ਕਸ਼ਮੀਰ ਵਿੱਚ ਰਾਜਪਾਲ ਦਾ ਸ਼ਾਸਨ ਲਾਗੂ

By January 9, 2016 0 Comments


ਨਵੀਂ ਦਿੱਲੀ/ਸ੍ਰੀਨਗਰ, 9 ਜਨਵਰੀ-ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸੲੀਦ ਦੇ ਦੇਹਾਂਤ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਤੱਕ ਕੁੱਝ ਸਮੇਂ ਲੲੀ ਜੰਮੂ ਕਸ਼ਮੀਰ ਵਿੱਚ ਰਾਜਪਾਲ ਸ਼ਾਸਨ ਲਾ ਦਿੱਤਾ ਗਿਆ। ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਤਰਜਮਾਨ ਨੇ ਇਹ ਐਲਾਨ ਅੱਜ ਰਾਤੀਂ ਕੀਤਾ।

ਜੰਮੂ ਕਸ਼ਮੀਰ ਦੇ ਰਾਜਪਾਲ ਐਨਐਨ ਵੋਹਰਾ ਦੀ ਸਿਫ਼ਾਰਸ਼ ਦੇ ਆਧਾਰ ’ਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਸ਼ਟਰਪਤੀ ਨੂੰ ਰਾਜਪਾਲ ਸ਼ਾਸਨ ਲਾੳੁਣ ਦੀ ਸਲਾਹ ਦਿੱਤੀ ਸੀ। ਮੁਫ਼ਤੀ ਮੁਹੰਮਦ ਸੲੀਦ ਦੀ ਧੀ ਮਹਿਬੂਬਾ ਮੁਫ਼ਤੀ ਵੱਲੋਂ ਸੋਗ ਦੇ ਸਮੇਂ ਦੌਰਾਨ ਸਹੁੰ ਚੁੱਕਣ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਹਾਲਾਂਕਿ ਪੀਡੀਪੀ ਦੇ 28 ਵਿਧਾਇਕਾਂ ਨੇ ਮੁੱਖ ਮੰਤਰੀ ਦੇ ਅਹੁਦੇ ਲੲੀ ਮਹਿਬੂਬਾ ਮੁਫ਼ਤੀ ਦੇ ਨਾਮ ਦੀ ਤਾਇਦ ਕੀਤੀ ਹੈ। ਸ੍ਰੀ ਸੲੀਦ ਦਾ ਸੰਖੇਪ ਬਿਮਾਰੀ ਤੋਂ ਬਾਅਦ ਵੀਰਵਾਰ ਨੂੰ ਦੇਹਾਂਤ ਹੋ ਗਿਆ ਸੀ।

ਪੀਡੀਪੀ ਦੀ ਸਹਿਯੋਗੀ ਭਾਜਪਾ ਨੇ ਵੀ ਸੰਕੇਤ ਦਿੱਤਾ ਹੈ ਕਿ ੳੁਹ ਵੀ ਚਾਰ ਦਿਨਾਂ ਸੋਗ ਤੋਂ ਬਾਅਦ ਨਵੀਂ ਸਰਕਾਰ ਦੇ ਗਠਨ ਬਾਰੇ ਭਲਕੇ ਫੈਸਲਾ ਲਵੇਗੀ।

Posted in: ਰਾਸ਼ਟਰੀ