ਕਪੂਰ ਖ਼ਾਨਦਾਨ ਦੀ ਪੁਸ਼ਤੈਨੀ ਹਵੇਲੀ ਢਾਹੁਣ ਵਾਲਿਆਂ ਖ਼ਿਲਾਫ਼ ਕੇਸ ਦਰਜ

By January 18, 2016 0 Comments


pakਪਿਸ਼ਾਵਰ, 18 ਜਨਵਰੀ-ਪਾਕਿਸਤਾਨੀ ਅਧਿਕਾਰੀਆਂ ਨੇ ਉੱਘੇ ਹਿੰਦੀ ਫ਼ਿਲਮਸਾਜ਼ ਤੇ ਅਦਾਕਾਰ ਰਾਜ ਕਪੂਰ ਦੀ ਪੁਸ਼ਤੈਨੀ ਹਵੇਲੀ ਦੇ ਨਵੇਂ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰਵਾੲਿਅਾ ਹੈ ਜਿਨ੍ਹਾਂ ’ਤੇ ਕੌਮੀ ਵਿਰਾਸਤ ਵਾਲੀ ਇਸ ਇਮਾਰਤ ਨੂੰ ਢਾਹੁਣ ਦਾ ਦੋਸ਼ ਹੈ।

ਪੁਰਾਤਤਵ ਤੇ ਅਜਾੲਿਬਘਰ ਦੇ ਡਾੲਿਰੈਕਟੋਰੇਟ ਵੱਲੋਂ ਕੱਲ੍ਹ ਪੁਰਾਣੇ ਪਿਸ਼ਾਵਰ ਸ਼ਹਿਰ ਦੇ ਢੱਕੀ ਮੁਨੱਵਰ ਸ਼ਾਹ ਇਲਾਕੇ ਵਿੱਚ ਸਥਿਤ ਇਸ ਇਕ ਸਦੀ ਪੁਰਾਣੀ ਹਵੇਲੀ ਦੇ ਮਾਲਕਾਂ ਖ਼ਿਲਾਫ਼ ਖ਼ਾਨ ਰਜ਼ੀਕ ਪੁਲੀਸ ਸਟੇਸ਼ਨ ਵਿੱਚ ਕੇਸ ਦਰਜ ਕਰਵਾੲਿਆ ਗਿਆ ਹੈ। ਹਵੇਲੀ ਦੇ ਨਵੇਂ ਮਾਲਕਾਂ ਵੱਲੋਂ ਇਮਾਰਤ ਢਾਹ ਕੇ ੲਿੱਥੇ ੲਿਕ ਕਮਰਸ਼ੀਅਲ ਪਲਾਜ਼ਾ ਬਣਾਉਣ ਦੀ ਯੋਜਨਾ ਹੈ।
ਇਸ ਦੀ ਪਹਿਲੀ ਮੰਜ਼ਲ ਪੂਰੀ ਤਰ੍ਹਾਂ ਢਾਹ ਦਿੱਤੀ ਗਈ ਸੀ ਜਦਕਿ ਦੂਜੀ ਤੇ ਤੀਜੀ ਮੰਜ਼ਲ ਦੇ ਦਰਵਾਜ਼ੇ ਤੇ ਤਾਕੀਆਂ ਵੀ ਪਿਛਲੇ ਹਫ਼ਤੇ ਹਟਾ ਦਿੱਤੇ ਗੲੇ ਸਨ। ਸ਼ਨਿੱਚਰਵਾਰ ਨੂੰ ਪੁਰਾਤਤਵ ਵਿਭਾਗ ਨੇ ਇਸ ਇਤਿਹਾਸਕ ਹਵੇਲੀ ਦੀ ਢਾਹ-ਢੁਹਾੲੀ ਖ਼ਿਲਾਫ਼ ਇਕ ਮੁਕਾਮੀ ਅਦਾਲਤ ਤੋਂ ਸਟੇਅ ਆਰਡਰ ਹਾਸਲ ਕਰ ਲਏ ਸਨ। ਪ੍ਰਿਥਵੀਰਾਜ ਕਪੂਰ ਨੇ 1920 ਵਿੱਚ ਇਹ ਹਵੇਲੀ ਬਣਵਾਈ, ਜਿੱਥੇ ਰਾਜ ਕਪੂਰ ਤੇ ਹੋਰ ਬੱਚਿਆਂ ਦਾ ਜਨਮ ਹੋਇਆ ਸੀ।

ਖੈਬਰ-ਪਖਤੂਨਖਵਾ ਵਿੱਚ ਪਿਛਲੀ ਆਵਾਮੀ ਨੈਸ਼ਨਲ ਪਾਰਟੀ ਦੀ ਸਰਕਾਰ ਵੇਲੇ ਕਪੂਰ ਪਰਿਵਾਰ ਤੇ ਦਲੀਪ ਕੁਮਾਰ ਦੇ ਪੁਸ਼ਤੈਨੀ ਘਰਾਂ ਨੂੰ ਕੌਮੀ ਵਿਰਾਸਤ ਦਾ ਦਰਜਾ ਦਿੱਤਾ ਗਿਆ ਸੀ। ਰਾਜ ਕਪੂਰ ਦੇ ਅਦਾਕਾਰ ਪੁੱਤਰ ਰਿਸ਼ੀ ਕਪੂਰ ਨੇ ਟਵਿਟਰ ਰਾਹੀਂ ਹਵੇਲੀ ਨੂੰ ਬਚਾਉਣ ਲਈ ਕੋਸ਼ਿਸ਼ਾਂ ਕਰਨ ਵਾਲੇ ਪਾਕਿਸਤਾਨੀ ਲੋਕਾਂ ਦਾ ਸ਼ੁਕਰੀਆ ਕੀਤਾ ਹੈ।