10 ਜਨਵਰੀ ਨੂੰ ਸ਼ਾਤਮਈ ਢੰਗ ਨਾਲ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਜਾਵੇਗੀ- ਵੇਦਾਂਤੀ

By January 8, 2016 0 Comments


ਅੰਮ੍ਰਿਤਸਰ 8 ਜਨਵਰੀ (ਜਸਬੀਰ ਸਿੰਘ) ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 10 joginder_singh_vedantiਜਨਵਰੀ ਨੂੰ ਅਰਦਾਸ ਦਿਵਸ ਵਜੋ ਮਨਾਉਣ ਦੀ ਸਮੂਹ ਸੰਗਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਸਿੱਖ ਪੰਥ ‘ਤੇ ਆਏ ਮੌਜੂਦਾ ਸੰਕਟ ਦੇ ਹੱਲ ਲਈ 10 ਜਨਵਰੀ ਨੂੰ ਦੁਪਿਹਰੇ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਜੋਦੜੀ ਕੀਤੀ ਜਾਵੇਗੀ ਜਿਸ ਵਿੱਚ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।

ਜਾਰੀ ਇੱਕ ਬਿਆਨ ਰਾਹੀ ਉਹਨਾਂ ਕਿਹਾ ਕਿ ਇਸ ਵੇਲੇ ਸਿੱਖ ਪੰਥ ਦੀਆ ਪਰੰਪਰਾਵਾਂ, ਮਰਿਆਦਾ, ਸਿਧਾਂਤਾਂ ਨੂੰ ਚਾਰ ਚੁਫੇਰਉਿ ਤੋ ਢਾਹ ਲੱਗ ਰਹੀ ਹੈ ਅਤੇ ਪੰਥ ਦੋਖੀਆ ਦਾ ਸਾਹਮਣਾ ਕਰਨ ਦੀ ਬਜਾਏ ਪੰਥਕ ਧਿਰਾਂ ਆਪਸ ਵਿੱਚ ਹੀ ਉਲਝ ਗਈਆ ਹਨ ਜੋ ਸਿੱਖ ਪੰਥ ਲਈ ਚਿੰਤਾ ਦੀ ਘੜੀ ਹੈ। ਉਹਨਾਂ ਕਿਹਾ ਕਿ ਜਦੋ ਜਦੋ ਵੀ ਸਿੱਖ ਪੰਥ ਤੇ ਭੀੜ ਬਣਦੀ ਰਹੀ ਹੈ ਉਦੋ ਉਦੋ ਹੀ ਸਿੱਖ ਇਕੱਠੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਦੇ ਰਹੇ ਹਨ।

ਉਹਨਾਂ ਕਿਹਾ ਕਿ ਅੱਜ ਦੇ ਹਾਲਤਾਂ ਅਨੁਸਾਰ ਗੁਰੂ ਗ੍ਰੰਥ ਤੋ ਗੁਰੂ ਪੰਥ ਖਤਰੇ ਵਿੱਚ ਹੈ ਤੇ ਪੰਜ ਪ੍ਰਧਾਨੀ ਮਰਿਆਦਾ ਨੂੰ ਢਾਹ ਲੱਗ ਰਹੀ ਹੈ। ਉਹਨਾਂ ਕਿਹਾ ਕਿ ਮੌਜੂਦਾ ਸੰਕਟਮਈ ਸਮੇਂ ਵਿੱਚ ਪੰਥ ਨੂੰ ਕੱਢਣ ਲਈ 10 ਜਨਵਰੀ ਨੂੰ ਦੁਪਿਹਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੇ ਬਿਲਕੁਲ ਸ਼ਾਤਮਈ ਤਰੀਕੇ ਨਾਲ ਮਰਿਆਦਾ ਵਿੱਚ ਰਹਿ ਕੇ ਅਰਦਾਸ ਕੀਤੀ ਜਾਵੇਗੀ ਜਿਸ ਵਿੱਚ ਸਮੂਹ ਜਥੇਬੰਦੀਆ ਦੇ ਆਗੂਆ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ।

ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਸਾਰੀਆ ਜਥੇਬੰਦੀਆ ਦੇ ਮੁੱਖੀਆ ਦੇ ਫੋਨ ਆ ਚੁੱਕੇ ਹਨ ਤੇ ਉਹ ਇਸ ਅਰਦਾਸ ਸਮਾਗਮ ਵਿੱਚ ਸ਼ਾਮਲ ਹੋਣਗੀਆ। ਉਹਨਾਂ ਕਿਹਾ ਕਿ ਉਹਨਾਂ ਦਾ ਨਿਸ਼ਾਨਾ ਕੋਈ ਸਿਆਸੀ ਲਾਹਾ ਲੈਣਾ ਨਹੀ ਸਗੋ ਪੰਥਕ ਦਰਦ ਨੂੰ ਲੈ ਕੇ ਉਹਨਾਂ ਨੇ ਇਹ ਅਰਦਾਸ ਕਰਨ ਦਾ ਨਿਸਚਾ ਕੀਤਾ ਹੈ। ਉਹਨਾਂ ਕਿਹਾ ਕਿ ਸਮੂਹ ਸਾਬਕਾ ਜਥੇਦਾਰਾਂ ਤੇ ਸਾਬਕਾ ਸਿੰਘ ਸਾਹਿਬਾਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਅਰਦਾਸ ਸਮਗਾਮ ਵਿੱਚ ਭਾਗ ਲੈ ਕੇ ਆਪਣਾ ਯੋਗਦਾਨ ਜਰੂਰ ਪਾਉਣ ਤੇ ਮਸਲਿਆ ਦੇ ਹੱਲ ਲਈ ਆਪਣੇ ਆਪਣੇ ਸੁਝਾ ਵੀ ਜਰੂਰ ਭੇਜਣ।

ਉਹਨਾਂ ਕਿਹਾ ਕਿ ਮਿਸਲਾ ਦੇ ਸਮੇ ਵੀ ਜਦੋਂ ਪੰਥ ‘ਤੇ ਜਦੋਂ ਭੀੜ ਬਣਦੀ ਸੀ ਤੇ ਮਿਸਲਦਾਰ ਸਰਦਾਰ ਆਪਣੀਆ ਦੁਸ਼ਮਣੀਆ ਭੁੱਲਾ ਕੇ ਰਵਾਇਤੀ ਸ਼ਸ਼ਤਰ ਬਾਹਰ ਰੱਖ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਇਕੱਠੇ ਹੋ ਕੇ ਸ੍ਰੀ ਗੁਰੂ ਗਰੰਥ ਸਾਹਿਬ ਦੀ ਹਾਜ਼ਰੀ ਵਿੱਚ ਸ਼ਾਤਮਈ ਤਰੀਕੇ ਨਾਲ ਗੁਰੂ ਦੇ ਭੈਅ ਵਿੱਚ ਰਹਿ ਕੇ ਹੱਲ ਕੱਢਦੇ ਰਹੇ ਹਨ ਤੇ ਉਸੇ ਪਰੰਪਰਾ ਅਨੁਸਾਰ ਹੀ ਹੁਣ ਸਾਰਿਆ ਨੂੰ ਸਿਰ ਜੋੜ ਕੇ ਪੰਥਕ ਸੰਕਟ ਦਾ ਸ਼ਾਤਮਈ ਹੱਲ ਕੱਢਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਿਹੜੀਆ ਸੰਗਤਾਂ ਜਾਂ ਜਥੇਬੰਦੀਆ ਨਹੀ ਆ ਸਕਦੀਆ ਉਹ ਜਿਥੋ ਵੀ ਹੋਣ ਉਥੇ ਹੀ ਅਰਦਾਸ ਜੋਦੜੀ ਕਰਨੀ ਚਾਹੀਦੀ ਹੈ।