ਪਰਲਜ਼ ਗਰੁੱਪ ਦੇ ਚੇਅਰਮੈਨ ਦਾ 10 ਦਿਨਾ ਸੀਬੀਆੲੀ ਰਿਮਾਂਡ

By January 9, 2016 0 Comments


nirmal singh bhanguਨਵੀਂ ਦਿੱਲੀ, 9 ਜਨਵਰੀ-ਪੰਜ ਕਰੋੜ ਨਿਵੇਸ਼ਕਾਂ ਦੇ 45 ਹਜ਼ਾਰ ਕਰੋੜ ਰੁਪਏ ਹਡ਼ੱਪ ਕਰ ਲੈਣ ਦੇ ਕੇਸ ਵਿੱਚ ਗ੍ਰਿਫ਼ਤਾਰ ਪਰਲਜ਼ ਗਰੁੱਪ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨਿਰਮਲ ਸਿੰਘ ਭੰਗੂ ਅਤੇ ਤਿੰਨ ਹੋਰਾਂ ਦਾ ਦਿੱਲੀ ਦੀ ਇਕ ਅਦਾਲਤ ਨੇ 10 ਦਿਨ ਲੲੀ ਸੀਬੀਆੲੀ ਰਿਮਾਂਡ ਦਿੱਤਾ ਹੈ।

ਮੈਟਰੋਪਾਲੀਟਨ ਮੈਜਿਸਟਰੇਟ ਹਰਵਿੰਦਰ ਸਿੰਘ ਨੇ ਭੰਗੂ ਤੇ ਪਰਲਜ਼ ਗਰੁੱਪ ਦੇ ਤਿੰਨ ਹੋਰ ਪ੍ਰਬੰਧਕਾਂ ਦਾ 19 ਜਨਵਰੀ ਤੱਕ ਸੀਬੀਆੲੀ ਰਿਮਾਂਡ ਦਿੱਤਾ। ਇਸ ਤੋਂ ਪਹਿਲਾਂ ਏਜੰਸੀ ਨੇ ਕਿਹਾ ਸੀ ਕਿ ਇਸ ਪੂਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਅਤੇ ਰਕਮ ਦਾ ਪਤਾ ਲਾੳੁਣ ਲੲੀ ਇਨ੍ਹਾਂ ਦੀ ਹਿਰਾਸਤ ਪੁੱਛ-ਪਡ਼ਤਾਲ ਦੀ ਲੋਡ਼ ਹੈ। ਇਸ ਕੇਸ ਵਿੱਚ ਪਰਲਜ਼ ਐਗਰੋਟੈੱਕ ਕਾਰਪੋਰੇਸ਼ਨ ਲਿਮੀਟਿਡ ਦੇ ਐਮਡੀ ਤੇ ਪ੍ਰਮੋਟਰ-ਡਾਇਰੈਕਟਰ ਸੁਖਦੇਵ ਸਿੰਘ, ਕਾਰਜਕਾਰੀ ਡਾਇਰੈਕਟਰ (ਵਿੱਤ) ਗੁਰਮੀਤ ਸਿੰਘ ਅਤੇ ਸੁਬਰਤ ਭੱਟਾਚਾਰੀਆ ਸ਼ਾਮਲ ਹਨ। ੳੁਨ੍ਹਾਂ ਨੂੰ ਫੌਜਦਾਰੀ ਸਾਜ਼ਿਸ਼ ਤੇ ਧੋਖਾਧਡ਼ੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਸੁਣਵਾੲੀ ਦੌਰਾਨ ਸੀਬੀਆੲੀ ਨੇ ਦਲੀਲ ਦਿੱਤੀ ਕਿ ਮੁਲਜ਼ਮਾਂ ਨੇ ਵਧੀਆ ਜ਼ਮੀਨ ਸੌਦਿਮੁਲਜ਼ਮਾਂ ਵੱਲੋਂ ਪੇਸ਼ ਹੋਏ ਵਕੀਲ ਵਿਜੈ ਅਗਰਵਾਲ ਨੇ ਦਲੀਲ ਦਿੱਤੀ ਕਿ ਇਸ ਕੇਸ ਦੀ ਮੁੱਢਲੀ ਜਾਂਚ 2013 ਵਿੱਚ ਸ਼ੁਰੂ ਹੋੲੀ ਅਤੇ ਸੀਬੀਆੲੀ ਨੇ ਅੈਫਆੲੀਆਰ 2014 ਵਿੱਚ ਦਰਜ ਕੀਤੀ ਸੀ। ਕੇਸ ਦੀ ਦੋ ਸਾਲਾਂ ਤੋਂ ਪਡ਼ਤਾਲ ਚੱਲ ਰਹੀ ਹੈ, ਜਿਸ ਕਾਰਨ ਹੁਣ ਪੁੱਛ-ਪਡ਼ਤਾਲ ਲੲੀ ਕੁੱਝ ਵੀ ਬਾਕੀ ਨਹੀਂ। ਵਕੀਲ ਨੇ ਦਾਅਵਾ ਕੀਤਾ ਕਿ ਭੰਗੂ ਤੇ ਤਿੰਨ ਹੋਰਾਂ ਨੂੰ ਪੁੱਛ-ਪਡ਼ਤਾਲ ਲੲੀ ਕੱਲ੍ਹ ਸਵੇਰੇ ਸੀਬੀਆੲੀ ਦਫ਼ਤਰ ਸੱਦਿਆ ਗਿਆ ਅਤੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ੳੁਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮਾਂ ਨੂੰ ਅੱਜ 24 ਘੰਟਿਆਂ ਬਾਅਦ ਅਦਾਲਤ ਵਿੱਚ ਪੇਸ਼ ਕਰਨਾ ਕਾਨੂੰਨ ਦੀ ੳੁਲੰਘਣਾ ਹੈ।ਆਂ ਦਾ ਲਾਲਚ ਦੇ ਕੇ ਕੲੀ ਨਿਵੇਸ਼ਕਾਂ ਤੋਂ ਕਾਫ਼ੀ ਰਕਮ ਲੲੀ।

Posted in: ਰਾਸ਼ਟਰੀ