ਜਗਰਾਉਂ ਦੇ ਨੌਜਵਾਨ ਦੀ ਸਾਊਦੀ ਅਰਬ ’ਚ ਮੌਤ

By January 18, 2016 0 Comments


boyਜਗਰਾਉਂ, 18 ਜਨਵਰੀ-ਰੋਜ਼ੀ ਰੋਟੀ ਖ਼ਾਤਰ ਛੇ ਮਹੀਨੇ ਪਹਿਲਾਂ ਸਾਊਦੀ ਅਰਬ ਗਏ ਜਗਰਾਉਂ ਦੇ ਸੁਖਬੀਰ ਸਿੰਘ ਉਰਫ਼ ਸੀਪਾ ਦੀ ਸੋਮਵਾਰ ਨੂੰ ਮੌਤ ਹੋ ਗਈ। ਸੀਪਾ ਉਥੇ ਟਰਾਲਾ ਚਲਾਉਂਦਾ ਸੀ ਅਤੇ ਪਿਛਲੇ ਦਿਨੀਂ ਸਡ਼ਕ ਹਾਦਸੇ ਵਿੱਚ ਉਹ ਜ਼ਖ਼ਮੀ ਹੋ ਗਿਆ ਸੀ। ਉਹ ਇਲਾਜ ਦੌਰਾਨ ਅੱਜ ਸਵੇਰੇ ਦਮ ਤੋਡ਼ ਗਿਆ। ਸੀਪਾ ਦੇ ਦੋਸਤਾਂ ਨੇ ਉਸ ਦੇ ਪਰਿਵਾਰ ਨੂੰ ਫੋਨ ’ਤੇ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਸੀਪਾ ਦੇ ਪਰਿਵਾਰ ’ਚ ਪਤਨੀ ਰਮਨਦੀਪ, ਲਡ਼ਕਾ ਸੰਦੀਪ ਸਿੰਘ ਤੇ ਲਡ਼ਕੀ ਪ੍ਰਭਜੋਤ ਕੌਰ ਹੈ। ਪਰਿਵਾਰ ਵੱਲੋਂ ਲਾਸ਼ ਪੰਜਾਬ ਲਿਆਉਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ।

Posted in: ਪੰਜਾਬ