ਦੋ ਗੁੱਟਾਂ ਦੀ ਲੜਾਈ ਦੇਖਦੇ ਨੂੰ ਲੱਗੀਆਂ ਗੋਲੀਆਂ

By January 18, 2016 0 Comments


ਲੁਧਿਆਣਾ, 18 ਜਨਵਰੀ-ਡੇਹਲੋਂ ਇਲਾਕੇ ਦੇ ਪਹੀੜ ਚੌਕ ਵਿੱਚ ਅੱਜ ਰਾਤ ਇਕ ਵਿਅਕਤੀ ਨੂੰ ਦੋ ਗੁੱਟਾਂ ਦੀ ਲੜਾਈ ਵੇਖਣਾ ਮਹਿੰਗਾ ਪੈ ਗਿਆ। ਦੋ ਗੁੱਟਾਂ ਦੀ ਲੜਾਈ ਵੇਖਦੇ ਇਸ ਨੌਜਵਾਨ ਦੀ ਲੱਤ ਵਿੱਚ ਤਿੰਨ ਗੋਲੀਆਂ ਲੱਗੀਆਂ ਹਨ। ਉਸ ਨੂੰ ਦੋਸਤ ਨੇ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ। ਫੱਟੜ ਹੋਏ ਨੌਜਵਾਨ ਦੀ ਪਛਾਣ ਜਗਪਾਲ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ ਜੋ ਅਹਿਮਦਗੜ੍ਹ ਦਾ ਰਹਿਣ ਵਾਲਾ ਹੈ। ਉਹ ਅੱਜ ਸਰਪੰਚ ਅਵਤਾਰ ਸਿੰਘ ਦੀ ਕੁੜੀ ਦੇ ਵਿਆਹ ਵਿੱਚ ਸ਼ਾਮਲ ਹੋਣ ਆਇਆ ਸੀ। ਉਹ ਦੋਸਤ ਮਨਪ੍ਰੀਤ ਨਾਲ ਗੱਡੀ ਸਾਈਡ ’ਤੇ ਖੜ੍ਹੀ ਕਰ ਕੇ ਲਡ਼ਾਈ ਦੇਖਣ ਲੱਗ ਪਏ।

Posted in: ਪੰਜਾਬ