ਪਠਾਨਕੋਟ ਅੱਤਵਾਦੀ ਹਮਲਾ ਅਤੇ ਡਰੱਗ ਕਾਰੋਬਾਰ ਆਪਸ ਵਿੱਚ ਰਲੇ ਹੋਣ ਦਾ ਸੰਕੇਤ-ਸ਼ਸ਼ੀਕਾਂਤ

By January 14, 2016 0 Comments


Shashi-Kant-former-DGP-Punjabਚੰਡੀਗੜ੍ਹ, 14 ਜਨਵਰੀ- ਪਠਾਨਕੋਟ ‘ਚ ਹੋਏ ਅੱਤਵਾਦੀ ਹਮਲੇ ਨੂੰ ਪੰਜਾਬ ਦੇ ਸਾਬਕਾ ਡੀ.ਜੀ.ਪੀ. (ਜੇਲ੍ਹਾਾ) ਸ਼ਸ਼ੀਕਾਂਤ ਨੇ ਨਾਰਕੋ ਟੈਰੋਰਿਜ਼ਮ ਦਾ ਨਤੀਜਾ ਕਰਾਰ ਦਿੱਤਾ ਹੈ | ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਚੱਲ ਰਹੇ ਪੰਜਾਬ ‘ਚ ਫ਼ੈਲੈ ਨਸ਼ਿਆਾ ਤੇ ਡਰੱਗ ਰੈਕੇਟ ਕੇਸ ਦੀ ਸੁਣਵਾਈ ਦੌਰਾਨ ਸਾਬਕਾ ਡੀ.ਜੀ.ਪੀ. ਨੇ ਆਪਣਾ ਇਹ ਪੱਖ ਰੱਖਿਆ ਹੈ | ਉਨ੍ਹਾਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਨਸ਼ਿਆਾ ਦੀ ਆੜ ‘ਚ ਅੱਤਵਾਦ ਵੀ ਫ਼ੈਲਾਇਆ ਜਾ ਰਿਹਾ ਹੈ, ਪਰ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਕਾਰਨ ਆਖਰ ਜਿਸ ਗੱਲ ਦਾ ਡਰ ਸੀ ਉਹ ਇਸ ਹਮਲੇ ਦੇ ਰੂਪ ‘ਚ ਸਾਹਮਣੇ ਆਇਆ ਹੈ | ਬੈਂਚ ਨੇ 12 ਫਰਵਰੀ ਨੂੰ ਅਗਲੀ ਸੁਣਵਾਈ ਤੈਅ ਕਰਦਿਆਾ ਕੇਂਦਰੀ ਗ੍ਰਹਿ ਸਕੱਤਰ ਤੋਂ ਸਾਰੀ ਸਥਿਤੀ ਸਬੰਧੀ ਰਿਪੋਰਟ ਤਲਬ ਕੀਤੀ ਹੈ |

Posted in: ਪੰਜਾਬ