ਅਮਰੀਕਾ ‘ਚ ਸਿੱਖ ਬੱਸ ਡਰਾਈਵਰ ‘ਤੇ ਹਮਲਾ, ਅੱਤਵਾਦੀ ਦੱਸਿਆ

By January 14, 2016 0 Comments


sikhਵਾਸ਼ਿੰਗਟਨ, 14 ਜਨਵਰੀ -ਲਾਸ ਏਾਜਲਸ ਵਿਖੇ ਇਕ ਸਿੱਖ ਡਰਾਈਵਰ ‘ਤੇ ਬੁਰੀ ਤਰਾਂ ਹਮਲਾ ਕੀਤਾ ਗਿਆ ਅਤੇ ਉਸ ਨੂੰ ਅੱਤਵਾਦੀ ਅਤੇ ਆਤਮਘਾਤੀ ਬੰਬਾਰ ਦੱਸਿਆ ਗਿਆ | ਪੀੜਤ ਦੇ ਨੁਮਾਇੰਦਗੀ ਕਰਨ ਵਾਲੇ ਗਰੁੱਪ ਨੇ ਅੱਜ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇਣ ਦੇ ਦੋ ਮਹੀਨਿਆਂ ਬਾਅਦ ਦੱਸਿਆ | ਸਿੱਖ ਕੁਲੀਸ਼ਨ ਗਰੁੱਪ ਜੋ ਪੀੜਤ ਬਲਵਿੰਦਰ ਜੀਤ ਸਿੰਘ ਜੋ ਬੱਸ ਡਰਾਈਵਰ ਦੇ ਤੌਰ ‘ਤੇ 17 ਸਾਲ ਤੋਂ ਕੰਮ ਕਰ ਰਿਹਾ ਹੈ ਦੀ ਨੁਮਾਇੰਦਗੀ ਕਰ ਰਿਹਾ ਹੈ | 6 ਨਵੰਬਰ ਨੂੰ ਜਦੋਂ ਇਕ ਯਾਤਰੀ ਨੇ ਉਸ ਨੂੰ ਕੁੱਟਿਆ ਜਾ ਰਿਹਾ ਸੀ ਤਾਂ ਉਸ ਨੇ ਆਪਣਾ ਪੈਰ ਬਰੇਕ ‘ਤੇ ਰੱਖ ਦਿੱਤਾ ਤਾਂ ਕਿ ਬੱਸ ‘ਚ ਸਵਾਰ ਹੋਰ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਹਮਲੇ ਦੇ ਬਾਅਦ ਬਲਵਿੰਦਰਜੀਤ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਸ ਦੀ ਅੱਖ ਸੁੱਜ ਗਈ ਸੀ ਅਤੇ ਨੀਲ ਪੈ ਗਿਆ ਸੀ, ਚਿਹਰੇ ਅਤੇ ਜਬਾੜੇ ‘ਤੇ ਸੱਟਾਂ ਲੱਗੀਆਂ ਅਤੇ ਅੱਖ ‘ਚ ਇਨਫੈਕਸ਼ਨ ਹੋ ਗਈ |

ਸਿੱਖ ਕੋਲੀਸ਼ਨ ਨੇ ਕਿਹਾ ਕਿ ਦੋ ਮਹੀਨੇ ਬਾਅਦ ਵੀ ਉਸ ਨੂੰ ਧੁੰਦਲਾ ਦਿਖਾਈ ਦਿੰਦਾ ਹੈ ਅਤੇ ਦਰਦ ਹੁੰਦੀ ਹੈ | ਭਾਵੇਂ ਉਸ ਨੇ ਇਸ ਘਟਨਾ ਦੀ ਜਾਣਕਾਰੀ ਫੌਰਨ ਪੁਲਿਸ ਨੂੰ ਦੇ ਦਿੱਤੀ ਉਸ ਨੇ ਸਿੱਖ ਕੋਲੀਸ਼ਨ ਨਾਲ ਸੰਪਰਕ ਕਰਨ ਤੱਕ ਜਨਤਾ ‘ਚ ਆਉਣ ਦੀ ਦੇਰੀ ਕੀਤੀ, ਕਿਉਂਕਿ ਉਸ ਨੂੰ ਨਹੀਂ ਸੀ ਪਤਾ ਕਿ ਅਜਿਹਾ ਕਿਸ ਤਰਾਂ ਕਰਨਾ ਹੈ | ਸਿੱਖ ਕੋਲੀਸ਼ਨ ਰਾਹੀਂ ਜਾਰੀ ਕੀਤੇ ਬਿਆਨ ‘ਚ ਉਸ ਨੇ ਕਿਹਾ ਕਿ ਉਸ ਨੂੰ ਪਤਾ ਹੈ ਕਿ ਉਸ ਨਾਲ ਜੋ ਬੀਤਿਆ ਉਸ ਨੂੰ ਸਾਂਝਾ ਕਰਨ ਨਾਲ ਦੇਸ਼ ‘ਚ ਭਾਈਚਾਰੇ ਨਾਲ ਵਾਪਰਦੀਆਂ ਨਫ਼ਰਤ ਦੀਆਂ ਘਟਨਾਵਾਂ ਅਤੇ ਕੱਟੜਤਾ ‘ਤੇ ਰੌਸ਼ਨੀ ਪਵੇਗੀ | ਇਨ੍ਹਾਂ ਅਪਰਾਧਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਲਾਸ ਏਾਜਲਸ ਦੇ ਕਾਊਾਟੀ ਸ਼ੈਰਿਫ ਦਫ਼ਤਰ ਅਨੁਸਾਰ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਕਿਸੇ ਹੋਰ ਮਾਮਲੇ ‘ਚ ਲਾਸ ਏਾਜਲਸ ਪੁਲਿਸ ਵਿਭਾਗ ਦੀ ਹਿਰਾਸਤ ‘ਚ ਹੈ | ਸਿੱਖ ਕੋਲੀਸ਼ਨ ਦੀ ਕਾਨੂੰਨੀ ਟੀਮ ਇਸ ਮਾਮਲੇ ਦੀ ਨਸਲੀ ਹਮਲੇ ਵਜੋਂ ਜਾਂਚ ਕਰਵਾਉਣ ਲਈ ਕੰਮ ਕਰ ਰਹੀ ਹੈ |