ਭਾਈ ਲਾਲ ਸਿੰਘ ਅਕਾਲਗੜ੍ਹ ਨਾਭਾ ਜੇਲ੍ਹ ਤੋਂ 6 ਹਫ਼ਤਿਆਂ ਦੀ ਪੈਰੋਲ ‘ਤੇ

By January 10, 2016 0 Comments


lal singh akalgarh ਨਾਭਾ, 10 ਜਨਵਰੀ -ਨਾਭਾ ਦੀ ਸਖ਼ਤ ਸੁਰੱਖਿਅਤ ਜੇਲ੍ਹ ‘ਚ ਨਜ਼ਰਬੰਦ ਖਾੜਕੂ ਲਾਲ ਸਿੰਘ ਅਕਾਲਗੜ੍ਹ ਪੁੱਤਰ ਭਾਗ ਸਿੰਘ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਨੂੰ 6 ਹਫ਼ਤਿਆਂ ਦੀ ਪੈਰੋਲ ‘ਤੇ ਭੇਜਿਆ ਗਿਆ ਹੈ | ਲਾਲ ਸਿੰਘ ਉੱਪਰ ਮੁਕੱਦਮਾ ਨੰ: 6 ਮਿਤੀ 5 ਅਗਸਤ 1992 ਧਾਰਾ 120 ਬੀ ਆਈ.ਪੀ.ਸੀ. 25 ਅਸਲਾ ਐਕਟ 3,4,5 ਟਾਂਡਾ ਐਕਟ 5 ਐਕਸਪੋਜਿਵ ਐਕਟ ਸੀ.ਬੀ.ਆਈ. ਨਵੀਂ ਦਿੱਲੀ ਵਿਖੇ ਦਰਜ ਕੀਤਾ ਗਿਆ ਸੀ, ਜਿਸ ਉਪਰੰਤ ਉਹ ਨਾਭਾ ਦੀ ਜੇਲ੍ਹ ‘ਚ ਨਜ਼ਰਬੰਦ ਹਨ | ਉਨ੍ਹਾਂ ਨੂੰ 21 ਫਰਵਰੀ 2016 ਤੱਕ 42 ਦਿਨਾਂ ਲਈ ਪੈਰੋਲ ‘ਤੇ ਭੇਜਿਆ ਗਿਆ ਹੈ |