ਪਾਕਿ ਨੂੰ ਸਬੂਤ ਪੇਸ਼ ਕਰਨੇ ਬੁਜ਼ਦਿਲੀ-ਰਾਮਦੇਵ

By January 10, 2016 0 Comments


ਨਵੀਂ ਦਿੱਲੀ,10 ਜਨਵਰੀ (ਏਜੰਸੀ)-ਪਠਾਨਕੋਟ ਅੱਤਵਾਦੀ ਹਮਲੇ ਸਬੰਧੀ ਰਾਮਦੇਵ ਨੇ ਕਿਹਾ ਕਿ ਭਾਰਤ ਦਾ ਪਾਕਿਸਤਾਨ ਸਾਹਮਣੇ ਸਬੂਤ ਪੇਸ਼ ਕਰਨਾ ਬੁਜ਼ਦਿਲੀ ਹੋਵੇਗੀ | ਪਾਕਿਸਤਾਨ ਨੂੰ ਇਸ ਤਰ੍ਹਾਂ ਦਾ ਸਬਕ ਸਿਖਾਉਣਾ ਚਾਹੀਦਾ ਹੈ ਕਿ ਉਹ ਸਬੂਤ ਮੰਗਣਾ ਹੀ ਭੁੱਲ ਜਾਵੇ | ਭਾਰਤ ਇਕ ਤਾਕਤਵਰ ਦੇਸ਼ ਹੈ ਤੇ ਸਾਨੂੰ ਪਾਕਿਸਤਾਨ ਦੇ ਅੱਤਵਾਦੀ ਮਾਮਲਿਆਂ ਸਬੰਧੀ ਹਮਲਾਵਰ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਉਹ ਪਾਕਿਸਤਾਨ ਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਣ ਅਤੇ ਜੇਕਰ ਪਾਕਿਸਤਾਨ ਸਾਡੇ ਦੋ ਆਦਮੀ ਮਾਰਦਾ ਹੈ ਤਾਂ ਸਾਨੂੰ ਉਨ੍ਹਾਂ ਦੇ 10 ਮਾਰਨੇ ਚਾਹੀਦੇ ਹਨ |

Posted in: ਰਾਸ਼ਟਰੀ