ਐਸ. ਪੀ. ਸਲਵਿੰਦਰ ਸਿੰਘ ਕੋਲੋਂ ਤੀਜੇ ਦਿਨ ਵੀ ਪੁੱਛਗਿੱਛ

By January 13, 2016 0 Comments


salwinder singhਨਵੀਂ ਦਿੱਲੀ, 13 ਜਨਵਰੀ (ਏਜੰਸੀ)-ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੂੰ ਪਠਾਨਕੋਟ ਹਵਾਈ ਸੈਨਾ ਦੇ ਅੱਡੇ ਦੇ ਬਾਹਰੋਂ ਮਿਲੀ ਅੱਤਵਾਦੀਆਂ ਵਲੋਂ ਵਰਤੀ ਗਈ ਕਾਰ ਦੀ ਤਲਾਸ਼ੀ ਦੌਰਾਨ ਚੀਨ ‘ਚ ਬਣਿਆ ਇਕ ਵਾਇਰਲੈੱਸ ਸੈੱਟ ਮਿਲਿਆ ਹੈ ਜਿਸ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜਿਆ ਗਿਆ ਹੈ | ਇਸ ਦੇ ਨਾਲ ਹੀ ਏਜੰਸੀ ਦੇ ਅਧਿਕਾਰੀਆਂ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਸਲਵਿੰਦਰ ਸਿੰਘ ਤੋਂ ਅੱਜ ਲਗਾਤਾਰ ਤੀਜੇ ਦਿਨ ਵੀ ਪੁਛਗਿਛ ਜਾਰੀ ਰੱਖੀ |

ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਸੈਨਾ ਅੱਡੇ ‘ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਐਨ. ਆਈ. ਏ. ਦੇ ਅਧਿਕਾਰੀਆਂ ਨੇ ਸਬੂਤ ਅਤੇ ਸੁਰਾਗ ਲੱਭਣ ਲਈ ਖੇਤਰ ਦੀ ਕੀਤੀ ਤਲਾਸ਼ੀ ਦੌਰਾਨ ਵਾਇਰਲੈੱਸ ਸੈੱਟ ਬਰਾਮਦ ਕੀਤਾ | ਵਾਇਰਲੈੱਸ ਨੂੰ ਜਾਂਚ ਲਈ ਕੇਂਦਰੀ ਫੋਰੈਂਸਿਕ ਸਾਇੰਸ ਪ੍ਰਯੋਗਸ਼ਾਲਾ (ਸੀ. ਐਫ. ਸੀ. ਐਲ) ਚੰਡੀਗੜ੍ਹ ਭੇਜਿਆ ਗਿਆ ਹੈ | ਹਾਲਾਂਕਿ ਐਨ. ਆਈ. ਏ. ਦੇ ਹੈਡਕੁਆਰਟਰ ਵਿਖੇ ਐਸ ਪੀ ਸਲਵਿੰਦਰ ਸਿੰਘ ਕੋਲੋਂ ਅੱਜ ਤੀਜੇ ਦਿਨ ਵੀ ਪੁੱਛਗਿਛ ਜਾਰੀ ਰਹੀ | ਪੰਜ ਪੀਰ ਦਰਗਾਹ, ਜਿਥੇ ਅੱਤਵਾਦੀਆਂ ਵਲੋਂ ਅਗਵਾ ਕੀਤੇ ਜਾਣ ਤੋਂ ਪਹਿਲਾਂ ਐਸ. ਪੀ. ਸਲਵਿੰਦਰ ਸਿੰਘ ਮੱਥਾ ਟੇਕਣ ਗਏ ਸਨ, ਦੇ ਸੇਵਾਦਾਰ ਸੋਮਰਾਜ ਨੂੰ ਵੀ ਐਨ. ਆਈ. ਏ. ਨੇ ਪੁੱਛਗਿਛ ਲਈ ਬੁਲਾਇਆ ਸੀ | ਸੋਮਰਾਜ ਤੋਂ ਕੱਲ੍ਹ ਪੁਛਗਿਛ ਕੀਤੀ ਜਾਵੇਗੀ |

Posted in: ਰਾਸ਼ਟਰੀ