ਸੁਰੱਖਿਆ ਹਿਰਾਸਤ ‘ਚ ਹੈ ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ-ਪਾਕਿਸਤਾਨ

By January 15, 2016 0 Comments


mਲਾਹੌਰ/ਨਵੀਂ ਦਿੱਲੀ, 15 ਜਨਵਰੀ (ਏਜੰਸੀ)—ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਮੁਖੀ ਮੌਲਾਨਾ ਮਸੂਦ ਅਜ਼ਹਰ ਨੂੰ ਪੁਲਿਸ ਨੇ ਸੁਰੱਖਿਆ ਹਿਰਾਸਤ ਵਿਚ ਲੈ ਲਿਆ ਹੈ|
ਪਾਕਿਸਤਾਨੀ ਪੰਜਾਬ ਦੇ ਕਾਨੂੰਨ ਮੰਤਰੀ ਰਾਣਾ ਸਨਾਉਲਾ ਨੇ ਸਮਾਚਾਰ ਚੈਨਲ ‘ਡਾਨ ਨਿਊਜ਼’ ਦੇ ਟੀ.ਵੀ. ਸ਼ੋਅ ‘ਨਿਊਜ਼ ਆਈ’ ਵਿਚ ਇਕ ਸਵਾਲ ਦੇ ਜਵਾਬ ਵਿਚ ਮਸੂਦ ਅਜ਼ਹਰ ਨੂੰ ਉਸ ਦੇ ਸਾਥੀਆਂ ਸਮੇਤ ਸੁਰੱਖਿਆ ਹਿਰਾਸਤ ਵਿਚ ਲੈਣ ਦੀ ਪੁਸ਼ਟੀ ਕੀਤੀ ਹੈ | ਉਨ੍ਹਾਂ ਸਾਫ਼ ਕੀਤਾ ਕਿ ਉਸ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ | ਸਨਾਉਲਾ ਨੇ ‘ਡਾਨ ਨਿਊਜ਼’ ਨੂੰ ਕਿਹਾ, ‘ਮਸੂਦ ਅਜ਼ਹਰ ਨੂੰ ਪੰਜਾਬ ਪੁਲਿਸ ਦੇ ਅੱਤਵਾਦ ਨਿਰੋਧਕ ਵਿਭਾਗ ਨੇ ਸੁਰੱਖਿਆ ਹਿਰਾਸਤ ਵਿਚ ਲਿਆ ਹੈ |’ ਇਸ ਤੋਂ ਪਹਿਲਾਂ ਸਰਕਾਰ ਨੇ ਇਨ੍ਹਾਂ ਖ਼ਬਰਾਂ ਦੀ ਨਾ ਤਾਂ ਪੁਸ਼ਟੀ ਕੀਤੀ ਤੇ ਨਾ ਹੀ ਇਨਕਾਰ ਕੀਤਾ ਕਿ ਅਜ਼ਹਰ ਨੂੰ ਸੁਰੱਖਿਆ ਹਿਰਾਸਤ ਵਿਚ ਲਿਆ ਹੈ|