸੀਟ ਦੋਵਾਂ ਨੇ ਵੰਡ ਲਈਆ ਹਨ ਪਰ ਹਾਕਮ ਧਿਰ ਲਈ ਪਟਿਆਲਾ ਸੀਟ ਕਾਂਗਰਸ ਵੱਲੋ ਜਿੱਤਣਾ ਚੁਨੌਤੀ ਸਾਬਤ ਹੋਈ ਸੀ।

ਖਡੂਰ ਸਾਹਿਬ ਦੀ ਜ਼ਿਮਨੀ ਚੋਣ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਵਕਾਰ ਨੂੰ ਲੈ ਕੇ ਗਲੇ ਦੀ ਹੱਡੀ ਬਣੀ ਹੋਈ ਹੈ ਤੇ ਉਹ ਫਿਰ ਰਮਨਦੀਪ ਸਿੰਘ ਸਿੱਕੀ ਨੂੰ ਟਿਕਟ ਦੇ ਕੇ ਸੀਟ ਜਿੱਤਣਾ ਚਾਹੁੰਦੇ ਹਨ ਪਰ ਸਿੱਕੀ ਜਿਥੇ ਖੁਦ ਚੋਣ ਮੈਦਾਨ ਵਿੱਚੋ ਭੱਜ ਰਿਹਾ ਹੈ ਉਥੇ ਕਾਂਗਰਸ ਹਾਈ ਕਮਾਂਡ ਖਫਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਟਿਕਟ ਨਹੀ ਦਿੱਤੀ ਜਾ ਸਕਦੀ। ਕਾਂਗਰਸ ਦੇ ਇੱਕ ਬੁੱਧੀਜੀਵੀ ਸੈਂਲ ਨਾਲ ਸਬੰਧਿਤ ਆਗੂ ਨਾਲ ਜਦੋ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਟਿਕਟ ਦਾ ਫੈਸਲਾ ਸਿਰਫ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਰਨਾ ਹੈ ਪਰ ਸਿੱਕੀ ਇੱਸ ਵੇਲੇ ਹਰਿਮੰਦਰ ਸਾਹਿਬ ਵਿਖੇ ਬੈਠਾ ਹੈ ਤੇ ਉਹ ਹੁਣ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਫਸਾ ਕੇ ਖੁਦ ਚੋਣ ਮੈਦਾਨ ਵਿੱਚੋ ਭਗੌੜਾ ਹੋ ਰਿਹਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਹੀ ਚੋਣ ਮੈਦਾਨ ਵਿੱਚ ਝੋਕਣ ਦਾ ਮਨ ਬਣਾਈ ਬੈਠੇ ਹਨ। ਉਹਨਾਂ ਕਿਹਾ ਕਿ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ ਤੇ ਸਿੱਕੀ ਨੇ ਨਿਯਮਾਂ ਦੀ ਉਲੰਘਣਾ ਕਰਕੇ ਅਸਤੀਫਾ ਦੇ ਕੇ ਕਾਂਗਰਸ ਨੂੰ ਜਾਣ ਬੁੱਝ ਕੇ ਸੰਕਟ ਵਿੱਚ ਫਸਾਇਆ ਹੈ ਪਰ ਹੁਣ ਚੋਣ ਲੜਨ ਤੋ ਭੱਜ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਮੁਤਾਬਕ ਸਿੱਕੀ ਵਰਗੇ ਬੰਦੇ ਨੂੰ ਟਿਕਟ ਕਦੇ ਵੀ ਨਹੀ ਦੇਣੀ ਚਾਹੀਦੀ ਜਿਹੜਾ ਪਾਰਟੀ ਨਾਲ ਤੇ ਫਿਰ ਹਲਕੇ ਦੇ ਲੋਕਾਂ ਨਾਲ ਗਦਾਰੀ ਕਰੇ। ਉਹਨਾਂ ਕਿਹਾ ਕਿ ਸਿੱਕੀ ਅਸਤੀਫਾ ਦੇਣ ਦੀ ਬਜਾਏ ਵਿਧਾਨ ਸਭਾ ਵਿੱਚ ਜਾ ਕੇ ਆਪਣਾ ਵੱਧ ਰੋਸ ਪ੍ਰਗਟ ਕਰਕੇ ਬਾਦਲਾਂ ਨੂੰ ਘੇਰ ਸਕਦਾ ਸੀ ਅਸਤੀਫਾ ਕੋਈ ਮਸਲੇ ਦਾ ਹੱਲ ਨਹੀ ਹੈ। ਉਹਨਾਂ ਕਿਹਾ ਕਿ ਸਿੱਕੀ ਪਹਿਲਾਂ ਵੀ ਪੈਰਾਸੂਟ ਰਾਹੀ ਆਇਆ ਕਾਂਗਰਸੀ ਆਗੂ ਹੈ ਤੇ ਅਜਿਹੇ ਆਗੂਆਂ ਤੋ ਭਵਿੱਖ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਬੱਚਣਾ ਪਵੇਗਾ। ਸਿੱਕੀ ਨੂੰ ਟਿਕਟ ਵੀ ਕਈ ਪੁਰਾਣੇ ਕਾਂਗਰਸੀਆ ਨੂੰ ਅੱਖੋ ਪਰੋਖੇ ਕਰਕੇ ਦਿੱਤੀ ਗਈ ਸੀ ਜਿਸ ਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ।

ਕਾਂਗਰਸ ਪਾਰਟੀ ਨੂੰ ਵੀ ਸਿੱਕੀ ਤੋ ਇਲਾਵਾ ਹਾਲ ਦੀ ਘੜੀ ਕੋਈ ਵੀ ਅਜਿਹਾ ਉਮੀਦਵਾਰ ਨਹੀ ਮਿਲ ਰਿਹਾ ਜਿਹੜਾ ਸਿੱਕੀ ਦਾ ਜਗਾ ਲੈ ਸਕੇ। ਉਮੀਦੀ ਕੀਤੀ ਜਾਂਦੀ ਹੈ ਕਿ ਕਾਂਗਰਸ ਪਾਰਟੀ ਦੇ ਸਿੱਕੇ ਬੰਦ ਆਗੂ ਰਾਣਾ ਗੁਰਜੀਤ ਸਿੰਘ ਦੀ ਧਰਮ ਪਤਨੀ ਜਾਂ ਉਹਨਾਂ ਦੇ ਪਰਿਵਾਰ ਵਿੱਚੋ ਕਿਸੇ ਉਮੀਦਵਾਰ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਅਤੇ ਇਸੇ ਵੇਲੇ ਸਿਰਫ ਰਾਣਾ ਪਰਿਵਾਰ ਹੀ ਅਕਾਲੀਆ ਨਾਲ ਟੱਕਰ ਲੈਣ ਦੀ ਸਮੱਰਥਾ ਰੱਖਦਾ ਹੈ। ਸਿੱਖੀ ਵੀ ਰਾਣਾ ਗੁਰਜੀਤ ਸਿੰਘ ਦਾ ਨਜ਼ਦੀਕੀ ਰਿਸ਼ਤੇਦਾਰ ਹੈ ਤੇ ਉਸ ਨੂੰ ਟਿਕਟ ਦੀ ਰਾਣਾ ਪਰਿਵਾਰ ਦੀ ਸਿਫ਼ਾਰਸ਼ ਤੇ ਹੀ ਮਿਲੀ ਸੀ। ਰਾਣਾ ਕੈਪਟਨ ਅਮਰਿੰਦਰ ਸਿੰਘ ਦੇ ਵਫਾਦਾਰਾਾਂ ਦੀ ਪਹਿਲੀ ਕਤਾਰ ਵਿੱਚ ਆਉਦੇ ਹਨ। ਕੈਪਟਨ ਅਮਰਿੰਦਰ ਸਿੰਘ ਤੋ ਇਲਵਾ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਮੰਗ ਹੈ ਕਿ ਸਿੱਕੀ ਨੂੰ ਟਿਕਟ ਦਿੱਤੀ ਜਾਵੇ। ਜਿੱਤਣ ਲਈ ਸਿੱਕੀ ਕਾਂਗਰਸ ਲਈ ਸਭ ਤੋ ਵੱਧ ਮਜਬੂਤ ਉਮੀਦਵਾਰ ਹੈ ਤੇ ਸਰਕਾਰੀ ਗੁਪਤਚਰ ਏਜੰਸੀਆ ਦਾ ਵੀ ਮੰਨਣਾ ਹੈ ਕਿ ਸਿੱਕੀ ਤੋ ਸਿਵਾਏ ਹੋਰ ਕੋਈ ਵੀ ਉਮੀਦਵਾਰ ਅਕਾਲੀ ਦਲ ਨੂੰ ਲੋਹੇ ਦੇ ਚਨੇ ਨਹੀ ਚਬਾ ਸਕਦਾ।

ਕਾਂਗਰਸ ਭਾਂਵੇ ਦਾਅਵੇ ਕਰ ਰਹੀ ਹੈ ਕਿ ਲੋਕ ਰੋਹ ਨੂੰ ਵੇਖਦਿਆ ਉਹਨਾਂ ਦਾ ਉਮੀਦਵਾਰ ਕਾਫੀ ਵੱਡੀ ਲੀਡ ਨਾਲ ਜਿੱਤ ਜਾਵੇਗਾ ਕਿਉਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੀ ਵੋਟ ਵੀ ਉਹਨਾਂ ਦੇ ਉਮੀਦਵਾਰ ਦੇ ਹੱਕ ਵਿੱਚ ਹੀ ਭੁਗਤੇਗੀ। ਕਾਂਗਰਸ ਦੇ ਸੂਬਾ ਪ੍ਰਧਾਨ ਦੇ ਵਕਾਰ ਲਈ ਇਹ ਚੋਣ ਕਾਫੀ ਮਹੱਤਵਪੂਰਣ ਹੋਵੇਗੀ ਕਿਉਕਿ ਜੇਕਰ ਉਹ ਜਿੱਤ ਜਾਂਦੇ ਹਨ ਉਹਨਾਂ ਦੀ ਪ੍ਰਧਾਨਗੀ ਦਾ ਫਰਲਾ ਮਾਂਹ ਦੇ ਆਟੇ ਹੋਰ ਆਕੜ ਕੇ ਉਹਨਾਂ ਦੀ ਸ਼ਾਨ ਵਿੱਚ ਵਾਧਾ ਕਰੇਗਾ ਜੇਕਰ ਹਾਰ ਜਾਂਦੇ ਹਨ ਤਾਂ ਫਿਰ ਉਹਨਾਂ ਦੇ ਵਕਾਰ ਨੂੰ ਨਮੋਸ਼ੀ ਭਰੀ ਢਾਹ ਲੱਗੇਗੀ ਤੇ ਇਸ ਚੋਣ ਦਾ ਅਸਰ 2017ਵਿੱਚ ਹੋਣ ਵਾਲੀਆ ਵਿਧਾਨ ਸਭਾ ਚੋਣਾਂ ‘ਤੇ ਵੀ ਪੈਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ।