ਭਾਈ ਗੁਰਦੀਪ ਸਿੰਘ ਜ਼ਿਲ੍ਹਾ ਜੇਲ੍ਹ ‘ਚੋਂ ਰਿਹਾਅ

By January 10, 2016 0 Comments


gurdeepਸੰਗਰੂਰ,10 ਜਨਵਰੀ – ਯੂਨਾਈਟਡ ਅਕਾਲੀ ਦਲ ਦੇ ਸਕੱਤਰ ਜਨਰਲ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਅੱਜ ਸ਼ਾਮ ਸਥਾਨਕ ਜੇਲ੍ਹ ‘ਚੋਂ ਰਿਹਾਅ ਕਰ ਦਿੱਤਾ ਗਿਆ | ਰਿਹਾਈ ਮੌਕੇ ਯੂਨਾਈਟਡ ਦਲ ਤੇ ਅਕਾਲੀ ਦਲ ਅੰਮਿ੍ਤਸਰ ਦੇ ਆਗੂਆਂ ਤੇ ਵਰਕਰਾਂ ਨੇ ਗਰਮਜੋਸ਼ੀ ਨਾਲ ਭਾਈ ਸਾਹਿਬ ਦਾ ਸਵਾਗਤ ਕੀਤਾ | ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਭਾਈ ਗੁਰਦੀਪ ਸਿੰਘ ਨੇ ਕਿਹਾ ਕਿ ਸਰਬੱਤ ਖ਼ਾਲਸਾ ਦੇ ਨਾਂ ‘ਤੇ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਾਦਲ ਸਰਕਾਰ ਨੇ ਗਿ੍ਫ਼ਤਾਰ ਨਹੀਂ ਬਲਕਿ ਅਗਵਾ ਕੀਤਾ ਸੀ | ਸਰਬੱਤ ਖ਼ਾਲਸਾ ਵਿਚ ਲਏ ਫ਼ੈਸਲਿਆਂ ਨੂੰ ਸੋ ਫ਼ੀਸਦੀ ਸਹੀ ਫ਼ੈਸਲੇ ਕਰਾਰ ਦਿੰਦਿਆਂ ਭਾਈ ਸਾਹਿਬ ਨੇ ਕਿਹਾ ਕਿ ਸਦਭਾਵਨਾ ਰੈਲੀਆਂ ਦੌਰਾਨ ਬਾਦਲਾਂ ਨੇ ਝੂਠ ਤੁਫ਼ਾਨ ਦਾ ਸਹਾਰਾ ਲੈਂਦਿਆਂ ਫ਼ਿਰਕਾਪ੍ਰਸਤੀ ਫੈਲਾਉਣ ਦਾ ਯਤਨ ਕਰਦਿਆਂ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦਾ ਹਰ ਯਤਨ ਕੀਤਾ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਪੂਰੀ ਤਰ੍ਹਾਂ ਗੁੰਡਾਗਰਦੀ ਹੈ ਅਤੇ ਇਸ ਗੁੰਡਾਗਰਦੀ ਨੂੰ ਖ਼ਤਮ ਕਰਨਾ ਸਰਬੱਤ ਖ਼ਾਲਸਾ ਨਾਲ ਜੁੜੀਆਂ ਜਥੇਬੰਦੀਆਂ ਦਾ ਮੁੱਢਲਾ ਏਜੰਡਾ ਹੈ |