ਪਾਕਿਸਤਾਨ ‘ਚ ਪੋਲੀਓ ਕੇਂਦਰ ਬਾਹਰ ਆਤਮਘਾਤੀ ਹਮਲਾ-15 ਮੌਤਾਂ

By January 13, 2016 0 Comments


koitaਕਰਾਚੀ, (ਏਜੰਸੀ) 13 ਜਨਵਰੀ-ਪਾਕਿਸਤਾਨ ਦੇ ਦੱਖਣ ਪੱਛਮੀ ਸ਼ਹਿਰ ਕਵੇਟਾ ‘ਚ ਪੋਲੀਓ ਦੇ ਇਕ ਟੀਕਾਕਰਨ ਕੇਂਦਰ ਦੇ ਬਾਹਰ ਅੱਜ ਹੋਏ ਇਕ ਬੰਬ ਧਮਾਕੇ ‘ਚ ਘੱਟੋ ਘੱਟ 15 ਲੋਕਾਂ ਦੀ ਮੌਤ ਹੋ ਗਈ ਅਤੇ 10 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ | ਮਰਨ ਵਾਲੇ ਜ਼ਿਆਦਾਤਰ ਸੁਰੱਖਿਆ ਅਧਿਕਾਰੀ ਹਨ | ਅਜਿਹਾ ਪ੍ਰਤੀਤ ਹੁੰਦਾ ਹੈ ਕਿ ਹਮਲਾ ਆਤਮਘਾਤੀ ਹਮਲਾਵਰ ਨੇ ਕੀਤਾ | ਬਲੋਚਿਸਤਾਨ ਦੇ ਗ੍ਰਹਿ ਮੰਤਰੀ ਮੀਰ ਸਰਫਰਾਜ ਬੁਗਤੀ ਨੇ ਧਮਾਕੇ ਦੇ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਅਜਿਹਾ ਲੱਗਦਾ ਹੈ ਕਿ ਧਮਾਕਾ ਆਤਮਘਾਤੀ ਹਮਲਾਵਰ ਨੇ ਕੀਤਾ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲਿਆਂ ‘ਚ 12 ਸੁਰੱਖਿਆ ਕਰਮੀ, ਅਰਧ ਸੈਨਿਕ ਬਲ ਦਾ ਜਵਾਨ ਅਤੇ ਦੋ ਸੈਨਿਕ ਹਨ |