ਸੁਨਾਮ ਦਾ ਉੱਘਾ ਕਾਂਗਰਸੀ ਆਗੂ ਆਪ ‘ਚ ਹੋਇਆ ਸ਼ਾਮਲ

By January 9, 2016 0 Comments


aman aroraਸੁਨਾਮ, 9 ਜਨਵਰੀ- ਸੰਗਰੂਰ ਦੇ ਕਾਂਗਰਸੀ ਆਗੂ ਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਮਨ ਅਰੋੜਾ ਅੱਜ ਆਮ ਆਦਮ ਪਾਰਟੀ ‘ਚ ਸ਼ਾਮਲ ਹੋ ਗਏ। ਅਮਨ ਪੰਜਾਬ ਦੇ ਸਾਬਕਾ ਮੰਤਰੀ ਭਗਵਾਨ ਦਾਸ ਅਰੋੜਾ ਦੇ ਪੁੱਤਰ ਹਨ। ਭਗਵਾਨ ਦਾਸ ਅਰੋੜਾ ਦਾ ਸਾਲ 2000 ‘ਚ ਦਿਹਾਂਤ ਹੋ ਗਿਆ ਸੀ। ਇਸ ਤਰ੍ਹਾਂ ਅਮਨ ਅਰੋੜਾ ਤੀਸਰੇ ਕਾਂਗਰਸੀ ਲੀਡਰ ਹਨ ਜੋ ਆਪ ਪਾਰਟੀ ‘ਚ ਸ਼ਾਮਲ ਹੋਏ ਹਨ। 2007 ਤੇ 2012 ‘ਚ ਅਮਨ ਅਰੋੜਾ ਦੋ ਵਾਰ ਸੁਨਾਮ ਹਲਕੇ ਤੋਂ ਚੋਣ ਲੜ ਚੁੱਕੇ ਹਨ ਪਰ ਦੋਵੇਂ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ ਤੋਂ ਚੋਣ ਹਾਰੇ ਹਨ।