ਮਹਾਰਾਸ਼ਟਰ ਨਗਰ ਨਿਗਮ ਚੋਣਾਂ ‘ਚ ਭਾਜਪਾ ਨੂੰ ਕਰਾਰਾ ਝਟਕਾ, ਕਾਂਗਰਸ ਨੇ 105 ਸੀਟਾਂ ਜਿੱਤੀਆਂ

By January 12, 2016 0 Comments


shvਮਹਾਰਾਸ਼ਟਰ ‘ਚ ਸ਼ਿਵ ਸੈਨਾ ਦੇ ਨਾਲ ਸੱਤਾ ‘ਤੇ ਕਾਬਜ ਭਾਰਤੀ ਜਨਤਾ ਪਾਰਟੀ ਨੂੰ ਰਾਜ ਦੀਆਂ ਨਗਰ ਨਿਗਮ ਚੋਣਾਂ ‘ਚ ਕਰਾਰਾ ਝਟਕਾ ਲੱਗਾ ਹੈ। ਨਗਰ ਨਿਗਮ ਚੋਣਾਂ ਦੇ ਇਨ੍ਹਾਂ ਨਤੀਜਿਆਂ ਨੂੰ ਰਾਜ ਦੀ ਦਵੇਂਦਰ ਫੜਨਵੀਸ ਸਰਕਾਰ ਦੀ ਡਿੱਗਦੀ ਹੋਈ ਲੋਕ ਪ੍ਰਿਅਤਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਾਂਗਰਸ ਨੇ ਜਬਰਦਸਤ ਪ੍ਰਦਰਸ਼ਨ ਕਰਦੇ ਹੋਏ ਭਾਜਪਾ ਦੇ ਨਾਲ ਨਾਲ ਉਸ ਦੀ ਸਹਿਯੋਗੀ ਸ਼ਿਵ ਸੈਨਾ ਨੂੰ ਵੀ ਕਰਾਰੀ ਹਾਰ ਦਿੱਤੀ। ਰਾਜ ਦੇ 19 ਨਗਰ ਨਿਗਮ ਦੀਆਂ 345 ਸੀਟਾਂ ਦੇ ਚੋਣ ਨਤੀਜਿਆਂ ‘ਚ ਭਾਜਪਾ ਚੌਥੇ ਸਥਾਨ ‘ਤੇ ਰਹੀ ਹੈ। ਨਤੀਜਿਆਂ ‘ਤੇ ਨਜਰ ਮਾਰੀ ਜਾਵੇ ਤਾਂ ਕਾਂਗਰਸ ਨੇ 105 ਸੀਟਾਂ ‘ਤੇ ਜਿੱਤ ਹਾਸਲ ਕੀਤੀ ਜਦਕਿ ਐਨ.ਸੀ.ਪੀ. 80 ‘ਤੇ ਜਿੱਤ ਦੇ ਨਾਲ ਦੂਸਰੇ ਸਥਾਨ ‘ਤੇ ਹੈ।

Posted in: ਰਾਸ਼ਟਰੀ