ਦਾਦੂਵਾਲ ਨੇ ਜਮਾਨਤ ਦੀ ਅਰਜੀ ਲਾਈ

By January 14, 2016 0 Comments


ਅੰਮਿ੍ਤਸਰ, 14 ਜਨਵਰੀ-ਚੱਬਾ ਵਿਖੇ ਹੋਏ ਸਰਬੱਤ ਖ਼ਾਲਸਾ ਉਪਰੰਤ ਦੇਸ਼ ਧਰੋਹ ਦੇ ਮਾਮਲੇ ‘ਚ ਗਿ੍ਫਤਾਰ ਕੀਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਇਥੇ ਜ਼ਿਲ੍ਹਾ ਸ਼ੈਸ਼ਨ ਜੱਜ ਕੋਲ ਆਪਣੇ ਵਕੀਲਾਂ ਰਾਹੀਂ ਜਮਾਨਤੀ ਅਰਜੀ ਦੇ ਦਿੱਤੀ ਹੈ | ਇਹ ਜਾਣਕਾਰੀ ਦਿੰਦਿਆਂ ਐਡਵੋਕੇਟ ਕੇ. ਪੀ. ਐੱਸ. ਭਾਟੀਆ ਤੇ ਸਿਮਰਨਜੀਤ ਸਿੰਘ ਚੰਡੀਗੜ੍ਹ ਨੇ ਦੱਸਿਆ ਕਿ ਇਸ ਜਮਾਨਤੀ ਅਰਜੀ ‘ਤੇ ਵਧੀਕ ਜ਼ਿਲ੍ਹਾ ਸ਼ੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਵੱਲੋਂ ਅਗਲੀ ਸੁਣਵਾਈ 21 ਜਨਵਰੀ ਦੀ ਨਿਰਧਾਰਿਤ ਕੀਤੀ ਗਈ ਹੈ