ਅਕਾਲੀ ਦਲ ਦੇ ਮੰਨ ਵਿਚ ਜੋ ਪੰਥ ਪ੍ਰਤੀ ਦਰਦ ਹੈ ਉਹ ਨਕਲੀ ਪੰਥਕ ਜਮਾਤਾਂ ’ਚ ਕਦੇ ਵੀ ਨਹੀਂ ਹੋ ਸਕਦਾ : ਸਿਰਸਾ

By January 16, 2016 0 Comments


gk sirsaਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪਾਰਟੀ ਅਹੁੱਦੇਦਾਰਾ ਅਤੇ ਕਾਰਕੂਨਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਖੁਲ ਕੇ ਮੈਦਾਨ ’ਚ ਨਿੱਤਰਣ ਦਾ ਆਦੇਸ਼ ਦੇਣ ਦੇ ਨਾਲ ਹੀ ਲਾਪਰਵਾਹੀ ਵਰਤਣ ਵਾਲੇ ਅਹੁੱਦੇਦਾਰਾਂ ਦੇ ਅਹੁੱਦੇ ਸਦੀਵੀਂ ਕਾਇਮ ਨਾ ਰਹਿਣ ਦੀ ਵੀ ਚੇਤਾਵਨੀ ਦਿੱਤੀ ਹੈ। ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਪਾਰਟੀ ਦਫ਼ਤਰ ’ਚ ਨਵੇਂ ਥਾਪੇ ਗਏ ਪਾਰਟੀ ਅਹੁੱਦੇਦਾਰਾਂ ਨੂੰ ਸੰਬੋਧਿਤ ਕਰਦੇ ਹੋਏ ਜੀ.ਕੇ. ਨੇ ਕਮੇਟੀ ਚੋਣਾਂ ’ਚ 80ਤੋਂ 85 ਫੀਸਦੀ ਸੀਟਾਂ ਇੱਕ ਵਾਰ ਫਿਰ ਅਕਾਲੀ ਦਲ ਵੱਲੋਂ ਜਿੱਤਣ ਦਾ ਦਾਅਵਾ ਕੀਤਾ।

ਜੀ.ਕੇ. ਨੇ ਕਿਹਾ ਕਿ ਕਮੇਟੀ ਨੇ ਹਰ ਪੰਥਕ ਮਸਲੇ ’ਤੇ ਮੁਹਰਲੀ ਕਤਾਰ ’ਚ ਲੜਾਈ ਲੜੀ ਹੈ। ਇਸ ਸਬੰਧ ਵਿਚ ਜੀ.ਕੇ. ਨੇ ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ, ਬਾਲਾ ਸਾਹਿਬ ਹਸਪਤਾਲ, 1984 ਦੀ ਯਾਦਗਾਰ, ਜੋਗਾਬਾਈ ਦੀ ਜਮੀਨ, ਸਕੂਲ ਸਟਾਫ ਨੂੰ 6ਵੇਂ ਤਨਖਾਹ ਕਮਿਸ਼ਨ ਦੇਣਾ, ਘਟਗਿਣਤੀ ਕੌਮਾਂ ਲਈ ਸਰਕਾਰੀ ਸਕੀਮਾਂ ਦਾ ਫਾਇਦਾ ਕੌਮ ਨੂੰ ਦਿਵਾਉਣਾ, ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ, ਸਕੂਲਾਂ ’ਚ ਗੈਰਜਰੂਰੀ ਭਰਤੀ ਬੰਦ ਕਰਨਾ, ਜੇਲ੍ਹਾਂ ਵਿਚ ਬੰਦ ਸਿੰਘਾਂ ਵਾਸਤੇ ਲੜਾਈ ਲੜਨਾਂ, ਸਕੂਲਾਂ ਤੇ ਕਾੱਲਜਾਂ ਨੂੰ ਘਟਗਿਣਤੀ ਅਦਾਰੇ ਦਾ ਦਰਜਾ ਦਿਵਾਉਣਾ, ਅਫਗਾਨੀ ਸਿੱਖਾਂ ਦੀ ਲੜਾਈ ਲੜਨਾ, ਕਾਰ ਸੇਵਾ, ਗੁਰੂ ਘਰਾਂ ਦਾ ਸੰੁੰਦਰੀਕਰਣ ਸਣੇ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਵਾਸਤੇ ਕਮੇਟੀ ਵੱਲੋਂ ਕੀਤੇ ਗਏ ਕੰਮਾਂ ਦਾ ਹਵਾਲਾ ਦਿੱਤਾ।

ਜੀ.ਕੇ. ਨੇ ਸਾਬਕਾ ਕਮੇਟੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਵੀ ਸਿਆਸੀ ਤੀਰ ਛੱਡਦੇ ਹੋਏ ਕਾਰਕੂਨਾਂ ਨੂੰ ਸੰਗਤਾਂ ਅੱਗੇ ਰੱਖਣ ਲਈ ਕਈ ਸਵਾਲ ਵੀ ਦਿੱਤੇ। ਜੀ.ਕੇ. ਨੇ ਸਵਾਲ ਕੀਤਾ ਕਿ ਵਿਰੋਧੀ ਅਕਸਰ ਕਹਿੰਦੇ ਹਨ ਕਿ ਕਮੇਟੀ ਨੇ ਕੰਮ ਨਹੀਂ ਕੀਤਾ, ਜੇਕਰ ਇਹ ਗੱਲ ਸੱਚ ਹੈ ਤਾਂ ਕੱਲੇ ਸਰਕਾਰੀ ਫੀਸ ਮੁਆਫੀ ਦੀਆਂ ਸਕੀਮਾਂ ਦਾ ਫਾਇਦਾ ਲੋਕਾਂ ਤਕ ਪਹੁੰਚਾਉਣ ਵਾਸਤੇ ਕਮੇਟੀ ਦੀਆਂ ਕੋਸ਼ਿਸ਼ਾਂ ਸੱਦਕਾ 3 ਸਾਲ ’ਚ ਹੀ 35 ਲੱਖ ਰੁਪਏ ਸਾਲਾਨਾ ਤੋਂ ਵੱਧ ਕੇ ਅਸੀਂ 75 ਕਰੋੜ ਰੁਪਇਆ ਸਾਲਾਨਾ ਸਰਕਾਰੀ ਖਜਾਨੇ ਤੋਂ ਕੱਢ ਕੇ ਲੋਕਾਂ ਦੀਆਂ ਜੇਬਾਂ ਤਕ ਪਹੁੰਚਾਉਣ ਵਿਚ ਕਿਵੇਂ ਕਾਮਯਾਬ ਹੋ ਗਏ ? ਇਸ ਸਕੀਮ ਦੇ ਲਾਭਾਰਥੀਆਂ ’ਚ 70 ਫੀਸਦੀ ਸਿੱਖ ਬੱਚਿਆਂ ਦੇ ਸ਼ਾਮਿਲ ਹੋਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ।

ਜੀ.ਕੇ. ਨੇ ਕਮੇਟੀ ਵੱਲੋਂ ਦਿੱਲੀ ਦੇ ਨਾਲ ਹੀ ਕਾਨਪੁਰ, ਵਿਦਰਭ ਅਤੇ ਜੰਮੂ ਕਸ਼ਮੀਰ ਤਕ ਉਕਤ ਯੋਜਨਾਵਾਂ ਦੇ ਪ੍ਰਚਾਰ ਲਈ ਕੀਤੇ ਗਏ ਕੰਮਾਂ ਦੀ ਵੀ ਜਾਣਕਾਰੀ ਦਿੱਤੀ। ਸਕੂਲਾਂ ’ਚ ਸਰਨਾ ਵੱਲੋਂ ਵਾਧੂ ਭਰਤੀ ਕੀਤੇ ਗਏ 450 ਸਟਾਫ ਮੈਂਬਰਾਂ ਦੇ ਕਾਰਨ ਕਮੇਟੀ ਨੂੰ 120 ਕਰੋੜ ਰੁਪਏ ਸਾਲਾਨਾ ਦੀ ਮਾਲੀ ਚੋਟ ਲਗਣ ਦੀ ਵੀ ਜੀ.ਕੇ. ਨੇ ਜਾਣਕਾਰੀ ਦਿੱਤੀ। ਕਿੱਤਾ ਮੁਖੀ ਕੋਰਸਾ ਤੇ ਕਮੇਟੀ ਵੱਲੋਂ ਜੋਰ ਦੇਣ ਦੇ ਨਾਲ ਹੀ ਨਵੇਂ ਖੋਲੇ ਗਏ 5 ਸੰਗਤ ਸੇਵਾ ਕੇਂਦਰਾਂ ਰਾਹੀਂ ਕਮੇਟੀ ਵੱਲੋਂ ਸਿੱਖਾਂ ਨੂੰ ਕਾਰੋਬਾਰ ਲਈ 6 ਫੀਸਦੀ ਸਾਲਾਨਾ ਦੀ ਦਰ ਤੇ ਕਰਜ਼ ਦਿਵਾਉਣ ਲਈ ਕੀਤੇ ਜਾ ਰਹੇ ਜਤਨਾ ਦਾ ਜਿਕਰ ਕਰਦੇ ਹੋਏ ਜੀ.ਕੇ. ਨੇ ਪਹਿਲੀ ਜਮਾਤ ਤੋਂ ਐਮ.ਏ. ਤਕ ਪੜ੍ਹਾਈ ਕਰ ਰਹੇ ਲੋੜਵੰਦ ਬੱਚਿਆਂ ਨੂੰ ਇਨ੍ਹਾਂ ਸਕੀਮਾਂ ਦਾ ਫਾਇਦਾ ਕਮੇਟੀ ਦੀ ਕੋਸ਼ਿਸ਼ਾਂ ਦਾ ਸੱਦਕਾ ਮਿਲਣ ਦੀ ਗੱਲ ਕੀਤੀ। ਸਰਨਾ ਤੇ ਕਮੇਟੀ ਦੇ ਉੱਚ ਸਿੱਖਿਆ ਅਦਾਰਿਆਂ ਦੀਆਂ 600 ਸੀਟਾਂ ਰੱਦ ਕਰਕੇ ਛੱਡ ਜਾਉਣ ਦਾ ਵੀ ਦੋਸ਼ ਲਗਾਇਆ।

ਕਮੇਟੀ ਸਟਾਫ ਦੀ ਤਣਖਾਹ ਵਿਚ ਹੋਏ ਵਾਧੇ ਕਾਰਨ ਕਮੇਟੀ ਦਾ ਮਾਸਿਕ ਸੈਲਰੀ ਬਿੱਲ 1ਕਰੋੜ 45 ਲੱਖ ਤੋਂ ਵੱਧ ਕੇ 2.5 ਕਰੋੜ ਰੁਪਇਆ ਹੋਣ ਦੀ ਵੀ ਜੀ.ਕੇ. ਨੇ ਗੱਲ ਕਹੀ। ਵੀਰ ਸ਼ਿਵਾਜੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਤਾਕਤਵਰ ਬਾਦਸ਼ਾਹ ਹੋਣ ਦੇ ਬਾਵਜੂਦ ਲੋਕਾਂ ਤਕ ਬਾਬਾ ਜੀ ਬਾਰੇ ਘਟ ਜਾਣਕਾਰੀ ਹੋਣ ਨੂੰ ਜੀ.ਕੇ. ਨੇ ਕਮੇਟੀਆਂ ਦੀ ਕਮਜੌਰੀ ਦੱਸਿਆ। ਜੀ.ਕੇ. ਨੇ ਕਿਹਾ ਕਿ ਮੇਰੀ ਜਾਨ ਜਾ ਸਕਦੀ ਹੈ ਪਰ ਕੌਮ ਨੂੰ ਲੋੜ ਪੈਣ ’ਤੇ ਮੈਂ ਪਿੱਠ ਨਹੀਂ ਦਿਖਾਵਾਂਗਾ। ਜੀ.ਕੇ. ਨੇ ਪਾਰਟੀ ਅਹੁੱਦੇਦਾਰਾਂ ਦਾ ਅਹੁੱਦਾ ਸਿਰਫ ਕੰਮ ਦੇ ਆਧਾਰ ਤੇ ਕਾਇਮ ਰਹਿਣ ਦੀ ਵੀ ਚੇਤਾਵਨੀ ਦਿੱਤੀ।

ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸਮੂਹ ਕਾਰਕੂਨਾਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਇੱਕਜੁਟ ਹੋਣ ਦਾ ਸੱਦਾ ਦਿੰਦੇ ਹੋਏ ਪਾਰਟੀ ਦੇ ਇਤਿਹਾਸ ਬਾਰੇ ਰੌਸ਼ਨੀ ਪਾਈ। ਸਿਰਸਾ ਨੇ ਕਿਹਾ ਕਿ ਅਕਾਲੀ ਦਲ ਦੀ ਸੇਵਾ ਅੰਦਰ ਹੀ 1984 ਦੀ ਯਾਦਗਾਰ ਬਣਨੀ ਸ਼ੁਰੂ ਹੋਈ ਹੈ ਕਿਉਂਕਿ ਅਕਾਲੀ ਦਲ ਦੇ ਮੰਨ ਵਿਚ ਜੋ ਪੰਥ ਪ੍ਰਤੀ ਦਰਦ ਹੈ ਉਹ ਨਕਲੀ ਪੰਥਕ ਜਮਾਤਾਂ ’ਚ ਕਦੇ ਵੀ ਨਹੀਂ ਹੋ ਸਕਦਾ ਹੈ। ਪਾਰਟੀ ਦੇ ਸਕੱਤਰ ਜਨਰਲ ਹਰਮੀਤ ਸਿੰਘ ਕਾਲਕਾ ਨੇ ਪਾਰਟੀ ਦੀ ਮਜ਼ਬੂਤੀ ਲਈ ਬੂਥ ਲੈਵਲ ਤਕ ਬਣਾਏ ਜਾ ਰਹੇ ਜਥੇਬੰਦਕ ਢਾਂਚੇ ਦਾ ਵੇਰਵਾ ਦਿੱਤਾ। ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਹਿਤ ਨੇ ਸਰਨਾ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਨੂੰ 6ਵਾਂ ਤਖਤ ਬਣਾਉਣ ਵਾਸਤੇ ਰਚੀਆਂ ਜਾ ਰਹੀਆਂ ਸਾਜਿਸ਼ਾ ਨੂੰ ਨਾਮਨਜੂਰ ਕਰਦੇ ਹੋਏ ਪਾਕਿਸਤਾਨ ਦੀ ਖੁਫਿਆ ਏਜੰਸੀ ਆਈ.ਐਸ.ਆਈ. ਦੀ ਸ਼ਹਿ ਤੇ ਸਰਨਾ ਵੱਲੋਂ ਇਹ ਵਿਚਾਰ ਫੈਲਾਉਣ ਦਾ ਵੀ ਕਥਿਤ ਦੋਸ਼ ਲਗਾਇਆ। ਹਿਤ ਨੇ ਕਮੇਟੀ ਦੇ ਕੰਮਕਾਜ ਨੂੰ ਚੰਗਾ ਐਲਾਨਦੇ ਹੋਏ ਆਪਣੇ ਤਜ਼ਰਬੇ ਤੋਂ ਨਸੀਹਤਾਂ ਵੀ ਕਮੇਟੀ ਪ੍ਰਬੰਧਕਾਂ ਨੂੰ ਦਿੱਤੀਆਂ। ਇਸ ਮੌਕੇ ਪਾਰਟੀ ਦੇ ਸਾਬਕਾ ਵਿਧਾਇਕ, ਸਮੂਹ ਦਿੱਲੀ ਕਮੇਟੀ ਮੈਂਬਰ, ਨਿਗਮ ਪਾਰਸ਼ਦ ਅਤੇ ਪਾਰਟੀ ਕਾਰਕੁਨ ਵੱਡੀ ਗਿਣਤੀ ਵਿਚ ਮੌਜੂਦ ਸਨ।
Tags: ,
Posted in: ਰਾਸ਼ਟਰੀ