ਭਗਤਾ ਭਾਈ ਕਾ ਵਿਖੇ ਉੱਡੀਆ ਸਰੇਆਮ ਸਿੱਖ ਰਹਿਤ ਮਰਿਯਾਦਾ ਦੀਆ ਧੱਜੀਆ

By January 16, 2016 0 Comments


ਸਾਧ ਨੇ ਕੀਤੀ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਗੁਰਬਾਣੀ ਦੀ ਕਥਾ
ਪਿਛਲੇ ਲੰਮੇ ਸਮੇ ਤੋ ਸਿਆਸੀ ਸਹਿ ਤੇ ਕੀਤਾ ਜਾ ਰਿਹਾ ਹੈ ਉਕਤ ਸਾਧ ਵਲੋਂ ਸਿੱਖੀ ਸਿਧਾਂਤਾ ਦਾ ਘਾਣ
karnail
ਭਾਈ ਰੂਪਾ 16 ਜਨਵਰੀ ( ਅਮਨਦੀਪ ਸਿੰਘ ) : ਸ੍ਰੋਮਣੀ ਕਮੇਟੀ ਆਗੂਆ ਵਲੋਂ ਗੁਰੂ ਦੀ ਗੋਲਕ ਵਿਚੋ ਤਨਖਾਹਾ ਲੈਣ ਦੇ ਵਾਬਜੂਦ ਵੀ ਆਪਣੀਆ ਜੁੰਮੇਵਾਰੀਆ ਨਾ ਨਿਭਾਉਣ ਕਾਰਣ ਸਿੱਖੀ ਸਿਧਾਂਤਾ ਤੇ ਹਮਲੇ ਲਗਾਤਾਰ ਜਾਰੀ ਹਨ ਇਸੇ ਤਰਾ ਦਾ ਮਸਲਾ ਸ਼ਹਿਰ ਭਗਤਾ ਭਾਈਕਾ ਵਿਖੇ ਕੋਠਾ ਗੁਰੂ ਕਾ ਰੋਡ ਉੱਪਰ ਟੈਕਸੀ ਸਟੈਂਡ ਯੂਨੀਅਨ ਵਲੋਂ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦੇਖਣ ਨੂੰ ਮਿਲਿਆ ਜਿੱਥੇ ਇੱਕ ਦਾੜੀ ਅਤੇ ਕੇਸ ਕੱਟੇ ਹੋਏ ਸਾਧ ਨੇ ਸਿਰ ਤੇ ਪੰਜ ਸੱਤ ਗਿੱਠਾ ਦਾ ਕਪੜਾ ਬੰਨ ਕੇ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਗੁਰਬਾਣੀ ਦੀ ਕਥਾ ਕੀਤੀ ਜਿਸ ਸਬੰਧੀ ਰੋਸ ਜਾਹਰ ਕਰਦਿਆ ਇਲਾਕੇ ਦੀਆ ਸਿੱਖ ਸੰਗਤਾ ਨੇ ਮਸਲਾ ਮੀਡੀਆ ਦੇ ਧਿਆਨ ਵਿਚ ਲਿਆਂਦਾ, ਜਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਵਿਚ ਸਾਫ਼ ਸਾਫ਼ ਲਿਖਿਆ ਹੋਇਆ ਹੈ ਕਿ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਕਥਾ ਜਾ ਕੀਰਤਨ ਸਿਰਫ ਸਿੱਖ ਹੀ ਕਰ ਸਕਦਾ ਹੈ ਭਾਵ ਕੇ ਕੋਈ ਗੈਰ ਸਿੱਖ ਜਾ ਪਤਿਤ ਵਿਆਕਤੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਕਥਾ ਜਾ ਕੀਰਤਨ ਨਹੀ ਕਰ ਸਕਦਾ ਪਰ ਸ੍ਰੋਮਣੀ ਕਮੇਟੀ ਆਗੂਆ ਅਤੇ ਅਖੌਤੀ ਜੱਥੇਦਾਰਾ ਵਲੋਂ ਕੋਈ ਕਾਰਵਾਈ ਨਾ ਕਰਨ ਕਾਰਣ ਪਿਛਲੇ ਲੰਮੇ ਸਮੇ ਤੋ ਉਕਤ ਸਾਧ ਸੁਆਮੀ ਰਾਮਤੀਰਥ ਡੇਰਾ ਗੁਰੂਸਰ ਜਲਾਲ ਵਾਲੇ ਵਲੋਂ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿਚ ਗੁਰਬਾਣੀ ਦੀ ਕਥਾ ਕਰ ਕੇ ਸਰੇਆਮ ਸਿੱਖੀ ਸਿਧਾਂਤਾ ਦਾ ਘਾਣ ਕੀਤਾ ਜਾ ਰਿਹਾ ਹੈ ਇੱਥੇ ਹੀ ਬੱਸ ਨਹੀ ਬਲਕੇ ਉਕਤ ਸਾਧ ਵੱਲੋਂ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿਚ ਬਾਹਮਣਵਾਦ ਦੀਆ ਕਹਾਣੀਆ ਸੁਣਾ ਕੇ ਆਰ ਐੱਸ ਐੱਸ ਦੀ ਸਿੱਖਾ ਨੂੰ ਹਿੰਦੂ ਬਣਾਉਣ ਵਾਲੀ ਸੋਚ ਨੂੰ ਵੀ ਵੜਾਵਾ ਦਿੱਤਾ ਜਾ ਰਿਹਾ ਹੈ | ਦੱਸਣਯੋਗ ਹੈ ਕਿ ਉਕਤ ਸਾਧ ਵਲੋਂ ਕੀਤੇ ਜਾ ਰਹੇ ਸਿੱਖੀ ਸਿਧਾਂਤਾ ਦੇ ਘਾਣ ਕਾਰਣ ਪਹਿਲਾ ਵੀ ਕਈ ਪਿੰਡਾ ਦੀਆ ਸਿੱਖ ਸੰਗਤਾ ਇਸ ਤੇ ਇਤਰਾਜ ਜਤਾ ਚੁੱਕੀਆ ਹਨ ਇਸ ਸਬੰਧੀ ਜਦੋ ਸਮਾਗਮ ਕਰਵਾਉਣ ਵਾਲੇ ਮੁੱਖ ਪ੍ਰਬੰਧਕ ਹਰਬੰਸ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਸਾਡੇ ਵਲੋਂ ਹਰ ਸਾਲ ਹੀ ਸੁਆਮੀ ਰਾਮਤੀਰਥ ਜੀ ਪਾਸੋ ਕਥਾ ਕਰਵਾਈ ਜਾਂਦੀ ਹੈ ਉਹਨਾ ਕਿਹਾ ਕੇ ਹੋਰ ਵੀ ਕਈ ਥਾਵਾ ਤੇ ਬਾਬਾ ਜੀ ਕਥਾ ਕਰ ਚੁੱਕੇ ਹਨ ਜੋ ਗੁਰਬਾਣੀ ਵਿਚੋ ਲੋਕਾ ਨੂੰ ਸਿਖਿਆ ਦੇ ਰਹੇ ਹਨ ਜਦ ਉਹਨਾ ਨੂੰ ਪੰਥ ਪ੍ਰਵਾਨਿਤ ਸਿੱਖ ਰਹਿਤ ਦੀ ਮਰਿਯਾਦਾ ਦੀ ਹੋ ਰਹੀ ਉਲੰਘਣਾ ਬਾਰੇ ਪੁਛਿਆ ਤਾ ਉਹਨਾ ਨੇ ਕਿਹਾ ਕੇ ਸਾਨੂੰ ਮਰਿਯਾਦਾ ਬਾਰੇ ਪਤਾ ਨਹੀ ਹੈ ਤੇ ਨਾ ਹੀ ਸਾਨੂੰ ਕਿਸੇ ਨੇ ਦਸਿਆ ਹੈ ਇਸ ਸਬੰਧੀ ਜਦੋ ਸੁਆਮੀ ਰਾਮਤੀਰਥ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸਿਸ ਕੀਤੀ ਤਾ ਉਹਨਾ ਨਾਲ ਸੰਪਰਕ ਨਹੀ ਹੋ ਸਕਿਆ ਡੇਰੇ ਦੇ ਪ੍ਰਬੰਧਕ ਗੰਗਾ ਰਾਮ ਨੇ ਕਿਹਾ ਕਿ ਬਾਬਾ ਜੀ ਕਿਸੇ ਸਮਾਗਮ ਵਿਚ ਬਿਜੀ ਹੋ ਸਕਦੇ ਹਨ, ਇਸ ਸਬੰਧੀ ਜਦੋ ਸ੍ਰੀ ਗੁਰੂ ਗਰੰਥ ਸਾਹਿਬ ਸਤਿਕਾਰ ਕਮੇਟੀ ਲੋਹੀਆ ਦੇ ਆਗੂ ਭਾਈ ਸੁਖਜੀਤ ਸਿੰਘ ਖੋਸਾ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿ ਇਹਨਾ ਡੇਰੇਦਾਰਾ ਨੂੰ ਆਪਣੀਆ ਪੰਥ ਵਿਰੋਧੀ ਚਾਲਾ ਤੋ ਬਾਜ ਆਉਣਾ ਚਾਹੀਦਾ ਹੈ ਨਾਲ ਹੀ ਉਹਨਾ ਕਿਹਾ ਕਿ ਜੇਕਰ ਉਕਤ ਸਾਧ ਵਲੋਂ ਸਿੱਖੀ ਸਿਧਾਂਤਾ ਦਾ ਘਾਣ ਕਰਨਾ ਬੰਦ ਨਾ ਕੀਤਾ ਗਿਆ ਤਾ ਮਜਬੂਰਨ ਸਾਡੇ ਵਲੋਂ ਉਕਤ ਸਾਧ ਉਪਰ ਪੰਥਿਕ ਕਾਰਵਾਈ ਕੀਤੀ ਜਾਵੇਗੀ, ਇਸ ਸਬੰਧੀ ਜਦੋ ਤਖਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਗੁਰਮੁੱਖ ਸਿੰਘ ਨਾਲ ਫੋਨ ਤੇ ਗੱਲ ਕਰਨੀ ਚਾਹੀ ਤਾ ਪਹਿਲਾ ਦੀ ਤਰਾ ਉਹਨਾ ਨੇ ਆਪਣਾ ਫੋਨ ਰਸੀਵ ਨਾ ਕੀਤਾ ਇਸ ਮਸਲੇ ਸਬੰਧੀ ਜਦੋ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਭਾਈ ਦਿਲਬਾਗ ਸਿੰਘ ਨਾਲ ਗੱਲ ਕੀਤੀ ਤਾ ਉਹਨਾ ਕਿਹਾ ਕਿਹਾ ਕੇ ਮਸਲਾ ਅਖਵਾਰ ਵਿਚ ਆਉਣ ਤੋ ਬਾਅਦ ਸਾਡੇ ਵਲੋਂ ਜਰੂਰ ਬਣਦੀ ਕਾਰਵਾਈ ਕੀਤੀ ਜਾਵੇਗੀ, ਹੁਣ ਦੇਖਣਾ ਹੋਵੇਗਾ ਕਿ ਸਿਆਸੀ ਸਹਿ ਪ੍ਰਾਪਤ ਉਕਤ ਸਾਧ ਤੇ ਸ੍ਰੋਮਣੀ ਕਮੇਟੀ ਕੀ ਕਾਰਵਾਈ ਕਰਦੀ ਹੈ |