ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੋਲੀ ਚੱਲਣ ਨਾਲ ਸੇਵਾਦਾਰ ਫੱਟੜ

By January 14, 2016 0 Comments


sgpcਅੰਮ੍ਰਿਤਸਰ 14 ਜਨਵਰੀ (ਜਸਬੀਰ ਸਿੰਘ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਸੰਗਤਾਂ ਉਸ ਵੇਲੇ ਭੈਭੀਤ ਹੋ ਗਈਆ ਜਦੋਂ ਦੁੱਖ ਭੰਜਨੀ ਬੇਰੀ ਕੋਲ ਡਿਊਟੀ ਕਰਦਾ ਇੱਕ ਸੇਵਾਦਾਰ ਗੋਲੀ ਲੱਗਣ ਨਾਲ ਫੱਟੜ ਹੋ ਗਿਆ ਅਤੇ ਬੰਦੂਕ ਦੀ ਗੋਲੀ ਉਸ ਦੀ ਦਸਤਾਰ ਤੇ ਜੈਕਟ ਨੂੰ ਚੀਰਦੀ ਦੀ ਹੋਈ ਉਸ ਦੀ ਛਾਤੀ ਤੇ ਜਖਮ ਕਰ ਗਈ ਪਰ ਖੁਸ਼ਕਿਸਮਤੀ ਨਾਲ ਉਹ ਵਾਲ ਵਾਲ ਬੱਚ ਗਿਆ ਤੇ ਉਸ ਦੀ ਹਾਲਤ ਖਤਰੇ ਤੋ ਬਾਹਰ ਦੱਸੀ ਜਾਂਦੀ ਹੈ।
ਪ੍ਰਾਪਤ ਜਾਣਾਕਰੀ ਅਨੁਸਾਰ ਅੱਜ ਦਪਿਹਰ ਬਾਅਦ ਸ਼ਰੋਮਣੀ ਕਮੇਟੀ ਦਾ ਸੇਵਦਾਰ ਗੁਰਪ੍ਰੀਤ ਸਿੰਘ ਪੁੱਤਰ ਸ੍ਰ ਸੰਤੋਖ ਸਿੰਘ ਵਾਸੀ ਜੰਬੋਵਾਲ ਦੁੱਖ ਭੰਜਨੀ ਬੇਰੀ ਕੋਲ ਆਪਣੀ ਡਿਊਟੀ ਕਰ ਰਿਹਾ ਸੀ ਕਿ ਇੱਕ ਗੋਲੀ ਕਾਫੀ ਦੂਰ ਤੋ ਆਈ ਤੇ ਉਸ ਦੀ ਦਸਤਾਰ ਦੇ ਖੱਬੇ ਪਾਸੇ ਦੇ ਪੱਲਿਆ ਨੂੰ ਚੀਰਦੀ ਹੋਈ ਜੈਕਟ ਵਿੱਚੋ ਦੀ ਲੰਘ ਕੇ ਛਾਤੀ ਤੇ ਜਾ ਲੱਗੀ। ਉਸੇ ਵੇਲੇ ਸੰਗਤਾਂ ਵਿੱਚ ਭਗਦੜ ਮੱਚ ਗਈ ਤੇ ਸੇਵਾਦਾਰ ਨੂੰ ਬਾਕੀ ਮੁਲਾਜਮਾਂ ਨੇ ਤੁਰੰਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਜਿਥੇ ਡਾਕਟਰਾਂ ਦੀ ਰਿਪੋਰਟ ਮੁਤਾਬਕ ਉਸ ਦੀ ਹਾਲਤ ਖਤਰੇ ਤੋ ਬਾਹਰ ਹੈ। ਗੋਲੀ ਕਰੀਬ ਇੱਕ ਕਿਲੋਮੀਟਰ ਦੂਰ ਤੋ .315 ਬੋਰ ਦੀ ਰਾਈਫਲ ਦੀ ਆਈ ਸੀ। ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸ਼ਰਧਾਲੂ ਭਾਂਵੇ ਮੱਥਾ ਆਮ ਵਾਂਗ ਟੇਕ ਰਹੇ ਹਨ ਪਰ ਗੋਲੀ ਨੂੰ ਲੈ ਕੇ ਹਰ ਕੋਈ ਹੈਰਾਨ ਜਰੂਰ ਹੈ।

ਜਿਲ•ੁਾ ਪੁਲੀਸ ਮੁੱਖੀ ਸ੍ਰ ਜਾਤਿੰਦਰ ਸਿੰਘ ਔਲਖ ਦੇ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋ ਕਰੀਬ ਜਲਿਆਵਾਲਾ ਬਾਗ ਦੇ ਨੇੜਿਉ ਚਲਾਈ ਗਈ ਗੋਲੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਗੁਰਪ੍ਰੀਤ ਸਿੰਘ ਨੂੰ ਲੱਗੀ ਹੈ ਪਰ ਗੋਲੀ ਦੂਰ ਤੋਂ ਚੱਲੀ ਹੋਣ ਕਾਰਨ ਉਹ ਵਾਲ ਵਾਲ ਬੱਚ ਗਿਆ। ਦੂਰੋ ਗੋਲੀ ਆਈ ਹੋਣ ਕਰਕੇ ਉਸ ਦੀ ਦਸਤਾਰ ਨੂੰ ਚੀਰਦੀ ਹੋਈ ਗੋਲੀ ਛਾਤੀ ਤੇ ਲੱਗੀ ਤੇੋ ਗੋਲੀ ਮਾਮੂਲੀ ਜਖਮ ਕਰ ਗਈ। ਉਹਨਾਂ ਦੱਸਿਆ ਕਿ ਗੋਲੀ ਜੇਕਰ ਨੋੜਿਉ ਚੱਲੀ ਹੁੰਦੀ ਤਾਂ ਉਹ ਪੀੜਤ ਦੀ ਜਾਨ ਦਾ ਵੀ ਨੁਕਸਾਨ ਕਰ ਸਕਦੀ ਸੀ। ਉਹਨਾਂ ਕਿਹਾ ਕਿ ਫੋਰੈਸਿਕ ਵਿਭਾਗ ਦੇ ਮਾਹਿਰਾਂ ਨੂੰ ਬੁਲਾਇਆ ਗਿਆ ਤੇ ਉਹ ਹੀ ਦੱਸ ਸਕਣਗੇ ਕਿ ਗੋਲੀ ਕਿਸ ਪਾਸੇ ਕਿੰਨੀ ਦੂਰ ਤੋ ਆਈ ਹੋਵੇਗੀ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਜਿਲ•ਾ ਪ੍ਰਸ਼ਾਸ਼ਨ ਵੱਲੋ ਜਾਰੀ ਕੀਤੇ ਗਏ .315 ਦੇ ਲਾਇਸੰਸਾਂ ਨੂੰ ਵੀ ਖੰਗਾਲਿਆ ਜਾ ਰਿਹਾ ਹੈ ਕਿ ਕਿਹੜੇ ਕਿਹੜੇ ਵਿਅਕਤੀਆ ਕੋਲ ਇਹ ਬੰਦੂਕਾਂ ਹਨ। ਉਹਨਾਂ ਕਿਹਾ ਕਿ ਆਮ ਤੌਰ ਤੇ ਇਹ ਰਾਈਫਲ ਪੁਲੀਸ ਦੇ ਸਿਪਾਹੀਆ ਨੂੰ ਵੀ ਡਿਊਟੀ ਸਮੇੰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਇਹ ਵੀ ਜਾਨਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਗੋਲੀ ਚਲਾਉਣ ਵਾਲੇ ਦੀ ਮਨਸ਼ਾ ਕੀ ਸੀ।

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀ ਹੈ ਪਰ ਉਹ ਗੋਲੀ ਦਾ ਨਾਮ ਸੁਣ ਕੇ ਪੂਰੀ ਤਰ•ਾ ਭੈਭੀਤ ਜਰੂਰ ਹੋ ਗਿਆ ਸੀ। ਉਸ ਨੇ ਕਿਹਾ ਕਿ ਉਹ ਤਾਂ ਦੁੱਖ ਭੰਜਨੀ ਬੋਰ ਕੋਲ ਡਿਊਟੀ ਕਰ ਰਿਹਾ ਸੀ ਤੇ ਉਸ ਨੂੰ ਤਾਂ ਉਸ ਵੇਲੇ ਪਤਾ ਲੱਗਾ ਜਦੋ ਗੋਲੀ ਦਾ ਸ਼ੇਕ ਉਸ ਦੀ ਛਾਤੀ ਨੂੰ ਲੱਗਾ। ਉਸ ਨੇ ਦੱਸਿਆ ਕਿ ਕੋਲ ਖੜੇ ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ।
ਇਸ ਸਬੰਧੀ ਜਦੋ ਮਨੈਜਰ ਸ੍ਰੀ ਦਰਬਾਰ ਸਾਹਿਬ ਸ੍ਰ ਸੁਲੱਖਣ ਸਿੰਘ ਨੂੰ ਪੁੱਛਿਆ ਤਾਂ ਉਹਨਾਂ ਨੇ ਵੀ ਗੋਲੀ ਲੱਗਣ ਦੀ ਪ੍ਰੁਸ਼ਟੀ ਕਰਦਿਆ ਕਿਹਾ ਕਿ ਘਟਨਾ ਬਹੁਤ ਮੰਦਭਾਗੀ ਹੈ ਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੀ.ਸੀ.ਟੀ.ਵੀ ਕੈਮਰਿਆ ਦੀ ਫੁਟੇਜ ਵਿੱਚ ਵੀ ਗੋਲੀ ਆਉਦੀ ਵੇਖੀ ਗਈ ਹੈ। ਉਹਨਾਂ ਕਿਹਾ ਕਿ ਜਦੋਂ ਗੋਲੀ ਪੱਗ ਵਿੱਚ ਲੱਗੀ ਤਾਂ ਪੱਗ ਇੱਕ ਪਾਸੇ ਥੱਲੇ ਡਿੱਗ ਪਈ। ਉਹਨਾਂ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਨਾਲ ਵਾਲੇ ਸੇਵਾਦਾਰ ਨੇ ਉਸ ਨੂੰ ਦੱਸਿਆ ਕਿ ਇਹ ਗੋਲੀ ਦੀ ਮੋਰੀ ਕਰਕੇ ਗਈ ਹੈ। ਉਹਨਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਸੰਗਤਾਂ ਬੇਖੌਫ ਮੱਥਾ ਟੇਕ ਰਹੀਆ ਹਨ ਤੇ ਗੁਰਪ੍ਰੀਤ ਸਿੰਘ ਬਿਲਕੁਲ ਠੀਕ ਠਾਕ ਹੈ। ਉਹਨਾਂ ਕਿਹਾ ਕਿ ਪੁਲੀਸ ਨੂੰ ਰਿਪੋਰਟ ਦੇ ਦਿੱਤੀ ਗਈ ਤੇ ਪੁਲੀਸ ਇਸ ਦੀ ਜੰਗੀ ਪੱਧਰ ਤੇ ਛਾਣਬੀਣ ਕਰ ਰਹੀ ਹੈ।