ਪੁਲਿਸ ਵਰਦੀ ਨਾਲ ਨੀਲੀ ਪੱਗ ਬੰਨ੍ਹਣ ਦੇ ਹੁਕਮ ਵਾਪਸ

By January 14, 2016 0 Comments


ਰੂੜੇਕੇ ਕਲਾ, 14 ਜਨਵਰੀ – ਪਿਛਲੇ ਦਿਨੀਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਪੁਲਿਸ ਵਰਦੀ ਨਾਲ ਨੀਲੀ ਪੱਗ ਬੰਨ੍ਹਣ ਦੇ ਹੋਏ ਹੁਕਮ ਵਾਪਸ ਹੋਣ ਕਾਰਨ ਪੁਲਿਸ ਮੁਲਾਜ਼ਮਾਂ ‘ਚ ਹਲਚਲ ਮੱਚ ਗਈ ਹੈ | ਮਾਘੀ ਮੇਲੇ ‘ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੀਆਂ ਕਾਨਫ਼ਰੰਸਾਂ ਤੇ ਪੁਲਿਸ ਮੁਲਾਜ਼ਮ ਹੁਣ ਫੇਰ ਪਹਿਲਾਂ ਵਾਲੀ ਅੰਗਰੇਜ਼ ਸਰਕਾਰ ਦੇ ਸ਼ਾਸਨ ਤੋਂ ਲੈ ਕੇ ਚੱਲੀ ਆ ਰਹੀ ਲਾਲ ਝਾਲਰ ਵਾਲੀ ਟੋਪੀ ਨੁਮਾ ਪੱਗ ਲੈ ਕੇ ਡਿਊਟੀ ਦੇਣਗੇ |ਜਾਣਕਾਰੀ ਅਨੁਸਾਰ ਕਿ ਪੰਜਾਬ ਪੁਲਿਸ ਦੇ ਹੌਲਦਾਰ, ਸਿਪਾਹੀ ਅਹੁਦੇ ‘ਤੇ ਤਾਇਨਾਤ ਮੁਲਾਜ਼ਮਾਂ ਨੂੰ ਪੁਲਿਸ ਵਰਦੀ ਨਾਲ ਨੀਲੀ ਪੱਗ ਬੰਨ੍ਹਣ ਦੇ ਉੱਚ ਅਧਿਕਾਰੀਆਂ ਵੱਲੋਂ ਹੁਕਮ ਦੇ ਦਿੱਤੇ ਗਏ ਸਨ, ਜਿਸ ‘ਤੇ ਮੁਲਾਜ਼ਮਾਂ ਨੇ ਲੱਖਾਂ ਰੁਪਏ ਖ਼ਰਚ ਕੇ ਨੀਲੀਆਂ ਪੱਗਾਂ ਖ਼ਰੀਦ ਲਈਆਂ ਸਨ ਤੇ ਡਿਊਟੀ ਦੌਰਾਨ ਪੁਲਿਸ ਵਰਦੀ ਨਾਲ ਨੀਲੀ ਪੱਗ ਬੰਨ੍ਹ ਰਹੇ ਸਨ |

ਪੁਲਿਸ ਵਰਦੀ ਨਾਲ ਨੀਲੀ ਪੱਗ ਬੰਨ੍ਹਣ ਵਾਲੇ ਹੁਕਮ ਪੰਜਾਬ ਪੁਲਿਸ ਦੇ ਆਈ.ਜੀ. ਹੈੱਡਕੁਆਰਟਰ ਨੇ ਆਪਣੇ ਹੁਕਮ ਰਾਹੀਂ ਵਾਪਸ ਲੈਂਦਿਆਂ ਪਹਿਲਾਂ ਵਾਲੀ ਟੋਪੀ ਨੁਮਾ ਲਾਲ ਝਾਲਰ ਵਾਲੀ ਪੱਗ ਪੁਲਿਸ ਵਰਦੀ ਨਾਲ ਬੰਨ੍ਹਣ ਦੇ ਹੁਕਮ ਕਰ ਦਿੱਤੇ ਹਨ | ਅੱਜ ਮਾਘੀ ਕਾਨਫ਼ਰੰਸਾਂ ‘ਤੇ ਪੰਜਾਬ ਪੁਲਿਸ ਦੇ ਜਵਾਨ ਫੇਰ ਲਾਲ ਝਾਲਰ ਵਾਲੀ ਪੱਗ ਨਾਲ ਡਿਊਟੀ ‘ਤੇ ਨਜ਼ਰ ਆਉਣਗੇ |

Posted in: ਪੰਜਾਬ