ਮੌਕਾਪ੍ਰਸਤ ਆਗੂਆਂ ਦਾ ਟੋਲਾ ਹੈ ‘ਆਪ’: ਬਾਦਲ

By January 9, 2016 0 Comments


ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਨੂੰ ਇਕ ਛਲਾਵਾ ਦੱਸਿਆ
ਦਿੱਲੀ ਦੀ ਆਪ ਸਰਕਾਰ ਹਰ ਮੋਰਚੇ ’ਤੇ ਹੋਈ ਫੇਲ
ਆਪ ਨੇ ਦਿੱਲੀ ਵਿਚ ਵੋਟਰਾਂ ਨੂੰ ਗੁੰਮਰਾਹ ਕਰਕੇ ਸੱਤਾ ਹਾਸਲ ਕੀਤੀ
ਸ੍ਰੋਮਣੀ ਅਕਾਲੀ ਦਲ ਪੰਜਾਬ ਅਤੇ ਪੰਜਾਬੀਆਂ ਦੀ ਮਾਂ ਪਾਰਟੀ
ਰਾਜਾ ਸਾਂਸੀ ਵਿਧਾਨ ਸਭਾ ਹਲਕੇ ਵਿਚ ਸੰਗਤ ਦਰਸ਼ਨ

ਜੋਸ਼ ਮੁਹਾਲ (ਅੰਮ੍ਰਿਤਸਰ), 9 ਜਨਵਰੀ (ਜਸਬੀਰ ਸਿੰਘ)Êਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਦਿੱਲੀ ਵਿਚ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਵੋਟਰਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਉਹ ਹਰ ਫਰੰਟ ’ਤੇ ਬੁਰੀ ਤਰ•ਾਂ ਨਾਲ ਫੇਲ ਹੋਈ ਹੈ।

ਅੱਜ ਰਾਜਾ ਸਾਂਸੀ ਵਿਧਾਨ ਸਭਾ ਹਲਕੇ ਦੇ ਵਿੱਚ ਸੰਗਤ ਦਰਸ਼ਨ ਦੌਰਾਨ ਪਿੰਡ ਜੋਂਸ਼ ਮੁਹਾਲ, ਓਠੀਆਂ, ਕੋਟ ਸਿੱਧੂ ਅਤੇ ਛੀਨਾ ਕਰਮ ਸਿੰਘ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਛਲਾਵਾ ਹੈ ਜੋ ਲੋਕਾਂ ਨੂੰ ਸਬਜ਼ਬਾਗ ਦਿਖਾ ਕੇ ਦਿੱਲੀ ਵਿਚ ਸੱਤਾ ਵਿਚ ਆਈ ਹੈ। ਉਨ•ਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦਿੱਲੀ ਦੇ ਲੋਕਾਂ ਦੇ ਮੋਹਰੇ ਪੂਰੀ ਤਰ•ਾਂ ਨਾਲ ਫੇਲ ਹੋਈ ਹੈ ਅਤੇ ਹੁਣ ਉਹ ਪੰਜਾਬ ਵਿਚ ਸੱਤਾ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਹੀ ਹੈ ਪਰ ਪੰਜਾਬ ਦੇ ਸਿਆਣੇ ਲੋਕ ਕਦੇ ਵੀ ਇਸ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਉਨ•ਾਂ ਕਿਹਾ ਕਿ ਕੇਵਲ ਸ੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਵਿਕਾਸ ਅਤੇ ਇੱਥੋਂ ਦੇ ਲੋਕਾਂ ਦੀ ਖੁਸ਼ਹਾਲੀ ਲਈ ਵਚਨਬੱਧ ਹੈ ਜਦਕਿ ਵਿਰੋਧੀ ਧਿਰ ਨੇ ਹਮੇਸ਼ਾ ਸੂਬੇ ਦੇ ਹਿੱਤਾਂ ਦੇ ਖਿਲਾਫ ਕੰਮ ਕੀਤਾ ਹੈ।

ਉਨ•ਾਂ ਕਿਹਾ ਕਿ ਪੰਜਾਬ ਵਿਚ ‘ਆਪ’ ਅੱਜ ਇਕ ਮੌਕਾਪ੍ਰਸਤ ਆਗੂਆਂ ਦਾ ਟੋਲਾ ਬਣਕੇ ਰਹਿ ਗਿਆ ਹੈ ਜਿਨ•ਾਂ ਨੇ ਸੱਤਾ ਹਾਸਲ ਕਰਨ ਲਈ ਇਕ ਪਾਰਟੀ ਛੱਡ ਕੇ ਦੂਜੀ ਧਿਰ ਦਾ ਸੱਤਾ ਲਈ ਹੱਥ ਫੜਿਆ ਹੈ। ਉਨ•ਾਂ ਕਿਹਾ ਕਿ ਇਹ ਮੌਕਾਪ੍ਰਸਤ ਆਗੂ ਜੋ ਵਾਰ-ਵਾਰ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ ਹਨ ਸਿਰਫ ਆਪਣੇ ਹਿੱਤਾਂ ਦੇ ਬਾਰੇ ਸੋਚਦੇ ਹਨ ਅਤੇ ਉਨ•ਾਂ ਨੂੰ ਪੰਜਾਬ ਜਾਂ ਇਸਦੇ ਲੋਕਾਂ ਦੇ ਹਿੱਤਾਂ ਬਾਰੇ ਕੋਈ ਖਿਆਲ ਨਹੀਂ ਹੈ।

ਸ੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੇ ਹਿੱਤਾਂ ਲਈ ਵਿੱਢੇ ਗਏ ਸੰਘਰਸ਼ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਸੂਬੇ ਦੇ ਹਿੱਤਾਂ ਦਾ ਖਿਆਲ ਰੱਖਿਆ ਹੈ। ਉਨ•ਾਂ ਕਿਹਾ ਕਿ ਅਕਾਲੀ ਦਲ ਦਾ ਇਕ-ਇਕ ਵਰਕਰ ਸੂਬੇ ਦੇ ਹਿੱਤਾਂ ਲਈ ਜੂਝਦਾ ਰਿਹਾ ਹੈ ਜਿਸ ਕਾਰਨ ਉਨ•ਾਂ ਨੂੰ ਕਈ ਮੁਸੀਬਤਾਂ ਵੀ ਝੱਲਣੀਆਂ ਪਈਆਂ ਹਨ। ਸ. ਬਾਦਲ ਨੇ ਕਿਹਾ ਕਿ ਇਸਤੋਂ ਉਲਟ ਹੋਰ ਸਿਆਸੀ ਧਿਰਾਂ ਨੇ ਹਮੇਸ਼ਾ ਸੂਬੇ ਦੀ ਵਰਤੋਂ ਆਪਣੇ ਹਿੱਤਾਂ ਦੀ ਪੂਰਤੀ ਲਈ ਕੀਤੀ ਹੈ।

ਲੋਕਾਂ ਨੂੰ ਆਪਣੇ ਸਹੀ ਨੁਮਾਇੰਦੇ ਚੁਣਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦਾ ਸਹੀ ਫੈਸਲਾ ਸੂਬੇ ਦਾ ਭਵਿੱਖ ਬਣਾ ਜਾਂ ਵਿਗਾੜ ਸਕਦਾ ਹੈ। ਉਨ•ਾਂ ਕਿਹਾ ਕਿ ਵੋਟ ਪਾਉਣ ਤੋਂ ਪਹਿਲਾਂ ਸੂਬੇ ਦੇ ਲੋਕਾਂ ਨੂੰ ਹਰ ਸਿਆਸੀ ਧਿਰ ਦੇ ਬਾਰੇ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ ਅਤੇ ਉਸਦੋਂ ਬਾਅਦ ਹੀ ਆਪਣੀ ਵੋਟ ਪਾਉਣ ਦਾ ਫੈਸਲਾ ਲੈਣਾ ਚਾਹੀਦਾ ਹੈ।

ਸੰਗਤ ਦਰਸ਼ਨ ਪ੍ਰੋਗਰਾਮਾਂ ਦੀ ਅਹਿਮੀਅਤ ਬਾਰੇ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸੂਬਾ ਸਰਕਾਰ ਦਾ ਇਕ ਅਹਿਮ ਪ੍ਰੋਗਰਾਮ ਹੈ ਜਿਸਦਾ ਇਕੋ-ਇਕ ਮੰਤਵ ਲੋਕ ਭਲਾਈ ਹੈ। ਉਨ•ਾਂ ਕਿਹਾ ਕਿ ਇਸ ਪ੍ਰੋਗਰਾਮ ਦਾ ਕੋਈ ਵੀ ਸਿਆਸੀ ਏਜੰਡਾ ਨਹੀਂ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਹ ਪ੍ਰੋਗਰਾਮ ਇਕ ਵਰਦਾਨ ਸਾਬਤ ਹੋਇਆ ਹੈ।

Posted in: ਪੰਜਾਬ