ਕਣਕ ਦੇ ਅਗੇਤੇ ਨਿਸਾਰੇ ਤੋਂ ਕਿਸਾਨ ਹੋਏ

By January 18, 2016 0 Comments


farmarਧੂਰੀ, 18 ਜਨਵਰੀ – ਵਾਤਾਵਰਨ ਵਿਚ ਪੈਦਾ ਹੋਏ ਵੱਡੇ ਬਦਲਾਅ ਦੇ ਦੁਰ ਪ੍ਰਭਾਵ ਦੇ ਸਾਫ਼-ਸੰਕੇਤ ਹਾੜੀ ਦੀ ਮੁੱਖ ਫ਼ਸਲ ਕਣਕ ਉੱਪਰ ਵਿਖਾਈ ਦੇਣ ਕਾਰਨ ਕਿਸਾਨ ਵਰਗ ਪੂਰੀ ਤਰ੍ਹਾਂ ਚਿੰਤਤ ਵਿਖਾਈ ਦੇ ਰਿਹਾ ਹੈ ਅਤੇ ਕਣਕ ਦੀ ਫ਼ਸਲ ਦੀ ਪੈਦਾਵਾਰ ਲਈ ਵਰਦਾਨ ਸਮਝੀ ਜਾਂਦੀ ਜ਼ਿਆਦਾ ਠੰਢ, ਕੋਰਾ, ਧੁੰਦ ਅਤੇ ਮੀਂਹ ਸਾਰਿਆਂ ਦੀ ਹੀ ਮੌਸਮੀ ਅਲੋਪਤਾ ਕਾਰਨ ਕਿਸਾਨ ਫ਼ਿਕਰਮੰਦ ਤਾਂ ਹਨ ਹੀ ਪ੍ਰੰਤੂ ਇਨ੍ਹਾਂ ਲੱਛਣਾਂ ਦੇ ਦੁਰ ਪ੍ਰਭਾਵ ਕਾਰਨ ਕਣਕ ਦੇ ਝਾੜ ਉੱਪਰ ਮਾੜਾ ਪ੍ਰਭਾਵ ਪੈਣ ਦੀ ਉਮੀਦ ਲਗਾਈ ਬੈਠੇ ਹਨ।

ਜਿਸ ਦੇ ਸਿੱਟੇ ਵਜੋਂ 60 ਤੋਂ 70 ਦਿਨਾਂ ਤੱਕ ਦੇ ਪੀਰੀਅਡ ਦੀ ਕਣਕ ਦੀ ਫ਼ਸਲ ਦਾ ਨਿਰੰਤਰ ਵਾਧਾ ਰੁਕਣ ਕਾਰਨ ਕਣਕ ਦੀ ਫ਼ਸਲ ਨਿਸਾਰੇ ਉੱਤੇ ਪਹੁੰਚ, ਅਨੁਕੂਲ ਸਮੇਂ ਤੋਂ ਪਹਿਲਾਂ ਹੀ ਬੱਲੀਆਂ ਕੱਢਣ ਲੱਗੀ ਹੈ। ਜਦਕਿ ਕਿਸਾਨਾਂ ਅਨੁਸਾਰ ਨਿਸਾਰੇ ਦੀ ਇਹ ਸਥਿਤੀ ਮਾਰਚ ਦੇ ਪਹਿਲੇ ਪੰਦ੍ਹਰਵਾੜੇ ਆਉਣੀ ਚਾਹੀਦੀ ਹੈ। ਇਸ ਫਸਲੀ ਬਦਲਾਅ ਦਾ ਮੁੱਖ ਕਾਰਨ ਵਾਤਾਵਰਨ ਵਿਚ ਬਦਲਾਅ ਤਹਿਤ ਘੱਟ ਠੰਢ, ਧੁੰਦ, ਕੋਰਾ ਮੰਨਿਆ ਗਿਆ, ਜਦਕਿ ਇਹ ਫ਼ਸਲ ਦੇ ਅਨੁਕੂਲ ਨਾ ਰਹਿਣ ਕਾਰਨ ਕਣਕ ਦੀ ਫ਼ਸਲ ਆਪਣੇ ਅਧੂਰੇ ਵਿਕਾਸ ਅਤੇ ਫੈਲਾਅ ਉੱਤੇ ਨਾ ਪਹੁੰਚਣ ਦੀ ਬਜਾਏ ਨਿਸਾਰੇ ਦੀ ਸਟੇਜ ਉੱਤੇ ਆ ਗਈ ਹੈ

Posted in: ਪੰਜਾਬ